ਮਾਸਟਰ ਭਜਨ ਸਿੰਘ ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ, ਅਦਾਰਾ ਸਰੋਕਾਰਾਂ ਦੀ ਆਵਾਜ਼ ਵਲੋਂ ਉਘੇ ਲੇਖਕ ਤੇ ਰੰਗ ਕਰਮੀ ਡਾ. ਸਾਹਿਬ ਸਿੰਘ ਵਲੋਂ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਧੰਨੁ ਲੇਖਾਰੀ ਨਾਨਕਾ’ ਖੇਡਿਆ ਜਾਵੇਗਾ। ਯਾਦ ਰਹੇ ਇਸ ਨਾਟਕ ਦੀਆਂ ਇੰਡੀਆ ਤੇ ਇੰਗਲੈਂਡ ਵਿੱਚ ਦਰਜਨਾਂ ਸਫਲ ਪੇਸ਼ਕਾਰੀਆਂ ਤੋਂ ਬਾਅਦ ਇਹ ਨਾਟਕ ਕਨੇਡਾ ਦੇ 5 ਵੱਡੇ ਸ਼ਹਿਰਾਂ ਟਰਾਂਟੋ, ਵੈਨਕੂਵਰ, ਕੈਲਗਰੀ, ਐਡਮਿੰਟਨ, ਵਿਨੀਪੈਗ ਵਿੱਚ ਅਕਤੂਬਰ ਮਹੀਨੇ ਖੇਡਿਆ ਜਾ ਰਿਹਾ ਹੈ।ਇਸ ਸਬੰਧੀ ਕੈਲਗਰੀ ਵਿੱਚ ਨਾਟਕ ਦਾ ਆਯੋਜਨ ਕਰ ਰਹੀਆਂ ਤਿੰਨ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ 17 ਸਤੰਬਰ ਨੂੰ ਹੋਈ, ਜਿਸ ਵਿੱਚ ਨਾਟਕ ਦੀਆਂ ਤਿਆਰੀਆਂ ਲਈ ਵਿਚਾਰ ਹੋਈ। ਇਸ ਮੀਟਿੰਗ ਵਿੱਚ ਮਾਸਟਰ ਭਜਨ ਸਿੰਘ, ਹਰਚਰਨ ਪਰਹਾਰ, ਕਮਲ ਸਿੱਧੂ, ਕਮਲ ਪੰਧੇਰ, ਕੁਸੁਮ ਸ਼ਰਮਾ, ਨਵਕਿਰਨ ਢੁੱਡੀਕੇ, ਜੀਤਇੰਦਰ ਪਾਲ ਨੇ ਭਾਗ ਲਿਆ।
ਕੈਲਗਰੀ ਵਿੱਚ ਇਹ ਨਾਟਕ 22 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਪਹਿਰ ਠੀਕ 1 ਵਜੇ ਸ਼ੁਰੂ ਹੋਵੇਗਾ ਅਤੇ ਟਿਕਟ 20 ਡਾਲਰ ਹੋਵੇਗੀ।ਇਸ ਸਮਾਗਮ ਵਿੱਚ ਨਾਟਕ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਪ੍ਰੌਗਰੈਸਿਵ ਕਲਾ ਮੰਚ ਦੇ ਕਲਾਕਾਰਾਂ ਵਲੋਂ ਕੋਰੀਓਗਰਾਫੀਆਂ ਤੇ ਐਕਸ਼ਨ ਗੀਤ ਪੇਸ਼ ਕੀਤੇ ਜਾਣਗੇ ਅਤੇ ਤਰਕਸ਼ੀਲ ਸੁਸਾਇਟੀ ਕੈਲਗਰੀ ਵਲੋਂ ਯਾਦੂ ਦੇ ਟਰਿੱਕ ਪੇਸ਼ ਕੀਤੇ ਜਾਣਗੇ।ਇਹ ਨਾਟਕ ਸਮਾਗਮ ਰੈਡ ਸਟੋਨ ਨਾਰਥ ਈਸਟ ਵਿੱਚ ਸਥਿਤ RCCG ਹਾਊਸ ਆਫ ਪਰੇਜ਼ ਦੇ ਥੀਏਟਰ ਵਿੱਚ ਹੋਣਗੇ। ਜਿਸਦਾ ਪਤਾ 5 Red Stone Heights NE ਹੈ।ਇਸ ਮੌਕੇ ਤੇ ਉਘੇ ਲੇਖਕ, ਨਾਟਕਕਾਰ ਤੇ ਆਲੋਚਕ ਡਾ. ਸੁਰਿੰਦਰ ਧੰਜਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਪਿਛਲੇ ਸਮੇਂ ਵਿੱਚ ਕਰਵਾਏ ਗਏ ਨਾਟਕ ਸਮਾਗਮਾਂ ਵਿੱਚ ਅਕਸਰ ਟਿਕਟਾਂ ਪਹਿਲਾਂ ਹੀ ਖਤਮ ਹੋ ਜਾਂਦੀਆਂ ਹਨ, ਇਸ ਲਈ ਦਰਸ਼ਕਾਂ ਨੂੰ ਅਪੀਲ ਹੈ ਕਿ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਹਿਲਾਂ ਹੀ ਟਿਕਟਾਂ ਲੈ ਸਕਦੇ ਹੋ। ਸਭ ਨਾਟਕ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਨਾਟਕ ਸਮਾਗਮ ਦਾ ਪੋਸਟਰ 2 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਕੋਸੋ ਹਾਲ (COSO Hall 3208 8 Ave NE, Calgary, AB T2A 7V8) ਵਿੱਚ ਰਿਲੀਜ਼ ਕੀਤਾ ਜਾਵੇਗਾ, ਸਭ ਨੂੰ ਉਥੇ ਵੀ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਨਾਟਕ ਸਮਾਗਮ ਸਬੰਧੀ ਕਿਸੇ ਵੀ ਤਰ੍ਹਾਂ ਦਾ ਜਾਣਕਾਰੀ ਜਾਂ ਟਿਕਟਾਂ ਲੈਣ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਾਸਟਰ ਭਜਨ ਸਿੰਘ 403-455-4220
ਹਰਚਰਨ ਸਿੰਘ ਪਰਹਾਰ 403-681-8689
ਕਮਲਪ੍ਰੀਤ ਪੰਧੇਰ 403-479-4220