Get Adobe Flash player

             ਦੋਸਤੋ Snap Baljinder Sanghaਕੈਨੇਡਾ ਡੇਅ ਦੀਆਂ ਵਧਾਈਆਂ ਵਿਚ ਅਸੀਂ ਅਜਿਹਾ ਵਾਧਾ ਕਰ ਸਕਦੇ ਹਾਂ ਜੋ ਚਿਰ ਸਦੀਵੀ ਹੋਵੇ ਨਾਂ ਕਿ ਅਸਥਾਈ, ਇਸ ਲਈ ਸਿਰਫ਼ ‘ਹੈਪੀ ਕੈਨੇਡਾ ਡੇਅ’ ਕਹਿਣ ਦੀ ਥਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਨਤਕ (ਪਬਲਿਕ) ਸਕੂਲਾਂ ਵਿਚ ਪੜ੍ਹਨ ਲਾਉਣਾ ਬਹੁਤ ਅਹਿਮ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਅਤੇ ਮਾਪੇ ਗੈਰ-ਸਰਕਾਰੀ ਸਕੂਲਾਂ ਮੂਹਰੇ ਹਾਰ ਗਏ ਹਨ। ਕਾਰਨ ਸਪੱਸ਼ਟ ਹੈ ਕਿ ਲੋਕ ਰੇਸ਼ਮ ਦੇ ਕੀੜੇ ਵਾਂਗ ਆਪੇ ਬੁਣੇ ਜਾਲ ਵਿਚ ਫਸ ਗਏ ਹਨ। ਗੈਰ ਸਰਕਾਰੀ ਅਦਾਰੇ (ਪਰਾਈਵੇਟ ਆਗੇਨਾਈਜ਼ੇਸ਼ਨਜ਼) ਦੁਨੀਆਂ ਵਿਚ ਹਰ ਜਗਾਂ ਹੌਲੀ-ਹੌਲੀ ਸਰਾਲ ਦੀ ਤਰ੍ਹਾਂ ਪੈਰ ਪਸਾਰ ਰਹੇ ਹਨ। ਕੈਨੇਡਾ ਵਿਚ ਬਹੁਤੇ ਏਸ਼ੀਅਨ ਮਾਪੇ ਆਪਣੇ ਬੱਚਿਆਂ ਨੂੰ ਜਨਤਕ (ਪਬਲਿਕ) ਸਕੂਲਾਂ ਵਿਚ ਪੜ੍ਹਾਉਣ ਦੀ ਥਾਂ ਪਰਾਈਵੇਟ ਸਕੂਲਾਂ ਵਿਚ ਪੜਾਉਣ ਵੱਲ ਵੱਧ ਰੁਚਿਤ ਹੋ ਰਹੇ ਹਨ। ਇਸਨੂੰ ਸਟੇਟਸ ਸਿੰਬਲ ਬਣਾਇਆ ਜਾ ਰਿਹਾ ਹੈ। ਜਦੋਂਕਿ ਕੈਨੇਡਾ ਦੇ ਸਰਕਾਰੀ ਸਕੂਲ ਹਰ ਤਰ੍ਹਾਂ ਦੀਆਂ ਸੁਹੂਲਤਾਂ ਅਤੇ ਅਥਾਹ ਗਿਆਨ ਨਾਲ ਭਰੇ ਪਏ ਹਨ ਜੋ ਬੱਚੇ ਦੀ ਬਹੁਪੱਖੀ ਹਸਤੀ ਵਿਕਸਤ ਕਰਨ ਵਿਚ ਸਹਾਈ ਹੈ।