ਉੱਘੀ ਲੇਖਿਕਾ ਰਮਨਦੀਪ ਵਿਰਕ ਦਾ ਪ੍ਰਸੰਸਾ-ਪੱਤਰ ਨਾਲ ਕੀਤਾ ਸਨਮਾਨ।
ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਤਾਲਾਬੰਦੀ(Covid-19) ਖੁੱਲਣ ਤੋਂ ਬਾਅਦ ਬਹੁਤ ਹੀ ਗਰਮਜੋਸ਼ੀ ਨਾਲ ਸਰਗਰਮ ਹੈ,ਜਿੱਥੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸਫ਼ਲਤਾ ਪੂਰਵਕ ਕਰਵਾਇਆ ਗਿਆ ਹੈ।ਉੱਥੇ ਹੀ ਸਾਲ ਭਰ ਤੋਂ ਵੱਖ-ਵੱਖ ਲੇਖਕਾਂ ਦੀਆਂ ਸੱਤ-ਅੱਠ ਪੰਜਾਬੀ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ ਹਨ।ਇਸੇ ਹੀ ਲਡ਼ੀ ਵਿੱਚ ਅਗਸਤ ਮਹੀਨੇ ਦੀ ਮੀਟਿੰਗ ਬਹੁਤ ਹੀ ਪ੍ਰਭਾਵਸ਼ਾਲੀ ਹੋ ਨਿਬੜੀ।ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਆਜ਼ਾਦੀ ਦਿਵਸ ਦੀ ਗੱਲ ਕਰਦਿਆਂ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ ਤੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣ ਲਈ ਪ੍ਰਧਾਨ ਦਵਿੰਦਰ ਮਲਹਾਂਸ,ਉੱਘੀ ਲੇਖਿਕਾ ਰਮਨਦੀਪ ਵਿਰਕ’,ਸਾਹਿਤਕ-ਸਮਾਜਿਕ ਸ਼ਖ਼ਸੀਅਤ ਪ੍ਰੋ:ਪਰਮਜੀਤ ਜੀ ਨੂੰ ਹਾਜ਼ਰੀਨ ਦੀਆਂ ਭਰਪੂਰ ਤਾੜੀਆਂ ਵਿੱਚ ਆਵਾਜ਼ ਦਿੱਤੀ।ਸ਼ੋਕਮਤੇ ਸਾਂਝੇ ਕਰਦਿਆਂ ਜੋਰਾਵਰ ਬਾਂਸਲ ਨੇ ਭਾਵੁਕ ਸ਼ਬਦਾਂ ਨਾਲ ਸ਼੍ਰੋਮਣੀ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਜੀ,ਲੇਖਕ,ਵਿਦਵਾਨ ਸ਼ਾਮ ਸੁੰਦਰ ਜੀ,ਅਦਾਕਾਰ,ਲੇਖਕ,ਰੰਗਕਰਮੀ,ਪ੍ਰੋਫ਼ੈਸਰ ਡਾ ਸੁਰਿੰਦਰ ਸ਼ਰਮਾ ਜੀ ਤੇ ਸੀਨੀਅਰ ਪੱਤਰਕਾਰ ਜੱਸੀ ਫੱਲੇਵਾਲੀਆ ਜੀ ਨੂੰ ਸ਼ਰਧਾ ਦੇ ਅਕੀਦੇ ਭੇਟ ਕੀਤੇ।ਕਹਾਣੀਕਾਰ ਨਾਵਲਕਾਰ ਦਵਿੰਦਰ ਮਲਹਾਂਸ ਵੱਲੋਂ ਸੰਪਾਦਿਤ ਪੁਸਤਕ ‘ਪੰਜਾਬੀ ਕਹਾਣੀ ਦਾ ਰਾਜਕੁਮਾਰ’ ਬਾਰੇ ਪਰਚਾ ਪਡ਼੍ਹਦਿਆਂ ਹਰੀਪਾਲ ਜੀ ਨੇ ਇਸ ਕਿਤਾਬ ਦਾ ਬਹੁਤ ਸੁਚੱਜੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਕਿ ਕੁਝ ਲੇਖਕ ਸਮੇਂ ਦੀ ਪੈਦਾਵਾਰ ਹੁੰਦੇ ਹਨ ਤੇ ਜਤਿੰਦਰ ਹਾਂਸ ਅਵਤਾਰ ਪਾਸ਼ ਵਾਂਗ ਉਸੇ ਲੜੀ ਦਾ ਅਗਲਾ ਹਿੱਸਾ ਹੈ,ਜੋ ਤੰਗੀਆਂ-ਤੁਰਸ਼ੀਆਂ ਦੀ ਜ਼ਿੰਦਗੀ ਜਿਊਂਦੇ ਅਤੇ ਸਮਾਜ ਵੱਲੋਂ ਦੁਰਕਾਰੇ-ਅਣਗੌਲੇ ਲੋਕਾਂ ਦੀ ਫਿਕਰ ਕਰਦਾ ਹੈ,ਉਸ ਦੀਆਂ ਕਹਾਣੀਆਂ ਨਿੱਜੀ ਲੋੜਾਂ ਲਈ ਲੜਦੇ,ਪਿਸਦੇ ਲੋਕਾਂ ਦੀ ਬਾਤ ਪਾਉਂਦੀਆਂ ਹਨ।ਹਰੀਪਾਲ ਜੀ ਨੇ ਕਹਾਣੀਆਂ ਦੇ ਨਾਮ ਤੇ ਉਨ੍ਹਾਂ ਦੇ ਕਿਰਦਾਰਾਂ ਦਾ ਵੇਰਵਾ ਦੇ ਕੇ ਲੇਖਕ ਦੀ ਕਲਮ ਦੀ ਸਿਫ਼ਤ ਕੀਤੀ।ਇਸੇ ਸੰਦਰਭ ਵਿੱਚ ਲੇਖਿਕਾ ਗੁਰਚਰਨ ਕੌਰ ਥਿੰਦ ਜੀ ਨੇ ਜਗਦੇਵ ਸਿੱਧੂ ਜੀ ਵੱਲੋਂ ਲਿਖਿਆ,ਕਿਤਾਬ ਦੀ ਪਾਠਕ ਤੀਬਰਤਾ ਵਿੱਚ ਪੜਨ ਲਈ ਹੋਰ ਉਤਸੁਕਤਾ ਪੈਦਾ ਕਰਦਾ ਖੂਬਸੂਰਤ ਪਰਚਾ ਪੜ੍ਹਦਿਆਂ ਕਿਹਾ ਕਿ ਇੱਕ ਹੀ ਪਰਿਵਾਰ ਵਿੱਚ ਦੋ ਛੈਲ-ਛਬੀਲੇ,ਈਰਖਾ ਮੁਕਤ,ਸਫ਼ਲ ਕਹਾਣੀਕਾਰ,ਨਾਵਲਕਾਰ ਦਾ ਹੋਣਾ ਕਿਸੇ ਅਚੰਭੇ ਤੋਂ ਘੱਟ ਨਹੀਂ।ਉਨ੍ਹਾਂ ਪੁਸਤਕ ਵਿੱਚ ਅੰਕਿਤ ਲੇਖ,ਰੇਖਾ ਚਿੱਤਰ ਤੇ ਮੁਲਾਕਾਤਾਂ ਦਾ ਰੌਚਕ ਢੰਗ ਨਾਲ ਵਿਸ਼ਲੇਸ਼ਣ ਕੀਤਾ।ਪ੍ਰੋਫੈਸਰ ਪਰਮਜੀਤ ਜੀ ਨੇ ਜਤਿੰਦਰ ਹਾਂਸ ਦੀ ਲਿਖਣ ਕਲਾ,ਜੀਵਨ ਸ਼ੈਲੀ,ਵਿਲੱਖਣ ਕਹਾਣੀਆਂ ਅਤੇ ਕਿਰਦਾਰਾਂ ਦੇ ਕਈ ਨੁਕਤੇ ਸਾਂਝੇ ਕੀਤੇ।ਦਵਿੰਦਰ ਮਲਹਾਂਸ ਨੇ ਇਸ ਕਿਤਾਬ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਕਿਵੇਂ ਘਰ ਵਿਚ ਬਣੀ ਲਾਇਬਰੇਰੀ ਵਿੱਚ ਜਤਿੰਦਰ ਹਾਂਸ ਦੀਆਂ ਪਈਆਂ ਲਿਖਤਾਂ,ਲੇਖ ਆਦਿ ਦੀ ਸਾਂਭ ਸੰਭਾਲ ਕਰਕੇ ਉਨ੍ਹਾਂ ਨੂੰ ਤਰਤੀਬ ਦਿੱਤੀ ਤੇ ਕਿਤਾਬ ਦਾ ਰੂਪ ਦਿੱਤਾ।ਪੰਜਾਬੀ ਲਿਖਾਰੀ ਸਭਾ ਦੀ ਪੂਰੀ ਕਾਰਜਕਾਰੀ ਕਮੇਟੀ ਤੇ ਮੁੱਖ ਮਹਿਮਾਨਾਂ ਨੇ ਇਸ ਪੁਸਤਕ ਲਈ ਲੋਕ ਅਰਪਣ ਦੀ ਰਸਮ ਅਦਾ ਕੀਤੀ।ਗੁਰਦੀਸ਼ ਕੌਰ ਗਰੇਵਾਲ ਨੇ ਇਸ ਕਿਤਾਬ ਲਈ ਵਧਾਈ ਸ਼ਬਦ ਸਾਂਝੇ ਕੀਪੰਜਾਬ ਤੋਂ ਕੈਨੇਡਾ ਫੇਰੀ ਉਤੇ ਪਹੁੰਚੀ ਲੇਖਿਕਾ ਰਮਨਦੀਪ ਵਿਰਕ ਨੇ ਆਪਣੀ ਲਿਖਣ ਕਲਾ ਨੂੰ ਸਾਂਝਾ ਕਰਦਿਆਂ ਕੁਝ ਕਵਿਤਾਵਾਂ ਨਾਲ ਹਾਜ਼ਰੀ ਲਵਾ ਕੇ ਸਭ ਦੀ ਵਾਹ-ਵਾਹ ਖੱਟੀ ਤੇ ਸਭਾ ਵੱਲੋਂ ਉਨ੍ਹਾਂ ਨੂੰ ਸਾਹਿਤ ਵਿੱਚ ਪਾਏ ਯੋਗਦਾਨ ਲਈ ਮਾਣ ਪੱਤਰ ਦੇ ਕੇ ਸਨਮਾਨਿਆ ਗਿਆ।ਰਚਨਾਵਾਂ ਦੇ ਦੌਰ ਵਿੱਚ ਜਸਵੰਤ ਸੇਖੋਂ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ‘ਭੋਜਨ ਸਭ ਛੱਕ ਕੇ ਜਾਇਓ’,ਮਨਮੋਹਣ ਸਿੰਘ ਬਾਠ ਨੇ ਮਹੁੰਮਦ ਰਫ਼ੀ ਸਾਹਿਬ ਜੀ ਦੀ ਯਾਦ ਤਾਜ਼ਾ ਕਰਵਾਉਂਦਾ ਗੀਤ ‘ਚੌਧਵੀਂ ਕਾ ਚਾਂਦ ਹੋ’ ਤਰੰਨੁਮ ਵਿਚ ਗਾਇਆ।