ਸਭ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਕਦਮ ਚੁੱਕਣਾ ਪਿਆ।
ਜੋਰਾਵਰ ਬਾਸਲ :- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ,ਕੈਨੇਡਾ (ਰਜਿ) ਪਿਛਲੇ ਅੱਠ ਸਾਲ ਤੋਂ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦਾ ਸਮਾਗਮ ਕਰਾ ਰਹੀ ਹੈ। ਇਸ ਸਾਲ 9ਵਾਂ ਸਲਾਨਾ ਸਮਾਗਮ 21 ਮਾਰਚ 2020 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਣਾ ਸੀ। ਜਿਸ ਦੀਆਂ ਸਭ ਤਿਆਰੀਆਂ ਮੁਕੰਮਲ ਸਨ ਅਤੇ ਬੱਚਿਆਂ ਦੇ ਨਾਮ ਦਰਜ਼ ਹੋ ਚੁੱਕੇ ਸਨ। ਪਰ ਕਰੋਨਾ ਵਾਈਰਸ ਕਰਕੇ ਸਿਹਤ ਮੁੱਦਿਆਂ ਨੂੰ ਮੁੱਖ ਰੱਖਦਿਆਂ ਬੱਚਿਆਂ ਦਾ ਇਸ ਮਿਤੀ ਨੂੰ ਹੋਣ ਵਾਲਾ ਸਮਾਗਮ ਸਭਾ ਵੱਲੋਂ ਕਾਰਜਕਾਰੀ ਮੈਬਰਾਂ ਦੀ ਹੰਗਾਮੀ ਇਕੱਤਰਤਾ ਅਤੇ ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਣ ਵਾਲੇ ਇਸ ਬੱਚਿਆਂ ਦੇ ਸਮਾਗਮ ਵਿਚ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਦੇ ਬੱਚਿਆਂ ਨੇ ਭਾਗ ਲੈਣਾ ਸੀ। ਪਰ ਕਰੋਨਾ ਵਾਈਰਸ ਕਾਰਨ ਦਿਨੋ-ਦਿਨ ਬਣਦੀ ਜਾ ਰਹੀ ਗੰਭੀਰ ਸਥਿਤੀ ਕਰਕੇ ਸਭਾ ਵੱਲੋਂ ਇਹ ਸਮਾਗਮ ਅਣਮਿੱਥੇ ਸਮੇਂ ਲਈ ਰੱਦ ਕੀਤਾ ਗਿਆ ਹੈ।ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਥਿਤੀ ਦੇ ਬਦਲਾਅ ਅਨੁਸਾਰ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਅਨੁਸਾਰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਸਮੁੱਚੀ ਕਾਜਰਕਾਰੀ ਕਮੇਟੀ ਇਸ ਤਬਦੀਲੀ ਤੇ ਅਫ਼ਸੋਸ ਜ਼ਾਹਿਰ ਕਰਦੀ ਹੈ, ਕਿਉਂਕਿ ਸਭਾ ਨਾਲ ਲੰਬੇ ਸਮੇਂ ਤੋਂ ਜੁੜੇ ਅਤੇ ਇਸ ਸਾਲ ਨਵੇਂ ਸ਼ਾਮਿਲ ਹੋਣ ਵਾਲੇ ਬੱਚਿਆਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਪਰ ਸਭ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403-993-2201 ਜਾਂ ਜਨਰਲ ਸਕੱਤਰ ਜੋਰਾਵਾਰ ਬਾਂਸਲ ਨਾਲ 587-437-7805 ਤੇ ਰਾਬਤਾ ਕੀਤਾ ਜਾ ਸਕਦਾ ਹੈ।