Get Adobe Flash player

ਮੰਗਲ ਚੱਠਾ-ਪੰਜਾਬੀ ਲਿਖਾਰੀ ਸਭਾ ਕੈਲਗਰੀ ਉਨੀ ਸੌ ਨੜਿੱਨਵੇ (1999) ਤੋਂ ਹੁਣ ਤੱਕ ਨਿਰਵਿਘਨ ਸਾਹਿਤਕ ਗਤੀਵਿਧੀਆਂ ਕਰਦੀ ਆ ਰਹੀ ਹੈ ਅਤੇ ਆਪਣੇ ਨਿਯਮਾਂ ਅਨੁਸਾਰ ਹਰ ਦੋ ਸਾਲ ਬਾਅਦ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ P-Oct14-22ਕੀਤੀ ਜਾਂਦੀ ਹੈ।ਇਸ ਵਾਰ ਵੀ ਕਾਰਜਕਾਰੀ ਕਮੇਟੀ ਮੈਂਬਰਾਂ ਤੇ ਅਹੁਦੇਦਾਰਾਂ ਵਿੱਚ ਫੇਰ-ਬਦਲ ਕੀਤਾ ਗਿਆ।ਜਿਸ ਦੇ ਨਤੀਜੇ ਕੋਸੋ ਹਾਲ ਵਿੱਚ ਅਕਤੂਬਰ ਮਹੀਨਾਵਾਰ ਮੀਟਿੰਗ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਵੱਲੋਂ ਹਾਜ਼ਰੀਨ ਦੀਆਂ ਭਰਪੂਰ ਤਾੜੀਆਂ ਵਿੱਚ ਐਲਾਨੇ ਗਏ।ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਪ੍ਰਧਾਨ ਦਵਿੰਦਰ ਮਲਹਾਂਸ ਨੂੰ ਆਦਰ ਸਹਿਤ ਸਟੇਜ ਤੋਂ ਆਵਾਜ਼ ਦਿੱਤੀ ਤੇ ਪ੍ਰਧਾਨ ਦਵਿੰਦਰ ਮਲਹਾਂਸ ਨੇ ਨਵੇਂ ਅਹੁਦੇਦਾਰਾਂ ਦੇ ਨਾਮ ਕ੍ਰਮਵਾਰ ਐਲਾਨੇ।ਜਿਸ ਵਿੱਚ ਨਵੇਂ ਨਿਯੁਕਤ ਪ੍ਰਧਾਨ ਬਲਵੀਰ ਗੋਰਾ,ਜਨਰਲ ਸਕੱਤਰ ਮੰਗਲ ਚੱਠਾ,ਮੀਤ ਪ੍ਰਧਾਨ ਰਣਜੀਤ ਸਿੰਘ,ਖਜ਼ਾਨਚੀ ਗੁਰਮੀਤ ਕੌਰ ਕੁਲਾਰ,ਕਾਰਜਕਾਰੀ ਮੈਂਬਰ ਬਲਜਿੰਦਰ ਸੰਘਾ,ਹਰੀਪਾਲ,ਤਰਲੋਚਨ ਸੈਂਭੀ,ਗੁਰਲਾਲ ਰੁਪਾਲ਼ੋਂ,ਦਵਿੰਦਰ ਮਲਹਾਂਸ,ਜ਼ੋਰਾਵਰ ਬਾਂਸਲ ਤੇ ਦੋ ਨਵੇਂ ਮੈਂਬਰ ਪਰਮਜੀਤ ਕੌਰ ਤੇ ਤਲਵਿੰਦਰ ਸਿੰਘ ਟੋਨੀ ਦੇ ਨਾਮ ਸ਼ਾਮਲ ਹਨ।ਕੋਰੋਨਾ ਮਹਾਂਮਾਰੀ ਦਰਮਿਆਨ ਪਿਛਲੀ ਕਮੇਟੀ ਨੇ ਦੋ ਦੀ ਬਜਾਏ ਤਿੰਨ ਸਾਲ ਕਾਰਜ ਕੀਤਾ ਤੇ ਦਵਿੰਦਰ ਮਲਹਾਂਸ ਨੇ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਚਾਨਣਾ ਪਾਇਆ।ਦਵਿੰਦਰ ਮਲਹਾਂਸ ਤੇ ਜ਼ੋਰਾਵਰ ਬਾਂਸਲ ਨੇ ਰਜਿਸਟਰ ਤੇ ਦਸਤਖ਼ਤ ਕਰਕੇ ਪੂਰੀਆਂ ਰਸਮਾਂ ਦੇ ਨਾਲ ਨਵੀਂ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਨੂੰ ਚਾਰਜ ਸੌਂਪਿਆ ਤੇ ਸ਼ੁਭਕਾਮਨਾਵਾਂ ਦਿੱਤੀਆਂ।ਸਾਰੀ ਕਮੇਟੀ ਦੀ ਇੱਕ ਯਾਦਗਾਰੀ ਤਸਵੀਰ ਵੀ ਕੀਤੀ ਗਈ।ਸਭਾ ਦੀ ਅਗਲੀ ਕਾਰਵਾਈ ਵਿੱਚ ਸ਼ੋਕਮਤੇ ਸਾਂਝੇ ਕਰਦਿਆਂ ਜ਼ੋਰਾਵਰ ਬਾਂਸਲ ਨੇ ਭਾਵੁਕ ਸ਼ਬਦਾਂ ਨਾਲ ਅਮਰੀਕੀ ਪਰਵਾਸੀ ਪੰਜਾਬੀ ਵਿਦਵਾਨ ਡਾ ਗੁਰਮੇਲ ਸਿੱਧੂ ਦਾ ਜ਼ਿਕਰ ਕੀਤਾ,ਉਨ੍ਹਾਂ ਦੀਆਂ ਲਿਖਤਾਂ ਤੇ ਸਾਹਿਤਕ ਯੋਗਦਾਨ ਦੀ ਪ੍ਰਸੰਸਾ ਕੀਤੀ।ਕੈਲਗਰੀ ਨਿਵਾਸੀ ਹਰਮਿੰਦਰ ਚੁੱਘ,ਜੋ ਕੈਲਗਰੀ ਦੀਆਂ ਸਾਹਿਤਕ ਸਭਾਵਾਂ ਦੀ ਰੌਣਕ ਸੀ।ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪੰਜਾਬੀ ਲਿਖਾਰੀ ਸਭਾ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ-“ਅਜੀਬ ਇਤਫ਼ਾਕ ਹੈ ਕਿ ਇਸ ਵੇਲੇ ਉਨ੍ਹਾਂ ਬਾਰੇ ਇਹ ਸ਼ਬਦ ਮੀਟਿੰਗ ਵਿੱਚ ਕਹੇ ਜਾ ਹਰੇ ਹਨ,ਉਸੇ ਵਕਤ ਗੁਰਦੁਆਰਾ ਦਸਮੇਸ਼ ਕਲਚਰ ਵਿੱਚ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਹੋ ਰਹੀ ਹੈ ਤੇ ਇਸੇ ਵਕਤ ਅਮਰੀਕਾ ਦੇ ਫਰੈਜ਼ਨੋ ਸ਼ਹਿਰ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਵਿੱਚ ਡਾ ਗੁਰਮੇਲ ਸਿੱਧੂ ਲਈ ਦੀ ਇਹ ਰਸਮ ਅਦਾ ਕੀਤੀ ਜਾ ਰਹੀ।ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਇਨ੍ਹਾਂ ਰੂਹਾਂ ਦੇ ਵਿਛੜ ਜਾਣ ਤੇ ਸ਼ਰਧਾ ਦੇ ਅਕੀਦੇ ਭੇਂਟ ਕੀਤੇ ਗਏ।ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਪ੍ਰਸਿੱਧ ਕਵਿੱਤਰੀ ਸੁਰਿੰਦਰ ਗੀਤ ਜੀ ਨੇ ਆਪਣੀਆਂ ਦੋ ਕਵਿਤਾਵਾਂ ‘ਆਖ ਦਿੳ ਸਾਗ਼ਰ ਨੂੰ’ ਅਤੇ ‘ਕਵਿਤਾ ਦੀ ਆਵਾਜ਼’ ਨਾਲ ਸ਼ੁਰੂਆਤ ਕੀਤੀ।