ਮੋਰਚੇ ਦੀ ਲੀਡਰਸ਼ਿਪ ਨੂੰ ਫਿਰ ਤੋਂ ਇੱਕਮੁੱਠ ਹੋਕੇ ਚੱਲਣ ਦੀ ਅਪੀਲ।
ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਬਿਨਾ ਕਿਸੇ ਭੇਦ ਭਾਵ ਦੇ ਕੀਤੀ ਜਾਵੇ।
ਕੈਲਗਰੀ ਕੈਨੇਡਾ ਦਾ ਸਿੱਖ ਭਾਈਚਾਰਾ ਅਤੇ ਹੋਰ ਜਥੇਬੰਦੀਆਂ ਸਰਬਸੰਮਤੀ ਨਾਲ ਇਹ ਮਤੇ ਪਾਸ ਕਰਦਾ ਹੈ :
- ਅਸੀਂ ਸਰਕਾਰ ਅਤੇ ਉਸਦੇ ਮੀਡੀਏ ਵੱਲੋਂ ਨਿਭਾਏ ਜਾ ਰਹੇ ਗੈਰ ਜਿੰਮੇਵਾਰ, ਸ਼ਰਮਨਾਕ ਅਤੇ ਅਣਮਨੁੱਖੀ ਰਵਈਏ ਦੀ ਸਖਤ ਨਿਖੇਧੀ ਕਰਦੇ ਹਾਂ ।
- ਸਰਕਾਰ ਬਿਨਾ ਕਿਸੇ ਦੇਰੀ ਕਿਸਾਨਾਂ ਅਤੇ ਮਜਦੂਰਾਂ ਨੂੰ ਓਹਨਾ ਦੇ ਬਣਦੇ ਹੱਕ ਵਾਪਿਸ ਕਰੇ। ਸਰਕਾਰ ਦੀ ਪਹੁੰਚ ਇਸਦੇ ਹੱਥਾਂ ਨੂੰ ਨਿੱਤ ਕਿਸਾਨਾਂ ਮਜਦੂਰਾਂ ਦੇ ਖੂਨ ਵਿੱਚ ਰੰਗ ਰਹੀ ਹੈ।
- ਇਸ ਘੋਲ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਅਣਮਨੁੱਖੀ ਤਸ਼ੱਦਦ ਬੰਦ ਕੀਤਾ ਜਾਵੇ ਅਤੇ ਓਹਨਾ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ।
- ਮੀਡੀਏ ਨਾਲ ਸਬੰਧਤ ਜਿੰਨਾ ਲੋਕਾਂ ਵੱਲੋਂ ਭਾਈਚਾਰਕ ਏਕਤਾ ਨੂੰ ਤੋੜਨ ਹਿੱਤ ਅਤੇ ਇਸ ਸੰਘਰਸ਼ ਨੂੰ ਬਦਨਾਮ ਕਰਨ ਖਾਤਰ ਝੂਠੀਆਂ ਅਤੇ ਗੁਮਰਾਹਕੁੰਨ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਹਨ ਓਹਨਾ ਨੂੰ ਨੱਥ ਪਾਈ ਜਾਵੇ।
- ਜੇ ਅੱਜ ਮੋਰਚਾ ਇਸ ਪੜਾਅ ਤੱਕ ਪਹੁੰਚਿਆ ਹੈ ਤਾਂ ਇਸ ਵਿੱਚ ਨੌਜਵਾਨ ਪੀੜ੍ਹੀ ਦਾ ਵੀ ਬਹੁਤ ਵੱਡਾ ਹੱਥ ਹੈ। ਮੋਰਚੇ ਦੀ ਲੀਡਰਸ਼ਿਪ ਨੂੰ ਅਪੀਲ ਹੈ ਕਿ ਉਹ ਸਾਰਿਆਂ ਨੂੰ ਨਾਲ ਲੈਕੇ ਚੱਲੇ। ਜਿਹੜੇ ਵੀ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਦੀ ਲੋੜ ਹੈ ਉਹ ਬਿਨਾ ਕਿਸੇ ਭੇਦ ਭਾਵ ਦੇ ਕੀਤੀ ਜਾਵੇ। ਗ਼ਲਤੀਆਂ ਗਦਾਰੀਆਂ ਨਹੀਂ ਹੁੰਦੀਆਂ , ਇਹੋ ਜਿਹੇ ਸਰਟੀਫਿਕੇਟ ਦੇਣ ਤੋਂ ਗੁਰੇਜ ਕੀਤਾ ਜਾਵੇ। ਸਟੇਜਾਂ ਤੋਂ ਜਿੰਮੇਵਾਰ ਲੀਡਰਸ਼ਿਪ ਵੱਲੋਂ ਅਣਥੱਕ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਗਦਾਰੀ ਦੇ ਖਿਤਾਬ ਦੇਣੇ ਅਤੇ ਅਤੇ ਫਿਰ ਲੋਕਾਂ ਕੋਲੋਂ ਓਹਦੇ ਹੱਕ ਵਿੱਚ ਨਾਹਰੇ ਮਾਰਵਾਉਣੇ ਅੱਤ ਨਿਖੇਧੀ ਵਾਲਾ ਵਰਤਾਰਾ ਹੈ ਅਸੀਂ ਇਸਦੀ ਸਖ਼ਤ ਵਿਰੋਧਤਾ ਕਰਦੇ ਹਾਂ।
- ਲੀਡਰਸ਼ਿਪ ਫਿਰ ਤੋਂ ਇੱਕਮੁੱਠ ਹੋਵੇ ਅਤੇ ਜਦੋਂ ਵੀ ਕਿਸੇ ਮੋਰਚੇ ਤੇ ਲੋੜ ਪੈਂਦੀ ਹੈ ਇੱਕ ਦੂਸਰੇ ਦੀ ਬਿਨਾ ਭੇਦ ਭਾਵ ਸਹਾਇਤਾ ਕੀਤੀ ਜਾਵੇ ਤਾਂਕਿ ਪਹਿਲਾਂ ਵਰਗੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
- ਭਾਰਤ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਸਬੰਧੀ ਸੰਯੁਕਤ ਰਾਸ਼ਟਰ ਸੰਘ ਤੱਕ ਆਪਣੀ ਪਟੀਸ਼ਨ ਪਹੁੰਚਾਈ ਜਾਵੇਗੀ।
- ਕੈਲਗਰੀ ਵਾਸੀ ਆਪੋ ਆਪਣੇ ਐਮ. ਪੀ. ਸਾਹਿਬਾਨ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਸਾਹਿਬਾਨ ਨੂੰ ਈ ਮੇਲ ਮੈਸਜ ਭੇਜਕੇ ਭਾਰਤ ਸਰਕਾਰ ਤੇ ਦਬਾ ਬਣਾਉਣ ਦੀ ਕੋਸ਼ਿਸ਼ ਕਰਨ।
ਵੱਲੋਂ : ਰਾਜ ਸਿੱਧੂ- ਫੋਨ : 403-819-6018 (ਕਾਰਵਾਈ ਨਿਰਦੇਸ਼ਕ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ)