ਸਮਾਗਮ ਦੀਆਂ ਤਿਆਰੀਆਂ ਮੁਕੰਮਲ।
ਜੋਰਾਵਰ ਬਾਂਸਲ ਕੈਲਗਰੀ – ਸਾਹਿਤ ਜਗਤ ਵਿਁਚ ਸਟੇਟ ਐਵਾਰਡੀ ਬਹਾਦਰ ਡਾਲਵੀ ਜੀ ਦਾ ਸਥਾਪਿਤ ਤੇ ਵੱਖਰਾ ਮੁਕਾਮ ਹੈ।ਜਿੱਥੇ ਉਹਨਾਂ ਵਿੱਦਿਆਂ ਦਾ ਚਾਨਣ ਵੰਡਿਆ,ਉੱਥੇ ਹੀ ਆਪਣੀਆਂ ਬਾਲ-ਕਵਿਤਾਵਾਂ ਤੇ ਹੋਰ ਰਚਨਾਵਾਂ ਜ਼ਰੀਏ ਸਿਹਤਮੰਦ ਤੇ ਉਸਾਰੂ ਸਮਾਜ ਸਿਰਜਨ ਦੇ ਸੁਨੇਹੇ ਵੀ ਦਿੱਤੇ।ਉਹਨਾਂ ਦੀ ਯਾਦ ਤੇ ਉਦੇਸ਼ ਨੂੰ ਸਮਰਪਿਤ ਸਮਾਗਮ 7 ਜਨਵਰੀ 2023 ਦਿਨ ਸ਼ਨੀਵਾਰ ਨੂੰ ਕੜੀ-ਲਾਜ਼ ਰੇਸਟੋਰੇਟ ਨਾਰਥ ਈਸਟ ਕੈਲਗਰੀ ਚ ਦੁਪਹਿਰ 11:30 ਵਜੇ ਹੋਏਗਾ।ਸਮਾਗਮ ਟੀਮ ਤੇ ਨਵ ਡਾਲਵੀ(ਬਹਾਦਰ ਡਾਲਵੀ ਦੇ ਸਪੁੱਤਰ) ਨੇ ਦੱਸਿਆ ਕਿ ਸਮਾਗਮ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਹਨ, ਸ਼ਨੀਵਾਰ ਸਵੇਰੇ 11 ਵਜੇ ਚਾਹ-ਪਾਣੀ ਦੀ ਮਹਿਮਾਨ-ਨਵਾਜ਼ੀ ਨਾਲ ਸਭ ਦਾ ਸਵਾਗਤ ਕੀਤਾ ਜਾਵੇਗਾ, ਸਭ ਨੂੰ ‘ਜੀ ਆਇਆਂ ਨੂੰ’ ਆਖਿਆ ਜਾਏਗਾ।ਇਸ ਦੇ ਨਾਲ ਹੀ ਸਮਾਗਮ ਦਾ ਆਗਾਜ਼ ਹੋ ਜਾਏਗਾ। ਜਿੱਥੇ ਸ਼ਹਿਰ ਦੀਆ ਨਾਮੀ ਸਮਾਜਿਕ ਤੇ ਸਾਹਿਤਕ ਸਖਸ਼ੀਅਤਾ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੀਆਂ,ਉਥੇ ਹੀ ਬੱਚੇ ਡਾਲਵੀ ਸਾਹਿਬ ਜੀ ਦੀਆ ਕਵਿਤਾਵਾਂ ਪੇਸ਼ ਕਰਨਗੇ ਤੇ ਉਨ੍ਹਾਂ ਦਾ ਮਾਣ ਸਨਮਾਨ ਵੀ ਕੀਤਾ ਜਾਵੇਗਾ। ‘ਬਹਾਦਰ ਡਾਲਵੀ ਪੁਰਸਕਾਰ’ ਇਸ ਵਾਰ ਸਾਹਿਤ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀ ਪ੍ਰਭਲੀਨ ਗਰੇਵਾਲ ਨੂੰ ਦਿੱਤਾ ਜਾਵੇਗਾ।ਸਮਾਗਮ ਬਾਰੇ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਨਵ ਡਾਲਵੀ ਨੂੰ 403 408 7050 ਫੂਨ ਨੰਬਰ ਤੇ ਸਪੰਰਕ ਕੀਤਾ ਜਾ ਸਕਦਾ ਹੈ।