ਬੇਸ਼ਕ ਮੈਂ ਨਿੱਜ ਨਾਲ ਸਬੰਧਤ ਪਰਿਵਾਰਕ ਤਸਵੀਰਾਂ ਅਤੇ ਜਾਣਕਾਰੀ ਫੇਸਬੁੱਕ ਤੇ ਬਹੁਤ ਘੱਟ ਸਾਂਝੀ ਕਰਦਾ ਹਾਂ। ਪਰ ਕਨੇਡੀਅਨ ਸਰਕਾਰੀ ਸਕੂਲਾਂ ਦੀ ਹਮਾਇਤ ਵਿਚ ਇਹ ਆਖ ਸਕਦਾ ਹਾਂ ਕਿ ਮੇਰਾ ਵੱਡਾ ਬੇਟਾ ਰਾਜਨ ਸੰਘਾ ਉਹਨਾਂ ਸਰਕਾਰੀ ਸਕੂਲਾਂ ਵਿਚ ਪੜ੍ਹਿਆ ਹੈ ਜਿਹਨਾਂ ਬਾਰੇ ਸਾਡੇ ਪਰਿਵਾਰ ਨਾਲ ਸਬੰਧਤ ਸੱਜਣ ਅਕਸਰ ਇਹੋ ਆਖਦੇ ਹਨ ਕਿ ਇਹ ਸਕੂਲ ਸਹੀ ਨਹੀਂ। ਪਰ ਉਸਨੇ ਉਸੇ ਸਕੂਲ ਵਿਚੋਂ ਲੱਗਭੱਗ ਸੌ ਪ੍ਰਤੀਸ਼ਤ ਨੰਬਰਾਂ ਨਾਲ ਬ੍ਹਾਰਵੀ ਪਾਸ ਕੀਤੀ, ਵਾਧੂ ਵਿਸ਼ਾਂ ਗਿਆਰਵੀਂ (ਪੰਜਾਬੀ) ਦੀ ਗਰਾਮਰ ਲੱਗਭੱਗ ਪੂਰੇ ਨੰਬਰਾਂ ਨਾਲ ਪਾਸ ਕੀਤੀ। ਇੰਜੀਨੀਅਰਿੰਗ ਵਿਚ ਟਾਪ ਜਾਣੀ ਜਾਂਦੀ ਕੈਨੇਡਾ ਦੀ ਯੂਨੀਵਰਸਿਟੀ ਆਫ ਕੈਲਗਰੀ ਵਿਚ ਇਸ ਸਮੇ ਮਕੈਨੀਕਲ ਇੰਜੀਨਅਰ ਦੀ ਡਿਗਰੀ ਦੇ ਦੂਸਰੇ ਸਾਲ ਵਿਚ ਹੈ ਤੇ ਸਕੂਲ ਤੇ ਅਲਬਰਟਾ ਸਰਕਾਰ ਦੀਆਂ ਤਿੰਨ ਸਕਾਲਰਸ਼ਿੱਪ ਵੀ ਹਨ। ਮੈਂਨੂੰ ਲੱਗਦਾ ਹੈ ਕਿ ਅਸੀਂ ਕੈਨੇਡਾ ਵਿਚ ਮਾਰ ਇੱਥੇ ਖ਼ਾ ਰਹੇ ਹਾਂ ਕਿ ਬੱਚਿਆਂ ਦੇ ਵਧੀਆ ਭਵਿੱਖ਼ ਲਈ ਉਹਨਾਂ ਨੂੰ ਪਰਾਈਵੇਟ ਸਕੂਲਾਂ ਵਿਚ ਪਾਉਂਦੇ ਹਾਂ, ਫਿਰ ਵੱਧ ਫੀਸਾਂ ਦਾ ਖ਼ਰਚਾ ਪੂਰਾ ਕਰਨ ਲਈ ਹੋਰ ਤੇ ਫਿਰ ਹੋਰ ਕੰਮ ਕਰਦੇ ਹਾਂ। ਇੰਨਾਂ ਕੰਮ ਕਰਦੇ ਹਾਂ ਕਿ ਆਪਣੀ ਔਲਾਦ ਲਈ ਹੀ ਸਮਾਂ ਨਹੀਂ ਕੱਢ ਪਾਉਂਦੇ। ਜੇਕਰ ਉਹਨਾਂ ਨਾਲ ਬੈਠਣ ਦਾ, ਗੱਲ ਕਰਨ ਦਾ,ਖੇਡਣ ਦਾ,ਪੜ੍ਹਾਈ ਵਿਚ ਮਦਦ ਕਰਨ ਦਾ ਸਾਡੇ ਕੋਲ ਸਮਾਂ ਹੀ ਨਹੀਂ ਹੈ ਤਾਂ ਫਿਰ ਚਾਹੇ ਉਹ ਚੰਨ ਤੇ ਪੜ੍ਹਨ ਜਾਂ ਧਰਤੀ ਤੇ ਨਤੀਜੇ ਸਾਡੇ ਹੱਕ ਤੇ ਆਸ ਅਨੁਸਾਰ ਹੋਣੇ ਸੰਭਵ ਨਹੀਂ। ਕੈਨੇਡਾ ਦੇ ਸਰਕਾਰੀ ਸਕੂਲ ਜ਼ਿੰਦਾਬਾਦ।(ਬਲਜਿੰਦਰ ਸੰਘਾ)