ਮੰਗਲ ਚੱਠਾ :- ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਬਲਬੀਰ ਗੋਰਾ ,ਜਗਦੀਸ਼ ਸਿੰਘ ਚੋਹਕਾ ਅਤੇ ਇੰਗਲੈਂਡ ਤੋਂ ਆਏ ਲੇਖਕ ਮਹਿੰਦਰਪਾਲ ਧਾਲੀਵਾਲ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਹਾਜ਼ਰੀਨ ਨੂੰ ਜੀ ਆਇਆ ਆਖਿਆ
ਉਸ ਤੋਂ ਬਾਅਦ ਪ੍ਰਸਿੱਧ ਲੇਖਕ ,ਅਨੁਵਾਦਕ ਤੇ ਸੰਪਾਦਕ ਹਰਭਜਨ ਹੁੰਦਲ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੰਜਾਬ ਵਿੱਚ ਆਏ ਹੜ੍ਹ ਤੇ ਵੀ ਚਿੰਤਾ ਜ਼ਾਹਿਰ ਕੀਤੀ ਗਈ
ਰਚਨਾਵਾਂ ਦਾ ਆਗਾਜ਼ ਸੁਰਿੰਦਰ ਗੀਤ ਜੀ ਨੇ ‘ਦੁਆ ਕਰਾ ਮੈ ਸਾਡੇ ਵਿਹੜੇ ਹਮੇਸ਼ਾ ਖਿੜਦਾ ਗੁਲਾਬ ਹੋਵੇ’ ਕਵਿਤਾ ਸੁਣਾ ਕੇ ਕੀਤਾ। ਮਨਮੋਹਨ ਬਾਠ ਜੀ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਮੈਨੂੰ ਪੈਣ ਬਿਰਹੋਂ ਦੇ ਕੀੜੇ’ ਸੁਣਾਇਆ। ਜਸਵੀਰ ਸਹੋਤਾ ਜੀ ਨੇ ਜ਼ਿੰਮੇਵਾਰ ਸੰਸਥਾਵਾਂ ਤੇ ਮੀਡੀਆ ਵੱਲੋਂ ਹਲਕੇ ਪੱਧਰ ਦੀ ਸ਼ਬਦਾਵਲੀ ਵਰਤਣ ਤੇ ਚਿੰਤਾ ਜ਼ਾਹਿਰ ਕੀਤੀ। ਇਸ ਮਗਰੋਂ ਹਰੀ ਪਾਲ ਜੀ ਨੇ ਕਿਤਾਬ ਤੇ ਪਰਚਾ ਪੜਦੇ ਹੋਏ ਕਿਹਾ ਕਿ ਇਹ ਕਿਤਾਬ ਪਾਠਕਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਸੇਧ ਲੈਣ ਲਈ ਪ੍ਰੇਰਦੀ ਹੈ ਤਾਂ ਕਿ ਇਸ ਕਾਰਪੋਰੇਟ ਲਾਲਚ ਦੇ ਵਿਰੁੱਧ ਫੈਸਲਾਕੁੰਨ ਲੜਾਈ ਲੜੀ ਜਾ ਸਕੇ ਕਿਤਾਬ ਬਾਰੇ ਦੂਜਾ ਪਰਚਾ ਗੁਰਚਰਨ ਕੌਰ ਥਿੰਦ ਨੇ ਪੜਦਿਆਂ ਕਿਹਾ ਕਿ ਲੇਖਕ ਨੇ ਫਾਸ਼ੀਵਾਦ ਦੇ ਵਧਦੇ ਪਸਾਰੇ ਤੋਂ ਲੋਕਾਂ ਨੂੰ ਸੁਚੇਤ ਕੀਤਾ ਹੈ ਅਤੇ ਧੀਮੀ ਗਤੀ ਸੰਘਰਸ਼ ਨਾਲ ਵੀ ਤਬਦੀਲੀ ਆਉਣ ਦੀ ਗੱਲ ਕੀਤੀ ਇਸ ਦੇ ਨਾਲ ਹੀ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਆਪਣੀ ਕਿਤਾਬ ਤੇ ਬੋਲਦਿਆਂ ਜਗਦੀਸ਼ ਸਿੰਘ ਚੋਹਕਾ ਨੇ ਕਿਹਾ ਕਿ ਬੇਇਨਸਾਫੀਆਂ ਵਿਰੁੱਧ ਸੰਘਰਸ਼ ਸਦੀਆਂ ਪੁਰਾਣਾ ਹੈ, ਸਾਨੂੰ ਇਮਾਨਦਾਰੀ ਅਤੇ ਬਹਾਦਰੀ ਨਾਲ ਸੰਘਰਸ਼ ਦੇ ਰਾਹ ਤੁਰਨਾ ਹੀ ਪੈਣਾ ਹੈ ਤੇ ਸੱਚ ਦਾ ਇੰਤਜ਼ਾਰ ਘੜੀ ਦੀ ਟਿਕ ਟਿਕ ਵਾਂਗ ਕਰਨਾ ਪੈਣਾ ਹੈ। ਮੀਟਿੰਗ ਦੇ ਦੂਜੇ ਭਾਗ ਵਿੱਚ ਨਾਵਲਿਸਟ ਮਹਿੰਦਰ ਪਾਲ ਧਾਲੀਵਾਲ ਦਾ ਪਲੈਕ ਨਾਲ ਸਨਮਾਨ ਕੀਤਾ ਗਿਆ ਅਤੇ ਧਾਲੀਵਾਲ ਜੀ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਕਿਤਾਬ ਬਾਰੇ ਵਿਚਾਰ ਵੀ ਪੇਸ਼ ਕੀਤੇ। ਇਸ ਤੋਂ ਬਾਅਦ ਸੰਤ ਸਿੰਘ ਧਾਲੀਵਾਲ ਨੇ ਗਦਰੀ ਬਾਬਿਆਂ ਦੇ ਮੇਲੇ ਦੀ ਜਾਣਕਾਰੀ ਦਿੱਤੀ ਅਤੇ ਮੇਲੇ ਵਿਚ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਗਿੱਲ ਨੇ 1947 ਦੀ ਵੰਡ ਤੇ ਭਾਵੁਕ ਕਰਨ ਵਾਲੀ ਕਹਾਣੀ ਸੁਣਾਈ
ਹੋਰ ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਸਿੰਘ ਤੂਰ ਗੁਰਮੀਤ ਕੌਰ ਸਰਪਾਲ ਅਤੇ ਸੁਖਜੀਤ ਸਿਮਰਨ ਰਜਿੰਦਰ ਕੌਰ ਚੋਹਕਾ ਨੇ ਹਿੱਸਾ ਲਿਆ।
ਤਸਵੀਰਾਂ ਦੀ ਜ਼ਿੰਮੇਵਾਰੀ ਤਲਵਿੰਦਰ ਸਿੰਘ ਟੋਨੀ ਵੱਲੋਂ ਨਿਭਾਈ ਗਈ ਇਸ ਮੌਕੇ ਤਰਲੋਚਨ ਸੈਹਬੀਂ ਗੁਰਮੀਤ ਸਿੰਘ ਕੁਤਬਾ, ਦਲਜੀਤ ਸਿੰਘ, ਮੇਜਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਡਾਕਟਰ ਜਸਵਿੰਦਰ ਸਿੰਘ ਬਰਾੜ ਹਾਜਰ ਸਨ ਅਖੀਰ ਵਿੱਚ ਬਲਵੀਰ ਗੋਰਾ ਜੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਭਾ ਦੀ ਅਗਲੀ ਮੀਟਿੰਗ 19 ਅਗਸਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਨਾਲ 403 472 2662, ਮੰਗਲ ਚੱਠਾ ਨਾਲ 403 708 1596 ਰਾਬਤਾ ਕੀਤਾ ਜਾ ਸਕਦਾ ਹੈ।