ਇਸ ਸਮੇਂ ਸਭਾ ਦੀਆਂ ਭਵਿੱਖੀ ਯੋਜਨਾਵਾਂ ਵੀ ਉਲੀਕੀਆਂ।
ਜ਼ੋਰਾਵਰ ਬਾਂਸਲ-ਕੋਰੋਨਾ ਮਹਾਂਮਾਰੀ ਕਾਰਨ ਲੰਮੇ ਸਮੇਂ ਤੋਂ ਸਭਾ ਦੀ ਇਕੱਤਰਤਾ ਜਾਂ ਮਹੀਨਾਵਾਰ ਮੀਟਿੰਗ ਆਦਿ ਜ਼ੂਮ ਦੇ ਮਾਧਿਅਮ ਰਾਹੀਂ ਹੋਈ ਪਰ ਹਾਲਾਤ ਕੁਝ ਸੁਖਾਵੇਂ ਹੋਣ ‘ਤੇ ਸਰਕਾਰੀ ਤੇ ਸਿਹਤ ਹਦਾਇਤਾਂ ਮੁਤਾਬਕ ਜਿੱਥੇ ਆਮ ਲੋਕਾਂ ਨੂੰ ਮਿਲਣ-ਗਿਲਣ ਤੇ ਇਕੱਠ ਦੀ ਖੁੱਲ੍ਹ ਮਿਲੀ ਹੈ।ਉਥੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਵੀ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਕੀਤੀ, ਜਿਸ ਵਿਚ ਸਭਾ ਦੇ ਵਰਤਮਾਨ ਤੇ ਆਉਣ ਵਾਲੇ ਸਮੇਂ ਦੇ ਪ੍ਰੋਗਰਾਮ ਤੇ ਨਵੀਆਂ ਯੋਜਨਾਵਾਂ ਉੱਤੇ ਗੰਭੀਰ ਚਰਚਾ ਹੋਈ ਤੇ ਕੁਝ ਨਵੇਂ ਫ਼ੈਸਲੇ ਲਏ ਗਏ। ਪੰਜਾਬੀ ਲਿਖਾਰੀ ਸਭਾ ਕੈਲਗਰੀ ਪਿਛਲੇ ਵੀਹ ਇੱਕੀ ਸਾਲ ਤੋਂ ਨਿਰਵਿਘਨ ਗਤੀਵਿਧੀਆਂ ਕਾਰਨ ਚਰਚਾ ਵਿੱਚ ਰਹੀ ਹੈ, ਸਭਾ ਦੇ ਨਾਲ ਲੰਬੇ ਸਮੇਂ ਤੋਂ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਸੁਹਿਰਦ ਕਾਰਜਕਾਰੀ ਮੈਂਬਰ ਤੇ ਗ਼ਜ਼ਲਗੋ ਮਹਿੰਦਰਪਾਲ ਐਸ. ਪਾਲ, ਜੋ ਕੈਲਗਰੀ ਸ਼ਹਿਰ ਨੂੰ ਅਲਵਿਦਾ ਆਖ ਵੈਨਕੂਵਰ ਸ਼ਹਿਰ ਵਿੱਚ ਆਪਣਾ ਨਵਾਂ ਵਸੇਬਾ ਕਰਨ ਜਾ ਰਹੇ ਹਨ। ਪੰਜਾਬੀ ਲਿਖਾਰੀ ਸਭਾ ਪ੍ਰਤੀ ਉਨ੍ਹਾਂ ਦੀ ਨਿਭਾਈ ਹੋਈ ਸੇਵਾ ਲਈ, ਉਨ੍ਹਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਬਲਵੀਰ ਗੋਰਾ, ਜਨਰਲ ਸਕੱਤਰ ਜ਼ੋਰਾਵਰ ਬਾਂਸਲ, ਖਜ਼ਾਨਚੀ ਗੁਰਲਾਲ ਰੁਪਾਲੋ, ਸਹਾਇਕ ਸਕੱਤਰ ਮੰਗਲ ਚੱਠਾ, ਹਰੀਪਾਲ, ਤਰਲੋਚਨ ਸੈਂਭੀ, ਬਲਜਿੰਦਰ ਸੰਘਾ, ਰਣਜੀਤ ਸਿੰਘ ਹਾਜ਼ਰ ਹੋਏ।