ਕਰੋਨਾ ਦੇ ਪ੍ਰਕੋਪ ਤੋਂ ਅੱਜ ਕੋਈ ਵੀ ਦੇਸ਼ ਅਣਜਾਣ ਜਾਂ ਅਣਛੂਹਿਆ ਨਹੀਂ ਹੈ। ਹੁਣ ਤਾਂ ਬਚਪਨ ਵਾਲੀ ‘ਬਾਰ੍ਹੀਂ ਕੋਹੀਂ ਬਲਣਾ ਦੀਵਾ’ ਵਾਲੀ ਕਹਾਣੀ ਸੱਚਜਿਹੀ ਹੁੰਦੀ ਪ੍ਰਤੀਤ ਹੁੰਦੀ ਹੈ।
ਪਰ ਇੱਕ ਗੱਲ ਵਾਰ ਵਾਰ ਦਿਮਾਗ ਨੂੰ ਟੁੰਬ ਰਹੀ ਹੈ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਜਾਂ ਅਜੋਕਾ ਨਾਮੁਰਾਦ ਕਰੋਨਾ ਵਾਇਰਸ ਸਚਮੁੱਚ ਹੀ ਧਰਮਨਿਰਪੱਖ ਹੁੰਦੇ ਨੇ। ਸਾਰੇ ਵਿਤਕਰੇ, ਫਿਰਕਾਪ੍ਰਸਤੀਆਂ ਤਾਂ ਸਾਡੇ ਵਰਗੇ ਇਨਸਾਨ ਰੂਪੀ ਦਰਿੰਦਿਆਂ ਦੇ ਹੀ ਹਿੱਸੇ ਆਈਆਂ ਨੇ।
ਬੱਸਾਂ ਚੋਂ ਕੱਢ ਮਾਰੇ ਹਿੰਦੂ, ਦਿੱਲੀ ਦੀਆਂ ਗਲ਼ੀਆਂ ਦੀ ਕਤਲੋਗਾਰਦ ‘ਚ ਸਿੱਖ, ਕੁਝ ਅੰਨੇ ਕਾਨੂੰਨਾਂ ਦੇ ਨਾਮ ਤੇ ਮੁਸਲਮਾਨ ਤੇ ਹੋਰ ਅਣਗਿਣਤ ਜ਼ੁਲਮ ਇਸ ਬਿਨਾਂਵਾਇਰਸ ਵਾਲੇ ਜ਼ਹਿਰੀਲੇ ਇਨਸਾਨਾਂ ਦਾ ਹੀ ਕੰਮ ਰਿਹਾ।
ਉਹ ਸਿਰਕੱਢ ਦੇਸ਼ ਜੋ ਆਪਣੇ ਅੱਗੇ ਛੋਟੇ ਗਰੀਬ ਦੇਸ਼ਾਂ ਨੂੰ ਟਿੱਚ ਜਾਣਦੇ ਸੀ, ਇਸ ਨਿਰਪੱਖ ਵਾਇਰਸ ਨੇ, ਉਹ ਵੀ ਕੰਬਾ ਦਿੱਤੇ। ਭਾਵੇਂ ਕੁਝ ਚਿਰ ਲਈ ਹੀਸਹੀ ਪਰ ਅੱਜ ਮਿਜ਼ਾਇਲਾਂ ਦਾਗਣ ਦੀ ਥਾਂ, ਉਹ ਵੀ ਇਸ ਆਫ਼ਤ ਦਾ ਹੱਲ ਲੱਭਣ ਵਿੱਚ ਮਸਰੂਫ ਨੇ, ਨਹੀਂ ਤਾਂ ਹੁਣ ਨੂੰ ਪਤਾ ਨਹੀਂ ਕਿਹੜੇ ਮੁਲਕ, ਕਿਹੜੇ ਸ਼ਹਿਰਅਤੇ ਕਿਹੜੇ ਧਰਮ ‘ਤੇ ਕਹਿਰ ਵਾਪਰਣ ਦੀਆਂ ਖ਼ਬਰਾਂ ਸਾਹਮਣੇ ਆਉਣੀਆਂ ਸਨ
ਸੋ ਕਰੋਨਾ ਵਾਇਰਸ ਜ਼ਹਿਰੀ ਇਨਸਾਨਾਂ ਤੋਂ ਥੋੜਾ ਬਿਹਤਰ ਹੀ ਹੋਣਾ ਜੋ ਘੱਟੋ ਘੱਟ ਆਪਣਾ ਪ੍ਰਕੋਪ ਦਿਖਾਉਣ ਤੋਂ ਪਹਿਲਾਂ ਮੁਲਕ, ਧਰਮ ਜਾਂ ਜ਼ਾਤ ਬਿਲਕੁਲਨਹੀਂ ਪੁੱਛਦਾ…… ਮੰਗਲ ਚੱਠਾ 403-708-1596