Get Adobe Flash player

ਜੰਗਲੀ ਜੀਵਨ ਵਿਚੋਂ ਬਾਰਹ ਆਉਣ ਤੇ ਕੁੱਲੀ,ਗੁੱਲੀ ਤੇ ਜੁੱਲੀ ਮਨੁੱਖ ਦੀਆਂ ਜਿਉਂਦੇ ਰਹਿਣ ਦੀਆਂ ਮੁੱਖ ਲੋੜਾਂ ਹਨ। ਅਜੋਕੇ ਪੂੰਜੀਵਾਦ ਦੇ ਦੌਰ ਵਿਚ ਲਾਭ ਕਮਾਉਣਾ ਹੀ ਮੁੱਖ ਰੱਖਿਆ ਜਾਂਦਾ ਹੈ। ਇਸ ਕਰਕੇ ਕੈਨੇਡਾ ਵਰਗੇ ਦੇਸ਼ ਵਿਚ ਜਿੱਥੇ ਮਾਰਗੇਜ਼ (ਕਰਜ਼ਾ) ਕੰਪਾਉਡ ਇਨਟਰੈਸਟ (ਸ਼ਾਹੂਕਾਰਾਂ ਵਿਆਜ) ਨਾਲ ਮਿਲਦਾ ਹੈ ਭਾਵ ਵਿਆਜ ਨੂੰ ਵਿਆਜ ਲੱਗਦਾ ਹੈ। ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਪਾ ਨੂੰ ਉਸ ਕੁੱਲੀ ਭਾਵ ਘਰ ਬਾਰੇ ਪੂਰੀ ਜਾਣੀਕਾਰੀ ਹੋਵੇ ਜਿਸ ਵਿਚ ਅਸੀਂ ਉਮਰ ਭਰ ਰਹਿਣਾ ਅਤੇ ਖ਼ੂਨ-ਪਸੀਨੇ ਦੀ ਕਮਾਈ ਲਾਉਣੀ ਤੇ ਕਿਸ਼ਤਾਂ ਦੇ ਰੂਪ ਉਮਰ ਭਰ ਪਾਉਣੀ ਹੈ। ਕੈਨੇਡਾ ਵਿਚ ਘਰਾਂ ਦੇ ਕਈ ਰੂਪ ਹਨ। ਜੁੜੇ ਹੋਏ ਦੋ ਘਰ, ਜੁੜੇ ਹੋਏ ਤਿੰਨ ਤੋਂ ਪੰਜ ਤੱਕ ਘਰ, ਇਕੱਲਾ ਘਰ। ਅੱਗੇ ਇਸਦੇ ਕਈ ਰੂਪ ਹਨ ਇਹ ਕਾਡੋਮੀਨੀਅਮ ਵੀ ਹੋ ਸਕਦਾ ਹੈ ਅਤੇ ਨਹੀਂ ਵੀ। ਪਰ ਅੱਜ ਦੀ ਗੱਲ ਇਕੱਲੇ ਘਰ (ਸਿੰਗਲ ਫੈਮਲੀ ਹੋਮ) ਦੀ ਲੌਟ ਬਾਰੇ ਹੈ।
                                                ਸਿੱਧੇ ਤੇ ਦੇਸੀ ਸ਼ਬਦਾਂ ਵਿਚ ਜ਼ੀਰੋ ਲੌਟ ਵਾਲਾ ਘਰ ਉਹ ਹੁੰਦਾ ਹੈ ਜਿਸ ਦੇ ਇੱਕ ਪਾਸੇ ਪ੍ਰਪਾਰਟੀ ਲਾਈਨ ਘਰ ਦੀ ਨੀਂਹ ਹੀ ਹੁੰਦੀ ਹੈ। ਭਾਵ ਤੁਸੀਂ ਆਪਣੇ ਘਰ ਦੇ ਇਕ ਪਾਸੇ ਤਾਂ ਜਾਂ ਸਕਦੇ ਹੋ ਪਰ ਦੂਸਰੇ ਪਾਸੇ ਜਾਣ ਨੂੰ ਕਿਸੇ ਦੀ ਪਰਾਈਵੇਟ ਪਰਾਪਰਟੀ ਵਿਚ ਦਾਖ਼ਲ ਹੋਣਾ ਗਿਣਿਆ ਜਾ ਸਕਦਾ ਹੈ (ਜੇਕਰ ਫੈਨਸ ਨਹੀਂ ਲੱਗੀ) । ਜੇਕਰ ਫੈਨਸ ਲੱਗੀ ਹੈ ਤਾਂ ਦਾਖ਼ਲ ਹੀ ਨਹੀਂ ਹੋ ਸਕਦੇ। ਇਸ ਪਾਸੇ ਤੁਹਾਡੇ ਘਰ ਦਾ ਕੋਈ ਦਰਵਾਜ਼ਾ ਜਾ ਖਿੜਕੀ ਹੋ ਹੀ ਨਹੀਂ ਸਕਦੀ।
