Get Adobe Flash player

ਪੰਜਾਬੀ ਲਿਖਾਰੀ ਸਭਾ ਕੈਲਗਰੀ ਕਨੇਡਾ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਸ਼ਾਮਿਲ ਹੋਣ ਦਾ ਸੱਦਾ

ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ,ਕਨੇਡਾ ਪਿਛਲੇ 23 ਸਾਲਾਂ ਤੋਂ ਕੈਲਗਰੀ ਵਿਚ ਕੰਮ ਰਹੀ ਹੈ। ਸਲਾਨਾਂ ਸਮਾਗਮ, ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਨਿੱਗਰ ਗੁਣਾ ਨਾਲ ਜੋੜਨ ਲਈ ਬੱਚਿਆਂ ਦੇ ਪੰਜਾਬੀ ਬੋਲਣ ਦੇ b1-coverਸਮਾਗਮ ਵੀ ਲਗਾਤਾਰ ਕਰਵਾਏ ਜਾ ਰਹੇ ਹਨ। ਮਹੀਨਾਵਾਰ ਇਕੱਤਰਤਾਵਾਂ ਕੀਤੀਆਂ ਜਾਦੀਆਂ ਹਨ। ਮਈ ਮਹੀਨੇ ਦੀ ਇਕੱਤਰਤਾ 20 ਮਈ 2023 ਨੂੰ ਦਿਨ ਦੇ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਖੇ (ਐਡਰੈਸ ਯੁਨਿਟ ਨੰਬਰ 102, 3208-8 ਐਵੇਨਿਊ ਨਾਰਥ-ਈਸਟ ਕੈਲਗਰੀ) ਹੋ ਰਹੀ ਹੈ। ਇਸ ਵਿਚ ਕਵਿੱਤਰੀ ਸੁੱਖਜੀਤ ਸਿਮਰਨ ਦਾ ਕਾਵਿ ਸੰਗ੍ਰਹਿ ‘ਚੁੱਪ ਦਾ ਸ਼ੋਰ’ ਲੋਕ ਅਰਪਣ ਕੀਤਾ ਜਾਵੇਗਾ ਜੋ ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ ਵੱਲੋਂ ਛਾਪਿਆ ਗਿਆ ਹੈ। ਇਸ ਸਮੇਂ ਪ੍ਰਸਿੱਧ ਲੇਖਕ ਹਰੀਪਾਲ ਜੀ ਕਿਤਾਬ ਬਾਰੇ ਪੇਪਰ ਪੜਨਗੇ ਅਤੇ ਹੋਰ ਸਾਹਿਤਕਾਰਾਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਹਰੀਪਲ ਅਨੁਸਾਰ ‘ਸੁੱਖਜੀਤ ਸਿਮਰਨ ਆਪਣੀ ਕਵਿਤਾ ਵਿਚ ਜਜ਼ਬਾਤਾਂ ਨੂੰ ਬਾਖ਼ੂਬੀ ਪੇਸ਼ ਕਰਦੀ ਹੈ ਕਿਉਂਕਿ ਸਿਮਰਨ ਕਵਿਤਾ ਲਿਖਦੀ ਨਹੀਂ ਬਲਕਿ ਕਵਿਤਾ ਸਿਮਰਨ ਨੂੰ ਲਿਖਦੀ ਹੈ’। ਜੋਰਾਵਰ ਸਿੰਘ ਬਾਂਸਲ ਅਨੁਸਾਰ ‘ਸੁਖਜੀਤ ਸਿਮਰਨ ਵਿਚ ਕੁਦਰਤ ਨੂੰ ਮਹਿਸੂਸ ਕਰਨ ਦੀ ਸੂਖ਼ਮ ਕਲਾ ਕਮਾਲ ਦੀ ਹੈ। ਉਸਦੀ ਕਵਿਤਾ ਸਵਾਲ ਬਣ ਕੇ ਸੋਚਾਂ ਦੇ ਅਕਸ-ਨਕਸ਼ ਤੇ ਵੀ ਉਕਰ ਆਉਂਦੀ ਹੈ’। ਬਲਜਿੰਦਰ ਸੰਘਾ ਅਨੁਸਾਰ ‘ਸਿਮਰਨ ਦੀਆਂ ਕਵਿਤਾਵਾਂ ਪੜਦਿਆਂ ਤੇ ਮਾਣਦਿਆਂ ਮਹਿਸੂਸ ਹੁੰਦਾ ਹੈ ਕਿ ਉਸਦੀ ਕਵਿਤਾ ਵੇਦਨਾ ਤੋਂ ਸੰਵੇਦਨਾ ਦਾ ਸਫ਼ਰ ਕਰਦੀ ਹੈ। ਇਹ ਸੰਵੇਦਨਾ ਹੀ ਉਸਦੀ ਕਵਿਤਾ ਦਾ ਮੂਲ ਬਿੰਦੂ ਬਣਦੀb2-cover ਪ੍ਰਤੀਤ ਹੁੰਦੀ ਹੈ’। ਦਵਿੰਦਰ ਮਲਹਾਂਸ ਅਨੁਸਾਰ ਉਸਦੀ ਵਰਿਆਂ ਦੀ ਸਾਹਿਤਕ ਤਪੱਸਿਆ ਉਸ ਦੀਆਂ ਕਵਿਤਾਵਾਂ ਵਿੱਚ ਸਾਫ਼ ਦਿਖਾਈ ਦਿੰਦੀ ਹੈ। ਉਸ ਕੋਲ ਸ਼ਬਦ ਆਪ ਮੁਹਾਰੇ ਖੁਦ ਚੱਲਕੇ ਆਉਂਦੇ ਹਨ’ਸਭਾ ਵੱਲੋਂ ਕੈਲਗਰੀ ਅਤੇ ਕੈਲਗਰੀ ਆਏ ਘੁੰਮਣ ਆਏ ਹੋਏ ਸਾਹਿਤ ਪ੍ਰੇਮੀਆਂ ਅਤੇ ਮੀਡੀਆ ਹਸਤੀਆਂ ਨੂੰ ਇਸ ਕਿਤਾਬ ਲੋਕ ਅਰਪਣ ਸਮਰੋਹ ਵਿਚ ਸ਼ਾਮਿਲ ਹੋਣ ਦੀ ਸਨਿਮਰ ਬੇਨਤੀ ਕੀਤੀ ਜਾਂਦੀ ਹੈ। ਚਾਹ ਅਤੇ ਸਨੈਕਸ ਦਾ ਵਿਸ਼ੇਸ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਬੀਰ ਗੋਰਾ ਨਾਲ 403-472-2662 ਜਾਂ ਜਨਰਲ ਸਕੱਤਰ ਮੰਗਲ ਚੱਠਾ ਨਾਲ 403-708-1596 ਤੇ ਰਾਬਤਾ ਕੀਤਾ ਜਾ ਸਕਦਾ ਹੈ।