ਯੂਥ ਐਵਾਰਡ ਨੂਰਜੋਤ ਕਲਸੀ ਨੂੰ ਦਿੱਤਾ ਜਾਏਗਾ।
ਜੋਰਾਵਰ ਬਾਂਸਲ ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਪੰਜਾਬੀ ਸਾਹਿਤ ਤੇ ਮਾਂ ਬੋਲੀ ਲਈ ਗਤੀਸ਼ੀਲ ਸੰਸਥਾ ਹੈ। ਅਣਗਿਣਤ ਸਾਹਿਤਕਾਰਾਂ ਦੇ ਸਨਮਾਨ, ਵਰਲਡ ਪੰਜਾਬੀ ਕਾਨਫਰੰਸ ਆਦਿ ਦੇ ਇਲਾਵਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ 2012 ਵਿੱਚ ਸਭਾ ਨੇ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸ਼ੁਰੂ ਕੀਤਾ ਸੀ ਜੋ ਨਿਰੰਤਰ ਕਾਮਯਾਬੀ ਦੀਆਂ ਪੈੜ੍ਹਾ ਸਿਰਜ ਰਿਹਾ ਹੈ। ਹਰ ਸਾਲ ਬੱਚੇ ਇਸ ਵਿੱਚ ਉਤਸ਼ਾਹ ਨਾਲ ਭਾਗ ਲੈਦੇ ਹਨ ਤੇ ਇਨਾਮ ਹਾਸਿਲ ਕਰਦੇ ਹਨ। ਸਭਾ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆ ਕਿਹਾ-‘ਇਸ ਵਾਰੀ ਵੀ ਇਹ ਸਮਾਗਮ 21 ਮਾਰਚ ,ਦਿਨ ਸ਼ਨੀਵਾਰ ਬਾਅਦ ਦੁਪਿਹਰ ਦੋ ਤੋਂ ਪੰਜ ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ ਨਾਰਥ ਈਸਟ ਕੈਲਗਰੀ ਵਿੱਚ ਹੋਏਗਾ। ਜਿਸ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਬੱਚੇ ਭਾਗ ਲੈਣਗੇ ਤੇ ਪੰਜਾਬੀ ਵਿੱਚ ਗੀਤ, ਗਜ਼ਲ, ਕਵਿਤਾ ਜਾਂ ਕੋਈ ਵੀ ਪੰਜਾਬੀ ਧਾਰਮਿਕ ਗੀਤ ਸੁਣਾ ਕੇ ਆਪਣੀ ਪੰਜਾਬੀ ਬੋਲੀ ਪ੍ਰਤੀ ਕਾਬਲੀਅਤ ਦਰਸਾਉਣਗੇ। ਜੱਜਾਂ ਦੇ ਫੈਸਲੇ ਮੁਤਾਬਿਕ ਇਨਾਂਮਾਂ ਦੀ ਵੰਡ ਹੋਵੇਗੀ।ਬੱਚਿਆਂ ਵਿੱਚ ਉਤਸ਼ਾਹ ਭਰਨ ਲਈ ਇਸ ਵਾਰ ਦਾ ਯੂਥ ਐਵਾਰਡ ‘ਨੂਰਜੋਤ ਕਲਸੀ’ ਨੂੰ ਉਸਦੀ ਸਮਾਜ ਪ੍ਰਤੀ ਨਿਭਾਈ ਜਿੰਮੇਵਾਰੀ ਲਈ ਦਿੱਤਾ ਜਾਏਗਾ। ਸਮਾਗਮ ਵਿੱਚ ਭਾਗ ਲੈਣ ਲਈ ਮਾਪਿਆਂ ਵਲੋਂ ਬੱਚਿਆਂ ਦੇ ਨਾਮ ਦਰਜ ਕਰਵਾਏ ਜਾ ਰਹੇ ਹਨ। 15 ਮਾਰਚ ਨਾਮ ਦਰਜ ਕਰਵਾਉਣ ਦੀ ਆਖਰੀ ਤਰੀਕ ਹੈ। ਇਸ ਸਮਾਗਮ ਨੂੰ ਲੈ ਕਿ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਹੈ। ਸਭਾ ਦੀ ਸਾਰੀ ਕਾਰਜਕਾਰੀ ਕਮੇਟੀ ਪੰਜਾਬੀ ਭਾਈਚਾਰੇ ਤੇ ਸਾਰੇ ਮੀਡੀਆ ਨੂੰ ਯੋਗਦਾਨ ਦੇਣ ਦੀ ਅਪੀਲ ਕਰਦੀ ਹੈ। ਇਸ ਮੌਕੇ ਕਿਤਾਬਾਂ ਦਾ ਸਟਾਲ, ਭੰਗੜੇ ਦੀ ਰੰਗਾਰੰਗ ਪੇਸ਼ਕਾਰੀ, ਚਾਹ ਸਨੈਕਸ ਦਾ ਪ੍ਰਬੰਧ ਤੇ ‘ਆਈ ਕੈਨ ਫਾਰ ਕਿਡਸ’ ਸੰਸਥਾ ਲਈ ਡੱਬਾਬੰਦ ਭੋਜਨ ਦੀ ਡੋਨੇਸ਼ਨ ਇੱਕਠੀ ਕੀਤੀ ਜਾਏਗੀ। ਜੋ ਇਹ ਸੰਸਥਾ ਲੋੜਵੰਦ ਸਕੂਲੀ ਬੱਚਿਆਂ ਤੱਕ ਪਹੁੰਚਾਉਦੀ ਹੈ। ਬੱਚਿਆਂ ਦੇ ਨਾਮ ਦਰਜ਼ ਕਰਵਾਉਣ ਲਈ ਤੇ ਹੋਰ ਵਧੇਰੇ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ਤੇ ਸੰਪਰਕ ਕੀਤਾ ਜਾ ਸਕਦਾ ਹੈ।