ਦਲਬੀਰ ਸਿੰਘ ਰਿਆੜ ਜਲੰਧਰ : ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਘੇ ਸਮਾਜ ਸੇਵਕ ਸ੍ਰ ਅਮਰੀਕ ਸਿੰਘ ਕਰਤਾਰਪੁਰ ਅਤੇ ਉਘੇ ਗਜ਼ਲਗੋ ਸ੍ਰ ਮੁਖਵਿੰਦਰ ਸਿੰਘ ਸੰਧੂ ਦੋ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸ੍ਰ ਹਰਵਿੰਦਰ ਸਿੰਘ ਅਲਵਾਧੀ ਦੀ ਪੁਸਤਕ “ ਦਿਲ ਦੀਆਂ ਗੱਲਾਂ ਸੱਚ ਦੀਆਂ ਛੱਲਾਂ” ਲੋਕ ਅਰਪਿਤ ਕੀਤੀ ਗਈ। ਪ੍ਰੋਗਰਾਮ ਦੇ ਸ਼ੁਰੂ ਵਿਚ ਕਵੀ ਦਰਬਾਰ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਦੋਹਾਂ ਸਨਮਾਨਿਤ ਸ਼ਖ਼ਸੀਅਤਾਂ ਵਲੋਂ ਮਾਂ ਬੋਲੀ ਪੰਜਾਬੀ ਅਤੇ ਸਮਾਜ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਚਾਨਣਾਂ ਪਾਇਆ। ਸ੍ਰ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਵਿੱਚ ਹਰਵਿੰਦਰ ਸਿੰਘ ਅਲਵਾਧੀ, ਮਾਸਟਰ ਮਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ, ਅਵਤਾਰ ਸਿੰਘ ਬੈਂਸ, ਹਰਜਿੰਦਰ ਸਿੰਘ ਜਿੰਦੀ, ਮੁਖਵਿੰਦਰ ਸਿੰਘ ਸੰਧੂ, ਏਕਸਜੋਤ ਕੌਰ ਸੰਧੂ, ਮਨਜੀਤ ਕੌਰ, ਡਾ ਮਨੋਜ ਫਗਵਾੜਵੀ, ਬਲਬੀਰ ਜਗਪਾਲਪੁਰੀ, ਹਰਬੰਸ ਸਿੰਘ ਕਲਸੀ, ਪੂਜਾ ਸਿੰਘ, ਬਲਬੀਰ ਸਿੰਘ, ਕੁਲਵਿੰਦਰ ਗਾਖਲ, ਦਲਬੀਰ ਸਿੰਘ ਰਿਆੜ, ਤਰਸੇਮ ਜਲੰਧਰੀ, ਅਮ੍ਰਿਤਪਾਲ ਸਿੰਘ ਹਾਮੀ, ਜਸਪਾਲ ਜੀਰਵੀ, ਗੁਬਚਨ ਕੌਰ ਦੁਆ, ਪਰਮਦਾਸ ਹੀਰ, ਸੰਗਤ ਰਾਮ, ਰਮੇਸ਼ ਮੋਦਗਿੱਲ, ਅਮਰ ਸਿੰਘ ਅਮਰ, ਪਰਮਜੀਤ ਸਿੰਘ ਨੈਨਾ, ਸੁਰਜੀਤ ਸਿੰਘ, ਅਮਰੀਕ ਸਿੰਘ, ਵਿਜੇ ਮਕਸੋਨਾ ਆਦਿ ਹਾਜ਼ਰ ਰਹੇ।