ਨਾਰਥ ਸਸਕੈਚਵੈਨ ਨਦੀ ਵਿਚ ਡੁੱਬੇ ਇਸ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਲਾਸ਼ ਲੱਭਣ ਲਈ ਹੋਰ ਯਤਨ ਕਰਨ ਦੀ ਲੋੜ ਸਬੰਧੀ ਵੀ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਬੇਨਤੀ ਕੀਤੀ ਜਾਵੇਗੀ।
ਵੰਨ ਵੌਇਸ ਕੈਨੇਡਾ ਅਲਬਰਟਾ ਵੱਲੋਂ ਕੈਲਗਰੀ ਦੇ ਸਿੱਖ ਨੌਜਵਾਨ ਗਗਨਦੀਪ ਸਿੰਘ ਖਾਲਸਾ ਸਬੰਧੀ ਕੈਡਲ ਮਾਰਚ 15 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿਖੇ ਕੀਤਾ ਜਾ ਰਿਹਾ ਹੈ।
ਨਾਰਥ ਸਸਕੈਚਵੈਨ ਨਦੀ ਵਿਚ ਡੁੱਬੇ ਇਸ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਲਾਸ਼ ਲੱਭਣ ਲਈ ਹੋਰ ਯਤਨ ਕਰਨ ਦੀ ਲੋੜ ਸਬੰਧੀ ਵੀ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਬੇਨਤੀ ਕੀਤੀ ਜਾਵੇਗੀ।
ਮੇਪਲ ਪੰਜਾਬੀ ਮੀਡੀਆ- ਵੰਨ ਵੌਇਸ ਕੈਨੇਡਾ ਅਲਬਰਟਾ ਵੱਲੋਂ ਕੈਲਗਰੀ ਦੇ ਸਿੱਖ ਨੌਜਵਾਨ ਗਗਨਦੀਪ ਸਿੰਘ ਖਾਲਸਾ ਸਬੰਧੀ ਕੈਡਲ ਮਾਰਚ 15 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿਖੇ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 23 ਸਾਲਾਂ ਇਹ ਨੌਜਵਾਨ ਗਗਨਦੀਪ ਸਿੰਘ ਖਾਲਸਾ ਜੋ ਕੈਨੇਡਾ ਵਿਚ ਚੰਗੇ ਭਵਿੱਖ ਦੀ ਆਸ ਨਾਲ ਵਿਦਿਆਰਥੀ ਦੇ ਤੌਰ ਤੇ ਆਇਆ ਸੀ ਤੇ ਦੋਸਤਾਂ ਨਾਲ ਘੁੰਮਣ ਗਏ ਦਾ ਅਜਿਹਾ ਪੈਰ ਫਿਸਲਿਆ ਕਿ 25 ਜੁਲਾਈ 2020 ਨੂੰ ਨਾਰਥ ਸਸਕੈਚਵੈਨ ਨਦੀ ਵਿਚ ਰੁੜ ਗਿਆ। ਉਹਨਾਂ ਦੀ ਆਖ਼ਰੀ ਫੋਟੋ ਵੀ ਮੀਡੀਏ ਵਿਚ ਨਸ਼ਰ ਹੋਈ ਜਿਸ ਵਿਚ ਉਹ ਨਦੀ ਦੇ ਕਿਨਾਰੇ ਬਾਹਾਂ ਫੈਲਾਈ ਖੜਾ ਹੈ ਜਿਵੇਂ ਸਾਰੇ ਸੰਸਾਰ ਨੂੰ ਆਪਣਾ ਸਮਝਕੇ ਕਲਾਵੇ ਵਿਚ ਲੈਣਾ ਚਾਹੁੰਦਾ ਹੋਵੇ।ਪਰ ਪੈਰ ਫਿਸਲਨ ਕਾਰਨ ਇਹ ਭਾਣਾ ਵਾਪਰ ਗਿਆ ਤੇ ਇਸ ਨੌਜਵਾਨ ਦੀ ਲਾਸ਼ ਖੋਜੀ ਟੀਮ ਨੂੰ ਨਹੀਂ ਮਿਲੀ। ਵੰਨ ਵੌਇਸ ਕੈਨੇਡਾ ਅਲਬਰਟਾ ਵੱਲੋਂ ਰਿੰਮੀ ਸੇਖੋ ਨੇ ਗੱਲ ਕਰਦਿਆਂ ਕਿਹਾ ਕਿ ਕਿਤੇ ਨਾ ਕਿਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਨੌਜਵਾਨ ਨੂੰ ਲੱਭਣ ਲਈ ਹੋਰ ਯਤਨ ਕਰਨ ਦੀ ਲੋੜ ਹੈ ਤੇ 15 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿਖੇ ਸ਼ਾਮ ਦੇ ਸਾਢੇ ਪੰਜ ਵਜੇ ਕੀਤੇ ਜਾ ਰਹੇ ਕੈਡਲ ਮਾਰਚ ਦਾ ਉਦੇਸ਼ ਜਿੱਥੇ ਇਸ ਨੌਜਵਾਨ ਦੇ ਕੀਤੇ ਸੇਵਾ ਦੇ ਕੰਮਾਂ ਨੂੰ ਯਾਦ ਕਰਨਾ ਹੈ ਉੱਥੇ ਹੀ ਸਰਚ ਟੀਮ ਨੂੰ ਹੋਰ ਯਤਨ ਕਰਨ ਅਤੇ ਹੋਰ ਸਾਧਨ ਜੁਟਾਉਣ ਲਈ ਬੇਨਤੀ ਕਰਨਾ ਹੈ। ਉਹਨਾਂ ਕੋਵਡ-19 ਦੇ ਚੱਲਦਿਆਂ ਨਿਯਮਾਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਮੀਡੀਆਂ ਅਤੇ ਲੋਕਾਂ ਨੂੰ ਇਸ ਕੈਡਲ ਮਾਰਚ ਪਰੇਅਰ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।