                              ਅਗਲੀ ਗੱਲ ਸੰਖੇਪ ਵਿਚ ਕਿ ਜੇਕਰ ਫੈਨਸ ਲੱਗੀ ਹੈ ਪਰ ਤੁਸੀਂ ਉਸ ਪਾਸੇ ਵੱਲ ਘਰ ਦੀ ਕੰਧ ਦੀ ਸਾਈਡਿੰਗ ਬਦਲਣੀ, ਰਪੇਅਰ ਕਰਨੀ,ਪੇਂਟ ਕਰਨਾ ਜਾਂ ਕਿਸੇ ਹੋਰ ਮੁਰੰਮਤ ਲਈ ਇੰਟਰ ਹੋਣਾ ਹੈ ਤਾਂ ਕਿ ਹੋਵੇਗਾ। ਇਸਦੇ ਲਈ ਘਰ ਦੇ ਟਾਈਟਲ ਤੇ ਵਿਸ਼ੇਸ਼ ਈਸਮੈਂਟ (ਸੁਵਿੱਧਾ ਜਾਂ ਸੌਖ) ਰਜਿਸਟਰਟਡ ਹੁੰਦੀ ਹੈ। ਭਾਵ ਤੁਸੀਂ ਚੌਵੀ ਘੰਟੇ ਦੇ ਨੋਟਿਸ ਨਾਲ ਦੂਸਰੇ ਪਾਸੇ ਜਾ ਸਕਦੇ ਹੋ ਤੇ ਇਸੇ ਤਰ੍ਹਾਂ ਤੁਹਾਡੇ ਤੋਂ ਦੂਸਰੇ ਘਰ ਵਾਲਾ ਗੁਆਂਢੀ ਨੋਟਿਸ ਦੇ ਅਧਾਰ ਤੇ ਤੁਹਾਡੇ ਘਰ ਵਾਲੇ ਪਾਸੇ ਆ ਸਕਦਾ ਹੈ। ਕਿਸੇ ਤਰ੍ਹਾਂ ਦੀ ਆਪਣੇ ਘਰ ਦੀ ਕੰਧ ਦੀ ਮੁਰੰਮਤ ਜਾਂ ਹੋਰ ਕਿਸੇ ਕੰਮ ਲਈ। ਇਸਦੇ ਅੱਗੇ ਕਈ ਨਿਯਮ ਤੁਹਾਡੇ ਤੇ ਲਾਗੂ ਹੁੰਦੇ ਹਨ ਕਿ ਤੁਸੀਂ ਉਸ ਕੰਧ ਨਾਲ ਕੋਈ ਸਟੋਰੇਜ਼ ਸ਼ੈਡ,ਗਾਰਡਨ ਜਾਂ ਅਜਿਹੀ ਚੀਜ਼ ਤੱਕ ਨਹੀਂ ਰੱਖ ਜਾ ਲਾ ਸਕਦੇ ਜੋ ਇਕਦਮ ਮੂਵ ਨਾ ਕੀਤੀ ਜਾ ਸਕੇ। ਸੋ ਸਿੱਧੇ ਤੇ ਸੰਖੇਪ ਸ਼ਬਦਾਂ ਵਿਚ ਜੋ ਘਰ ਦੀ ਸਾਈਡ ਤੁਹਾਡੀ ਨਹੀਂ ਹੈ ਉਹ ਤੁਸੀਂ ਨੋਟਿਸ ਦੇ ਕੇ ਵਰਤ ਸਕਦੇ ਹੋ ਤੇ ਜੋ ਤੁਹਾਡੀ ਹੈ ਉਹ ਅਗਲਾ ਗੁਆਂਢੀ। ਭਾਵ ਜੋ ਤੁਹਾਡਾ ਹੈ ਉਹ ਤੁਹਾਡਾ ਨਹੀਂ ਤੇ ਜੋ ਤੁਹਾਡਾ ਹੈ ਉਹ ਕਿਸੇ ਹੋਰ ਦਾ ਹੈ। ਜੋ ਕਿਸੇ ਹੋਰ ਦਾ ਹੈ ਉਹ ਨੋਟਿਸ ਨਾਲ ਤੁਸੀਂ ਅਸਥਾਈ ਤੌਰ ਤੇ ਵਰਤ ਸਕਦੇ ਹੋ ਤੇ ਜੋ ਤੁਹਾਡਾ ਹੈ ਉਹ ਕੋਈ ਹੋਰ ਇਸੇ ਢੰਗ ਨਾਲ ਵਰਤ ਸਕਦਾ ਹੈ। ਜੋ ਤੁਹਾਡਾ ਹੈ ਤਾਂ ਉਹ ਸਿਰਫ਼ ਘਰ ਦੀ ਬੈਕ ਯਾਰਡ ਹੀ ਹੈ (ਪਿਛਲਾ ਪਾਸਾ)।