ਸਰਬਜੀਤ ਉੱਪਲ ਨੇ ‘ਤਪਦੇ ਸੂਰਜ ਠਰਦੇ ਦੇਖੇ ਖ਼ੂਬਸੂਰਤ ਕਵਿਤਾ,ਬਲਵੀਰ ਗੋਰਾ ਨੇ ‘ਬਣੀ ਨਾ ਮਸ਼ੂਕ’ ਪਤੀ ਪਤਨੀ ਦੇ ਵਿਗੜਦੇ ਰਿਸ਼ਤੇ ਦੀ ਗੱਲ ਕੀਤੀ ਤੇ ਆਪਣੇ ਨਵੇਂ ਗੀਤ ‘ਧੀਆਂ’ ਦਾ ਜ਼ਿਕਰ ਵੀ ਕੀਤਾ।ਜਸਵੀਰ ਸਹੋਤਾ ਨੇ ‘ਸਿਰ ਆਪਣੇ ਸਾਂਭ ਰੱਖੀ’ ਕਵਿਤਾ,ਜੀਤ ਸਿੰਘ ਸਿੱਧੂ ਨੇ ‘ਬੰਦਾ ਵੈਰੀ ਬੰਦੇ ਦਾ’,ਸ਼ਿਵ ਕੁਮਾਰ ਸ਼ਰਮਾ ਨੇ ਕੁਝ ਹਾਸਰਸ ਚੁਟਕਲੇ ਤੇ ਕਵਿਤਾ,ਜਗਦੀਸ਼ ਚੋਹਕਾ ਤੇ ਰਾਜਿੰਦਰ ਕੌਰ ਚੌਹਕਾ ਨੇ ਜਮਹੂਰੀਅਤ ਹੱਕਾਂ,ਸੱਭਿਆਚਾਰ ਤੇ ਜੰਗ ਦੇ ਭਿਆਨਕ ਨਤੀਜਿਆਂ ਦੀ ਗੱਲ ਕੀਤੀ।ਡਾ ਪਰਮਜੀਤ ਕੌਰ ਨੇ ਕੈਲਾਸ਼ ਪੁਰੀ ਦਾ ਨਾਵਲ ‘ਇਕ ਸੀ ਸ਼ੈਨਨ’ ਦੀ ਸਮੀਖਿਆ ਵਿੱਚ ਔਰਤ ਮਰਦ ਤੇ ਪਰਵਾਸੀ ਸਰੋਕਾਰਾਂ ਦਾ ਬਿਰਤਾਂਤ ਸਾਂਝਾ ਕੀਤਾ।ਰਣਜੀਤ ਸਿੰਘ.ਬਲਜਿੰਦਰ ਸੰਘਾ.ਸਕੱਤਰ ਮੰਗਲ ਚੱਠਾ ਨੇ ਮੀਟਿੰਗ ਦੀ ਦੇਖ ਰੇਖ,ਮਹਿਮਾਨ ਨਿਵਾਜ਼ੀ,ਤਸਵੀਰਾਂ ਆਦਿ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।ਇਸ ਮੌਕੇ ਡਾ ਸਤਿੰਦਰਪਾਲ ਸਿੰਘ,ਸਿਮਰ ਚੀਮਾ,ਸੁਰਿੰਦਰਪਾਲ ਸਿੰਘ,ਜਗਤਾਰ ਸਿੰਘ ਜਗਰਾਵਾਂ,ਨਰੇਸ਼ ਸਿੰਘੀ,ਅੰਗਦ,ਜਸਬੀਰ ਮਲਹਾਂਸ,ਜਸਬੀਰ ਕੌਰ ਸਰਾਂ,ਸੁਖਵਿੰਦਰ ਥਿੰਦ,ਗੁਰਮੀਤ ਸਿੰਘ ਸਰਾਂ,ਲਖਵੀਰ ਕੌਰ ਗਰੇਵਾਲ ਆਦਿ ਹਾਜ਼ਰ ਸਨ।ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੇ ਤੀਸਰੇ ਸ਼ਨੀਵਾਰ 17 ਸਤੰਬਰ 2022 ਨੂੰ ਕੋਸੋ ਹਾਲ ਵਿੱਚ ਹੋਣ ਵਾਲੀ ਮੀਟਿੰਗ ਲਈ ਸਭ ਹਾਜ਼ਰੀਨ ਨੂੰ ਸੱਦਾ ਦਿੱਤਾ।ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।