ਮਾਲੇਰਕੋਟਲਾ -ਮਿਤੀ 26 ਜਨਵਰੀ 2023 ਨੂੰ ਪੰਜਾਬੀ ਸਾਹਿਤ ਸਭਾ ਸੰਦੌੜ (ਮਾਲੇਰਕੋਟਲਾ) ਦੀ ਰਹਿਨੁਮਾਈ ਹੇਠ ਉੱਘੇ ਲੇਖਕ ਬਲਜੀਤ ਫਰਵਾਲੀ (ਆਸਟ੍ਰੇਲੀਆ) ਦਾ ਮਿੰਨੀ ਕਹਾਣੀ ਸੰਗ੍ਰਹਿ “ਸੱਤਰੰਗੀ ਜ਼ਿੰਦਗੀ” ਲੋਕ ਅਰਪਣ ਕੀਤਾ ਗਿਆ।ਬਲਜੀਤ ਫਰਵਾਲੀ ਇੱਕ ਪਰਵਾਸੀ ਲੇਖਕ ਹੈ ਅਤੇ ਪੰਜਾਬੀ ਸੱਥ ਮੈਲਬੋਰਨ (ਆਸਟ੍ਰੇਲੀਆ) ਦਾ ਸਰਗਰਮ ਮੈਂਬਰ ਹੁੰਦਿਆਂ ਹੋਇਆਂ ਵੀ ਆਪਣੀ ਧਰਤੀ ਨਾਲ ਜੁੜਿਆ ਹੋਇਆ ਹੈ।ਇਸ ਲਈ ਲੇਖਕ ਦੀ ਲੇਖਣੀ ਨੂੰ ਵੀ ਧਰਾਤਲ ਨਾਲ ਜੋੜਨ ਲਈ ਅੱਜ ਪੰਜਾਬੀ ਸਾਹਿਤ ਸਭਾ ਨੇ ਇਸ ਮਹੌਲ ਦੀ ਸਿਰਜਣਾ ਕੀਤੀ ਗਈ।ਇਸ ਪੁਸਤਕ ਅਰਪਣ ਵਿੱਚ ਬਹੁਤ ਹੀ ਉੱਘੀਆਂ ਸ਼ਖਸ਼ੀਅਤਾਂ ਨੇ ਆਪਣੀ ਸਾਹਿਤਕ ਅਤੇ ਭਾਵਪੂਰਤ ਹਾਜ਼ਰੀ ਲਗਵਾਈ। ਇਸ ਸਮੇਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਜੀ ਨੇ ਕਿਤਾਬ ‘ਤੇ ਪਰਚਾ ਪੜ੍ਹਿਆ ਅਤੇ ਬਲਜੀਤ ਫਰਵਾਲੀ ਨੂੰ ਭਵਿੱਖ ਨੂੰ ਸਾਹਿਤਕ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉੱਘੇ ਲੇਖਕ ਅਤੇ ਚਰਚਿਤ ਮੈਗਜ਼ੀਨ ‘ਰਾਗ’ ਦੇ ਸੰਪਾਦਕ ਜਸਵੀਰ ਰਾਣਾ ਜੀ ਨੇ “ਸੱਤਰੰਗੀ ਜ਼ਿੰਦਗੀ’ ਤੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ “ਲੇਖਕ ਨੇ ਆਪਣੀ ਜ਼ਿੰਦਗੀ ਦੇ ਸਫਿਆਂ ਨੂੰ ਲੋਕਾਈ ਨਾਲ ਜੋੜ ਕੇ ਆਪਣੇ ਸਮਰਥ ਅਤੇ ਸਥਾਪਤ ਕਹਾਣੀਕਾਰ ਹੋਣ ਦਾ ਸਬੂਤ ਦਿੱਤਾ ਹੈ ਅਤੇ ਬਲਜੀਤ ਤੋਂ ਸਾਹਿਤਕ ਖੇਤਰ ਵਿੱਚ ਬਹੁਤ ਸਾਰੀਆਂ ਉਮੀਦਾਂ ਅਤੇ ਆਸਾਂ ਹਨ।” ਇਸ ਸਮੇਂ ਢਾਹਾਂ ਪੁਰਸਕਾਰ ਜੇਤੂ ਜਤਿੰਦਰ ਹਾਂਸ, ਬਾਲ ਸਾਹਿਤਕਾਰ ਤਰਸੇਮ ਬਰਨਾਲਾ, ਉੱਘੇ ਸਿੱਖਿਆ ਸ਼ਾਸਤਰੀ ਡਾ:ਮੱਘਰ ਸਿੰਘ,ਬੁੱਧ ਸਿੰਘ ਨੀਲੋਂ, ਮੂਲ ਚੰਦ ਸ਼ਰਮਾ, ਮਨਿੰਦਰ ਬਰਾੜ ਆਸਟ੍ਰੇਲੀਆ ਨੇ ਆਪਣੇ ਲੇਖਕ ਅਤੇ ਕਿਤਾਬ ਸੱਤਰੰਗੀ ਜ਼ਿੰਦਗੀ ਬਾਰੇ ਭਾਵਪੂਰਤ ਅਤੇ ਭਾਵਨਾਤਮਕ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿਚ ਗੁਰਪ੍ਰੀਤ ਚੀਮਾ, ਹਰਜੀਤ ਸੋਹੀ, ਰਣਜੀਤ ਕੌਰ ਸਵੀ, ਬਲਵਿੰਦਰ ਧਾਲੀਵਾਲ,ਨਾਹਰ ਸਿੰਘ ਮੁਬਾਰਕਪੁਰੀ, ਪਰਮਜੀਤ ਕੌਰ ਚੱਕਸੇਖੂਪੁਰਾ,ਜਸਵਿੰਦਰ ਲਸੋਈ, ਨਰਿੰਦਰ ਧੂਰਕੋਟ,ਗੋਪਾਲ ਰਟੋਲਾਂ ਆਤਮਾ ਰੋਹੀੜਾ,ਗੁਰਮੀਤ ਔਲਖ, ਕੁਲਵਿੰਦਰ ਬਹਿਰਾਮਪੁਰ,ਜਸਵਿੰਦਰ ਸਮਰਾਲਾ,ਮਲਕੀਤ ਸਿੰਘ ਰਾਜਪੁਰਾ,ਡਾ:ਗੁਰਪ੍ਰੀਤ ਸਿੰਘ,ਅਮਨਜੋਤ ਸਿੰਘ ਡਾ:ਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਸਮੇਂ ਪੰਜਾਬੀ ਸਾਹਿਤ ਸਭਾ ਸੰਦੌੜ ਦੇ ਸਰਗਰਮ ਮੈਂਬਰ ਪ੍ਰਧਾਨ ਨਾਇਬ ਬੁੱਕਣਵਾਲ, ਸਕੱਤਰ ਬਲਵੰਤ ਫਰਵਾਲੀ, ਦਰਸ਼ਨ ਸਿੰਘ ਦਰਦੀ, ਵਰਿੰਦਰ ਫਰਵਾਲੀ,ਨਿਰਮਲ ਸੰਦੌੜ, ਜਸਵੀਰ ਸਿੰਘ ਕਲਿਆਣ,ਦਰਸ਼ਨ ਡਾਂਗੋ,ਕਰਮਜੀਤ ਸਿੰਘ ਨੱਥੋਹੇੜੀ, ਹਰਪ੍ਰੀਤ ਸੰਦੌੜ, ਇਕਬਾਲ ਸਿੰਘ ਸੰਦੌੜ ਆਦਿ ਹਾਜ਼ਰ ਸਨ।(ਬਲਜੀਤ ਫਰਵਾਲੀ,ਆਸਟਰੇਲੀਆ)