Get Adobe Flash player

ਗੁਰਮੀਤ ਕੜਿਆਲਵੀ, ਬਹਾਦਰ ਡਾਲਵੀ ਐਵਾਰਡ ਨਾਲ ਸਨਮਾਨਿਤ।
ਜਸਵੀਰ ਕਲਸੀ /ਜੋਰਾਵਰ ਸਿੰਘ ਮੋਗਾ/ਕੈਲਗਰੀ-ਬਹਾਦਰ ਡਾਲਵੀ ਪਰਿਵਾਰ ਵੱਲੋਂ ਗੁਰਮੀਤ ਕੜਿਆਲਵੀ ਨੂੰ ‘ਬਹਾਦਰ ਡਾਲਵੀ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਪੰਜਾਬੀ ਗਾਇਕ ਡਾਕਟਰ ਬਲਜੀਤ ਦੇ ਦਫ਼ਤਰ ਸ਼ਹਿਰ ਮੋਗਾ ਵਿਖੇ ਹੋਇਆ। ਪ੍ਰੋਗਰਾਮ ਦੀ ਸੰਚਾਲਨਾ ਪ੍ਰਸਿੱਧ ਭੰਗੜਾ ਕੋਚ ਤੇ ਐਕਟਰ ਮਨਿੰਦਰ ਮੋਗਾ ਨੇ ਆਰੰਭ ਕਰਵਾਈ। ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਬਹਾਦਰ ਡਾਲਵੀ ਯਾਦਗਾਰੀ ਐਵਾਰਡ ਆਰੰਭ ਕਰਨ ਬਾਰੇ ਦੱਸਿਆ ਕਿ ਬਹਾਦਰ ਡਾਲਵੀ ਗੀਤ ਤੇ ਬੱਚਿਆਂ ਲਈ ਕਵਿਤਾਵਾਂ ਲਿਖਦੇ ਹੋਏ ਪੁਸਤਕਾਂ ਪ੍ਰਕਾਸ਼ਿਤ ਕਰਵਾਉਂਦੇ ਰਹੇ ਪਰ 2021 ਵਿਚ ਬੇ-ਵਕਤ ਵਿਛੋੜਾ ਦੇ ਗਏ ਤਾਂ ਉਨ੍ਹਾਂ ਦਾ ਸਪੁੱਤਰ ਨਵ ਡਾਲਵੀ ਆਪਣੇ ਪਿਤਾ ਨੂੰ ਹਰ ਸਾਲ ਯਾਦਗਾਰੀ ਸਮਾਗਮ ਜ਼ਰੀਏ ਉਹਨਾਂ ਨੂੰ ਯਾਦ ਰੱਖ ਰਿਹਾ ਹੈ। ਜਿਸ ਨੇ 2022 ਵਿਁਚ ਪਲੇਠਾ ਐਵਾਰਡ ਰਣਜੀਤ ਹਠੂਰ ਨੂੰ, 2023 ਵਿੱਚ ਕੈਲਗਰੀ ਵਿਖੇ ਸਾਹਿਤ ਤੇ ਖੇਡਾਂ ਵਿੱਚ ਮਁਲਾਂ ਮਾਰਨ ਵਾਲੀ ਪ੍ਰਭਲੀਨ ਗਰੇਵਾਲ ਹੋਣਹਾਰ ਬੱਚੀ ਨੂੰ ਤੇ ਇਸ ਵਾਰ ਗੁਰਮੀਤ ਕੜਿਆਲਵੀ ਦੇ ਲਿਖੇ ਬਾਲ ਸਾਹਿਤ ਨੂੰ ਬਹਾਦਰ ਡਾਲਵੀ ਤੀਜਾ ਯਾਦਗਾਰੀ ਐਵਾਰਡ ਦਿੱਤਾ ਗਿਆ।ਡਾਕੂਮੈਂਟਰੀ ਫਿਲਮ ਡਾਇਰੈਕਟਰ ਨਵ ਡਾਲਵੀ ਨੇ ਦੱਸਿਆ, “ਡੈਡੀ ਜੀ ਦੀ ਯਾਦ ਵਿੱਚ ਸਾਹਿਤਕ ਲਿਖਤਾਂ ਦਾ ਸਿਰਨਾਵਾਂ ਬਹਾਦਰ ਡਾਲਵੀ ਜੀਵਨ, ਰਚਨਾ ਅਤੇ ਯਾਦਾਂ ਨਾਂ ਦੀ ਪੁਸਤਕ 2021 ਵਿੱਚ ਮੈਂ ਤੇ ਜਸਬੀਰ ਕਲਸੀ ਧਰਮਕੋਟ ਨੇ ਸੰਪਾਦਿਤ ਕੀਤੀ ਤੇ ਮੈਂ ਇੱਕ ਫਿਲਮ ‘ਬਹਾਦਰ ਦਾ ਬਰੇਵ ਡਾਲਵੀ’ ਬਣਾਈ।ਇਸ ਮੌਕੇ ਡਾਕਟਰ ਬਲਜੀਤ, ਰਾਜਿੰਦਰ ਨਾਗੀ, ਹਰਮਿਲਾਪ ਗਿੱਲ, ਪੀ ਐਸ ਪੱਪੀ ਨੇ ਬਹਾਦਰ ਡਾਲਵੀ ਨਾਲ ਆਪਣੀਆਂ ਯਾਦਾਂ ਦੀ ਗੱਲ ਕੀਤੀ ਤੇ ਆਪਣੇ-ਆਪਣੇ ਅੰਦਾਜ਼ ਨਾਲ ਗੀਤ ਵੀ ਗਾ ਕੇ ਸੁਣਾਏ। ਇਸ ਕਾਰਵਾਈ ਵਿੱਚ ਕੁਲਵੰਤ ਕਲਸੀ, ਛਿੰਦਾ ਸਿੰਘ, ਗੋਲੂ ਕਾਲੇ ਕੇ, ਵਰਿੰਦਰ ਭਿੰਡਰ, ਸੋਨੀ ਮੋਗਾ ਨੇ ਬਹਾਦਰ ਡਾਲਵੀ ਨਾਲ ਆਪਣੇ ਮਿਲਵਰਤਣ ਦੀ ਸਾਂਝ ਬਾਰੇ ਦੱਸਿਆ। ਅੰਤ ਵਿੱਚ ਗੁਰਮੀਤ ਕੜਿਆਲਵੀ ਨੂੰ ਸਨਮਾਨ ਚਿੰਨ੍ਹ ਤੇ ਇੱਕੀ ਸੌ ਰੁਪਏ ਦੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰਾਪਤ ਕਰਕੇ ਗੁਰਮੀਤ ਕੜਿਆਲਵੀ ਨੇ ਕਿਹਾ, “ਤੁਹਾਡੇ ਦਿਲਾਂ ਵਿੱਚ ਮੇਰੇ ਤੇ ਮੇਰੀ ਲਿਖਤ ਪ੍ਰਤੀ ਪਿਆਰ ਹੈ। ਇੰਝ ਥੋੜ੍ਹੇ ਜਿਹੇ ਆਪਾਂ ਨੇੜੇ ਬੈਠ ਕੇ ਆਪਣੀ ਗੱਲ ਕਹੀ ਸੁਣੀ ਹੈ। ਇਹ ਵੱਡੇ ਪ੍ਰੋਗਰਾਮ ਨਾਲੋਂ ਵੀ ਵਧੀਆ ਹੈ। ਇਸ ਮੌਕੇ ਕੜਿਆਲਵੀ ਦੀ ਮਿਸਜ਼ ਵੀ ਹਾਜ਼ਰ ਸਨ।