ਮੰਗਲ ਚੱਠਾ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ 19 ਨਵੰਬਰ ਨੂੰ ਹੋਈ I ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਵੀਰ ਗੋਰਾ, ਅਗਾਂਹਵਧੂ ਲੇਖਕ ਜਗਦੀਸ਼ ਚੋਹਕਾ ਜੀ ਅਤੇ ਅਧਿਆਤਮਕ ਲੇਖਿਕਾ ਗੁਰਦੀਸ਼ ਗਰੇਵਾਲ ਨੂੰ ਬੈਠਣ ਦਾ ਸੱਦਾ ਦਿੱਤਾ I ਇਸ ਮੌਕੇ ਨਵੰਬਰ ਮਹੀਨੇ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਅਤੇ 84 ਦੇ ਮੰਦਭਾਗੇ ਵਰਤਾਰੇ ਦੀ ਗੱਲ ਵੀ ਛੋਹੀ ਗਈ I ਸ਼ੋਕ ਮਤੇ ਸਾਂਝੇ ਕਰਦਿਆਂ ਸੂਫ਼ੀ ਅਮਰਜੀਤ, ਪੰਜਾਬੀ ਨਾਵਲਕਾਰ ਤੇ ਕਹਾਣੀਕਾਰ ਨਿੰਦਰ ਗਿੱਲ ਅਤੇ ਪੰਜਾਬੀ ਫਿਲਮ ਅਦਾਕਾਰਾ ਦਲਜੀਤ ਕੌਰ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ
ਰਚਨਾਵਾਂ ਦੇ ਦੌਰ ਵਿਚ ਜਗਦੀਸ਼ ਚੋਹਕਾ ਜੀ ਅਤੇ ਦਿਲਾਵਰ ਸਿੰਘ ਸਮਰਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਬਹੁਤ ਹੀ ਵਿਸਥਾਰ ਸਾਹਿਤ ਚਾਨਣਾ ਪਾਇਆ I ਗੁਰਦੀਸ਼ ਗਰੇਵਾਲ ਨੇ ‘ਮੈਂ ਨਾਨਕ ਦਾ ਪੈਰੋਕਾਰ’, ਤਰਲੋਚਨ ਸੈਂਬੀ ਨੇ ਚਰਨ ਸਿੰਘ ਸਫ਼ਰੀ ਦਾ ‘ਤੇਰਾ ਤੇਰਾ ਬੋਲਦਾ’, ਹਰਕੰਵਲਜੀਤ ਸਾਹਿਲ ਜੀ ਨੇ ਬਾਣੀ ਦੀਆਂ ਕੁਝ ਪੰਕਤੀਆਂ ਅਤੇ ਜੱਗ ਪੰਜਾਬੀ ਟੀਵੀ ਦੇ ਸਤਵਿੰਦਰ ਸਿੰਘ ਜੀ ਨੇ ਸਿੱਖ ਧਰਮ ਬਾਰੇ ਕੁਝ ਵਿਚਾਰ ਸਾਂਝੇ ਕੀਤੇ I ਰਾਜਿੰਦਰ ਕੌਰ ਚੋਹਕਾ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨੀ ਦਾ ਵਿਖਆਣ ਕੀਤਾ। ਜਸਵੀਰ ਸਿੰਘ ਸਹੋਤਾ ਨੇ ਡਾਕਟਰ ਗੰਡਾ ਸਿੰਘ ਬਾਰੇ ਜਾਣਕਾਰੀ ਦਿਤੀ। ਬਲਜਿੰਦਰ ਸੰਘਾ ਨੇ ਸਮਾਜ ਚ ਆਏ ਨਿਘਾਰ ਤੇ ਵਿਅੰਗਮਈ ਕਵਿਤਾ, ਸਰਬਜੀਤ ਉੱਪਲ ਨੇ ‘ਆਪੇ ਹੰਝੂ ਪੂੰਝ ਵੇ ਬੀਬਾ’ ਅਤੇ ਮਨਮੋਹਨ ਸਿੰਘ ਬਾਠ ਨੇ ਪੁਰਾਣਾ ਫ਼ਿਲਮੀ ਗੀਤ ਸੁਣਾ ਸਭ ਦਾ ਮਨੋਰੰਜਨ ਕੀਤਾ । ਇਸਤੋਂ ਇਲਾਵਾ ਜਰਨੈਲ ਸਿੰਘ ਤੱਗੜ, ਸੁਖਵਿੰਦਰ ਤੂਰ, ਸ਼ਿਵ ਕੁਮਾਰ ਸ਼ਰਮਾ, ਪਰਮਜੀਤ ਕੌਰ , ਤਲਵਿੰਦਰ ਸਿੰਘ ਟੋਨੀ , ਜਗਜੀਤ ਸਿੰਘ ਰੈਹਸੀ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਆਪਣੀਆਂ ਰਚਨਾਵਾਂ ਨਾਲ ਸਭਾ ਦੀ ਮੀਟਿੰਗ ਵਿੱਚ ਸ਼ਾਨਦਾਰ ਹਾਜ਼ਰੀ ਲਗਵਾਈ ।
ਇਸ ਮੌਕੇ ਰਵਿੰਦਰ ਪਾਲ ਸਿੰਘ, ਸਾਧੂ ਸਿੰਘ ਜੱਸਲ, ਸੁਖਦਰਸ਼ਨ ਸਿੰਘ ਜੱਸਲ , ਦਵਿੰਦਰ ਮਲਹਾਂਸ ਅਤੇ ਅਵਤਾਰ ਕੌਰ ਤੱਗੜ ਸ਼ਾਮਿਲ ਸਨ । ਕੈਮਰੇ ਦੀ ਜ਼ਿਮੇਵਾਰੀ ਮੀਤ ਪ੍ਰਧਾਨ ਰਣਜੀਤ ਲਾਡੀ ਨੇ ਬਾਖੂਬੀ ਨਿਭਾਈ ਅਤੇ ਚਾਹ ਪਾਣੀ ਦਾ ਵਰਤਾਉਣ ਦੀ ਸੇਵਾ ਖਜ਼ਾਨਚੀ ਗੁਰਮੀਤ ਕੌਰ ਕੁਲਾਰ ਵੱਲੋ ਕੀਤੀ ਗਈ। ਅਖੀਰ ਵਿਚ ਪ੍ਰਧਾਨ ਬਲਵੀਰ ਗੋਰਾ ਜੀ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਅਗਲੇਰੀ ਮੀਟਿੰਗ 17 ਦਸੰਬਰ ਨੂੰ ਆਉਣ ਦਾ ਨਿਮਰ ਸੱਦਾ ਦਿੱਤਾ।
ਹੋਰ ਜਾਣਕਾਰੀ ਲਈ ਪ੍ਰਧਾਨ ਬਲਵੀਰ ਗੋਰਾ ਨੂੰ 403-472-2662 ਜਾਂ ਜਨਰਲ ਸਕੱਤਰ ਮੰਗਲ ਚੱਠਾ ਨਾਲ 403-708-1596 ਤੇ ਸੰਪਰਕ ਕੀਤਾ ਜਾ ਸਕਦਾ ਹੈ।