ਸੁੱਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 19 ਤਾਰੀਕ ਦਿਨ ਐਤਵਾਰ ਨੂੰ ਕੋਸੋ ਦੇ ਖਚਾ-ਖਚ ਭਰੇ ਹਾਲ ਵਿਚ ਹੋਈ। ਜਿਸ ਵਿਚ ਭਾਰੀ ਗਿਣਤੀ ਵਿਚ ਸਰੋਤਿਆਂ ਨੇ ਅਪਣੀ ਹਾਜ਼ਰੀ ਲੁਆਈ। ਸਭ ਤੋ ਪਹਿਲਾਂ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੀਟਿੰਗ ਦੀ ਸ਼ੂਰੁਆਤ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਹਰੀਪਾਲ, ਬਲਜਿੰਦਰ ਸੰਘਾ, ਸਟੈਟਲਰ ਤੋਂ ਅਏ ਜੋਰਾਵਰ ਬਾਂਸਲ ਨੂੰ ਸੱਦਾ ਦਿੱਤਾ। ਬਲਵੀਰ ਗੋਰੇ ਨੇ ਆਪਣੀ ਬੁਲੰਦ ਅਵਾਜ਼ ਵਿੱਚ ਗੀਤ ‘ਸੱਜਣਾਂ ਪਿਆਰਿਆ’ ਸੁਣਾ ਕੇ ਹਾਜ਼ਰੀ ਲੁਆਈ, ਬੀਜਾ ਰਾਮ ਨੇ ਅਪਣੇ ਸਪੋਰਟਸ ਮੈਗਜ਼ੀਨ ਬਾਰੇ ਜਾਣਕਾਰੀ ਦੇਣ ਦੇ ਨਾਲ ਜਵੇਦ ਅਖ਼ਤਰ ਦੀ ਗ਼ਜਲ ਸੁਣਾਈ, ਜੋਗਿੰਦਰ ਸੰਘਾ ਨੇ ਸੀਨੀਅਰ ਕੇਅਰ ਹੋਮ ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਬਲਜਿੰਦਰ ਸੰਘਾ ਦੀ ਨਵੀਂ ਕਿਤਾਬ “ਪੰਜਾਬੀ ਸਾਹਿਤ: ਪਰਖ ਤੇ ਪੜਚੋਲ” ਰਲੀਜ਼ ਕੀਤੀ ਗਈ। ਇਸ ਕਿਤਾਬ ਵਿੱਚ ਵੱਖ-ਵੱਖ ਪੁਸਤਕਾਂ ਜਿੰਹਨਾਂ ਵਿਚ ਕਹਾਣੀ, ਨਾਵਲ, ਕਵਿਤਾ, ਗਜ਼ਲ ਅਤੇ ਸ਼ਬਦ ਚਿੱਤਰ ਦੀਆਂ ਪੁਸਤਕਾਂ ਬਾਰੇ ਚਰਚਾ ਅਤੇ ਪੜਚੋਲ ਕਰਦੇ ਲੇਖ ਸ਼ਾਮਿਲ ਹਨ। ਇਸ ਕਿਤਾਬ ਬਾਰੇ ਮਹਿੰਦਰਪਾਲ ਸਿੰਘ ਪਾਲ ਦਾ ਪਰਚਾ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਬਲਵੀਰ ਗੋਰੇ ਨੇ ਪੜ੍ਹਿਆ। ਉਸ ਲੁੱਡੂ ਤੋਂ ਬਾਅਦ ਗੁਰਬਚਨ ਬਰਾੜ ਨੇ ਕਿਤਾਬ ਬਾਰੇ ਵਿਸਥਾਰ ਨਾਲ ਗੱਲ ਕੀਤੀ, ਗੁਰਚਰਨ ਕੌਰ ਥਿੰਦ ਨੇ ਵਧਾਈ ਦਿੱਤੀ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਸਿੱਧ ਗਾਇਕ ਦਰਸ਼ਨ ਖੇਲਾ ਨੇ ਵੀ ਬਲਜਿੰਦਰ ਸੰਘਾ ਨੂੰ ਆਪਣੀ ਪੂਰੀ ਟੀਮ ਵੱਲੋਂ ਵਧਾਈ ਦਿੱਤੀ। ਜਸਵੰਤ ਗਿੱਲ ਪ੍ਰੋ.