ਮੰਗਲ ਚੱਠਾ – ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਦੇ ਹਾਲ ਵਿੱਚ 21 ਜਨਵਰੀ ਨੂੰ ਹੋਈ। ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਵੀਰ ਗੋਰਾ, ਜਰਨੈਲ ਤੱਗੜ ਤੇ ਲੇਖਕ ਸ:ਜਗਦੇਵ ਸਿੰਘ ਸਿੱਧੂ ਨੂੰ ਬੈਠਣ ਦਾ ਸੱਦਾ ਦਿੰਦਿਆਂ ਹਾਜ਼ਰੀਨ ਨੂੰ ‘ਜੀ ਆਇਆ’ ਆਖਿਆ। ਇਸ ਮੌਕੇ ਜਿਥੇ ਨਵੇਂ ਸਾਲ ਦੀਆਂ ਵਧਾਈਆਂ ਪੇਸ਼ ਕੀਤੀਆਂ ਗਈਆਂ ਉਥੇ ਹੀ
‘ਕਲਗੀ ਵਾਲਿਆਂ ਤੇਰੀਆਂ ਕੁਰਬਾਨੀਆਂ ਨੇ,
ਸਾਡਾ ਸੰਗਲ ਗੁਲਾਮੀ ਦਾ ਤੋੜ ਦਿਤਾ
ਸ਼ੇਅਰ ਸੁਣਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਇੰਗਲੈਂਡ ਵਾਸੀ ਲੇਖਕ ਗੁਰਨਾਮ ਗਿੱਲ, ਕੈਨੇਡਾ ਵਾਸੀ ਕਹਾਣੀਕਾਰ ਤੇ ਕਵੀ ਅਮਨਪਾਲ ਸਾਰਾ ਤੇ ਪ੍ਰਸਿੱਧ ਗੀਤਕਾਰ ਸਵਰਨ ਸਿਵੀਆ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਰਚਨਾਵਾਂ ਦੇ ਦੌਰ ਵਿੱਚ ਪ੍ਰੋ,ਮਨਜੀਤ ਸਿੰਘ ਨੇ ਨਸ਼ਿਆਂ ਦੀ ਰੋਕਥਾਮ ਬਾਰੇ ਵਿਚਾਰ ਪੇਸ਼ ਕੀਤੇ। ਜ਼ੋਰਾਵਰ ਬਾਂਸਲ ਨੇ ਬਾਬਾ ਨਜਮੀ ਦੀ ਨਜ਼ਮ ਸਾਂਝੀ ਕੀਤੀ। ਮਨਮੋਹਨ ਸਿੰਘ ਬਾਠ ਨੇ ਸੁਰੀਲੀ ਆਵਾਜ਼ ਵਿੱਚ ਗੀਤ ਪੇਸ਼ ਕੀਤਾ। ਜਗਦੀਸ਼ ਸਿੰਘ ਰੈਹਸੀ ਨੇ ਸ਼ੇਅਰਾਂ ਨਾਲ ਖੂਬ ਹਾਜ਼ਰੀ ਲਵਾਈ। ਹਰਪ੍ਰੀਤ ਸਿੰਘ ਨੇ ਕਹਾਣੀ ‘ਬੇਗ਼ੈਰਤ’ ਤੇ ਜਸਵੀਰ ਸਿੰਘ ਸਹੋਤਾ ਨੇ ਵੱਖ ਵੱਖ ਵਲੰਟੀਅਰ ਕੰਮ ਕਰਨ ਦੀ ਗੱਲ ਕੀਤੀ।
ਇਸ ਤੋਂ ਬਾਅਦ ਬਲਵੀਰ ਗੋਰਾ ਦਾ ਗੀਤ ‘ਡਰ’ ਰਿਲੀਜ ਕੀਤਾ ਗਿਆ। ਜਿਸ ਬਾਰੇ ਬਲਜਿੰਦਰ ਸੰਘਾ ਨੇ ਵਿਚਾਰ ਪੇਸ਼ ਕਰਦਿਆਂ ਵਧੀਆ ਗਾਇਕੀ ਤੇ ਗੀਤਕਾਰੀ ਨੂੰ ਉਤਸਾਹਿਤ ਕਰਨ ਦੀ ਗੱਲ ਕੀਤੀ।
ਇਸ ਤੋਂ ਬਾਅਦ ਬੱਚੀ ਸਲੋਨੀ ਗੌਤਮ, ਗੁਰਚਰਨ ਕੌਰ ਥਿੰਦ, ਸੁਖਜੀਤ ਸੈਣੀ, ਗੁਰਦਿਆਲ ਸਿੰਘ ਖਹਿਰਾ, ਮਾਸਟਰ ਨਿਰਮਲ ਸਿੰਘ ਤੇ ਗੁਰਪਾਲ ਰੁਪਾਲੋਂ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
ਜੁਗਿੰਦਰ ਸੰਘਾ ਤੇ ਸੁਖਵੀਰ ਗਰੇਵਾਲ ਨੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿੱਚ ਸਨੀ ਸਵੈਚ ਨੇ ਚੁਟਕਲੇ ਸੁਣਾ ਕੇ ਸਾਰਿਆ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਤਸਵੀਰਾਂ ਦੀ ਜਿੰਮੇਵਾਰੀ ਰਣਜੀਤ ਸਿੰਘ ਲਾਡੀ ਤੇ ਤਲਵਿੰਦਰ ਸਿੰਘ ਟੋਨੀ ਨੇ ਨਿਭਾਈ। ਇਸ ਮੌਕੇ ਤੇ ਚਾਹ ਪਾਣੀ ਦੀ ਸੇਵਾ ਭੈਣਜੀ ਗੁਰਮੀਤ ਕੌਰ ਕੁਲਾਰ ਵੱਲੋ ਨਿਭਾਈ ਗਈ। ਇਸ ਮੌਕੇ ਤੇ ਜਗਬੀਰ ਸਿੰਘ ਕੋਹਲੀ ,ਹਰਨੇਕ ਸਿੰਘ ਚੀਮਾ, ਕਸ਼ਮੀਰ ਸਿੰਘ, ਜਗਤਾਰ ਸਿੰਘ ਸਿੱਧੂ ਤੇ ਪਰਮਜੀਤ ਕੌਰ ਹਾਜ਼ਰ ਸਨ।
ਆਖਿਰ ਵਿੱਚ ਬਲਵੀਰ ਗੋਰਾ ਨੇ ਹਾਜ਼ਰੀਨ ਦੀ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ 18 ਫਰਵਰੀ ਨੂੰ ਵਿੱਚ ਆਉਣ ਦਾ ਸੱਦਾ ਦਿੱਤਾ।ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ,ਮੰਗਲ ਚੱਠਾ 403 708 1596,ਬਲਵੀਰ ਗੋਰਾ 403 472 2662.