ਖੇਤੀ ਅਤੇ ਮਜ਼ਦੂਰ ਵਿਰੋਧੀ ਤਿੰਨ ਬਿੱਲਾਂ ਦੇ ਹੱਕ ਵਿਚ ਚੱਲ ਰਹੇ ਸੰਘਰਸ਼ ਦੀ ਤਸਵੀਰ ਤੇ ਪ੍ਰਸੰਸਾਂ ਦੀ ਸ਼ਬਦ ਜੜ੍ਹਤ ਹੈ ਇਹ ਕਵੀਸ਼ਰੀ
ਬਲਜਿੰਦਰ ਸੰਘਾ- ਇਸ ਕਵੀਸ਼ਰੀ ਵਿਚ ਖੇਤੀ ਅਤੇ ਮਜ਼ਦੂਰ ਵਿਰੋਧੀ ਤਿੰਨ ਬਿੱਲਾਂ ਦੇ ਹੱਕ ਵਿਚ ਚੱਲ ਰਹੇ ਦਿੱਲੀ ਘੇਰਨ ਦੇ ਸੰਘਰਸ਼ ਦੀ ਤਸਵੀਰ ਤੇ ਪ੍ਰਸੰਸਾਂ ਦੀ ਸ਼ਬਦ ਜੜ੍ਹਤ ਹੈ। ਇਸ ਦੇ ਨਾਲ-ਨਾਲ ਸਿੱਖ ਕੌਮ ਦਾ ਇਤਿਹਾਸ ਤੇ ਪੰਜਾਬ ਦੇ ਪਿਛਲੇ ਹਲਾਤ ਦੀਆਂ ਤਸ਼ਬੀਹਾਂ ਦਿੱਤੀਆਂ ਗਈਆਂ ਹਨ। ਕਿਸਾਨ ਸੰਘਰਸ਼ ਵਿਚ ਲੱਗੀਆਂ ਜੱਥੇਬੰਦੀਆਂ ਉਹਨਾਂ ਦੇ ਆਗੂਆਂ ਤੇ ਨਾਲ ਹਰ ਹਲਾਤ ਵਿਚ ਇਸ ਸੰਘਰਸ਼ ਦਾ ਹਿੱਸਾ ਬਨਣ ਵਾਲੇ ਮਨੁੱਖਾ ਅਤੇ ਸੰਸਥਾਵਾਂ ਦਾ ਵਰਨਣ ਹੈ। ਇਸ ਕਵੀਸ਼ਰੀ ਨੂੰ ਭਾਈ ਭੁਪਿੰਦਰ ਸਿੰਘ ਤੇ ਪੰਥਪ੍ਰੀਤ ਸਿੰਘ ਦਰਗਾਪੁਰੀਈਏ (ਪਿਓ ਪੁੱਤ ਦੀ ਜੋੜੀ,ਪਹਿਲੀਵਾਰ) ਨੇ ਆਪਣੀ ਬੁਲੰਦ ਤੇ ਬੀਰ-ਰਸੀ ਅਵਾਜ਼ ਨਾਲ ਸ਼ਿੰਗਾਰਿਆਂ ਹੈ, ਕੈਲਗਰੀ, ਕੈਨੇਡਾ ਵੱਸਦੇ ਮੰਗਲ ਸਿੰਘ ਚੱਠਾ ਨੇ ਪਿਛਲੇ ਸਮੇਂ ਵਿਚ ਚਾਲੂ ਹਲਾਤਾਂ ਨੂੰ ਲੈ ਕੇ, ਵਿਚ ਇਤਿਹਾਸ ਦੇ ਵੇਰਵੇ ਦੇ ਕੇ ਲੋਕ ਬੋਲੀ ਤੇ ਠੁੱਕਦਾਰ ਸ਼ਬਦ ਜੜ੍ਹਤ ਨਾਲ ਅਜਿਹੀਆਂ ਕਵੀਸ਼ਰੀਆਂ ਲਿਖੀਆ ਕਿ ਲੋਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ। ਉਹਨਾਂ ਦੀਆਂ ਲਿਖੀਆ ਠੇਠ ਪੰਜਾਬੀ ਬੋਲੀ, ਵਿਅੰਗਮਈ ਚੋਟਾਂ ਤੇ ਰਵਾਨਗੀ ਵਾਲੀਆਂ ਸਾਰੀਆਂ ਕਵੀਸ਼ਰੀਆਂ ਹੀ ਮਕਬੂਲ ਹੋਈਆਂ, ਜਿਵੇਂ ਗੁੜ ਦੀ ਚਾਹ, ਬਚਕੇ ਭਗਵੰਤ ਮਾਨਾਂ, ਧਰਤੀ ਸ਼ੇਰਾਂ ਦੀ, ਕਲਗੀਧਰ ਦੇ ਯੋਧੇ, ਸੈਰ ਦੁਆਬੇ ਦੀ,ਮੇਰਾ ਸੋਹਣਾ ਦੇਸ਼ ਕੈਨੇਡਾ ਆਦਿ। ਮੰਗਲ ਚੱਠਾ ਦੀ ਨਵੀਂ ਲਿਖੀ ਕਵੀਸ਼ਰੀ ‘ਬਾਡਰ ਸਿੰਘੂ ਦਾ’ਜਨਵਰੀ 8/2021 ਨੂੰ ਰੀਲੀਜ਼ ਹੋਵੇਗੀ। ਇਸ ਕਵੀਸ਼ਰੀ ਬਾਰੇ ਜਾਣਕਾਰੀ ਦਿੰਦਿਆਂ ਮੰਗਲ ਚੱਠਾ ਵੱਲੋਂ ਹੁਣ ਤੱਕ ਉਹਨਾਂ ਦੀਆਂ ਕਵੀਸ਼ਰੀਆਂ ਨੂੰ ਅਵਾਜ਼ ਦੇਣ ਵਾਲੇ ਸਾਰੇ ਕਵੀਸ਼ਰੀ ਅਤੇ ਢਾਡੀ ਜੱਥਿਆ ਦਾ ਧੰਨਵਾਦ ਵੀ ਕੀਤਾ ਗਿਆ।