Get Adobe Flash player

ਵਾਈਟਹੌਰਨ ਕਮਿਊਨਟੀ ਹਾਲ ਵਿਚ 16 ਮਾਰਚ 2024 ਨੂੰ ਹੋਵੇਗਾ ਇਹ ਸਮਾਗਮ

ਮੰਗਲ ਚੱਠਾ: ਪੰਜਾਬੀ ਲਿਖਾਰੀ ਸਭਾ ਕੈਲਗਰੀ, ਕਨੇਡਾ ਦੀ ਨਵੇਂ ਸਾਲ ਦੀ ਪਹਿਲੀ ਮਹੀਨਾਵਾਰ ਇਕੱਤਰਤਾ 20 ਜਨਵਰੀ 2024 ਦਿਨ ਸ਼ਨਿੱਚਰਵਾਰ ਨੂੰ ਕੌਸਲ ਆਫ ਸਿੱਖ ਆਰਗੇਨਾਈਜਸੇਨ ਦੇ ਹਾਲ ਵਿਚ ਹੋਈ ਠੀਕ ਦੋ ਵਜੇ ਹੋਈ। ਬਲਜਿੰਦਰ ਸੰਘਾ ਨੇ ਸਟੇਜ ਸੰਚਾਲਨ ਕਰਦਿਆਂ ਸਭਾ ਦੇ ਪ੍ਰਧਾਨ ਬਲਵੀਰ ਗੋਰਾ, ਕਵੀ ਪਰਮਿੰਦਰ ਰਮਨ ‘ਢੁੱਡੀਕੇ’ ਨੂੰ ਪ੍ਰਧਾਨੀ ਮੰਡਲ ਲਈ ਸੱਦਾ ਦਿੱਤਾ।

                                   ਬਲਜਿੰਦਰ ਸੰਘਾ ਨੇ ਸਭ ਹਾਜ਼ਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆ ਮਨਮੋਨ ਸਿੰਘ ਬਾਠ ਜੀ ਤੋਂ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ, ਉਹਨਾਂ ਆਪਣੀ ਪਿਆਰੀ ਅਵਾਜ਼ ਵਿਚ ਗ਼ਜਲ ਸੁਣਕੇ ਸਭ ਸਰੋਤਿਆਂ ਨੂੰ ਸਾਹਿਤਕ ਰੰਗ ਵਿਚ ਰੰਗ ਦਿੱਤਾ। ਗ਼ਜ਼ਲ ਦੇ ਬੋਲ ਸਨ ‘ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ’। ਜੋਰਾਵਰ ਸਿੰਘ ਨੇ ਆਪਣੀ ਨਵੀਂ ਕਹਾਣੀ ‘ਕਿਰਤ ਦੀ ਲੁੱਟ’ ਸੁਣਾਈ। ਜਿਸ ਵਿਚ ਸਧਾਰਨ ਕਿਰਤੀ ਮਨੁੱਖ ਦੀ ਜਿ਼ੰਦਗੀ ਦੀ ਤਸਵੀਰ ਸੀ ਕਿ ਕਿਸ ਤਰਾਂ ਉਹ ਪੀੜ੍ਹੀ ਦਰ ਪੀੜ੍ਹੀ ਲੁੱਟ ਹੋ ਰਹੇ ਹਨ, ਸਥਾਨ ਚਾਹੇ ਕਨੇਡਾ ਹੋਵੇ ਚਾਹੇ ਭਾਰਤ। ਸੁਖਵਿੰਦਰ ਸਿੰਘ ਤੂਰ ਨੇ ਲੋਹੜੀ ਦੇ ਸਬੰਧ ਵਿਚ ਗੀਤ ਅਤੇ ਦੁੱਲੇ ਭੱਟੀ ਦੇ ਪਰਿਵਾਰਕ ਪਿਛੋਕੜ ਬਾਰੇ ਗੱਲਾਂ ਕੀਤੀਆਂ। ਜਸਵੀਰ ਸਿੰਘ ਸਿਹੋਤਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰ ਚੀਜ਼ ਦੀ ਬਹੁਲਤਾ ਮਾੜੀ ਹੈ।

                               ਸਭਾ ਦੇ ਸਾਲ 2012 ਤੋਂ ਸ਼ਰੂ ਕੀਤੇ ਗਏ ਬੱਚਿਆ ਦੇ ਸਲਾਨਾ ਸਮਾਗਮ ਦਾ ਪੋਸਟਰ ਕਾਰਜਕਾਰੀ ਮੈਂਬਰਾਂ ਅਤੇ ਬੱਚਿਆ ਵੱਲੋਂ ਤਾੜੀਆਂ ਦੀ ਅਵਾਜ਼ ਵਿਚ ਰੀਲੀਜ ਕੀਤਾ ਗਿਆ। ਪ੍ਰਧਾਨ ਬਲਬੀਰ ਗੋਰਾ ਨੇ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਹਰੇਕ ਸਾਲ ਦੀ ਤਰਾਂ ਵਾਈਟਹੌਰਨ ਕਮਿਊਨਟੀ ਹਾਲ ਨਾਰਥ-ਈਸ ਕੈਲਗਰੀ ਵਿਚ 16 ਮਾਰਚ 2024 ਦਿਨ ਸ਼ਨਿੱਚਰਵਾਰ ਨੂੰ ਦਿਨ ਦੇ ਇਕ ਵਜੇ ਤੋਂ ਚਾਰ ਵਜੇ ਹੋਵੇਗਾ। ਰਜਿਸ਼ਟਰੇਸ਼ਨ ਅਤੇ ਸਨੈਕਸ ਲਈ ਹਾਲ ਦਾ ਦਰਵਾਜਾ 12 ਵਜੇ ਖੋਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਾਲ ਵੀ ਸਕੂਲ ਗਰੇਡ 1 ਤੋਂ 8 ਦੇ ਬੱਚੇ ਭਾਗ ਲੈ ਸਕਦੇ ਹਨ। ਜਿਹਨਾਂ ਨੂੰ ਚਾਰ ਭਾਗਾਂ ਵਿਚ ਵੰਡਿਆਂ ਜਾਂਦਾ ਹੈ। ਹਰ ਭਾਗ ਵਿਚ ਜੇਤੂ ਬੱਚਿਆਂ ਨੂੰ ਟਰਾਫੀਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸਮਾਗਮ ਦਾ ਸਾਰਾ ਖਰਚਾ ਸਭਾ ਦੇ ਕਾਰਜਕਾਰੀ ਮੈਂਬਰ ਆਪਣੇ ਕੋਲੋ ਹੀ ਕਰਦੇ ਹਨ ਅਤੇ ਸਪਾਂਸਰਸਿੱਪ ਨਹੀਂ ਲਈ ਜਾਂਦੀ।    

