ਹੋਣਹਾਰ ਬੱਚੀ ਪ੍ਰਭਲੀਨ ਗਰੇਵਾਲ ਦਾ ‘ਬਹਾਦਰ ਡਾਲਵੀ’ ਪੁਰਸਕਾਰ ਨਾਲ ਹੋਏਗਾ ਸਨਮਾਨ।
ਜੋਰਾਵਰ ਬਾਂਸਲ ਕੈਲਗਰੀ- ਦੂਜਿਆ ਲਈ ਰਾਹ ਦਸੇਰਾ ਬਣਨ ਵਾਲੇ ਇਨਸਾਨ ਹਮੇਸ਼ਾਂ ਸਰਾਹੇ ਜਾਦੇ ਹਨ,ਚੇਤਿਆ ਵਿੱਚ ਵਸੇ ਰਹਿੰਦੇ ਹਨ।ਵਿਲੱਖਣ ਸਖਸ਼ੀਅਤ ਸਵਰਗੀ ਸਰਦਾਰ ਬਹਾਦਰ ਡਾਲਵੀ ਜੀ ਨੇ ਵੀ ਅਧਿਆਪਨ ਕਿੱਤੇ ਨੂੰ ਸਿਰਫ ਰੋਜ਼ਗਾਰ ਤੱਕ ਸੀਮਿਤ ਨਹੀ ਰੱਖਿਆ।ਜਿੱਥੇ ਉਹਨਾਂ ਵਿੱਦਿਆਂ ਦਾ ਚਾਨਣ ਵੰਡਿਆ,ਉੱਥੇ ਹੀ ਆਪਣੀਆਂ ਬਾਲ-ਕਵਿਤਾਵਾਂ ਤੇ ਹੋਰ ਰਚਨਾਵਾਂ ਜ਼ਰੀਏ ਸਿਹਤਮੰਦ ਤੇ ਉਸਾਰੂ ਸੁਨੇਹੇ ਦਿੱਤੇ।ਉਹਨਾਂ ਦੀ ਯਾਦ ਤੇ ਉਦੇਸ਼ ਨੂੰ ਸਮਰਪਿਤ ਸਮਾਗਮ 7 ਜਨਵਰੀ 2023 ਦਿਨ ਐਤਵਾਰ ਨੂੰ ਕੜੀ ਲਾਜ਼ ਰੇਸਟੋਰੇਟ ਨਾਰਥ ਈਸਟ ਕੈਲਗਰੀ ਚ ਦੁਪਹਿਰ 12 ਵਜੇ ਹੋਏਗਾ।ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਨਵ ਡਾਲਵੀ (ਬਹਾਦਰ ਡਾਲਵੀ ਦੇ ਸਪੁੱਤਰ) ਨੇ ਦੱਸਿਆ ਕਿ ਉਹਨਾਂ ਇਹ ਸਮਾਗਮ ਆਪਣੇ ਪਿਤਾ ਜੀ ਦੇ ਆਦਰਸ਼ ਜਿਉਦੇ ਰੱਖਣ ਲਈ ਨਿਰੰਤਰ ਲੜੀ ਵਿੱਚ ਸ਼ੁਰੂ ਕੀਤਾ ਹੈ। ਜਿਸਨੂੰ ਇੱਕ ਸਾਲ ਪੰਜਾਬ ਤੇ ਇੱਕ ਸਾਲ ਕੈਲਗਰੀ ਚ ਕਰਦੇ ਰਹਿਣ ਲਈ ਵਚਨਬੱਧ ਹਨ। ਜਿਸ ਚ ਬਹਾਦਰ ਡਾਲਵੀ ਜੀ ਦੀ ਸੋਚ ਦੇ ਧਾਰਨੀ ਬੱਚੇ ਦੀ ਸਨਮਾਨ ਚਿੰਨ ਨਾਲ ਹੌਸਲਾ-ਅਫਜ਼ਾਈ ਵੀ ਕੀਤੀ ਜਾਦੀ ਹੈ। ਇਸ ਵਾਰ ਇਹ ਐਵਾਰਡ ਸਾਹਿਤ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੀ ਹੋਣਹਾਰ ਬੱਚੀ ਪ੍ਰਭਲੀਨ ਗਰੇਵਾਲ ਨੂੰ ਦਿੱਤਾ ਜਾਏਗਾ ਤੇ ਇਸੇ ਸੰਦਰਭ ਚ ਹੋਰ ਬੱਚੇ ਕਵਿਤਾਵਾਂ ਪੇਸ਼ ਕਰਨਗੇ।ਸਮਾਗਮ ਨੂੰ ਕਾਮਯਾਬ ਤੇ ਯਾਦਗਾਰ ਬਣਾਉਣ ਲਈ ਡਾਲਵੀ ਪਰਿਵਾਰ ਤੇ ਸਹਿਯੋਗੀ ਟੀਮ ਮੈਬਰ ਬਹੁਤ ਉਤਸ਼ਾਹ ਵਿੱਚ ਹਨ।ਸਮਾਗਮ ਬਾਰੇ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਨਵ ਡਾਲਵੀ ਨੂੰ 403-408-7050 ਫੂਨ ਨੰਬਰ ਤੇ ਸਪੰਰਕ ਕੀਤਾ ਜਾ ਸਕਦਾ ਹੈ।