ਮੰਗਲ ਚੱਠਾ :-ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਜਤਿੰਦਰ ਹਾਂਸ ਦੇ ਕਹਾਣੀ ਸੰਗ੍ਰਹਿ ਦੀ ਕੀਤੀ ਗਈ ਘੁੰਡ ਚੁਕਾਈ ਪੰਜਾਬੀ ਲਿਖਾਰੀ ਸਭਾ ਦੀ ਮਹੀਨਾ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ 16 ਸਤੰਬਰ ਨੂੰ ਹੋਈ ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਵੀਰ ਗੋਰਾ ਕਹਾਣੀਕਾਰ ਦੇਵਿੰਦਰ ਮਲਹਾਂਸ ਸੁਹਿਰਦ ਸ਼ਖ਼ਸੀਅਤ ਜਰਨੈਲ ਤੱਗੜ ਨੂੰ ਬੈਠਣ ਦਾ ਸੱਦਾ ਦਿੱਤਾ ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਗਈਆਂ ਸੋਗ ਮਤੇ ਸਾਂਝੇ ਕਰਦਿਆਂ ਸਾਹਿਤਕਾਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਪ੍ਰਸਿੱਧ ਕਹਾਣੀਕਾਰ ਤੇ ਪੱਤਰਕਾਰ ਦੇਸ਼ ਰਾਜ ਕਾਲੀ ਸ਼੍ਰੋਮਣੀ ਕਵੀ ਸ਼ਿਵਨਾਥ ਅਤੇ ਨਾਮਵਰ ਗ਼ਜ਼ਲਗੋ ਹਰਜਿੰਦਰ ਸਿੰਘ ਬੱਲ ਦੇ ਸਦੀਵੀਂ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਆਖਿਆ ਸਾਹਿਤਕ ਸੰਸਾਰ ਨੂੰ ਇਹਨਾਂ ਦੇ ਤੁਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਨਛੱਤਰ ਪੁਰਬਾਂ ਜੀ ਨੇ ਗੁਰਬਾਣੀ ਵਿੱਚ ਨਿਮਰਤਾ ਦੀ ਕੀ ਮਹੱਤਤਾ ਹੈ ਤੇ ਲੇਖ ਪੜ੍ਹਿਆ ਜਸਵੀਰ ਸਹੋਤਾ ਜੀ ਨੇ ਬਾਣੀ ਵਿੱਚ ਸੰਤ ਦੀ ਮਹਿਮਾ ਬਾਰੇ ਜਾਣਕਾਰੀ ਦਿੱਤੀ। ਜੀਰ ਸਿੰਘ ਬਰਾੜ ਨੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਇਨਸਾਨ ਬਣਨ ਲਈ ਪ੍ਰੇਰਦੀ ਹੈ ਇਸ ਤੋਂ ਬਾਅਦ ਪ੍ਰਸਿੱਧ ਕਵਿਤਰੀ ਸੁਰਿੰਦਰ ਗੀਤ ਨੇ ਚੋਗ ਟਿਕਾ ਕੇ ਤਲੀਆਂ ਉੱਤੇ ਪੰਛੀ ਕੋਲ ਬੁਲਾਇਆ ਮੈਂ ਗ਼ਜ਼ਲ ਸੁਣਾਈ, ਪਰਮਜੀਤ ਸਿੰਘ ਭੰਗੂ ਨੇ ਇਨਕਲਾਬੀ ਕਵਿਤਾ ਸੁਣਾਈ ਅਤੇ ਗੁਰਲਾਲ ਰੁਪਾਲੋਂ ਨੇ ਹੜ੍ਹਾਂ ਦੀ ਮਾਰ ਤੇ ਗੀਤ ਸੁਣਾਇਆ। ਜਗਤਾਰ ਸਿੰਘ ਨੇ ਪੰਜਾਬੀ ਲਿਖਾਰੀ ਸਭਾ ਦੇ 24 ਸਾਲਾਂ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਹਰੀਪਾਲ ਜੀ ਨੇ ਜਤਿੰਦਰ ਹਾਂਸ ਦੇ ਕਹਾਣੀ ਸੰਗ੍ਰਹਿ ‘ਉਹਦੀਆਂ ਅੱਖਾਂ ‘ਚ ਸੂਰਜ ਹੈ’ ਤੇ ਪਰਚਾ ਪੜ੍ਹਦਿਆਂ ਕੁਝ ਕਹਾਣੀਆਂ ਵਿਚਲੇ ਯਥਾਰਥ ਨੂੰ ਵਿਖਆਨਿਆ ਅਤੇ ਜਤਿੰਦਰ ਹਾਂਸ ਕਹਾਣੀ ਲੇਖਣੀ ਦੀ ਮੁਹਾਰਤ ਦੀ ਪ੍ਰਸ਼ੰਸਾ ਕੀਤੀ । ਇਸ ਤੋਂ ਬਾਅਦ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ ਤੇ ਕਿਤਾਬ ਦੇ ਲੇਖਕ ਦੇ ਭਰਾ ਦਵਿੰਦਰ ਮਲਹਾਂਸ ਜੀ ਨੂੰ ਵਧਾਈਆਂ ਦਿੱਤੀਆਂ। ਕਿਤਾਬ ਰਿਲੀਜ਼ ਤੋਂ ਬਾਅਦ ਬਲਜਿੰਦਰ ਸੰਘਾ ਨੇ ਹਾਂਸ ਦੀ ਕਹਾਣੀ ਬਾਰੇ ਗੱਲ ਕਰਦਿਆਂ ਕਿਹਾ ਕਿ ਹਾਂਸ ਦੀ ਕਹਾਣੀ ਵਿਸ਼ਿਆਂ ਦੀ ਗੰਭੀਰਤਾ ਤੇ ਸਮਾਜ ਨੂੰ ਸੇਧ ਦੇਣ ਦੀ ਗੱਲ ਕਰਦੀ ਹੈ।ਦਵਿੰਦਰ ਮਲਹਾਂਸ ਨੇ ਹਾਂਸ ਦੀ ਲਿਖਣ ਸ਼ੈਲੀ ਦੀ ਗੱਲ ਕਰਦਿਆਂ ਉਸ ਦੇ ਵਿਸ਼ਿਆਂ ਦੀ ਸੰਜੀਦਗੀ ਤੇ ਸਪਸ਼ਟਤਾ ਬਾਰੇ ਚਾਨਣਾ ਪਾਇਆ ਹੋਰ ਰਚਨਾਵਾਂ ਦੇ ਦੌਰ ਵਿੱਚ ਜਰਨੈਲ ਤੱਗੜ ਹਰਕੰਵਲਜੀਤ ਸਾਹਿਲ ਕਹਾਣੀਕਾਰ ਹਰਪ੍ਰੀਤ ਸਿੰਘ ਗਿੱਲ ਸਰਬਜੀਤ ਕੌਰ ਉੱਪਲ ਜਗਦੀਸ਼ ਸਿੰਘ ਚੋਹਕਾ ਨੇ ਹਿੱਸਾ ਲਿਆ ਅਤੇ ਜਤਿੰਦਰ ਸਿੰਘ ਹਾਂਸ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਰਣਜੀਤ ਸਿੰਘ ਲਾਡੀ ਤਰਲੋਚਨ ਸੈਹਬੀਂ ਗੁਰਮੀਤ ਕੌਰ ਕੁਲਾਰ ਅਤੇ ਮਹਿੰਦਰ ਸਿੰਘ ਤਤਲਾ ਹਾਜ਼ਰ ਸਨ । ਕੈਮਰੇ ਦੀ ਡਿਊਟੀ ਰਣਜੀਤ ਸਿੰਘ ਲਾਡੀ ਤੇ ਚਾਹ ਪਾਣੀ ਦੀ ਸੇਵਾ ਗੁਰਮੀਤ ਕੌਰ ਕੁਲਾਰ ਨੇ ਕੀਤੀ । ਅਖੀਰ ਵਿੱਚ ਪ੍ਰਧਾਨ ਬਲਵੀਰ ਗੋਰਾ ਜੀ ਨੇ ਸਭ ਦਾ ਧੰਨਵਾਦ ਕੀਤਾ ।ਹੋਰ ਜਾਣਕਾਰੀ ਲਈ ਸੰਪਰਕ ਪ੍ਰਧਾਨ ਬਲਵੀਰ ਗੋਰਾ 403 472 2662,ਜਨਰਲ ਸਕੱਤਰ ਮੰਗਲ ਚੱਠਾ 403 708 1596