                                       ਚਾਹ ਦੀ ਬਰੇਕ ਤੋਂ ਬਾਆਦ ਵੀ ਰਚਨਾਵਾਂ ਦਾ ਦੌਰ ਜਾਰੀ ਰਿਹਾ, ਜਿਸ ਵਿਚ ਨਿੱਕੇ-ਨਿੱਕੇ ਪਿਆਰੇ ਬੱਚਿਆਂ ਸਿਦਕ ਸਿੰਘ ਗਰੇਵਾਲ, ਨੂਰ ਕੌਰ ਗਰੇਵਾਲ, ਰੀਤ ਕੌਰ ਗਰੇਵਾਲ ਨੇ ਰਚਨਾਵਾਂ ਸੁਣਾਈਆਂ। ਇਹਨਾਂ ਤੋਂ ਬਿਨਾਂ ਸਰਬਜੀਤ ਕੌਰ ਉੱਪਲ, ਗੁਰਦੀਸ਼ ਕੌਰ ਗਰੇਵਾਲ, ਦਵਿੰਦਰ ਮਲਹਾਂਸ, ਗੁਰਨਾਮ ਕੌਰ ਨੇ ਰਚਨਾਵਾਂ ਨਾਲ ਭਾਗ ਲਿਆ। ਮੈਡਮ ਗੁਰਦੀਸ਼ ਕੌਰ ਗਰੇਵਾਲ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਬਾਰੇ ਕਿਹਾ ਕਿ ਇਹ ਇਕੱਲੀ ਸਭਾ ਹੈ ਜੋ ਬੱਚਿਆਂ ਨੂੰ ਨਿੱਗਰ ਪੰਜਾਬੀ ਵਿਰਸੇ ਨਾਲ ਜੋੜਨ ਦਾ ਕੰਮ ਲਗਾਤਾਰ ਅਤੇ ਲੰਬੇ ਸਮੇਂ ਤੋਂ ਕਰ ਰਹੀ ਹੈ। ਜਿਸਦੇ ਨਤੀਜੇ ਸਾਡੇ ਸਾਹਮਣੇ ਹਨ ਕਿ ਬੱਚੇ ਬੜੇ ਉਤਸ਼ਾਹ ਨਾਲ ਪਹਿਲਾ ਹੀ ਤਿਆਰੀ ਕਰਨ ਲੱਗ ਜਾਂਦੇ ਹਨ। ਉਪਰੋਤਕ ਤੋਂ ਬਿਨਾਂ ਇਸ ਸਮੇਂ ਇੰਜਨੀਅਰ ਜੀਰ ਸਿੰਘ, ਹਰਜਿੰਦਰ ਸਿੰਘ ਗਰੇਵਾਲ, ਭੁਪਿੰਦਰ ਕੌਰ ਗਰੇਵਾਲ, ਇਸ਼ਪ੍ਰੀਤ ਕੌਰ, ਜਸਵੀਰ ਕੌਰ, ਮਨਪ੍ਰੀਤ ਸਿੰਘ ਹਾਜ਼ਰ ਸਨ। ਚਾਹ ਅਤੇ ਸਨੈਕਸ ਦੀ ਜਿੰਮੇਵਾਰੀ ਗੁਰਮੀਤ ਕੌਰ ਕੁਲਾਰ, ਫੋਟੋਗਰਾਫੀ ਰਣਜੀਤ ਲਾਡੀ ਵੱਲੋਂ ਕੀਤੀ ਗਈ। ਸਭਾ ਦੇ ਪ੍ਰਧਾਨ ਬਲਵੀਰ ਗੋਰਾ ਨੇ ਸਭ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅਗਲੇ ਮਹੀਨੇ ਫਰਵਰੀ 17-2024 ਦੀ ਇਕੱਤਰਤਾ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਨਾਲ 403-472-2662 ਜਾਂ ਜਨਰਲ ਸਕੱਤਰ ਮੰਗਲ ਚੱਠਾ ਨਾਲ 403-708-1596 ਤੇ ਰਾਬਤਾ ਕੀਤਾ ਜਾ ਸਕਦਾ ਹੈ।