ਕਰੋਨਾ ਦੇ ਪ੍ਰਕੋਪ ਤੋਂ ਅੱਜ ਕੋਈ ਵੀ ਦੇਸ਼ ਅਣਜਾਣ ਜਾਂ ਅਣਛੂਹਿਆ ਨਹੀਂ ਹੈ। ਹੁਣ ਤਾਂ ਬਚਪਨ ਵਾਲੀ ‘ਬਾਰ੍ਹੀਂ ਕੋਹੀਂ ਬਲਣਾ ਦੀਵਾ’ ਵਾਲੀ ਕਹਾਣੀ ਸੱਚਜਿਹੀ ਹੁੰਦੀ ਪ੍ਰਤੀਤ ਹੁੰਦੀ ਹੈ। ਪਰ ਇੱਕ ਗੱਲ ਵਾਰ ਵਾਰ ਦਿਮਾਗ ਨੂੰ ਟੁੰਬ ਰਹੀ ਹੈ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਜਾਂ ਅਜੋਕਾ ਨਾਮੁਰਾਦ ਕਰੋਨਾ ਵਾਇਰਸ ਸਚਮੁੱਚ ਹੀ ਧਰਮਨਿਰਪੱਖ ਹੁੰਦੇ ਨੇ। ਸਾਰੇ ਵਿਤਕਰੇ, ਫਿਰਕਾਪ੍ਰਸਤੀਆਂ ਤਾਂ ਸਾਡੇ ਵਰਗੇ ਇਨਸਾਨ ਰੂਪੀ ਦਰਿੰਦਿਆਂ ਦੇ ਹੀ ਹਿੱਸੇ ਆਈਆਂ ਨੇ। ਬੱਸਾਂ ਚੋਂ ਕੱਢ ਮਾਰੇ ਹਿੰਦੂ, ਦਿੱਲੀ ਦੀਆਂ ਗਲ਼ੀਆਂ ਦੀ ਕਤਲੋਗਾਰਦ ‘ਚ ਸਿੱਖ, ਕੁਝ ਅੰਨੇ ਕਾਨੂੰਨਾਂ ਦੇ ਨਾਮ ਤੇ ਮੁਸਲਮਾਨ ਤੇ ਹੋਰ ਅਣਗਿਣਤ ਜ਼ੁਲਮ ਇਸ ਬਿਨਾਂਵਾਇਰਸ ਵਾਲੇ ਜ਼ਹਿਰੀਲੇ ਇਨਸਾਨਾਂ ਦਾ ਹੀ ਕੰਮ ਰਿਹਾ। ਉਹ ਸਿਰਕੱਢ ਦੇਸ਼ ਜੋ ਆਪਣੇ ਅੱਗੇ ਛੋਟੇ ਗਰੀਬ ਦੇਸ਼ਾਂ ਨੂੰ ਟਿੱਚ ਜਾਣਦੇ ਸੀ, ਇਸ ਨਿਰਪੱਖ ਵਾਇਰਸ ਨੇ, ਉਹ ਵੀ ਕੰਬਾ ਦਿੱਤੇ। ਭਾਵੇਂ ਕੁਝ ਚਿਰ ਲਈ ਹੀਸਹੀ ਪਰ ਅੱਜ ਮਿਜ਼ਾਇਲਾਂ ਦਾਗਣ ਦੀ ਥਾਂ, ਉਹ ਵੀ ਇਸ ਆਫ਼ਤ ਦਾ ਹੱਲ ਲੱਭਣ ਵਿੱਚ ਮਸਰੂਫ ਨੇ, ਨਹੀਂ ਤਾਂ ਹੁਣ ਨੂੰ ਪਤਾ ਨਹੀਂ ਕਿਹੜੇ ਮੁਲਕ, ਕਿਹੜੇ ਸ਼ਹਿਰਅਤੇ ਕਿਹੜੇ ਧਰਮ ‘ਤੇ ਕਹਿਰ ਵਾਪਰਣ ਦੀਆਂ ਖ਼ਬਰਾਂ ਸਾਹਮਣੇ ਆਉਣੀਆਂ ਸਨ ਸੋ ਕਰੋਨਾ ਵਾਇਰਸ ਜ਼ਹਿਰੀ ਇਨਸਾਨਾਂ ਤੋਂ ਥੋੜਾ ਬਿਹਤਰ ਹੀ ਹੋਣਾ ਜੋ ਘੱਟੋ ਘੱਟ ਆਪਣਾ ਪ੍ਰਕੋਪ ਦਿਖਾਉਣ ਤੋਂ ਪਹਿਲਾਂ ਮੁਲਕ, ਧਰਮ ਜਾਂ ਜ਼ਾਤ ਬਿਲਕੁਲਨਹੀਂ ਪੁੱਛਦਾ…… ਮੰਗਲ ਚੱਠਾ 403-708-1596
Archive for March, 2020