ਮਨਜੀਤ ਸਿੰਘ ਅਤੇ ਨੇ ਅਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਬਲਜਿੰਦਰ ਸੰਘਾ ਨੇ ਆਪਣੀ ਲੇਖਣੀ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ ਅਤੇ ਨਾਲ ਹੀ ਕਿਹਾ ਕਿ ਲਿਖ਼ਣਾ ਸ਼ੋਕ ਨਹੀਂ ਸਾਧਨਾ ਹੈ। ਰਚਨਾਵਾਂ ਦੇ ਦੌਰ ਵਿੱਚ ਸੁਰਿੰਦਰ ਗੀਤ, ਸਤਵੰਤ ਸੱਤਾ,ਮਾਸਟਰ ਜੀਤ ਸਿੰਘ, ਹਰਨੇਕ ਬੱਧਨੀ, ਅਜਾਇਬ ਸਿੰਘ ਸੇਖੋਂ,ਗੁਰਚਰਨ ਹੇਅਰ, ਸਰੂਪ ਮੰਡੇਰ,ਬਾਲ ਕਲਾਕਰ ਯੁਵਰਾਜ ਸਿੰਘ, ਸੁੱਖਮਿੰਦਰ ਤੂਰ ਨੇ ਆਪਣੀ ਹਾਜ਼ਰੀ ਲੁਆਈ। ਅਲਬਰਟਾ ਵਿੱਚ ਚੋਣਾਂ ਦੇ ਮਹੌਲ ਵਿਚੋਂ ਹੈਪੀ ਮਾਨ ਨੇ ਅਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ, ਡਾਕਟਰ ਅਨਮੋਲ ਕਪੂਰ ਨੇ ਆਉਣ ਵਾਲੇ ਦਿਨਾਂ ਵਿੱਚ ਹੋ ਰਹੀ ਦਿਲ ਵਾਕ ਦੱਸਿਆ, ਬਲਵਿੰਦਰ ਕਾਹਲੋ ਨੇ ਡਰੱਗ ਅਵੇਅਰਨੈਸ ਫਾਉਡੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਵਾਕ ਵਿੱਚ ਆਣ ਦਾ ਸੱਦਾ ਦਿੱਤਾ। ਇਹਨਾਂ ਸੱਜਣਾਂ ਵੱਲੋਂ ਬਲਜਿੰਦਰ ਸੰਘਾ ਦੀ ਲੇਖਣੀ ਬਾਰੇ ਸੰਖੇਪ ਗੱਲ ਕਰਕੇ ਨਵੀਂ ਕਿਤਾਬ ਦੀ ਵਧਾਈ ਵੀ ਦਿੱਤੀ ਗਈ। ਚਾਹ ਸਨੈਕਸ ਦਾ ਪ੍ਰਬੰਧ ਸੰਘਾ ਪਰਿਵਾਰ ਵਲੋਂ ਕੀਤਾ ਗਿਆ। ਦਵਿੰਦਰ ਤੂਰ ਨੇ ਵੀ ਆਪਣੀ ਪਾਰਟੀ ਦੀਆ ਪਾਲਸੀਆਂ ਤੋ ਜਾਣੂ ਕਰਾਇਆ, ਸਤਪਾਲ ਕੌਸ਼ਲ, ਜ਼ੋਰਾਵਰ ਬਾਂਸਲ ,ਗੁਰਮੀਤ ਕੌਰ ਸਰਪਾਲ, ਚੰਦ ਸਿੰਘ ਸਦਿਉੜਾ, ਗੁਰਦੀਪ ਕੌਰ ਪਰਹਾਰ,ਮਾਸਟਰ ਭਜਨ ਗਿੱਲ ਨੇ ਵੀ ਵਿਚਾਰਾਂ ਦੇ ਨਾਲ-ਨਾਲ ਬਲਜਿੰਦਰ ਸੰਘਾ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਸਭਾ ਵਿੱਚ ਹਾਜ਼ਰ ਸੁਰਿੰਦਰ ਚੀਮਾ,ਹਰਬਕਸ਼ ਸਰੋਆਂ,ਪ੍ਰਸ਼ੋਤਮ ਭਰਦਵਾਜ, ਸ਼ਿਵ ਕੁਮਾਰ ਸ਼ਰਮਾ, ਹੈਰੀ ਸੰਧੂ, ਅਨਮੋਲ ਸੰਧੂ, ਮਨਜੀਤ ਬਰਾੜ, ਚਮਕੌਰ ਗਿੱਲ, ਰਣਜੀਤ ਲਾਡੀ, ਤਰਲੋਚਨ ਸੈਭੀਂ, ਮੰਗਲ ਚੱਠਾ, ਜੱਸ ਚਾਹਲ, ਬਲਵੀਰ ਢਿੱਲੋਂ, ਦਵਿੰਦਰ ਮਲਹਾਂਸ, ਬਲਜਿੰਦਰ ਢਿੱਲੋਂ, ਜਗਦੀਸ਼ ਗਿੱਲ,ਸਾਜਣ ਗਿੱਲ, ਗੁਰਪਾਲ ਰੁਪਾਲੋਂ, ਸਨਜੀਵ ਪਾਸੀ, ਲੋਕੇਸ਼ ਸਰਮਾ,ਹਰਜੰਤ ਕੌਰ, ਮਨਜੀਤ ਕੌਰ, ਬਖਸ਼ੀਸ ਗੋਸਲ, ਰਾਜਨ ਸੰਘਾ, ਰੋਬਨ ਸੰਘਾ, ਤਰਸੇਮ ਪਰਹਾਰ, ਰਣਬੀਰ ਪਰਮਾਰ, ਅਮਨ ਧਾਰੀਵਾਲ,ਰਣਧੀਰ ਬਾਸੀ, ਹੈਪੀ ਮਾਨ, ਪਰਮਜੀਤ ਸੰਦਲ, ਗੁਰਬਕਸ਼ ਸਿੰਘ, ਹਰਚਰਨ ਸਿੰਘ ਪਰਹਾਰ,ਸੁਰਿੰਦਰ ਸਿੰਘ ਸੈਣੀ, ਸਰਬਜੀਤ ਸੰਘਾ, ਰਾਜ ਹੁੰਦਲ, ਪਾਲੀ ਸਿੰਘ, ਰਾਜ, ਸ਼ੇਰ ਮਾਲਵਾ, ਰਾਜ ਸਿੰਘ, ਪਰਮਜੀਤ ਸੂਰੀ,ਰਮਨ ਸਿੰਘ, ਅਮਰਜੀਤ ਧਾਲੀਵਾਲ,ਸੁਰਿੰਦਰ ਕੋਰ, ਬੇਅੰਤ ਗਿੱਲ,ਜਸਜੀਤ ਧਾਮੀ,ਜੱਗਪ੍ਰੀਤ ਸ਼ੇਰਗਿੱਲ,ਗੁਰਲਾਲ ਮਾਣੂਕੇ, ਬ੍ਰਹਮਪ੍ਰਕਾਸ਼ ਸਿੰਘ ਲੁੱਡੂ ਆਦਿ ਹਾਜ਼ਰ ਸਨ। ਮਈ ਮਹੀਨੇ ਦੀ ਮੀਟਿੰਗ 17 ਤਰੀਕ ਨੂੰ ਹੋਣ ਜਾ ਰਹੀ ਹੈ। ਜਿਸ ਵਿੱਚ ਕੈਲਗਰੀ ਦੀ ਪ੍ਰਸਿੱਧ ਲੇਖਕਾ ਸੁਰਿੰਦਰ ਗੀਤ ਦੀ ਕਿਤਾਬ ‘ਕਾਨੇ ਦੀਆਂ ਕਲਮਾਂ’ ਰਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ 403-714-4816 ਜਾਂ ਫਿਰ 403-830-2374 ਤੇ ਫੋਨ ਕਰ ਸਕਦੇ ਹੋ।