ਸ਼ਾਂਤਮਈ ਕਿਸਾਨ ਸੰਘਰਸ਼ —ਦੇਖਨਾ ਹੈ ਜ਼ੋਰ ਕਿਤਨਾ ਸੁਰਿੰਦਰ ਗੀਤ :- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਫ਼ਰਵਰੀ ਮਹੀਨੇ ਦੀ ਇਕੱਤਰਤਾ 14 ਫਰਵਰੀ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜੂਮ ਰਾਹੀਂ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ. ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਅਤੇ ਪ੍ਰਭਾਵਵਸ਼ਾਲੀ […]
ਕਿਸਾਨੀ ਅੰਦੋਲਨ ਨਾਲ ਸਬੰਧਤ ਰਚਨਾਵਾਂ ਸਹਿਤ ਹੋਈ ਵਿਚਾਰ ਚਰਚਾ! ਜ਼ੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਆਪਣੀ ਮਹੀਨਾਵਾਰ ਮੀਟਿੰਗ ਜ਼ੂਮ ਦੇ ਮਾਧਿਅਮ ਰਾਹੀਂ ਨਿਰਵਿਘਨ ਕਰਦੀ ਆ ਰਹੀ ਹੈ.ਫਰਵਰੀ ਮਹੀਨੇ ਦੀ ਮੀਟਿੰਗ ਵਿਚ ਭਾਗ ਲੈਣ ਵਾਲੇ ਬੁਲਾਰਿਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਦੇਖਣ ਨੂੰ ਮਿਲਿਆ.ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ […]
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ- 20 ਫਰਵਰੀ ਨੂੰ, ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਔਨਲਾਈਨ ਕੀਤੀ ਗਈ- ਜਿਸ ਵਿੱਚ ਰਿਚਮੰਡ ਬੀ.ਸੀ. ਵਿਚ ਵਸਦੀ ਲੇਖਿਕਾ ਅਨਮੋਲ ਕੌਰ ਸਭਾ ਦੇ ਵਿਸ਼ੇਸ਼ ਸੱਦੇ ਤੇ, ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਹ ਮੀਟਿੰਗ ਮਾਂ ਬੋਲੀ ਦਿਹਾੜੇ ਅਤੇ ਕਿਸਾਨੀ ਸੰਘਰਸ਼ ਨੂੰ […]
ਕਿਸਾਨਾਂ, ਮਜ਼ਦੂਰਾਂ, ਪੱਤਰਕਾਰਾਂ ਅਤੇ ਦਲਿਤ ਭਾਈਚਾਰੇ ਉੱਪਰ ਹੋ ਰਹੇ ਜਬਰ-ਜ਼ੁਲਮ ਨੂੰ ਰੋਕਿਆ ਜਾਵੇ। ਕੈਲਗਰੀ -ਪੰਜਾਬੀ ਮੀਡੀਆ ਕਲੱਬ, ਕੈਲਗਰੀ ਦੀ ਇੱਕ ਹੰਗਾਮੀ ਮੀਟਿੰਗ ਮਿਤੀ 5 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਰੋਨਾ ਵਾਇਰਸ ਕਾਰਨ ਸਿਹਤ ਪਾਬੰਦੀਆਂ ਦੇ ਚਲਦਿਆਂ ਜ਼ੂਮ ਉੱਪਰ ਕੀਤੀ ਗਈ। ਇਸ ਵਿੱਚ ਸਰਬਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ: ਪੰਜਾਬੀ ਮੀਡੀਆ ਕਲੱਬ ਕੈਲਗਰੀ, ਹਰਿਆਣਾ ਦੀ ਪੁਲਿਸ […]
ਮੋਰਚੇ ਦੀ ਲੀਡਰਸ਼ਿਪ ਨੂੰ ਫਿਰ ਤੋਂ ਇੱਕਮੁੱਠ ਹੋਕੇ ਚੱਲਣ ਦੀ ਅਪੀਲ। ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਬਿਨਾ ਕਿਸੇ ਭੇਦ ਭਾਵ ਦੇ ਕੀਤੀ ਜਾਵੇ। ਕੈਲਗਰੀ ਕੈਨੇਡਾ ਦਾ ਸਿੱਖ ਭਾਈਚਾਰਾ ਅਤੇ ਹੋਰ ਜਥੇਬੰਦੀਆਂ ਸਰਬਸੰਮਤੀ ਨਾਲ ਇਹ ਮਤੇ ਪਾਸ ਕਰਦਾ ਹੈ : ਅਸੀਂ ਸਰਕਾਰ ਅਤੇ ਉਸਦੇ ਮੀਡੀਏ ਵੱਲੋਂ ਨਿਭਾਏ ਜਾ ਰਹੇ ਗੈਰ ਜਿੰਮੇਵਾਰ, ਸ਼ਰਮਨਾਕ ਅਤੇ ਅਣਮਨੁੱਖੀ ਰਵਈਏ ਦੀ ਸਖਤ ਨਿਖੇਧੀ ਕਰਦੇ ਹਾਂ । ਸਰਕਾਰ ਬਿਨਾ ਕਿਸੇ ਦੇਰੀ ਕਿਸਾਨਾਂ ਅਤੇ ਮਜਦੂਰਾਂ ਨੂੰ ਓਹਨਾ ਦੇ ਬਣਦੇ ਹੱਕ ਵਾਪਿਸ ਕਰੇ। ਸਰਕਾਰ ਦੀ ਪਹੁੰਚ ਇਸਦੇ ਹੱਥਾਂ ਨੂੰ ਨਿੱਤ ਕਿਸਾਨਾਂ ਮਜਦੂਰਾਂ ਦੇ ਖੂਨ ਵਿੱਚ ਰੰਗ ਰਹੀ ਹੈ। ਇਸ ਘੋਲ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਅਣਮਨੁੱਖੀ ਤਸ਼ੱਦਦ ਬੰਦ ਕੀਤਾ ਜਾਵੇ ਅਤੇ ਓਹਨਾ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ। ਮੀਡੀਏ ਨਾਲ ਸਬੰਧਤ ਜਿੰਨਾ ਲੋਕਾਂ ਵੱਲੋਂ ਭਾਈਚਾਰਕ ਏਕਤਾ ਨੂੰ ਤੋੜਨ ਹਿੱਤ ਅਤੇ ਇਸ ਸੰਘਰਸ਼ ਨੂੰ ਬਦਨਾਮ ਕਰਨ ਖਾਤਰ ਝੂਠੀਆਂ ਅਤੇ ਗੁਮਰਾਹਕੁੰਨ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਹਨ ਓਹਨਾ ਨੂੰ ਨੱਥ ਪਾਈ ਜਾਵੇ। ਜੇ ਅੱਜ ਮੋਰਚਾ ਇਸ ਪੜਾਅ ਤੱਕ ਪਹੁੰਚਿਆ ਹੈ ਤਾਂ ਇਸ ਵਿੱਚ ਨੌਜਵਾਨ ਪੀੜ੍ਹੀ ਦਾ ਵੀ ਬਹੁਤ ਵੱਡਾ ਹੱਥ ਹੈ। ਮੋਰਚੇ ਦੀ ਲੀਡਰਸ਼ਿਪ ਨੂੰ ਅਪੀਲ ਹੈ ਕਿ ਉਹ ਸਾਰਿਆਂ ਨੂੰ ਨਾਲ ਲੈਕੇ ਚੱਲੇ। ਜਿਹੜੇ ਵੀ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਦੀ ਲੋੜ ਹੈ ਉਹ ਬਿਨਾ ਕਿਸੇ ਭੇਦ ਭਾਵ ਦੇ ਕੀਤੀ ਜਾਵੇ। ਗ਼ਲਤੀਆਂ ਗਦਾਰੀਆਂ ਨਹੀਂ ਹੁੰਦੀਆਂ , ਇਹੋ ਜਿਹੇ ਸਰਟੀਫਿਕੇਟ ਦੇਣ ਤੋਂ ਗੁਰੇਜ ਕੀਤਾ ਜਾਵੇ। ਸਟੇਜਾਂ ਤੋਂ ਜਿੰਮੇਵਾਰ ਲੀਡਰਸ਼ਿਪ ਵੱਲੋਂ ਅਣਥੱਕ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਗਦਾਰੀ ਦੇ ਖਿਤਾਬ ਦੇਣੇ ਅਤੇ ਅਤੇ ਫਿਰ ਲੋਕਾਂ ਕੋਲੋਂ ਓਹਦੇ ਹੱਕ ਵਿੱਚ ਨਾਹਰੇ ਮਾਰਵਾਉਣੇ ਅੱਤ ਨਿਖੇਧੀ ਵਾਲਾ ਵਰਤਾਰਾ ਹੈ ਅਸੀਂ ਇਸਦੀ ਸਖ਼ਤ ਵਿਰੋਧਤਾ ਕਰਦੇ ਹਾਂ। ਲੀਡਰਸ਼ਿਪ ਫਿਰ ਤੋਂ ਇੱਕਮੁੱਠ ਹੋਵੇ ਅਤੇ ਜਦੋਂ ਵੀ ਕਿਸੇ ਮੋਰਚੇ ਤੇ ਲੋੜ ਪੈਂਦੀ ਹੈ ਇੱਕ ਦੂਸਰੇ ਦੀ ਬਿਨਾ ਭੇਦ ਭਾਵ ਸਹਾਇਤਾ ਕੀਤੀ ਜਾਵੇ ਤਾਂਕਿ ਪਹਿਲਾਂ ਵਰਗੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਭਾਰਤ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਸਬੰਧੀ ਸੰਯੁਕਤ ਰਾਸ਼ਟਰ ਸੰਘ ਤੱਕ ਆਪਣੀ ਪਟੀਸ਼ਨ ਪਹੁੰਚਾਈ ਜਾਵੇਗੀ। ਕੈਲਗਰੀ ਵਾਸੀ ਆਪੋ ਆਪਣੇ ਐਮ. ਪੀ. ਸਾਹਿਬਾਨ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਸਾਹਿਬਾਨ ਨੂੰ ਈ ਮੇਲ ਮੈਸਜ ਭੇਜਕੇ ਭਾਰਤ ਸਰਕਾਰ ਤੇ ਦਬਾ ਬਣਾਉਣ ਦੀ ਕੋਸ਼ਿਸ਼ ਕਰਨ। ਵੱਲੋਂ : ਰਾਜ ਸਿੱਧੂ- ਫੋਨ : 403-819-6018 (ਕਾਰਵਾਈ ਨਿਰਦੇਸ਼ਕ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ)
ਇਹ ਪਰੇਡ ਕੈਲਗਰੀ ਨਾਰਥ ਈਸਟ ਵਿੱਚ ਨੈਲਸਨ ਮੰਡੇਲਾ ਹਾਈ ਸਕੂਲ ਦੇ ਸਾਹਮਣੇ ਮੇਨ ਰੋਡ ਤੇ ਕੀਤੀ ਗਈ। ਹਰਚਰਨ ਸਿੰਘ ਪਰਹਾਰ ਕੈਲਗਰੀ: ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਮਾਰਚ ਲਈ ਦਿੱਤੇ ਸੱਦੇ ਦੇ ਮੱਦੇਨਜ਼ਰ ਕੈਲਗਰੀ ਦੀਆਂ ਦੋ ਸੰਸਥਾਵਾਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ […]
ਦੀਪ ਸਿੱਧੂ ਨੂੰ ਸਮਾਜਿਕ ਸਰੋਕਾਰਾਂ ਤੇ ਇਸਦੇ ਦੂਰਪ੍ਰਭਾਵੀ ਨਤੀਜਿਆਂ ਬਾਰੇ ਡੂੰਘੀ ਸਮਝ ਨਹੀਂ ਹੈ। ਇਸਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਉਸਨੇ ਸਮਾਜਿਕ ਜਿ਼ੰਦਗੀ ਵਿਚ ਹੁਣੇ-ਹੁਣੇ ਪੈਰ […]
ਗੁਰਦੀਸ਼ ਕੌਰ ਗਰੇਵਾਲ : ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਨਵੇਂ ਸਾਲ ਦੀ ਆਮਦ ਤੇ, 16 ਜਨਵਰੀ ਨੂੰ ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਭਰਵੀਂ ਹਾਜ਼ਰੀ ਨਾਲ ਔਨ ਲਾਈਨ ਜ਼ੂਮ ਮੀਟਿੰਗ ਕੀਤੀ- ਜਿਸ ਵਿਚ ਸਭਾ ਦੇ ਵਿਸ਼ੇਸ਼ ਸੱਦੇ ਤੇ ਵਿਨੀਪੈਗ ਤੋਂ ‘ਨਵ ਸਵੇਰ’ ਅਖਬਾਰ ਦੇ ਐਡੀਟਰ ਨਵਨੀਤ ਕੌਰ, ਮੁਖ ਮਹਿਮਾਨ ਤੇ ਤੌਰ ਤੇ ਸ਼ਾਮਲ ਹੋਏ| ਇਸ […]
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਕਵੀਆਂ ਨੇ ਰਚਨਾਵਾਂ ਰਾਹੀਂ ਬਿਆਨ ਕੀਤਾ ਕਿਸਾਨੀ ਦਰਦ। ਜੋਰਾਵਰ ਬਾਂਸਲ:– ਪੰਜਬੀ ਲਿਖਾਰੀ ਸਭਾ ਕੈਲਗਰੀ ਨੇ ਸਾਲ 2021 ਦੀ ਪਹਿਲੀ (ਜਨਵਰੀ ਮਹੀਨੇ ਦੀ) ਮੀਟਿੰਗ ਨੂੰ ਇੱਕ ਵੱਖਰਾ ਸਾਹਿਤਕ ਰੂਪ ਦਿੰਦਿਆ ‘ਨੈਸ਼ਨਲ ਕਵੀ ਦਰਬਾਰ 2021’ ਦਾ ਆਯੋਜਨ ਆਧੁਨਿਕ ਤਕਨੀਕੀ ਮਾਧਿਅਮ ਜੂਮ ਰਾਹੀ ਕੀਤਾ। ਜਿਸ ਵਿੱਚ ਐਡਮਿੰਟਨ, ਵੈਨਕੂਵਰ, ਵਿੰਨੀਪੈਗ ਤੇ ਕੈਲਗਰੀ ਦੇ ਲੇਖਕਾਂ […]
ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲ਼ੇ ਕਨੂੰਨਾਂ ਦੀਆਂ ਕਾਪੀਆਂ ਲੋਹੜੀ ਦੀ ਧੂਣੀ ਵਿੱਚ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਮਾਸਟਰ ਭਜਨ ਸਿੰਘ ਕੈਲਗਰੀ: ਅੱਜ ਲੋਹੜੀ ਦੇ ਤਿਉਹਾਰ ਮੌਕੇ ਕੈਲਗਰੀ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ, ਅਦਾਰਾ ਸਰੋਕਾਰਾਂ ਦੀ ਆਵਾਜ਼ ਟਰਾਂਟੋ, ਅਦਾਰਾ ਹਰਜੀ ਟੀ ਵੀ ਕੈਲਗਰੀ ਤੇ ਪ੍ਰੌਗਰੈਸਿਵ ਕਲਾ […]