ਰਚਨਾਵਾਂ ਵਿੱਚ ਫਾਦਰਜ਼ ਡੇਅ ਦਾ ਵਿਸ਼ਾ ਰਿਹਾ ਭਾਰੂ
ਮੰਗਲ ਚੱਠਾ- ਪੰਜਾਬੀ ਲਿਖਾਰੀ ਸਭਾ ਦੀ ਜੂਨ ਮਹੀਨੇ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਬਲਵੀਰ ਗੋਰਾ, ਪੰਜਾਬ ਤੋਂ ਆਏ ਲੇਖਕ ਦਰਸ਼ਨ ਤਿਉਣਾ ਅਤੇ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰ ਦਰਸ਼ਨ ਔਜਲਾ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਆਖਿਆ।
ਉਸ ਤੋਂ ਬਾਅਦ ਬਹੁਪੱਖੀ ਲੇਖਕ ਹਰਭਜਨ ਸਿੱਧੂ ਅਤੇ ਫਿਲਮੀ ਕਲਾਕਾਰ ਮੰਗਲ ਢਿੱਲੋਂ ਦੇ ਸਦੀਵੀ ਵਿਛੋੜੇ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਵਿੰਨੀਪੈਗ ਲਾਗੇ ਦੁਰਘਟਨਾ ਵਿਚ ਹੋਈਆਂ ਮੌਤਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਉੱਨੀ ਸੌ ਚੁਰਾਸੀ ਦੇ ਦੁਖਾਂਤ ਨੂੰ ਯਾਦ ਕਰਦਿਆਂ ਦੁਆ ਕੀਤੀ ਕਿ ਇਹੋ ਜਿਹੇ ਸਾਕੇ ਮੁੜ ਨਾ ਵਾਪਰਨ
ਰਚਨਾਵਾਂ ਦਾ ਆਗਾਜ਼ ਜਸਵੀਰ ਸਹੋਤਾ ਜੀ ਨੇ ਬਾਪੂ ਦੀ ਯਾਦ ਵਿੱਚ ਗੀਤ ਸੁਣਾਕੇ ਕੀਤਾ। ਗੁਰਦੀਸ਼ ਗਰੇਵਾਲ ਨੇ ਧਾਰਮਿਕ ਸ਼ੇਅਰ ਤੇ ਮਾਂ ਬਾਪ ਦੀ ਯਾਦ ਵਿਚ ਗੀਤ ਸੁਣਾਇਆ। ਦਲਜੀਤ ਸੰਧੂ ਨੇ ਮੰਗਲ ਢਿੱਲੋਂ ਦੇ ਸੁਭਾਅ ਬਾਰੇ ਉਹਨਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ। ਗੁਰਦਿਆਲ ਸਿੰਘ ਖੈਹਰਾ ਨੇ ਧਰਮਵੀਰ ਥਾਂਦੀ ਦਾ ਗੀਤ ‘ਇਹ ਓਹੀ ਰੱਸੀਆਂ ਨੇ ਜੋ ਬਾਪੂ ਨੇ ਕੱਸੀਆਂ ਨੇ’ ਸੁਣਾਇਆ। ਦਰਸ਼ਨ ਤਿਉਣਾ ਨੇ ਪੰਜਾਬੀ ਬੋਲੀ ਦੇ ਹਾਲਾਤਾਂ ਦੀ ਪੇਸ਼ਕਾਰੀ ਬਹੁਤ ਵਧੀਆ ਗੀਤ ਰਾਹੀਂ ਕੀਤੀ। ਦਰਸ਼ਨ ਔਲਖ ਨੇ ਸਮਾਜ ਵਿੱਚ ਚਾਨਣ ਫੈਲਾਉਣ ਲਈ ਸਭਾ ਨੂੰ ਸਾਥ ਦੇਣ ਲਈ ਕਿਹਾ। ਇਸ ਤੋਂ ਬਾਅਦ ਬਲਜਿੰਦਰ ਸੰਘਾ ਨੇ ਪੰਜਾਬੀ ਗੀਤਕਾਰੀ ਦੇ ਇਤਿਹਾਸ ਅਤੇ ਬਲਬੀਰ ਦੀ ਗੀਤਕਾਰੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਗੋਰੇ ਨੇ ਹਮੇਸ਼ਾ ਸੱਭਿਆਚਾਰਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲਿਖੇ ਹਨ। ਇਸ ਦੇ ਨਾਲ ਹੀ ਗੀਤਾਂ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਚਾਹ ਦੀ ਬਰੇਕ ਤੋਂ ਬਾਅਦ ਦਰਸ਼ਨ ਜਟਾਣਾ ਜੀ ਨੇ ਪਰਦੇਸੀ ਦਾ ਦਰਦ ਬਿਆਨ ਕਰਦੀ ਕਵਿਤਾ ਸਾਂਝੀ ਕੀਤੀ। ਸਰਬਜੀਤ ਉੱਪਲ ਨੇ ਬਾਬਲ ਦੇ ਵਿਹੜੇ ਗੀਤ ਪੇਸ਼ ਕੀਤਾ ਤੇ ਰਾਜਿੰਦਰ ਕੌਰ ਚੋਹਕਾ ਨੇ ਫਾਦਰ ਡੇਅ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਜਗਦੀਸ਼ ਸਿੰਘ ਚੋਹਕਾ ਕਿਰਤੀ ਦੀ ਲੁੱਟ ਬਾਰੇ ਗੱਲ ਕੀਤੀ ਤੇ ਲੇਖਕ ਨੂੰ ਸਮਾਜ ਨਾਲ ਖੜ੍ਹਨ ਦੀ ਗੱਲ ਕਹੀ ਜਗਦੇਵ ਸਿੰਘ ਸਿੱਧੂ ਨੇ ਉਸਾਰੂ ਸਾਹਿਤ ਵੱਲ ਮੁੜਨ ਦੀ ਪ੍ਰੇਰਨਾ ਦਿੱਤੀ, ਉਨ੍ਹਾਂ ਨੇ ਬਲਵੀਰ ਗੋਰਾ ਤੇ ਦਰਸ਼ਨ ਤਿਉਣਾ ਵਰਗੇ ਗੀਤਕਾਰਾਂ ਦੀ ਪ੍ਰਸ਼ੰਸਾ ਕੀਤੀ ਜੋ ਪੈਸੇ ਦੀ ਦੌੜ ਤੋ ਪਾਸੇ ਰਹਿ ਕੇ ਸਮਾਜ ਸੇਧ ਦੇ ਗੀਤ ਲਿਖ ਰਹੇ ਹਨ। ਇਸ ਮੌਕੇ ਗੁਰਿੰਦਰ ਸਿੰਘ ਔਜਲਾ, ਜਗਜੀਤ ਤੇਜਾ, ਗੁਰਦੀਪ ਸਿੰਘ, ਪਰਮਜੀਤ ਕੌਰ ਅਤੇ ਸੁਨੀਤਾ ਰਾਣੀ ਹਾਜ਼ਰ ਸਨ।
ਚਾਹ ਪਾਣੀ ਦੀ ਸੇਵਾ ਗੁਰਮੀਤ ਕੌਰ ਕੁਲਾਰ ਤੇ ਕੈਮਰੇ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਅਤੇ ਤਲਵਿੰਦਰ ਸਿੰਘ ਟੋਨੀ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿਚ ਬਲਵੀਰ ਗੋਰਾ ਜੀ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ 15 ਜੁਲਾਈ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਦਾ ਸਭਨਾਂ ਨੂੰ ਸੱਦਾ ਦਿੱਤਾ।
ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਨਾਲ 403 472 2662
ਮੰਗਲ ਚੱਠਾ ਨਾਲ 403 708 1596 ਰਾਬਤਾ ਕੀਤਾ ਜਾ ਸਕਦਾ ਹੈ ।