                                       ਕੀ ਜੀਰੋ ਲਾਟ ਵਾਲਾ ਘਰ ਲੈਣਾ ਚਾਹੀਦਾ ਜਾਂ ਨਹੀਂ,ਇਸਦੇ ਕੀ ਫ਼ਾਇਦੇ ਹਨ, ਕੀ ਨੁਕਸਾਨ ਹਨ। ਇਸ ਲਈ ਜ਼ਰੂਰੀ ਹੈ ਕਿ ਹਰ ਘਰ ਦੀ ਸੋਦੇਬਾਜੀ (ਡੀਲ) ਵਿਚ ਤੁਸੀਂ ਆਪਣੇ ਭਰੋਸੇਯੋਗ ਤੇ ਹਰ ਜਾਣਕਾਰੀ ਰੱਖਣ ਵਾਲੇ

????????????????????????????????????

????????????????????????????????????

ਰਿਐਲਟਰ ਦੀਆਂ ਸੇਵਾਵਾਂ ਜਰੂਰ ਲਵੋਂ। ਕੈਨੇਡਾ ਵਿਚ ਕਾਨੂੰਨ ਹੈ ਕਿ ਵੇਚਣ ਵਾਲੇ ਦੇ ਆਪਣੇ ਅਧਿਕਾਰ ਹਨ (ਚਾਹੇ ਉਹ ਪੁਰਾਣਾ ਘਰ ਹੈ ਜਾਂ ਬਿਲਡਰ ਦਾ ਨਵਾਂ) ਤੇ ਖ਼ਰੀਦਦਾਰ ਸਾਵਧਾਨ ਰਹੇ ਦਾ ਕਾਨੂੰਨ ਉਸਨੂੰ ਬਹੁਤ ਸਾਰੀਆਂ ਛੋਟਾਂ ਦਿੰਦਾ ਹੈ।ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੇ ਹੱਕ ਦੀ ਗੱਲ ਕਰਨ ਲਈ ਤੁਹਾਡਾ ਵਿਸ਼ਵਾਸਯੋਗ ਰਿਐਲਟਰ ਤੁਹਾਡੇ ਨਾਲ ਹੋਵੇ। ਇਹ ਸਿਰਫ਼ ਸੰਖੇਪ ਜਾਣਕਾਰੀ ਹੈ। ਇਸ ਵਿਚ ਹੋਰ ਬਹੁਤ ਸਾਰੀਆਂ ਕਾਨੂੰਨੀ ਤੇ ਲਾਭਦਾਇਕ ਗੱਲਾਂ ਅਧੂਰੀਆਂ ਹਨ। ਹੋਰ ਜਾਣਕਾਰੀ ਲਈ ਤੁਸੀਂ ਹਰ ਘਰ ਵੇਚਣ ਤੇ ਖ਼ਰੀਦਣ ਤੋਂ ਪਹਿਲਾ ਆਪਣੇ ਪਸੰਦੀ ਦੇ ਰਿਐਲਟ ਨਾਲ ਗੱਲ ਕਰ ਸਕਦੇ ਹੋ ਜੋ ਪੂਰੀ ਜਾਣਕਾਰੀ ਰੱਖਦਾ ਹੋਵੇ ਤੇ ਤੁਹਾਡੇ ਹੱਕ ਦੀ ਗੱਲ ਕਰੇ। (ਬਲਜਿੰਦਰ ਸੰਘਾ, 1403-680-3212)