ਕਿਸਾਨਾਂ, ਮਜ਼ਦੂਰਾਂ, ਪੱਤਰਕਾਰਾਂ ਅਤੇ ਦਲਿਤ ਭਾਈਚਾਰੇ ਉੱਪਰ ਹੋ ਰਹੇ ਜਬਰ-ਜ਼ੁਲਮ ਨੂੰ ਰੋਕਿਆ ਜਾਵੇ।
ਕੈਲਗਰੀ -ਪੰਜਾਬੀ ਮੀਡੀਆ ਕਲੱਬ, ਕੈਲਗਰੀ ਦੀ ਇੱਕ ਹੰਗਾਮੀ ਮੀਟਿੰਗ ਮਿਤੀ 5 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਰੋਨਾ ਵਾਇਰਸ ਕਾਰਨ ਸਿਹਤ ਪਾਬੰਦੀਆਂ ਦੇ ਚਲਦਿਆਂ ਜ਼ੂਮ ਉੱਪਰ ਕੀਤੀ ਗਈ। ਇਸ ਵਿੱਚ ਸਰਬਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ:
ਪੰਜਾਬੀ ਮੀਡੀਆ ਕਲੱਬ ਕੈਲਗਰੀ, ਹਰਿਆਣਾ ਦੀ ਪੁਲਿਸ ਵਲੋਂ ਨਵਦੀਪ ਕੌਰ ਉੱਪਰ ਢਾਹੇ ਅਣਮਨੁੱਖੀ ਤਸ਼ੱਦਦ ਅਤੇ ਉਸ ਨਾਲ ਕੀਤੇ ਗੈਰ-ਇਖਲਾਕੀ ਵਤੀਰੇ ਦੀ ਨਿੰਦਾ ਕਰਦੀ ਹੈ। ਪੰਜਾਬੀ ਮੀਡੀਆ ਕਲੱਬ ਵਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ:
(1) ਪੁਲਿਸ ਦੇ ਇਸ ਅਣਮਨੁੱਖੀ ਵਤੀਰੇ ਦੀ ਅਦਾਲਤੀ ਜਾਂਚ ਕਰਾਈ ਜਾਵੇ
(2) ਨੌਦੀਪ ਕੌਰ ਉੱਪਰ ਮੰਦ-ਭਾਵਨਾ ਤਹਿਤ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣ ਅਤੇ ਉਸਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਕੀਤਾ ਜਾਵੇ।
(3) ਭਾਰਤ ਵਿੱਚ ਕਿਸਾਨਾਂ, ਮਜ਼ਦੂਰਾਂ, ਪੱਤਰਕਾਰਾਂ ਅਤੇ ਦਲਿਤ ਭਾਈਚਾਰੇ ਉੱਪਰ ਹੋ ਰਹੇ ਜਬਰ-ਜ਼ੁਲਮ ਨੂੰ ਰੋਕਿਆ ਜਾਵੇ।
ਵੇਰਵਾ ਵੱਲੋਂ : ਜਨਰਲ ਸਕੱਤਰ : ਹਰਭਜਨ ਸਿੰਘ ਢਿੱਲੋ, ਪ੍ਰਧਾਨ : ਗੁਰਦੀਪ ਕੌਰ ਪਰਹਾਰ (ਪੰਜਾਬੀ ਮੀਡੀਆ ਕਲੱਬ ਕੈਲਗਰੀ,ਕੈਨੇਡਾ)