ਮੇਪਲ ਪੰਜਾਬੀ ਮੀਡੀਆ- ਕੈਨੇਡਾ ਦੇ ਅਲਬਰਟਾ ਸੂਬੇ ਦੀ ਮੌਜੂਦਾ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਸਰਕਾਰ ਦੀ ਸੰਵਿਧਾਨਕ ਵਿਰੋਧੀ ਪਾਰਟੀ ਐਨ.ਡੀ.ਪੀ. ਦੀ ਲੀਡਰ ਰਿਚਰਲ ਨਾਟਲੇ ਨੇ ਪੰਜਾਬੀ ਭਾਈਚਾਰੇ ਦੇ ਮੀਡੀਏ ਨਾਲ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਇਕੱਤਰਤਾ ਵਿਚ ਉਹਨਾਂ ਅਲਬਰਟਾ ਹੈਲਥ ਕੇਅਰ ਸਿਸਟਮ, ਕੈਲਗਰੀ ਨਾਰਥ ਈਸਟ ਵਿਚ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਬਾਰੇ ਮੌਜੂਦਾ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ਦੀ ਨਾਕਾਰਤਮਿਕ ਪਹੁੰਚ, ਅਲਬਰਟਾ ਸੂਬੇ ਦੇ ਆਮ ਨਾਗਰਿਕ ਦੇ ਕੋਵਿਡ 19 ਕਾਰਨ ਹਲਾਤ ਤੇ ਸਰਾਕਰ ਦੀਆਂ ਸਿਹਤ ਸਬੰਧੀ ਨੀਤੀਆਂ, ਗੜ੍ਹੇਮਾਰੀ ਕਾਰਨ ਟੈਕਸੀ ਚਾਲਕਾਂ ਦਾ ਨੁਕਸਾਨ ਤੇ ਹੋਰ ਆਮ ਕਿਰਤੀ ਮਨੁੱਖ ਦੇ ਮੁੱਦੇ,ਲੋੜਾਂ ਤੇ ਸਰਕਾਰ ਦਾ ਨਜ਼ਰੀਆ ਬਾਰੇ ਤਰਕ ਅਤੇ ਤਸੱਲੀ ਭਰਪੂਰ ਗੱਲਬਾਤ ਕੀਤੀ। ਇਸ ਸਮੇਂ ਮੈਂਬਰ ਪਾਰਲੀਮੈਂਟ ਕੈਲਗਰੀ ਮੈਕਾਲ ਇਰਫ਼ਾਨ ਸਾਬਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਜਦੋਂ ਮੌਜੂਦਾ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਸਰਕਾਰ ਦੇ ਪੰਜਾਬੀ ਨੁਮਾਇੰਦੇ ਜੋ ਲੋਕ ਭਲਾਈ ਦੇ ਮੁੱਦਿਆਂ ਉੱਤੇ ਗੱਲ ਤੱਕ ਨਹੀਂ ਕਰ ਰਹੇ ਅਤੇ ਲੋਕਾਂ ਦੇ ਹਿੱਤਕਾਰੀ ਮੁੱਦਿਆਂ ਵਿਚੋਂ ਲੱਬਭੱਗ ਗਾਇਬ ਹਨ ਤਾਂ ਵਿਰੋਧੀ ਪਾਰਟੀ ਐਨ.ਡੀ.ਪੀ. ਦੀ ਲੀਡਰ ਰਿਚਰਲ ਨਾਟਲੇ ਅਤੇ ਉਹਨਾਂ ਦੇ ਸਹਿਯੋਗੀ ਪਹਿਰੇਦਾਰ ਦੀ ਤਰ੍ਹਾਂ ਕੰਮ ਕਰ ਰਹੇ ਹਨ। ਡੈਨ ਸਿੱਧੂ, ਰਿਸ਼ੀ ਨਾਗਰ, ਅਵਨੀਤ ਤੇਜਾ, ਰੰਜੇਸ਼ ਅੰਗਰਾਲ, ਰਮਨਜੀਤ ਸਿੱਧੂ, ਰਿੰਮੀ ਸੇਖ਼ੋ ਆਦਿ ਵੱਲੋਂ ਪੁੱਛੇ ਸਵਾਲਾ ਦੇ ਜਵਾਬ ਵਿਚ ਰਿਚਰਲ ਨਾਟਲੇ ਨੇ ਜਿੱਥੇ ਬੜੇ ਤਰਕਮਈ ਜਵਾਬ ਦਿੱਤੇ ਉੱਥੇ ਹੀ ਅਲਬਰਟਾ ਸੂਬੇ ਦੀ ਮੌਜੂਦਾ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆ ਨਿਸ਼ਾਨੇ ਤੇ ਰਹੀਆ।ਇਸ ਸਮੇਂ ਪੰਜਾਬੀ ਮੀਡੀਏ ਦੇ ਬਹੁਗਿਣਤੀ ਮੈਂਬਰਾਂ ਤੋਂ ਇਲਾਵਾ ਐਨ.ਡੀ.ਪੀ. ਪਾਰਟੀ ਵੱਲੋਂ ਪਰਮੀਤ ਸਿੰਘ ਬੋਪਾਰਾਏ, ਗੁਰਬਚਨ ਸਿੰਘ ਬਰਾੜ ਹਾਜ਼ਰ ਸਨ। ਐਨ.ਡੀ.ਪੀ. ਪਾਰਟੀ ਵੱਲੋਂ ਨੌਜਵਾਨ ਔਹੁਦੇਦਾਰ ਅਤੇ ਆਲੋਚਕ ਗੁਰਿੰਦਰ ਸਿੰਘ ਬਰਾੜ ਦਾ ਇਸ ਇਕੱਤਰਤਾ ਨੂੰ ਸਫ਼ਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।