Get Adobe Flash player

ਪੰਜਾਬ ਦੇ ਕਿਸਾਨੀ ਸੰਘਰਸ਼ ਤੇ ਸਰਕਾਰ ਦੀਆਂ ਨੀਤੀਆਂ ਉੱਤੇ ਵਿਸਥਾਰਪੂਰਵਕ ਚਰਚਾ।

ਜੋਰਾਵਰ ਬਾਂਸਲ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਪਿਛਲੇ ਵੀਹ ਵਰ੍ਹਿਆਂ ਤੋਂ ਨਿਰਵਿਘਨ ਆਪਣੀਆਂ ਮੀਟਿੰਗਾਂ ਕਰਦੀ ਆ ਰਹੀ ਹੈ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਖੁੱਲ੍ਹੀ ਪਾਰਕ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਤੇ ਹੁਣ ਸਰਦ ਮੌਸਮ ਦੀ banner sabha oct 24,20ਆਮਦ ਕਾਰਨ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਇਸ ਮਹੀਨੇ ਦੀ ਮੀਟਿੰਗ ਘਰਾਂ ਤੋਂ ਹੀ ਕੀਤੀ ਗਈ। ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਮੈਂਬਰਾਂ ਦਾ ਸਵਾਗਤ ਕੀਤਾ। ਸ਼ੌਕ ਮਤੇ ਸਾਂਝੇ ਕਰਦਿਆਂ ਪੰਜਾਬੀ ਭਾਸ਼ਾ , ਸਾਹਿਤ ਦੇ ਸਪੂਤ ਡਾ: ਜੁਗਿੰਦਰ ਸਿੰਘ ਪੁਆਰ , ਉੱਘੇ ਚਿੰਤਕ ਤੇ ਸਾਹਿਤਕਾਰ ਪ੍ਰੋ: ਕੁਲਦੀਪ ਸਿੰਘ ਧੀਰ ਤੇ ਸੰਗੀਤ ਜਗਤ ਦੀ ਮਹਾਨ ਹਸਤੀ ਸ: ਕੇਸਰ ਸਿੰਘ ਨਰੂਲਾ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬੀ ਰੰਗਮੰਚ ਨੂੰ ਪ੍ਰਣਾਏ ਕਈ ਰੰਗਮੰਚ ਸੰਸਥਾਵਾਂ ਨਾਲ ਜੂੜੇ ਸਰਦਾਰ ਹੰਸਾ ਸਿੰਘ ਜੋ ਜਿੰਦਗੀ ਦੇ ਆਖਰੀ ਸਮੇਂ ਵਿੱਚ ਕਿਸਾਨੀ ਮੋਰਚਿਆ ਤੇ ਜੋਸ਼ ਨਾਲ ਨਾਟਕ ਖੇਡਦੇ ਰਹੇ। ਪੰਜਾਬੀ ਲਿਖਾਰੀ ਨੇ ਉਹਨਾਂ ਦੇ ਤੁਰ ਜਾਣ ਤੇ ਭਾਵੁਕ ਸ਼ਬਦਾਂ ਨਾਲ ਸੋਗ ਪ੍ਰਗਟ ਕੀਤਾ। ਬਲਜਿੰਦਰ ਸੰਘਾ ਨੇ ਉਹਨਾਂ ਨਾਲ 2009 ਜੁਲਾਈ ਅਗਸਤ ਵਿੱਚ ਬਿਤਾਏ ਸਮੇਂ ਦੀਆਂ ਯਾਦਾਂ ਤੇ ਉਹਨਾਂ ਦੇ ਇਨਕਲਾਬੀ ਤੇ ਸਮਾਜ ਪ੍ਰਤੀ ਚਿੰਤਾ ਬਾਰੇ  ਵਿਸਥਾਰ ਨਾਲ ਜ਼ਿਕਰ ਕੀਤਾ। ਅੱਜ ਦੀ ਤਰੀਕ ਵਿੱਚ ਪੰਜਾਬ ਕਿਸਾਨੀ ਮੋਰਚਿਆਂ ਤੇ ਸਰਕਾਰੀ ਬਿੱਲਾਂ ਖਿਲਾਫ ਸੰਘਰਸ਼ ਲੜ੍ਹ ਰਿਹਾ ਹੈ। ਜਿਸ ਉੱਤੇ ਇਸ ਮੀਟਿੰਗ ਵਿੱਚ ਜੋਰਦਾਰ ਚਰਚਾ ਹੋਈ। ਮਹਿੰਦਰਪਾਲ ਸਿੰਘ ਪਾਲ ਤੇ ਬਲਜਿੰਦਰ ਸੰਘਾ ਨੇ ਕਿਸਾਨ ਜਥੇਬੰਦੀਆਂ ਦੀ ਲੋੜੀਦੀ ਸਲਾਹ ਉਹਨਾਂ ਦੀ ਜਰੂਰਤ ਅਨੁਸਾਰ ਇਹਨਾਂ ਆਰਡੀਨੈਂਸ ਬਿੱਲਾਂ ਵਿੱਚ ਸ਼ਾਮਲ ਕਰਨ ਦੀ ਗੱਲ ਕਹੀ ਤੇ ਅੱਜ ਦੀ ਭ੍ਰਿਸ਼ਟ ਸਿਆਸਤ ਉੱਤੇ ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਰਚਨਾ ‘ਨੇਤਾ’ ਸੁਣਾਈ। ਜਿਸ ਵਿੱਚ ਅੱਜ ਦੀ ਰਾਜਨੀਤੀ ਦਾ ਸੱਚ ਕਿਹਾ ਕਿ
‘ ਤੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ। ਤੂੰ ਅੰਦਰੋਂ ਸੰਤ ਤੇ ਬਾਹਰੋਂ ਚੋਰ।।
ਤੇਰੇ ਚਿਹਰੇ ਤੇ ਇੱਕ ਮਖੌਟਾ ਸੀ, ਅੱਜ ਦਿੱਤਾ ਗਿਆ ਹੈ ਲਾਹ ਨੇਤਾ।ਵਾਹ ਨੇਤਾ…
ਮੰਗਲ ਚੱਠਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਗੈਰ ਜਿੰਮੇਵਾਰ ਢੰਗ ਨਾਲ ਬੋਲਣ ਵਾਲੇ ਬੁਲਾਰੇ ਤੇ ਇਹਨਾਂ ਮੋਰਚਿਆਂ ਵਿੱਚ ਮੇਲਿਆਂ ਵਾਂਗ ਬੇ-ਪ੍ਰਵਾਹ ਘੁੰਮਦੀ ਜਨਤਾ ਸਿਖਰ ਵੱਲ ਜਾਂਦੇ ਇਸ ਸੰਘਰਸ਼ ਨੂੰ ਢਾਹ ਲਾ ਸਕਦੇ  ਹਨ। ਉਹਨਾਂ ਨੇ ‘ ਧਰਮ ਯੁੱਧ’ ਨਾਮ ਦੀ ਪੰਜਾਬ ਦਾ ਦਰਦ ਪੇਸ਼ ਕਰਦੀ ਰਚਨਾ ਵੀ ਸਾਂਝੀ ਕੀਤੀ। ਬਲਵੀਰ ਗੋਰਾ ਨੇ ਪੰਜਾਬ ਦੀਆਂ ਸਟੇਜਾਂ ਤੇ ਗੀਤਾਂ ਦੇ ਫਿਲਮਾਂਕਣ ਵਿੱਚ ਲੱਚਰ ਗਾਇਕੀ ਦਾ ਪ੍ਰਭਾਵ ਪਾਉਂਦੇ ਆਪਣੀ ਦੁਕਾਨ ਚਲਾਉਂਦੇ ਗੀਤਕਾਰਾਂ , ਕਲਾਕਾਰਾਂ ਨੂੰ ਆਪਣੇ ਗੀਤ ‘ ਮੈਂ ਨਹੀਂ ਵਿਉਪਾਰੀ ਵੀਰੇ, ਮੈਂ ਤਾਂ ਗੀਤਕਾਰ ਹਾਂ’ ਖੁਦਗਰਜ਼ੀ ਤਿਆਗਣ ਦਾ ਸੁਨੇਹਾ ਦਿੱਤਾ। ਸਰਕਾਰ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਨਾ ਮੰਨ ਕੇ ਤੇ ਦਿੱਲੀ ਬੁਲਾ ਕੇ ਕਿਸਾਨਾਂ ਦਾ ਸਮਾਂ ਜਾਇਆ ਕਰਕੇ ਉਹਨਾਂ ਦੇ ਸਬਰ ਨੂੰ ਰੋਹ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਜੋਸ਼ ਵਿੱਚ ਹੋਸ਼ ਖੋਹ ਕੇ ਅਹਿੰਸਾ ਦਾ ਰਸਤਾ ਅਪਣਾਉਣ ਤੇ ਹਾਲਾਤ ਵਿਗੜਨ ਤੇ ਸਰਕਾਰ ਉਸ ਮੌਕੇ ਦਾ ਫਾਇਦਾ ਉਠਾਵੇ। ਇਸ ਮੀਟਿੰਗ ਵਿੱਚ ਇਸ ਗੱਲ ਉੱਤੇ ਵਿਸਥਾਰ ਨਾਲ ਚਰਚਾ ਹੋਈ ਕਿ ਪੰਜਾਬ ਖੁਸ਼ਹਾਲ ਰਹੇ ਹਾਲਾਤ ਵਧੀਆ ਹੋਣ ਤੇ ਸ਼ਰਾਰਤੀ ਤੇ ਗੈਰ ਜਿੰਮੇਵਾਰ ਅਨਸਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋਣ। ਇਹ ਕਿਸਾਨਾਂ ਦਾ ਸੰਘਰਸ਼ ਸਿਆਸਤੀ ਤੇ ਕਲਾਕਾਰ ਲੋਕਾਂ ਦੀ ਨਿੱਜੀ ਆਮਦ ਨਾਲ ਕੁਰਾਹੇ ਨਾ ਪੈ ਜਾਵੇ। ਰਣਜੀਤ ਸਿੰਘ ਨੇ ਸਾਰੇ ਪਾਸੇ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਅੰਕੜਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਸਾਰਿਆਂ ਨੂੰ ਦੂਰੀ ਮਾਪਦੰਡ, ਸੈਨੇਟਾਈਜ਼ਰ  ਤੇ ਮਾਸਕ ਆਦਿ ਦੀ ਵਰਤੋਂ ਕਰਨ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇਹ ਸੁਰੱਖਿਆ ਅਸੀਂ ਦੁਸਰਿਆ ਤੋਂ ਪਹਿਲਾਂ ਆਪਣੇ ਵਲੋਂ ਕਰੀਏ ਤਾਂ ਹੀ ਹਾਲਾਤ ਵਧੀਆਂ ਹੋ ਸਕਦੇ ਹਨ।
ਜੋਰਾਵਰ ਬਾਂਸਲ ਨੇ ਕਿਹਾ ਕਿ ਇਸ ਸਮੇਂ ਸਾਰਾ ਸੰਸਾਰ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਦਾ ਕਿਸਾਨਾਂ ਲਈ ਇਸ ਤਰ੍ਹਾਂ ਬਿੱਲ ਪਾਸ ਕਰਕੇ ਉੁਨਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰਨਾ  ਬਿੱਲਕੁਲ ਗਲਤ ਤੇ ਨਿੰਦਣਯੋਗ ਕਦਮ ਹੈ। ਇਹ ਨਾਕਾਮ ਸਰਕਾਰਾਂ ਦੀ ਜਿਆਦਤੀ ਹੈ। ਪ੍ਰਧਾਨ ਦਵਿੰਦਰ ਮਲਹਾਂਸ ਨੇ ਵੀ ਇਸੇ ਲੜੀ ਵਿੱਚ ਆਪਣੇ ਵਿਚਾਰ ਰੱਖੇ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੂਲਤ ਕਰਨ ਤੇ ਇਸਦਾ ਮਾਣ ਸਨਮਾਣ ਬਣਾਈ ਰੱਖਣ ਵਾਲੀ ‘ਢਾਹਾਂ ਐਵਾਰਡ’ ਸੰਸਥਾ ਤੇ ਇਸ ਵਰ੍ਹੇ ਸਨਮਾਨੇ ਜਾਣ ਵਾਲੇ ਲੇਖਕਾਂ ਕੇਸਰਾ ਰਾਮ, ਹਰਕੀਰਤ ਕੌਰ ਚਾਹਲ ਤੇ ਜੁਬੇਰ ਅਹਿਮਦ ਨੂੰ ਵੀ ਮੁਬਾਰਕਬਾਦ ਦਿੱਤੀ ਤੇ ਅਖੀਰ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਸਾਰੇ ਮੈਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ ਜੋ ਨਿਰੰਤਰ-ਨਿਰਵਿਘਨ ਸਭਾ ਦੀਆਂ ਗਤੀਵਿਧੀਆਂ ਕਰਦੇ ਆ ਰਹੇ ਹਨ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ  4039932201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 5874377805 ਤੇ ਸੰਪਰਕ ਕੀਤਾ ਜਾ ਸਕਦਾ ਹੈ। ਧੰਨਵਾਦ।