ਗੁਰਚਰਨ ਸਿੰਘ ਹੇਅਰ ਨੇ ‘ਟੁਕੜੇ ਟੁਕੜੇ ਔਗਣ’ ਇਨਕਲਾਬੀ ਰਚਨਾ ਸਾਂਝੀ ਕੀਤੀ।ਬਲਜਿੰਦਰ ਸੰਘਾ ਨੇ ‘ਸ਼ਬਦ ਗੁਰੂ’ ਛੋਟੀ ਜਿਹੀ ਕਵਿਤਾ ਵਿੱਚ ਬਹੁਤ ਵੱਡੀ ਗੱਲ ਕਹੀ ਕਿ ਕਿਵੇਂ ਅਸੀਂ ਸ਼ਬਦ ਨੂੰ ਗੁਰੂ ਤਾਂ ਕਹਿੰਦੇ ਹਾਂ ਪਰ ਲੜਾਈ ਝਗੜੇ ਵੇਲੇ ਕਿੰਨੀ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਾਂ ਤੇ ਭੁੱਲ ਜਾਦੇ ਹਾਂ ਕਿ ਇਸ ਸ਼ਬਦ ਨੂੰ ਅਸਲੀ ਗੁਰੂ ਦਾ ਰੁਤਬਾ ਵੀ ਕਹਿੰਦੇ ਹਾ।ਸੁਖਵਿੰਦਰ ਸਿੰਘ ਤੂਰ ਨੇ ‘ਠੰਢਾ ਠਾਰ ਪਾਣੀ’ ਇੱਕ ਪੁਰਾਣਾ ਗੀਤ ਤਰੰਨਮ ਵਿੱਚ ਗਾ ਕੇ ਵਾਹ ਵਾਹ ਖੱਟੀ।ਸੁਖਜੀਤ ਸੈਣੀ ਘੱਟ ਲਿਖਦੇ ਹਨ ਪਰ ਬਹੁਤ ਕਮਾਲ ਦੀ ਕਵਿਤਾ ਲਿਖਦੇ ਹਨ।ਇਸ ਵਾਰ ਫਿਰ ਆਪਣੀ ਮੌਲਿਕ ਰਚਨਾ ਕਵਿਤਾ ‘ਸ਼ੋਰ’ ਨਾਲ ਸਭ ਦਾ ਮਨ ਮੋਹਿਆ।ਇਸਦੇ ਬਾਅਦ ਜ਼ੋਰਾਵਰ ਬਾਂਸਲ ਨੇ ਸਟੇਜ ਦੀ ਅਗਲੀ ਜ਼ਿੰਮੇਵਾਰੀ ਨਵੇਂ ਜਨਰਲ ਸਕੱਤਰ ਮੰਗਲ ਚੱਠਾ ਨੂੰ ਸੌਂਪੀ ਤੇ ਉਨ੍ਹਾਂ ਆਪਣਾ ਕਾਰਜ ਬਾਖੂਬੀ ਨਿਭਾਇਆ ਅਤੇ ਪ੍ਰਸਿੱਧ ਗਾਇਕ ਦਰਸ਼ਨ ਖੇਲਾ ਨੂੰ ਸਟੇਜ ਤੇ ਬੁਲਾਇਆ।ਜਿਨ੍ਹਾਂ ਨਵੀਂ ਨਿਯੁਕਤ ਕਮੇਟੀ ਨੂੰ ਮੁਬਾਰਕਾਂ ਦਿੱਤੀਆਂ ਤੇ ਆਪਣਾ ਬਹੁਤ ਪਿਆਰਾ ਗੀਤ ‘ਪੰਜਾਬ ਭੁਲਾਇਆ ਨਹੀਂ ਜਾਂਦਾ’ ਕਵਿਤਾ ਦੇ ਰੂਪ ਵਿੱਚ ਸੁਣਾਇਆ।ਬੁਲੰਦ ਆਵਾਜ਼ ਦੇ ਮਾਲਕ ਤਰਲੋਚਨ ਸੈਂਭੀ ਨੇ ਧੀਆਂ ਤੇ ਮਾਵਾਂ ਦੇ ਗੂੜ੍ਹੇ ਰਿਸ਼ਤੇ ਨੂੰ ਬਿਆਨ ਕਰਦਾ ਭਾਵੁਕ ਗੀਤ ‘ਮਾਵਾਂ ਪਿੱਛੋ ਛੁੱਟ ਜਾਂਦੇ ਨੇ ਧੀਆਂ ਦੇ ਪੇਕੇ’ ਸੁਣਾ ਕੇ ਸਭ ਨੂੰ ਭਾਵੁਕ ਕੀਤਾ।ਨਵੇਂ ਕਾਰਜਕਾਰੀ ਕਮੇਟੀ ਮੈਂਬਰ ਤਲਵਿੰਦਰ ਸਿੰਘ ਟੋਨੀ ਨੇ ਲੇਖਕਾਂ ਸਬੰਧੀ ਵਿਚਾਰ ਪੇਸ਼ ਕੀਤੇ।ਸੀਨੀਅਰ ਮੈਂਬਰ ਹਰੀਪਾਲ ਜੀ ਨੇ ਕਾਰਪੋਰੇਸ਼ਨਾਂ ਤੋਂ ਮਨੁੱਖ ਦੀ ਹੋਂਦ ਦੇ ਵੱਧ ਰਹੇ ਖ਼ਤਰੇ ਦੀ ਗੱਲ ਕੀਤੀ।ਜਗਦੀਸ਼ ਚੋਹਕਾ ਨੇ ਪੰਜਾਬੀਆਂ ਦੇ ਸਾਹਿਤ ਤੋਂ ਦੂਰ ਜਾਣ ਅਤੇ ਪੰਜਾਬੀ ਭਾਸ਼ਾ ਉੱਤੇ ਹੋ ਰਹੇ ਹਮਲਿਆਂ ਤੇ ਵਿਚਾਰ ਦਿੱਤੇ।ਗੁਰਦਿਆਲ ਸਿੰਘ ਖਹਿਰਾ ਨੇ ਗੁਰਦਾਸ ਮਾਨ ਦੇ ਗੀਤ ‘ਕੁੜੀਏ’ ਨਾਲ ਹਾਜ਼ਰੀ ਲਵਾਈ ਤੇ ਸ਼ਿਵ ਕੁਮਾਰ ਸ਼ਰਮਾ ਨੇ ਹਾਸਰਸ ਚੁਟਕਲਿਆਂ ਨਾਲ ਮਾਹੌਲ ਬਦਲਿਆ।ਮਾਸਟਰ ਜੀਤ ਸਿੰਘ ਨੇ ‘ਸੁੱਖ ਮਿਲਣ ਕਿਸਮਤ ਨਾਲ”, ਜਰਨੈਲ ਤੱਗੜ ਨੇ ‘ਦੁਨੀਆਂ ਇੱਕ ਮੇਲਾ ਹੈ’ ਅਤੇ ਹਰਕੰਵਲ ਸਾਹਿਲ ਨੇ ‘ਨਦੀ ਤੇ ਕਿਨਾਰਾ’ ਕਵਿਤਾ ਨਾਲ ਸਾਂਝ ਪਾਈ।ਦਿਲਾਵਰ ਸਮਰਾ ਨੇ ਬਾਈ ਅਕਤੂਬਰ ਨੂੰ ਹੋਣ ਵਾਲੇ ਸਾਹਿਬ ਸਿੰਘ ਦੇ ਨਾਟਕ ‘ਧੰਨ ਲਿਖਾਰੀ ਨਾਨਕਾ’ ਦੀ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਮੀਟਿੰਗ ਵਿੱਚ ਸੁਖਦਰਸ਼ਨ ਸਿੰਘ ਜੱਸਲ,ਪ੍ਰਸ਼ੋਤਮ ਭਾਰਦਵਾਜ,ਗਿਆਨ ਸਿੰਘ ਚੱਠਾ ਆਦਿ ਹਾਜ਼ਰ ਸਨ।ਤਸਵੀਰਾਂ ਅਤੇ ਦੇਖ-ਰੇਖ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਨੇ ਨਿਭਾਈ।ਅਖੀਰ ਵਿੱਚ ਪ੍ਰਧਾਨ ਬਲਵੀਰ ਗੋਰਾ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਅਗਲੀ ਮੀਟਿੰਗ ਜੋ ਉਨੀ ਨਵੰਬਰ ਨੂੰ ਹੈ,ਵਿੱਚ ਹਾਜ਼ਰ ਹੋਣ ਲਈ ਸਭ ਨੂੰ ਅਪੀਲ ਕੀਤੀ।ਸਭਾ ਬਾਰੇ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਪ੍ਰਧਾਨ ਬਲਵੀਰ ਗੋਰਾ ਨੂੰ 403 472 2662 ਅਤੇ ਜਨਰਲ ਸਕੱਤਰ ਮੰਗਲ ਚੱਠਾ ਨੂੰ 403 708 1596 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।