ਮੇਪਲ ਪੰਜਾਬੀ ਮੀਡੀਆ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲ਼ਗਰੀ ਅਤੇ ਵਿਮੈਨ ਰੌਕ ਸੈਂਟਰ ਵਲੋਂ ਵਿਮੈਨ ਰੌਕ ਸੈਂਟਰ ਦੇ ਹਾਲ ਵਿੱਚ ਵੱਖਰੇ ਢੰਗ ਨਾਲ ‘ਇੰਟਰਨੈਸ਼ਨਲ ਵਿਮੈਨ ਡੇ’ ਮਨਾਇਆ ਗਿਆ।ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਨੌਜਵਾਨ ਲੜਕੀਆਂ ਨੇ ਨਾ ਸਿਰਫ ਹਿੱਸਾ ਲਿਆ, ਸਗੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸਟੇਜ ਸਕੱਤਰ ਦੀਆਂ ਸੇਵਾਵਾਂ ਕਮਲਪ੍ਰੀਤ ਪੰਧੇਰ ਨੇ ਬਾਖੂਬੀ ਨਿਭਾਈਆਂ ਤੇ ਅੰਤਰ ਰਾਸ਼ਟਰੀ ਵਿਮੈਨ ਡੇ ਦੇ ਇਤਿਹਾਸ ਅਤੇ ਔਰਤਾਂ ਦੇ ਬਰਾਬਰਤਾ ਦੇ ਸੰਘਰਸ਼ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਤੇ ਅਮਰੀਤ, ਰਿਸ਼ਮ, ਰੀਆ, ਸਹਿਜ, ਯੰਗਸਤਾਨ ਪੰਜਾਬੀ ਕਲਾਸ ਟੀਚਰਾਂ, ਕੈਲਗਰੀ ਵਿਮੈਨ ਕਲਚਰਲ ਐਸੋਸੀਏਸ਼ਨ ਤੋਂ ਡਾ. ਬਲਵਿੰਦਰ ਕੌਰ ਬਰਾੜ, ਲੇਖਿਕਾ ਗੁਰਚਰਨ ਕੌਰ ਥਿੰਦ, ਗੁਰਦੀਸ਼ ਕੌਰ ਗਰੇਵਾਲ ਨੇ ਵੀ ਆਪਣੇ ਵਿਚਾਰ ਅਤੇ ਕਵਿਤਾਵਾਂ, ਗੀਤ ਸਾਂਝੇ ਕੀਤੇ। ਕੁਸਮ ਸ਼ਰਮਾ ਨੇ ਕਵਿਤਾ ਸੁਣਾਈ।ਤਨੂਰੀਤ ਕਾਠਪਾਲ ਤੇ ਟੀਮ ਵਲੋਂ ਕੋਰੀਉਗਰਾਫੀ ਪੇਸ਼ ਕੀਤੀ ਗਈ।ਵਿਮੈਨ ਰੌਕ ਸੈਂਟਰ ਵਲੋਂ ਜੈਸਲੀਨ ਸਿੱਧੂ ਨੂੰ ਰੈਸਲਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਵਿਮੈਨ ਰੌਕ ਸੈਂਟਰ ਵਲੋਂ ਇਸ ਸਮਾਗਮ ਵਿੱਚ ਹਾਜਿਰ ਬੱਚੀਆਂ ਤੇ ਔਰਤਾਂ ਨੂੰ ਐਕਸਰਸਾਈਜ਼ ਤੇ ਮੈਡੀਟੇਸ਼ਨ ਕਰਵਾਈ ਗਈ।ਕਮਲ ਡੇਹਲੋਂ ਵਲੋਂ ਗੇਮਾਂ ਖਿਡਾਈਆਂ ਗਈਆਂ।ਇਸ ਮੌਕੇ ਤੇ ਲੜਕੀਆਂ ਨੂੰ ਸੈਕਸੂਅਲ ਅਬਿਊਜ਼ ਤੋਂ ਬਚਣ ਸਬੰਧੀ ਗੱਲਬਾਤ ਕੀਤੀ ਗਈ।