Get Adobe Flash player

ਕਵੀਸ਼ਰੀ ਜਥਾ ਭਾਗੋਵਾਲੀਆ ਦੀ ਅਵਾਜ਼ ਅਤੇ ਮੰਗਲ ਚੱਠਾ ਦੀ ਸ਼ਬਦ ਜੜ੍ਹਤ ਸਭ ਦੀ ਪਸੰਦ ਬਣੇਗੀ

ਮੇਪਲ ਪੰਜਾਬੀ ਮੀਡੀਆ-ਕੈਲਗਰੀ, ਕੈਨੇਡਾ ਵੱਸਦੇ ਮੰਗਲ ਸਿੰਘ ਚੱਠਾ ਨੇ ਪਿਛਲੇ ਸਮੇਂ ਵਿਚ ਚਾਲੂ ਹਲਾਤਾਂ ਨੂੰ ਲੈ ਕੇ, ਵਿਚ ਇਤਿਹਾਸ ਦੇ ਵੇਰਵੇ ਦੇ ਕੇ ਲੋਕ ਬੋਲੀ ਤੇ ਠੁੱਕਦਾਰ ਸ਼ਬਦ ਜੜ੍ਹਤ ਨਾਲ ਅਜਿਹੀਆਂ ਕਵੀਸ਼ਰੀਆਂ ਲਿਖੀਆ ਕਿ ਲੋਕਾਂ ਵੱਲੋਂ jtah bhago mpmਬਹੁਤ ਪਸੰਦ ਕੀਤੀਆਂ ਗਈਆਂ। ਉਹਨਾਂ ਦੀਆਂ ਲਿਖੀਆ ਠੇਠ ਪੰਜਾਬੀ ਬੋਲੀ, ਵਿਅੰਗਮਈ ਚੋਟਾਂ ਤੇ ਰਵਾਨਗੀ ਵਾਲੀਆਂ ਸਾਰੀਆਂ ਕਵੀਸ਼ਰੀਆਂ ਹੀ ਮਕਬੂਲ ਹੋਈਆਂ, ਜਿਵੇਂ ਗੁੜ ਦੀ ਚਾਹ, ਬਚਕੇ ਭਗਵੰਤ ਮਾਨਾਂ, ਧਰਤੀ ਸ਼ੇਰਾਂ ਦੀ, ਕਲਗੀਧਰ ਦੇ ਯੋਧੇ, ਸੈਰ ਦੁਆਬੇ ਦੀ,ਮੇਰਾ ਸੋਹਣਾ ਦੇਸ਼ ਕੈਨੇਡਾ ਆਦਿ। ਮੰਗਲ ਚੱਠਾ ਦੀ ਨਵੀਂ ਲਿਖੀ ਕਵੀਸ਼ਰੀ ‘ਖ਼ਤ ਲਿਖਿਆ ਬਾਦਲ ਨੇ’ 3 ਅਕਤੂਬਰ 2020 ਨੂੰ ਕਵੀਸ਼ਰੀ ਜਥਾ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਦੀ ਅਵਾਜ਼ ਰੀਲੀਜ਼ ਹੋਵੇਗੀ। ਇਸ ਕਵੀਸ਼ਰੀ ਵਿਚ ਮੰਗਲ ਚੱਠਾ ਨੇ ਵਿਅੰਗਮਈ ਢੰਗ ਨਾਲ ਇਤਿਹਾਸਕ ਤਸ਼ਬੀਹਾ ਦਿੰਦੇ ਹੋਏ ਬਾਦਲ ਵੱਲੋਂ ਮੋਦੀ ਨੂੰ ਖ਼ਤ ਲਿਖਾਇਆ ਹੈ ਜੋ ਕਿਸਾਨੀ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਦੋ ਪਾਰਟੀਆਂ ਦੇ ਹੋਏ ਤੋੜ-ਵਿਛੋੜੇ ਤੇ ਤਾਹਨੇ ਹਨ। ਜੱਗ ਪੰਜਾਬੀ ਟੀ. ਵੀ. ਵੱਲੋਂ ਵੀਡੀਓ ਤਿਆਰ ਕੀਤੀ ਗਈ ਹੈ ਅਤੇ ਕਵੀਸ਼ਰੀ ਜਥਾ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਵੱਲੋਂ ਗਿਆਨੀ ਜੋਗਾ ਸਿੰਘ ਭਾਗੋਵਾਲੀਆ, ਕੁਲਵੰਤ ਸਿੰਘ ਕੋਮਲ, ਭੁਪਿੰਦਰ ਸਿੰਘ ਦਰਗਾਪੁਰ ਨੇm chatha mpm ਆਪਣੀ ਸੁਰੀਲੀ ਅਤੇ ਬੁਲੰਦ ਅਵਾਜ਼ ਨਾਲ ਚਾਰ ਚੰਨ ਲਾਏ ਹਨ। ਮੰਗਲ ਚੱਠਾ ਅਨੁਸਾਰ ਸੋਸ਼ਲ ਮੀਡੀਏ ਤੇ ਇਹ ਕਵੀਸ਼ਰੀ ‘ਪੰਜਾਬੀ ਫ਼ੈਨ ਗੁਰਪ੍ਰੀਤ ਘੁੱਗੀ ਦੇ’ ਪੇਜ ਵੱਲੋਂ 3 ਅਕਤੂਬਰ ਸ਼ੁੱਕਰਵਾਰ ਨੂੰ ਰੀਲੀਜ਼ ਕੀਤੀ ਜਾਵੇਗੀ। ਮੰਗਲ ਚੱਠਾ ਵੱਲੋਂ ਹੁਣ ਤੱਕ ਉਹਨਾਂ ਦੀਆਂ ਕਵੀਸ਼ਰੀਆਂ ਨੂੰ ਅਵਾਜ਼ ਦੇਣ ਵਾਲੇ ਸਾਰੇ ਕਵੀਸ਼ਰੀ ਅਤੇ ਢਾਡੀ ਜੱਥਿਆਂ ਦਾ ਧੰਨਵਾਦ ਵੀ ਕੀਤਾ ਗਿਆ।