ਪ੍ਰੋ ਦਲਬੀਰ ਸਿੰਘ ਰਿਆੜ :- ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਅੰਤਰ ਰਾਸ਼ਟਰੀ ਪੰਥਕ ਕਵੀ, ਲੇਖਕ ਅਤੇ ਵਿਦਵਾਨ ਸ੍ਰ ਗੁਰਦਿਆਲ ਸਿੰਘ ਨਿਮਰ ਯਮੁਨਾ ਨਗਰ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਇਸ ਮੌਕੇ ਤੇ ਸ੍ਰ ਨਿਮਰ, ਸ੍ਰ ਰਾਜਾ ਸਿੰਘ ਅਤੇ ਭੰਗੂ ਭਰਾਵਾਂ ਨੂੰ “ਪੰਜਾਬੀ ਮਾਂ ਬੋਲੀ ਦਾ ਮਾਣ” ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਹਰਵਿੰਦਰ ਸਿੰਘ ਅਲਵਾਦੀ, ਹਰਭਜਨ ਸਿੰਘ ਨਾਹਲ, ਹਰਜਿੰਦਰ ਸਿੰਘ ਜਿੰਦੀ, ਪਰਮਜੀਤ ਸਿੰਘ, ਪਰਮਦਾਸ ਹੀਰ, ਗੁਰਵਿੰਦਰ ਸੈਣੀ, ਹਰਬੰਸ ਲਾਲ ਚਿੰਤੀ, ਹਰਬੰਸ ਸਿੰਘ ਕਲਸੀ, ਸੁਰਿੰਦਰ ਮੋਹਨ ਸਟੇਟ ਐਵਾਰਡੀ, ਸੁਰਿੰਦਰ ਪਾਲ, ਸੁਖਵਿੰਦਰ ਸਿੰਘ ਢਿੱਲੋਂ, ਡਾ ਰਾਕੇਸ਼ ਬਾਲੀ, ਅਮਰ ਸਿੰਘ, ਜੋਗਿੰਦਰ ਸਿੰਘ ਉਮਰਾ ਨੰਗਲ, ਸੁਰਜੀਤ ਸਿੰਘ ਸਸਤਾ ਆਇਰਨ, ਰਾਜੂ ਸੈਣੀ, ਗੁਰਮਿੰਦਰ ਕੌਰ, ਹਰਦੀਪ ਸਿੰਘ ਵਾਲੀਆ, ਰਛਪਾਲ ਸਿੰਘ ਆਹਲੂਵਾਲੀਆ ਆਦਿ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਵੀ ਸਮਾਗਮ ਵਿੱਚ ਹਾਜਰ ਹੋਇਆ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਇਹਨਾਂ ਵਿਦਵਾਨਾਂ ਵਲੋਂ ਮਾਂ ਬੋਲੀ ਪੰਜਾਬੀ ਅਤੇ ਸਮਾਜ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਚਾਨਣਾਂ ਪਾਇਆ। ਸ੍ਰ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ।