ਮੇਪਲ ਪੰਜਾਬੀ ਮੀਡੀਆ- ਸ਼ਹੀਦ ਭਗਤ ਸਿੰਘ ਲਾਇਬਰੇਰੀ ਕੈਲਗਰੀ, ਕੈਨੇਡਾ ਵੱਲੋਂ ਕੈਲਗਰੀ ਵਿਚ ਇੱਕ ਦਿਨ ਦੀ ਪੁਸਤਕ ਪ੍ਰਦਰਸ਼ਨੀ 22 ਅਗਸਤ 2020 ਦਿਨ ਸ਼ਨਿੱਚਰਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਡਾਕਟਰ ਭੁੱਲਰ ਵਾਲੇ ਪਲਾਜ਼ੇ ਵਿਚ (4818 Westwinds drive NE,Calgary) ਸਵੇਰ ਦੇ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸਿੱਖ ਵਿਰਸਾ ਇੰਟਰਨੈਸ਼ਨਲ ਮੈਗਜ਼ੀਨ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਇਸ ਪੁਸਤਕ ਪ੍ਰਦਰਸ਼ਨੀ ਵਿਚ ਵਿਗਿਆਨਿਕ, ਇਤਿਹਾਸਕ, ਸਿਹਤ ਸਬੰਧੀ, ਤਕਰਸ਼ੀਲ ਸੋਚ ਨੂੰ ਅਰਪਤ, ਲੋਕ-ਪੱਖੀ ਸਾਹਿਤ ਅਤੇ ਹੋਰ ਸਾਹਿਤਕ ਪੁਸਤਕਾਂ ਆਪ ਸਭ ਵਾਜਿਬ ਕੀਮਤ ਤੇ ਲੈ ਸਕਦੇ ਹੋ। ਮਾਸਟਰ ਭਜਨ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਕਿਤਾਬਾਂ ਜਿਹਨਾਂ ਦੀ ਮੰਗ ਸੀ ਪਰ ਖ਼ਤਮ ਹੋ ਚੁੱਕੀਆਂ ਸਨ ਤੇ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਪਹੁੰਚ ਚੁੱਕੀਆਂ ਹਨ ਤੇ ਇਸ ਇਕ ਦਿਨਾ ਪੁਸਤਕ ਪ੍ਰਦਰਸ਼ਨੀ ਦਾ ਹਿੱਸਾ ਹੋਣਗੀਆਂ। ਹੋਰ ਜਾਣਕਾਰੀ ਲਈ ਮਾਸਟਰ ਭਜਨ ਜੀ ਨਾਲ403-455-4220 ਤੇ ਰਾਬਤਾ ਕੀਤਾ ਜਾ ਸਕਦਾ ਹੈ।