ਸਭ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਕਦਮ ਚੁੱਕਣਾ ਪਿਆ। ਜੋਰਾਵਰ ਬਾਸਲ :- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ,ਕੈਨੇਡਾ (ਰਜਿ) ਪਿਛਲੇ ਅੱਠ ਸਾਲ ਤੋਂ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦਾ ਸਮਾਗਮ ਕਰਾ ਰਹੀ ਹੈ। ਇਸ ਸਾਲ 9ਵਾਂ ਸਲਾਨਾ ਸਮਾਗਮ 21 ਮਾਰਚ 2020 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਣਾ ਸੀ। ਜਿਸ ਦੀਆਂ ਸਭ […]
ਮੇਪਲ ਪੰਜਾਬੀ ਮੀਡੀਆ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲ਼ਗਰੀ ਅਤੇ ਵਿਮੈਨ ਰੌਕ ਸੈਂਟਰ ਵਲੋਂ ਵਿਮੈਨ ਰੌਕ ਸੈਂਟਰ ਦੇ ਹਾਲ ਵਿੱਚ ਵੱਖਰੇ ਢੰਗ ਨਾਲ ‘ਇੰਟਰਨੈਸ਼ਨਲ ਵਿਮੈਨ ਡੇ’ ਮਨਾਇਆ ਗਿਆ।ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਨੌਜਵਾਨ ਲੜਕੀਆਂ ਨੇ ਨਾ ਸਿਰਫ ਹਿੱਸਾ ਲਿਆ, ਸਗੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸਟੇਜ ਸਕੱਤਰ ਦੀਆਂ ਸੇਵਾਵਾਂ ਕਮਲਪ੍ਰੀਤ ਪੰਧੇਰ ਨੇ ਬਾਖੂਬੀ ਨਿਭਾਈਆਂ ਤੇ ਅੰਤਰ ਰਾਸ਼ਟਰੀ […]
ਮਾਸਟਰ ਭਜਨ ਸਿੰਘ :-ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ ਵਲੋਂ ਸਾਂਝੇ ਤੌਰ ਤੇ ‘ਕੋਸੋ’ ਦੇ ਦਰਸ਼ਕਾਂ ਨਾਲ ਭਰੇ ਹਾਲ ਵਿੱਚ ਕਰਵਾਏ ਗਏ ਇੱਕ ਪ੍ਰਭਾਸ਼ਾਲੀ ਸਮਾਗਮ ਵਿੱਚ ਜਿਥੇ 23 ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ, ਉਥੇ 8 ਮਾਰਚ ਦੇ ਅੰਤਰ ਰਾਸ਼ਟਰੀ […]
ਯੂਥ ਐਵਾਰਡ ਨੂਰਜੋਤ ਕਲਸੀ ਨੂੰ ਦਿੱਤਾ ਜਾਏਗਾ। ਜੋਰਾਵਰ ਬਾਂਸਲ ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਪੰਜਾਬੀ ਸਾਹਿਤ ਤੇ ਮਾਂ ਬੋਲੀ ਲਈ ਗਤੀਸ਼ੀਲ ਸੰਸਥਾ ਹੈ। ਅਣਗਿਣਤ ਸਾਹਿਤਕਾਰਾਂ ਦੇ ਸਨਮਾਨ, ਵਰਲਡ ਪੰਜਾਬੀ ਕਾਨਫਰੰਸ ਆਦਿ ਦੇ ਇਲਾਵਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ 2012 ਵਿੱਚ ਸਭਾ ਨੇ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ […]