ਬੱਚਿਆਂ ਦਾ ਕੀਤਾ ਗਿਆ ਸਨਮਾਨ ਮੰਗਲ ਚੱਠਾ ਕੈਲਗਰੀ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਮੀਟਿੰਗ ਵਿਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਬਲਵੀਰ ਗੋਰਾ ਤੇ ਅਗਾਂਹਵਧੂ ਨੌਜਵਾਨ ਲੇਖਕ ਤਲਵਿੰਦਰ ਸਿੰਘ ਟੋਨੀ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਆਏ ਹੋਏ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ “ਰੌਸ਼ਨ ਕਰਨ ਲਈ ਦੇਸ਼ ਦੇ ਚਾਰ […]
ਪ੍ਰੋ ਦਲਬੀਰ ਸਿੰਘ ਰਿਆੜ :- ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਅੰਤਰ ਰਾਸ਼ਟਰੀ ਪੰਥਕ ਕਵੀ, ਲੇਖਕ ਅਤੇ ਵਿਦਵਾਨ ਸ੍ਰ ਗੁਰਦਿਆਲ ਸਿੰਘ ਨਿਮਰ ਯਮੁਨਾ ਨਗਰ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਇਸ ਮੌਕੇ ਤੇ ਸ੍ਰ ਨਿਮਰ, ਸ੍ਰ ਰਾਜਾ ਸਿੰਘ ਅਤੇ ਭੰਗੂ ਭਰਾਵਾਂ ਨੂੰ “ਪੰਜਾਬੀ ਮਾਂ ਬੋਲੀ ਦਾ ਮਾਣ” ਸਨਮਾਨ ਦੇ ਕੇ […]
ਮੰਗਲ ਚੱਠਾ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ 19 ਨਵੰਬਰ ਨੂੰ ਹੋਈ I ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਵੀਰ ਗੋਰਾ, ਅਗਾਂਹਵਧੂ ਲੇਖਕ ਜਗਦੀਸ਼ ਚੋਹਕਾ ਜੀ ਅਤੇ ਅਧਿਆਤਮਕ ਲੇਖਿਕਾ ਗੁਰਦੀਸ਼ ਗਰੇਵਾਲ ਨੂੰ ਬੈਠਣ ਦਾ ਸੱਦਾ ਦਿੱਤਾ I ਇਸ ਮੌਕੇ ਨਵੰਬਰ […]
ਸੁਰਿੰਦਰ ਗੀਤ / ਗੁਰਦਿਆਲ ਖਹਿਰਾ : ਅਕਤੂਬਰ 23, 2022 ਨੂੰ ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਪਾਸ਼ ਟਰੱਸਟ ਮੈਮੋਰੀਅਲਇੰਟਰਨੈਸ਼ਨਲ ਦੇ ਕਨਵੀਨਰ, ਉੱਘੇ ਕਵੀ ਅਤੇ ਚਿੰਤਕ ਡਾ. ਸੁਰਿੰਦਰ ਧੰਜਲ ਖੱਚਾ–ਖੱਚ ਭਰੇ ਹਾਲ ਵਿੱਚ ਕੈਲਗਰੀ ਨਿਵਾਸੀਆਂ ਦੇ ਰੂਬਰੂ ਹੋਏ। ਇਸ ਇਕੱਤਰਤਾ ਦੀ ਪ੍ਰਧਾਨਗੀ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਡਾ. ਸੁਰਿੰਦਰ ਧੰਜਲ , ਸੁਰਿੰਦਰ ਜੀਤ ਸਿੰਘ ਪਲਾਹਾ ਅਤੇ ਸ੍ਰੀ ਰਿਸ਼ੀ ਨਾਗਰ ਜੀ ਨੇ ਕੀਤੀ। ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਵਾਗਤੀ ਸ਼ਬਦਾਂ ਮਗਰੋ ਡਾ, ਧੰਜਲ ਦੀ ਬੜੇ ਹੀ ਸੁਚੱਜੇ ਸ਼ਬਵਾਂ ਵਿੱਚ ਜਾਣ ਪਹਿਚਾਣ ਕਰਵਾਉਂਦੇ ਹੋਏ ਦੱਸਿਆ ਕਿ ਕਾਲਜ ਦੇ ਦਿਨਾਂ ਵਿੱਚ ਵੀ ਡਾ. ਧੰਜਲ ਬਹੁਤ ਹੋਣਕਾਰ ਵਿਦਿਆਰਥੀ ਸੀ। ਆਪਣੀਆਂ ਅੱਖਾਂ ਵਿੱਚ ਇਕ ਵੱਡਾ ਸਾਰਾ ਸੁਪਨਾ ਲੈਕੇ ਸੁਰਿੰਦਰ ਧੰਜਲਨੇ ਕਿਸ ਤਰ੍ਹਾਂ ਕੰਮਪਿਊਟਰ ਸਾਇਸ਼ ਵਿੱਚ ਡਾਕਟੋਰੇਟ ਦੀ ਡਿਗਰੀ ਹਾਸਿਲ ਕਰਨ ਦੇ ਨਾਲ ਨਾਲ ਪੰਜਾਬੀ . ਆਪਣੀ ਮਾਤ–ਭਾਸ਼ਾ ਵਿੱਚ ਪੀ ਐਚ ਡੀ ਦੀ ਡਿਗਰੀ ਤੱਕ ਅਪੜੇ। ਉਸਦੇ ਸਿਰੜ ਅਤੇ ਮਿਹਨਤ ਸਦਕਾ ਕੈਨੇਡਾ ਦੀਆਂ ਕਈਯੂਨੀਵਰਸਿਟੀਆਂ ਨੇ ਉਹਨਾਂ ਅਧਿਆਪਿਕ ਦੇ ਤੌਰ ਤੇ ਉੱਚ ਪੱਧਰੀ ਪਦਵੀਆਂ ਨਾਲ ਨਿਵਾਜਿਆ। ਡਾ. ਸੁਰਿੰਦਰ ਧੰਜਲ ਨੇ ਸੰਘਰਸ਼, ਸਾਹਿਤ, ਪਤੱਰਕਾਰੀ , ਨਾਟਕ ਅਤੇ ਲੋਕ ਲਹਿਰਾਂ ਦੇ ਖੇਤਰ ਵਿੱਚ ਜੋ ਮੱਲਾਂ ਮਾਰੀਆਂ, ਉਸਦੀ ਉਦਾਰਹਰਣ ਉਹ ਆਪ ਹਨ। ਉਹ ਅੱਜ ਵੀ ਸ਼ਹੀਦਾਂ ਦੀ ਜਗਾਈ ਮਸ਼ਾਲ ਦੀ ਰੌਸ਼ਨੀ ਨੂੰ ਆਪਣੀ ਕਲਮ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਹੀ ਸਲਾਮਤ ਪੁੱਜਦਾ ਕਰ ਰਹੇ ਹਨ। ਪਾਸ਼ ਯਾਦਗਾਰੀ ਟਰੱਸਟ ਪ੍ਰਤੀ ਆਪਣੀਆਂ ਜੁੰਮੇਵਾਰੀਆਂ ਨੂੰ ਨਿਭਾ ਕੇ ਕ੍ਰਾਂਤੀਕਾਰੀ ਕਵੀ ਪਾਸ਼ ਦੀਆਂ ਰਚਨਾਵਾਂ ਨੂੰ ਲੋਕਾਂ ਤੱਕ ਅਪੜਦਾ ਕਰਕੇਕ੍ਰਾਂਤੀਕਾਰੀ, ਉਸਾਰੂ ਅਤੇ ਅਗਾਂਹਵਧੂ ਸਾਹਿਤ ਦੀ ਨੌਜਵਾਨਾਂ ਦੈ ਹਿਰਦਿਆਂ ਵਿੱਚ ਚਿਣਗ ਬਾਲਣ ਦਾ ਵਡਮੁੱਲਾ ਕਾਰਜ਼ ਨਿਭਾ ਰਹੇ ਹਨ।ਡਾ. ਸੁਰਿੰਦਰ ਧੰਜਲ ਨੇ ਆਪਣੇ ਭਾਸ਼ਣ ਵਿੱਚ ਪਾਸ਼ ਦੀਆਂ ਲਿਖਤਾਂ ਦਾ ਵੀ ਵਰਨਣ ਕੀਤਾ। ਪਾਸ਼ ਦੀਆਂ ਕਵਿਤਾਵਾਂਦੇ ਨਾਲ ਨਾਲ ਉਹਨਾਂ ਨੇ ਆਪਣੀਆਂ ਕਵਿਤਾਵਾਂ ਦੀ ਵੀ ਸਰੋਤਿਆਂ ਨਾਲ ਸਾਂਝ ਪਾਈ। ਕਵਿਤਾ ਦੀ ਲਾਟ ਪੁਸਤਕਵਿੱਚੋਂ ਕੁਝ ਚੋਣਵੀਆਂ ਕਵਿਤਾਵਾਂ – ਭਾਬੀ ਅਤੇ ਗਵਾਂਢੀਆਂ ਦਾ ਮੁੰਡਾ. ਭਟਕਦੇ ਬੋਲ, ਦੀਵੇ ਜਗਦੇ ਰਹਿਣਗੇ ਅਤੇਕਿਸਾਨ ਅੰਦੋਲਨ ਬਾਰੇ ਪਿੰਡ ਦੇ ਖੇਤਾਂ ਵਿਚ ਬੈਠ ਕੇ ਲਿਖੀ ਕਵਿਤਾ – ”ਅਸੀਂ ਝੂਠ ਦੇ ਦਰਾਂ ਤੇ ਖੜ੍ਹ ਕੇ ਸੱਚ ਦਾ ਸਵਾਲ ਬਣ ਗਏ” ਕਿਸਾਨ ਅੰਦੋਲਨ ਨੂੰ ਸਮਰਪਿਤ ਇਹ ਕਵਿਤਾ ਡਾ. ਸੁਰਿੰਦਰ ਧੰਜਲ ਦੀ ਕਾਵਿ–ਕਲਾ ਦੀ ਉੱਤਮ ਪੇਸ਼ਕਾਰੀ ਹੋ ਨਿਬੜੀ। ਇਸ ਸਮੇਂ ਆਪਣੇ ਸਾਹਮਣੇ ਬੈਠੇ , ਲੋਕ ਲਹਿਰ ਦੇ ਜੁਝਾਰੂ ਸਾਥੀ ਇਕਬਾਲ ਖਾਨ ਦੇ ਸੰਘਰਸ਼ ਬਾਰੇ ਕੁਝ ਗੁੱਝੇ ਭੇਦਾਂਦਾ ਵੀ ਜ਼ਿਕਰ ਕੀਤਾ।ਇਸ ਤੋਂ ਇਲਾਵਾ ਤਰਲੋਚਨ ਸੈਂਬੀ, ਅਤੇ ਸੁਖਵਿੰਦਰ ਤੂਰ ਨੇ ਆਪਣੀਆਂ ਆਵਾਜ਼ਾਂ ਵਿੱਚ ਗੀਤ ਗਾਕੇ ਸੰਗੀਤਕ ਮਹੌਲ ਸਿਰਜ ਦਿਤਾ ਜਗਦੇਵ ਸਿੰਘ ਸਿੱਧੂ , ਡਾ. ਰਾਜਵੰਤ ਕੌਰ ਮਾਨ ਅਤੇ ਸੁਰਿੰਦਰ ਗੀਤ ਨੇ ਡਾ. ਸੁਰਿੰਦਰ ਧੰਜਲ ਦੀ ਸਮੁੱਚੀ ਸਖਸੀਅਤ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਜਗਦੇਵ ਸਿੱਧੂ ਨੇ ਕਾਲਜ ਵੇਲੇ ਦੀਆਂ ਆਪਣੀਆਂ ਯਾਦਾਂ ਡਾ. ਸੁਰਿੰਦਰ ਧੰਜਲ ਨਾਲ ਸਾਂਝੀਆਂ ਕੀਤੀਆਂ। ਸੁਰਿੰਦਰ ਗੀਤ ਨੇ ਕਿਹਾ ਕਿ ਡਾ. ਸਾਹਿਬ ਦੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹ ਵੱਡੀ ਤੋਂ ਵੱਡੀਕ੍ਰਾਂਤੀਕਾਰੀ ਗੱਲ ਸਹਿਜ ਸੁਭਾਅ ਹੀ ਆਖ ਜਾਂਦੇ ਹਨ। ਇਸ ਤੋਂ ਇਲਾਵਾ ਸੁਰਿੰਦਰ ਗੀਤ ਨੇ ਆਪਣੀ ਦੂਸਰੀ ਕਾਵਿ ਪੁਸਤਕ ‘ ਸੁਣ ਨੀਜਿੰਦੇ’ ਦਾ ਮੁੱਖ– ਬੰਦ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਮੇਰੀ ਕਵਿਤਾ ਨੂੰ “ਮਾਸੂਮੀਅਤ ਦਾ ਗੀਤ” ਨਾਮ ਦਿੱਤਾ। ਸੁਰਿੰਦਰ ਗੀਤਨੇ ਆਪਣੀਆਂ ਕੁਝ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਸਮੇਂ ਪੰਜਾਬੀ ਸਾਹਿਤ ਸਭਾ ਤੋਂ ਇਲਾਵਾ ਪੰਜਾਬੀ ਲਿਖਾਰੀ ਸਭਾ. ਅਰਪਨ ਲਿਖਾਰੀ ਸਭਾ ਅਤੇ ਰਾਈਟਰਜ਼ ਫ਼ੋਰਮ ਦੇ ਮੈਂਬਰ ਵੀ ਹਾਜ਼ਰ ਸਨ। ਅੰਤ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਵਲੋਂ ਡਾ. ਸੁਰਿੰਦਰ ਧੰਜਲ ਹੋਰਾਂ ਨੂੰ ਉਹਨਾਂ ਦੇ ਪੰਜਾਬੀ ਸਾਹਿਤ, ਕਵਿਤਾ ਅਤੇਰੰਗ–ਮੰਚ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਅਤੇ ਆਸ ਪ੍ਰਗਟਾਈਕਿ ਉਹ ਅੱਗੇ ਤੋਂ ਵੀ ਏਸੇ ਤਰ੍ਹਾਂ ਸੱਦੇ ਕਬੂਲ ਕਰਦੇ ਰਹਿਣਗੇ। ਵਰਨਣ ਯੋਗ ਹੈ ਕਿ ਭਰੇ ਹਾਲ ਵਿੱਚ ਕਿਸੇ ਦੇ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਨਹੀਂ ਸੀ ਦੇ ਰਹੀ। ਸਰੋਤਿਆਂ ਨੇਬਹੁਤ ਹੀ ਸ਼ਿੱਦਤ ਅਤੇ ਪਿਆਰ ਨਾਲ ਡਾ. ਸੁਰਿੰਦਰ ਧੰਜਲ ਦੀ ਕਵਿਤਾ ਅਤੇ ਵਿਚਾਰਾਂ ਦਾ ਅਨੰਦ ਮਾਣਿਆ ਅਤੇਇਹ ਮਿਲਣੀ ਲੰਬੇ ਸਮੇਂ ਤੱਕ ਕੈਲਗਰੀ ਨਿਵਾਸੀਆਂ ਦੇ ਚੇਤਿਆਂ ਵਿੱਚ ਸਮਾਈ ਰਹੇਗੀ। ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਹੋਰਾਂ ਬਹੁਤ ਬਿਹਤਰੀਨ ਢੰਗ ਨਾਲ ਨਿਭਾਇਆ। ਅੰਤ ਵਿੱਚ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਸਭ ਦਾ ਧੰਨਵਾਦ ਕੀਤਾ ਅਤੇ 13 ਨਵੰਬਰ ਨੂੰ ਹੋਣਵਾਲੀ ਇਕੱਤਰਤਾ ਬਾਰੇ ਜਾਣਕਾਰੀ ਦਿੱਤੀ।ਹੋਰ ਜਾਣਕਾਰੀ ਲਈ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਖਹਿਰਾ ਨੂੰ (403) 968-2880 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਾਸਟਰ ਭਜਨ ਸਿੰਘ/ਹਰਚਰਨ ਸਿੰਘ ਪਰਹਾਰ ਕੈਲਗਰੀ: ‘ਸਿਰ ਤਾਂ ਸਿਰ ਏ, ਇਹ ਪੱਗ ਥੱਲੇ ਵੀ ਹੋ ਸਕਦਾ, ਏ ਚੁੰਨੀ ਥੱਲੇ ਵੀ, ਏ ਟੋਪੀ ਥੱਲੇ ਵੀ ਹੋ ਸਕਦਾ ਤੇ ਏਹ ਨੰਗਾ ਵੀ ਹੋ ਸਕਦਾ, ਸਿਰ ਸਿਰਫ ਤੇਰਾ ਹੋਣਾ ਚਾਹੀਦਾ, ਬਾਤ ਸਿਰਫ ਏਨੀ ਹੈ, ਜਦੋਂ ਲਿਖਣ ਲੱਗੇਂ, ਤੂੰ ਸਿਰਾਂ ਉਤੇ ਕੀ ਹੈ, ਏ ਨਾ ਦੇਖੀਂ, ਤੂੰ ਜਾਗਦੇ ਸਿਰਾਂ ਦੀ ਬਾਤ ਪਾਈਂ…..’ ਇਹ ਬੋਲ ਸਨ, ਸੋਲੋ ਨਾਟਕ ‘ਧੰਨੁ ਲੇਖਾਰੀ […]
ਮੰਗਲ ਚੱਠਾ-ਪੰਜਾਬੀ ਲਿਖਾਰੀ ਸਭਾ ਕੈਲਗਰੀ ਉਨੀ ਸੌ ਨੜਿੱਨਵੇ (1999) ਤੋਂ ਹੁਣ ਤੱਕ ਨਿਰਵਿਘਨ ਸਾਹਿਤਕ ਗਤੀਵਿਧੀਆਂ ਕਰਦੀ ਆ ਰਹੀ ਹੈ ਅਤੇ ਆਪਣੇ ਨਿਯਮਾਂ ਅਨੁਸਾਰ ਹਰ ਦੋ ਸਾਲ ਬਾਅਦ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਜਾਂਦੀ ਹੈ।ਇਸ ਵਾਰ ਵੀ ਕਾਰਜਕਾਰੀ ਕਮੇਟੀ ਮੈਂਬਰਾਂ ਤੇ ਅਹੁਦੇਦਾਰਾਂ ਵਿੱਚ ਫੇਰ-ਬਦਲ ਕੀਤਾ ਗਿਆ।ਜਿਸ ਦੇ ਨਤੀਜੇ ਕੋਸੋ ਹਾਲ ਵਿੱਚ ਅਕਤੂਬਰ ਮਹੀਨਾਵਾਰ […]
ਮਾਸਟਰ ਭਜਨ ਸਿੰਘ ਕੈਲਗਰੀ: ਲੰਘੇ ਵੀਕਐਂਡ ਤੇ ਐਤਵਾਰ 16 ਅਕਤੂਬਰ, 2022 ਨੂੰ ਮਾਸਟਰ ਭਜਨ ਸਿੰਘ ਤੇ ਟੀਮ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਚੌਥਾ ਤੇ ਆਖ਼ਰੀ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ […]
ਮਾਸਟਰ ਭਜਨ ਸਿੰਘ ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ, ਅਦਾਰਾ ਸਰੋਕਾਰਾਂ ਦੀ ਆਵਾਜ਼ ਵਲੋਂ ਉਘੇ ਲੇਖਕ ਤੇ ਰੰਗ ਕਰਮੀ ਡਾ. ਸਾਹਿਬ ਸਿੰਘ ਵਲੋਂ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਧੰਨੁ ਲੇਖਾਰੀ ਨਾਨਕਾ’ ਖੇਡਿਆ ਜਾਵੇਗਾ। ਯਾਦ ਰਹੇ ਇਸ ਨਾਟਕ ਦੀਆਂ ਇੰਡੀਆ ਤੇ ਇੰਗਲੈਂਡ ਵਿੱਚ ਦਰਜਨਾਂ ਸਫਲ ਪੇਸ਼ਕਾਰੀਆਂ ਤੋਂ ਬਾਅਦ ਇਹ ਨਾਟਕ ਕਨੇਡਾ ਦੇ 5 ਵੱਡੇ ਸ਼ਹਿਰਾਂ ਟਰਾਂਟੋ, ਵੈਨਕੂਵਰ, ਕੈਲਗਰੀ, ਐਡਮਿੰਟਨ, ਵਿਨੀਪੈਗ ਵਿੱਚ […]
ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਹਰ ਮਹੀਨੇ ਕੁਝ ਨਵਾਂ ਤੇ ਵਿਲੱਖਣ ਕਰਨ ਲਈ ਕਾਰਜਸ਼ੀਲ ਹੈ।ਇਸ ਸਾਲ ਵਿੱਚ ਵੱਖ ਵੱਖ ਲੇਖਕਾਂ ਦੀਆਂ ਕਈ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ।ਦੂਰ ਦੁਰਾਡੇ (ਦੇਸ਼-ਵਿਦੇਸ਼) ਤੋਂ ਆਏ ਲੇਖਕਾਂ,ਬੁੱਧੀਜੀਵੀਆਂ ਦਾ ਮਾਨ-ਸਨਮਾਨ ਵੀ ਕੀਤਾ ਗਿਆ ਅਤੇ ਪ੍ਰਭਾਵਸ਼ਾਲੀ ਵਿਸ਼ਿਆਂ ਉੱਤੇ ਗੱਲਬਾਤ ਵੀ ਹੋਈ।ਇਸੇ ਲੜੀ ਵਿੱਚ ਇਸ ਵਾਰ ਸਾਹਿਤ ਜਗਤ ਦੇ ਪ੍ਰਸਿੱਧ ਕਹਾਣੀਕਾਰ ਤੇ ਹਰ […]
ਉੱਘੀ ਲੇਖਿਕਾ ਰਮਨਦੀਪ ਵਿਰਕ ਦਾ ਪ੍ਰਸੰਸਾ-ਪੱਤਰ ਨਾਲ ਕੀਤਾ ਸਨਮਾਨ। ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਤਾਲਾਬੰਦੀ(Covid-19) ਖੁੱਲਣ ਤੋਂ ਬਾਅਦ ਬਹੁਤ ਹੀ ਗਰਮਜੋਸ਼ੀ ਨਾਲ ਸਰਗਰਮ ਹੈ,ਜਿੱਥੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸਫ਼ਲਤਾ ਪੂਰਵਕ ਕਰਵਾਇਆ ਗਿਆ ਹੈ।ਉੱਥੇ ਹੀ ਸਾਲ ਭਰ ਤੋਂ ਵੱਖ-ਵੱਖ ਲੇਖਕਾਂ ਦੀਆਂ ਸੱਤ-ਅੱਠ ਪੰਜਾਬੀ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ ਹਨ।ਇਸੇ ਹੀ ਲਡ਼ੀ ਵਿੱਚ ਅਗਸਤ […]