ਸਮਾਗਮ 25 ਮਾਰਚ 2023 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਖੇ।
ਉਤਸ਼ਾਹ ਅਵਾਰਡ ਬੱਚੀ ਜੁਸਲੀਨ ਕੌਰ ਸਿੱਧੂ ਨੂੰ ਦਿੱਤਾ ਜਾਵੇਗਾ।
ਮੰਗਲ ਸਿੰਘ ਚੱਠਾ ਕੈਲਗਰੀ :ਪੰਜਾਬੀ ਲਿਖਾਰੀ ਸਭਾ ਕੈਲਗਰੀ,ਕਨੇਡਾ ਨੇ ਆਪਣੇ ਦਸਵੇਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਸਮਾਗਮ 25ਮਾਰਚ 2023 ਦਿਨ ਸ਼ਨਿੱਚਰਵਾਰ ਨੂੰ 2:00 ਤੋਂ 5:00 ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ (228 Whitehorn Road N.E. Calgary, T1Y6H5) ਵਿਚ ਹੋਵੇਗਾ। ਸਭਾ ਦੇ ਕਾਰਜਕਾਰੀ ਮੈਂਬਰਾਂ ਦੇ ਇਲਾਵਾ ਬੱਚਿਆਂ ਵਿੱਚ ਵੀ ਭਰਪੂਰ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਸਮਾਗਮ ਵਿਚ ਸਕੂਲ ਗਰੇਡ ਇੱਕ ਤੋਂ ਗਰੇਡ ਅੱਠ ਤੱਕ ਦੇ ਬੱਚੇ ਸਟੇਜ ਤੋਂ ਪੰਜਾਬੀ ਵਿਚ ਕਵਿਤਾ, ਕਹਾਣੀ, ਗੀਤ ਆਦਿ ਪੜਨਗੇ ਤੇ ਜੇਤੂ ਬੱਚਿਆਂ ਨੂੰ ਹਰੇਕ ਸਾਲ ਦੀ ਤਰ੍ਹਾਂ ਵਿਸ਼ੇਸ਼ ਇਨਾਮ ਦਿੱਤੇ ਜਾਣਗੇ,ਹਰ ਭਾਗ ਲੈਣ ਵਾਲੇ ਬੱਚੇ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਦਾ ਉਤਸ਼ਾਹ ਅਵਾਰਡ ਬੱਚੀ ਜੁਸਲੀਨ ਕੌਰ ਸਿੱਧੂ ਨੂੰ ਦਿੱਤਾ ਜਾਵੇਗਾ। ਜੁਸਲੀਨ ਕੌਰ ਸਿੱਧੂ ਕੁਸ਼ਤੀ (ਰੈਸਲਿੰਗ) ਵਿਚ ਮੱਲਾ ਮਾਰ ਰਹੀ ਕੈਲਗਰੀ ਦੀ ਇੱਕੋ-ਇੱਕ ਪੰਜਾਬਣ ਬੱਚੀ ਹੈ। ਉਹ ਦੋ ਸੌ ਤੋਂ ਵੱਧ ਮੈਡਲ ਆਪਣੀ ਝੋਲੀ ਪਾ ਚੁੱਕੀ ਹੈ , ਉਸਨੇ ਸ਼ਖਤ ਮੁਕਾਬਲੇ ਵਿਚ ਅੰਡਰ 19 ਅਲਬਰਟਾ ਓਪਨ ਵਿਚ ਵੀ ਗੋਲਡ ਮੈਡਲ ਜਿੱਤਿਆ ਹੈ। ਆਪ ਸਭ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿਚ ਵੱਧ ਤੋਂ ਵੱਧ ਆਪਣੇ ਬੱਚਿਆਂ ਸਮੇਤ ਹਾਜ਼ਰੀ ਲਵਾਓ। ਚਾਹ ਅਤੇ ਸਨੈਕਸ ਦਾ ਸਭ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਪਿਛਲੇ 24 ਸਾਲਾਂ ਤੋਂ ਇਹ ਸਭਾ ਪੰਜਾਬੀ ਬੋਲੀ ਤੇ ਨਿੱਗਰ ਕਦਰਾਂ-ਕੀਮਤਾਂ ਲਈ ਕੰਮ ਕਰ ਰਹੀ ਹੈ। ਸਭਾ ਦੇ ਮੌਜੂਦਾ ਪ੍ਰਧਾਨ ਬਲਵੀਰ ਗੋਰਾ ਅਤੇ ਜਨਰਲ ਸਕੱਤਰ ਮੰਗਲ ਚੱਠਾ ਅਨੁਸਾਰ ਇਹਨਾਂ ਸਮਾਗਮਾਂ ਲਈ ਸਰਕਾਰੀ ਗਰਾਂਟ ਨਹੀਂ ਲਈ ਜਾਂਦੀ ਹੈ ਅਤੇ ਨਾ ਹੀ ਕਿਸੇ ਨੂੰ ਸਪਾਂਸਰ ਕਰਨ ਲਈ ਕਿਹਾ ਜਾਂਦਾ ਹੈ ਬਲਕਿ ਸਭ ਖਰਚੇ ਸਭਾ ਦੇ ਕਾਰਜਕਾਰੀ ਮੈਂਬਰ ਹੀ ਆਪਣੇ ਕੋਲੋ ਕਰਦੇ ਹਨ ਜੋ ਹਰ ਸਮਾਗਮ ਲਈ ਹਰ ਮੈਂਬਰ ਕੋਲੋ ਪੰਜ ਸੋ ਡਾਲਰ ਜਾਂ ਖਰਚੇ ਦੇ ਹਿਸਾਬ ਨਾਲ ਕਿੰਨਾ ਵੀ ਵੱਧ ਹੋ ਸਕਦਾ ਹੈ। ਹਰ ਕਰਜਕਾਰੀ ਮੈਂਬਰ ਇਸ ਖ਼ਰਚੇ ਲਈ ਤੇ ਸਭਾ ਦੇ ਹਰ ਸਮਾਗਮ ਵਿਚ ਆਪਣੇ ਕੰਮ-ਧੰਦੇ ਛੱਡਕੇ ਆਉਣ ਲਈ ਜਾਬਤੇ ਅਨੁਸਰ ਜਰੂਰੀ ਹੁੰਦਾ ਹੈ। ਬੱਚਿਆਂ ਦੇ ਨਾਮ ਦਰਜ ਕਰਾਉਣ ਲਈ ਅਤੇ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਨਾਲ 403 472 2662 ਜਾਂ ਜਨਰਲ ਸਕੱਤਰ ਮੰਗਲ ਚੱਠਾ 403 708 1596 ਤੇ ਰਾਬਤਾ ਕੀਤਾ ਜਾ ਸਕਦਾ ਹੈ।