ਸਮਾਗਮ 23 ਜੁਲਾਈ 2022 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਵੇਗਾ।
ਜੋਰਾਵਰ ਬਾਂਸਲ-ਕਰੋਨਾ ਦੀ ਤਣਾਓਪੂਰਨ ਸਥਿਤੀ ਚੋਂ ਨਿਕਲਣ ਤੋਂ ਬਾਅਦ ਇੱਕਤਰਤਾਵਾਂ,ਸਮਾਗਮਾਂ ਵਿੱਚ ਰੌਣਕ ਭਰ ਰਹੀ ਹੈ।ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਵੀ ਆਪਣੇ ਨੌਵੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਇਹ ਸਮਾਗਮ 23 ਜੁਲਾਈ 2022 ਦਿਨ ਸ਼ਨਿੱਚਰਵਾਰ ਨੂੰ 2:00 ਤੋਂ 5:00 ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ (228 Whitehorn Road N.E. Calgary, T1Y6H5) ਵਿਚ ਹੋਵੇਗਾ। ਸਭਾ ਦੇ ਕਾਰਜਕਾਰੀ ਮੈਂਬਰਾਂ ਦੇ ਇਲਾਵਾ ਬੱਚਿਆਂ ਦੇ ਵਿੱਚ ਵੀ ਭਰਪੂਰ ਉਤਸ਼ਾਹ ਦੇਖਿਆ ਜਾ ਰਿਹਾ ਹੈ।ਇਹ 2021-22 ਦੀਆਂ ਕਲਾਸਾਂ ਦਾ ਸਮਾਗਮ ਹੋਏਗਾ।ਜਿਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਬੱਚੇ ਇਸ ਵਿੱਚ ਭਾਗ ਲੈਣਗੇ।ਰੰਗਾਰੰਗ ਪ੍ਰੋਗਰਾਮ ਵੀ ਹੋਵੇਗਾ।ਜੇਤੂ ਬੱਚਿਆਂ ਨੂੰ ਟਰਾਫੀ,ਮੈਡਲ ਨਾਲ ਸਨਮਾਨਿਤ ਕੀਤਾ ਜਾਏਗਾ।ਇਸ ਵਾਰ ਦਾ ਯੂਥ ਅਵਾਰਡ ਨੂਰਜੋਤ ਕਲਸੀ ਨੂੰ ਦਿੱਤਾ ਜਾਏਗਾ।ਚਾਹ ਪਾਣੀ ਦਾ ਖਾਸ ਪ੍ਰਬੰਧ ਰਹੇਗਾ।ਬੱਚਿਆਂ ਦੇ ਨਾਮ ਰਜਿਸਟਰ ਕਰਾਉਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 4039932201 ਤੇ ਜ਼ੋਰਾਵਰ ਬਾਂਸਲ ਨੂੰ 5874377805 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।ਆਓ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਤੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਹੁੰਗਾਰਾ ਭਰੀਏ।