Get Adobe Flash player

Archive for February, 2020

‘ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,ਦੀਵਾ ਬਾਲ਼ ਪੰਜਾਬੀ ਦਾ’ ਸੁਖਵੀਰ ਗਰੇਵਾਲ ਕੈਲਗਰੀ:ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕੈਲਗਰੀ ਦੇ ਫਾਲਕਿੰਨਰਿੱਜ-ਕੈਸਲਰਿੱਜ ਕਮਿਊਨਿਟੀ ਹਾਲ ਵਿੱਚ ਕਰਵਾਇਆ ਗਿਆ।ਦੱਸਣਯੋਗ ਹੈ ਕਿ ਯੂਐਨਸਕੋ ਵਲੋਂ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਘੋਸ਼ਿਤ ਕੀਤਾ ਹੋਇਆ ਹੈ ਤੇ ਦੁਨੀਆਂ ਭਰ ਦੇ ਲੋਕ ਇਸ ਦਿਨ […]

ਮੇਪਲ ਪੰਜਾਬੀ ਮੀਡੀਆ- ਗਾਇਕ ਹਰਜੀਤ ਗਿੱਲ ਦਾ ਗੀਤ ਨੈਣ ਪਿਆਰ ਦੇ ਦਿਨ ਵੈਲਨਟਾਇਨ ਡੇਅ ਤੇ 14 ਫਰਵਰੀ 2020 ਨੂੰ ਕੈਲਗਰੀ ਕੈਨੇਡਾ ਦੇ ਬੀਕਾਨੇਰ ਰੀਸਟੋਰੈਟ ਤੇ ਪੰਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਸਤਨਾਮ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਸਮੇਂ ਬੋਲਦਿਆਂ ਮਨਜੋਤ ਗਿੱਲ ਨੇ ਕਿਹਾ ਕਿ ਲੰਬੀ ਚੁੱਪ ਮਗਰੋਂ […]

ਡਾ: ਮਨੋਜ ਕੁਮਾਰ ਨੇ ਡਿਪਰੈਸ਼ਨ ਸਿਹਤ ਸਬੰਧੀ ਜਾਣਕਾਰੀ ਨਾਲ ਹਾਜ਼ਰੀਨ ਦੇ ਸੁਆਲਾਂ ਦੇ ਗਿਆਨ ਭਰਪੂਰ ਜੁਆਬ ਦਿੱਤੇ। ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ, ਡਾ: ਮਨੋਜਕੁਮਾਰ ਤੇ ਮਹਿੰਦਰਪਾਲ ਐਸ ਪਾਲ ਨੂੰ ਸੱਦਾ ਦਿੰਦਿਆ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਆਏ ਹੋਏ ਹਾਜ਼ਰੀਨ ਨੂੰ ਜੀ ਆਇਆ ਆਖਦਿਆ ਉਹਨਾਂ ਦਾਧੰਨਵਾਦ ਵੀ ਕੀਤਾ,ਜੋ  ਆਪਣੇ ਨਿੱਜੀ ਰੁਝੇਵੇ ਛੱਡ ਆਪਣਾ ਕੀਮਤੀ ਸਮਾਂ ਸਾਹਿਤ ਸਮਾਜ ਦੇ ਲੇਖੇ ਲਾਉਦੇ ਹਨ। ਸ਼ੋਕ ਮਤੇ ਸਾਂਝੇ ਕਰਦਿਆ ਉਹਨਾਂ ਨੇ ਕਿਹਾ ਕਿ ਇਸਮਹੀਨੇ ਸਾਹਿਤ ਸੰਸਾਰ ਨੂੰ ਬਹੁਤ ਵੱਡੇ ਘਾਟੇ ਪਏ ਹਨ। ਸਦੀ ਦੇ ਲੇਖਕ ਜਸਵੰਤ ਸਿੰਘ ਕੰਵਲ ਤੇ ਡਾ: ਦਲੀਪ ਕੌਰ ਟਿਵਾਣਾ ਦੇ ਇਲਾਵਾ ਸ਼੍ਰੋਮਣੀ ਲੇਖਕ ਡਾ: ਸੁਰਜੀਤਸਿੰਘ ਢਿੱਲੋਂ, ਪ੍ਰਸਿੱਧ ਨਾਵਲਕਾਰ ਇੰਦਰ ਸਿੰਘ ਖਾਮੋਸ਼, ਸਾਹਿਤਕਾਰ ਪ੍ਰੇਮ ਸਿੰਘ ਬਜਾਜ, ਗਜ਼ਲਗੋ ਹਰਬੰਸ ਮਾਛੀਵਾੜਾ ਅਤੇ ਕਹਾਣੀਕਾਰ ਕਵੀ ਹਰਨੇਕ ਬੱਧਨੀ ਜੋਕਿ ਕੈਲਗਰੀ ਸਾਹਿਤਕਾਂਰਾਂ ਵਿੱਚ ਜਾਣੀ ਪਛਾਣੀ ਹਸਤੀ ਸਨ, ਜਿਹਨਾਂ ਨੇ ਚਾਰ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਪੰਜਾਬੀ ਲਿਖਾਰੀ ਸਭਾ ਨੇ ਇੰਨ੍ਹਾਸਾਹਿਤਕਾਰਾਂ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਥੇ ਹੀ ਪ੍ਰਸਿੱਧ ਪੰਜਾਬੀ ਗਾਇਕਾ ਲਾਚੀ ਬਾਵਾ ਦੇ ਕੈਂਸਰ ਵਰਗੇ ਨਾ-ਮੁਰਾਦ ਰੋਗ ਨਾਲਹੋਈ ਮੌਤ ਅਤੇ ਲੋਗੋਵਾਲ ਵਿੱਚ ਹੋਏ ਸਕੂਲ ਬੱਸ ਹਾਦਸਾ ਜਿਸ ਵਿੱਚ ਚਾਰ ਬੱਚਿਆਂ ਅੱਗ ਨਾਲ ਝੁਲਸ ਕੇ  ਮੌਤ ਹੋ ਗਈ  ਉੱਤੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾਕੀਤਾ ਤੇ ਇਹੋ ਜਿਹੀਆ ਮੰਦਭਾਗੀਆ ਘਟਨਾਵਾਂ ਨਾ ਵਾਪਰਨ ਇਸ ਦੀ ਕਾਮਨਾ ਕੀਤੀ। ਇਸੇ ਲੜੀ ਨੂੰ ਅੱਗੇ ਤੋਰਦਿਆਂ ਬਲਜਿੰਦਰ ਸੰਘਾ ਨੇ ਉੱਘੇ ਲੇਖਕ ਜਸਵੰਤਸਿੰਘ ਕੰਵਲ ਦੇ ਜੀਵਨ ਲਿਖਤਾਂ ਉੱਤੇ ਚਾਨਣਾ ਪਾਇਆ ਕਿ ਉਹਨਾਂ ਨੇ ਜਿੱਥੇ ‘ਪੂਰਨਮਾਸ਼ੀ’ ਵਰਗੇ ਪਿਆਰ ਤੇ ਭਾਵੁਕਤਾ ਵਾਲੇ ਨਾਵਲ ਸਿਰਜੇ ਉਥੇ ਹੀ ਸਮੇਂ ਦੀਰਫਤਾਰ ਨਾਲ ਚੱਲਦੇ ਵਿਸ਼ੇ ‘ਰਾਤ ਬਾਕੀ ਹੈ’, ਤੇ ‘ਲਹੂ ਦੀ ਲੋਅ’ ਵਰਗੇ ਸਮਾਜਿਕ ਤੇ ਸਰਕਾਰ ਦੀਆਂ ਕੁਰੀਤੀਆਂ ਵਿਰੁੱਧ ਨਾਵਲ ਲਿਖ ਕੇ ਸਮਾਜ ਪ੍ਰਤੀ ਆਪਣਾਫਰਜ਼ ਨਿਭਾਇਆ।ਜਸਵੰਤ ਸਿੰਘ ਕੰਵਲ ਇੱਕ ਯੁੱਗ ਦਾ ਕਲਮਕਾਰ ਤੇ ਸੌ ਮੰਜਿਲਾਂ ਬੁਰਜ ਸਨ।ਫਿਰ ਪ੍ਰਧਾਨ ਦਵਿੰਦਰ ਮਲਹਾਂਸ ਨੇ ਕੁਝ ਇਹੋ ਜਿਹੇ ਸ਼ਬਦਾਂ ਨਾਲਹੀ  ਡਾ: ਦਲੀਪ ਕੌਰ ਟਿਵਾਣਾ ਦੇ ਜੀਵਨ ਤੇ ਲਿਖਤਾਂ ਬਾਰੇ ਕਿਹਾ ਕਿ ਉਹਨਾਂ ਔਰਤ ਦੀ ਜਿੰਦਗੀ ਦੇ ਹਰ ਪਹਿਲੂ ਬਾਰੇ ਬਾਖੂਬੀ ਲਿਖਿਆ ।ਉਹਨਾਂ  ਦੀਆਂ ਕਿਤਾਬਾਂਤੇ ਸਨਮਾਨਾਂ ਦਾ ਸਫਰ ਬਹੁਤ ਲੰਬਾ ਹੈ ਤੇ ਉਹਨਾਂ ਬਾਰੇ ਵਿਸ਼ੇਸ਼ ਚਰਚਾ ਕੀਤੀ। ਅੱਗੋ ਸਰਬਜੀਤ ਜਵੰਧਾ ਨੇ ਇਸੇ ਲੜੀ ਵਿੱਚ ਵਾਧਾ ਕੀਤਾ ਤੇ ਆਪਣੀ ਇੱਕ ਨਜ਼ਮਸੁਣਾਈ। ਜਗਦੇਵ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਲੇਖਕਾਂ ਦੀਆਂ ਯਾਦਾਂ ਤਾਜ਼ਾ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਵੇਂ ਕਿ ਵਿਦੇਸ਼ੀ ਲੇਖਕਾਂ ਦਾਸਰਮਾਇਆਂ ਮਿਊਜੀਅਮਾਂ ਵਿੱਚ ਸੰਭਾਲਿਆ ਹੋਇਆ ਹੈ।  ਡਾਕਟਰ ਮਨੋਜ ਕੁਮਾਰ ਨੇ ਅੱਜ ਦੇ ਪ੍ਰੁਗਰਾਮ ਵਿੱਚ ਖਾਸ ਸੱਦੇ ਤੇ ਸ਼ਿਰਕਤ ਕੀਤੀ ਤੇ ਡਿਪਰੈਸ਼ਨ ਵਰਗੀਬਿਮਾਰੀ ਦੇ ਲੱਛਣ, ਪ੍ਰਭਾਵ ਤੇ ਉਸਦੇ ਖਤਰਨਾਕ ਸਿੱਟੇ ਦੀ ਗੱਲ ਕਰਦਿਆ ਬਹੁਤ ਬਿਹਤਰ ਤਰੀਕੇ ਨਾਲ ਇਹ ਵੀ ਦੱਸਿਆ ਕਿ ਅੱਜ ਦੇ ਦਿਨਾਂ ਵਿੱਚ ਇਹ ਬਿਮਾਰੀਕਿੰਨੀ ਤੇਜੀ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਆਪਣੀ ਪਕੜ ਵਿੱਚ ਲੈ ਰਹੀ ਹੈ। ਸੁਹਿਰਦ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਉਹਨਾਂ ਨੇ ਪ੍ਰਭਾਵਸ਼ਾਲੀ ਤਰੀਕੇਨਾਲ ਦਿੱਤੇ ,ਉਥੇ ਹੀ ਇਸ ਰੋਗ ਦੇ ਇਲਾਜ ਲਈ ਵੇਚੀਆਂ ਜਾ ਰਹੀਆਂ ਨਸ਼ੀਲੀਆਂ ਦਵਾਈਆਂ ਤੇ ਸਿਹਤ ਵਿਭਾਗ ਦੇ ਕਾਰੋਬਾਰ ਦੀ ਅਣ ਡਿੱਠੀ ਧੁੰਦਲੀ ਤਸਵੀਰਵੀ ਸਾਹਮਣੇ ਆਈ। ਸਿਹਤ ਸੰਬੰਧੀ ਇਹੋ ਜਿਹੀ ਜਾਣਕਾਰੀ ਸਾਹਿਤ ਦੀ ਮੀਟਿੰਗ ਦਾ ਨਵਾਂ ਤਜਰਬਾ ਜੋ ਕਾਮਯਾਬ ਸਾਬਿਤ ਹੋਇਆ। ਰਚਨਾਵਾਂ ਦੇ ਦੌਰ ਵਿੱਚਤਰਲੋਚਨ ਸੈਭੀ ਨੇ ‘ਬੰਦਿਆਂ ਵਾਲੀ ਗੱਲ ਕਰੀਏ’, ਪਰਮਿੰਦਰ ਰਮਨ ਨੇ ਗਜ਼ਲ, ਮਹਿੰਦਰਪਾਲ ਐਸ ਪਾਲ ਨੇ ਕੁਝ ਵਿਚਾਰਾਂ ਨਾਲ ‘ਨਫ਼ਰਤ ਦੀ ਅੱਗ'(ਗਜ਼ਲ), ਹਰਕੀਰਤ ਧਾਲੀਵਾਲ ਨੇ ਸੁਚੱਜੇ ਵਿਚਾਰਾਂ ਨਾਲ ਕਿਰਤ ਦੀ ਲੁਟ ਦੀ ਗੱਲ ਕੀਤੀ ‘ਸਾਰੇ ਤੇਰੇ ਵਰਗੇ ਲੋਕ’। ਗੁਰਚਰਨ ਕੌਰ ਥਿੰਦ ਜੋ ਹੁਣੇ ਹੀ ਪੰਜਾਬ ਫੇਰੀ ਤੋਂ ਪਰਤੇਨੇ ਉਹਨਾਂ ਭਾਰਤ ਤੇ ਪਾਕਿਸਤਾਨ ਵਿੱਚ ਬੋਲੀ ਜਾਂਦੀ ਪੰਜਾਬੀ ਭਾਸ਼ਾਂ ਦੇ ਅੰਤਰ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਪਾਕਿਸਤਾਨ ਦੇ ਸਕੂਲਾਂ ਵਿੱਚ ਵੀ ਨਹੀਂਪੜ੍ਹਾਈ ਜਾਂਦੀ ਫਿਰ ਵੀ ਉਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸੱਤ ਕਰੋੜ ਹੈ ਤੇ ਭਾਰਤ ਵਿੱਚ ਜਿੱਥੇ ਪੰਜਾਬੀ ਬੋਲੀ ਬਾਰੇ ਦੁਹਾਈ ਦਿੱਤੀ ਜਾਦੀ ਹੈ ਉਥੇ ਸਿਰਫਸਾਢੇ ਤਿੰਨ ਕਰੋੜ ਤੋਂ ਜਿਆਦਾਂ ਗਿਣਤੀ ਨਹੀ ਹੈ ਤੇ ਦਿਨ ਬ ਦਿਨ ਉਹ ਵੀ ਘੱਟ ਰਹੀ ਹੈ। ਜਸਬੀਰ ਸਹੋਤਾ ਨੇ ਕਿਹਾ ਕਿ ਪੰਜਾਬੀ ਬੋਲੀ ਦਾ ਬਚਾਓ ਸਿਰਫ਼ ਇਸਗੱਲ ਤੇ ਨਿਰਭਰ ਕਰਦਾ  ਹੈ ਕਿ ਇਹ ਭਾਸ਼ਾ ਰੁਜਗਾਰ ਦਾ ਜ਼ਰੀਆ ਬਣੇ। ਬਹਾਦੁਰ ਡਾਲਵੀ ਨੇ ਵੀ ‘ ਭੁੱਲ ਕੇ ਮਾਂ ਬੋਲੀ ਨੂੰ’ ਗੀਤ ਤਰੰਨਮ ਵਿੱਚ ਗਾਇਆ ਤੇਕਿਤਾਂਬਾਂ ਦੇ ਪ੍ਰਕਾਸ਼ਨ ਦੀ ਗੱਲ ਕੀਤੀ। ਹਾਸਿਆਂ ਦੇ ਬਾਦਸ਼ਾਹ ਤਰਲੋਕ ਚੁੱਘ ਨੇ ਆਪਣੇ ਚੁਟਕਲਿਆਂ ‘ਆਓ ਹੱਸੀਏ’ ਦੇ ਨਾਅਰੇ ਨਾਲ ਮਾਹੌਲ ਵਿੱਚ ਰੰਗ ਭਰ ਦਿੱਤੇ। ਪ੍ਰਧਾਨ ਦਵਿੰਦਰ ਮਲਹਾਂਸ ਨੇ ਅਗਲੇ ਮਹੀਨੇ 21ਮਾਰਚ ਨੂੰ ਹੋਣ ਵਾਲੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ ਕਿਇਹ ਸਮਾਗਮ ਬੱਚਿਆਂ ਵਿੱਚ ਪੰਜਾਬੀ ਬੋਲੀ ਪ੍ਰਤੀ ਉਤਸ਼ਾਹ ਪੈਦਾ ਕਰਦਾ ਹੈ । ਇਸ ਸਾਲ ਦਾ ਇਹ ਸਮਾਗਮ 21 ਮਾਰਚ 2020 ਦਿਨ ਸ਼ਨੀਵਾਰ ਨੂੰ ਵਾਈਟਹੌਰਨਕਮਿਊਨਟੀ ਹਾਲ ਵਿੱਚ ਬਾਅਦ ਦੁਪਿਹਰ ਦੋ ਤੋਂ ਪੰਜ ਵਜੇ ਤੱਕ ਹੋਏਗਾ। ਜਿਸ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਦੇ ਬੱਚੇ ਭਾਗ ਲੈਣਗੇ ਤੇ ਜੇਤੂ ਬੱਚਿਆ ਦਾ ਸਨਮਾਨਕੀਤਾ ਜਾਏਗਾ।ਇਸ ਸਮਾਗਮ ਲਈ ਬੱਚਿਆਂ ਦੇ ਨਾਵਾਂ ਦਾ ਦਾਖਲਾ ਸ਼ੁਰੂ ਹੈ ਤੇ ਮਾਪੇ ਆਪਣੇ ਬੱਚਿਆਂ ਦੇ ਨਾਮ 15 ਮਾਰਚ ਤੱਕ ਦਰਜ ਕਰਾ ਸਕਦੇ ਹਨ। 15 ਮਾਰਚ ਬੱਚਿਆਂ ਦੇ ਨਾਮ ਦਰਜ ਕਰਾਉਣ ਦੀ ਅਖਰੀ ਤਰੀਕ ਹੈ। ਇਸ ਮੌਕੇ ਮੀਟਿੰਗ ਵਿੱਚ ਇੰਦੂ ਚੌਹਾਨ, ਰਣਜੀਤ ਸਿੰਘ, ਬਲਵੀਰ ਗੋਰਾ, ਸਿਮਰ ਚੀਮਾ, ਮੰਗਲਚੱਠਾ, ਜਗਤਾਰ ਸਿੰਘ ਸਿੱਧਵਾ, ਸੁਰਿੰਦਰਦੀਪ ਰਹਿਲ, ਸੁਖਦੀਪ ਰਹਿਲ,ਗੁਰਲਾਲ ਰੂਪਾਲੋਂ, ਅਮਨਜੋਤ ਸਿੰਘ ਪੰਨੂੰ(ਰੈਡ ਐਫ ਐਮ), ਸੁਖਵਿੰਦਰ ਸਿੰਘ ਥਿੰਦ, ਸਤਵਿੰਦਰ ਸਿੰਘ(ਜੱਗ ਟੀ ਵੀ), ਰਾਜੀਵ ਸ਼ਰਮਾਂ(ਜੱਗ ਬਾਣੀ) ਆਦਿ ਸ਼ਾਮਿਲ ਸਨ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨਾਲ 403 993 2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨਾਲ 587 437 7805 ਤੇ ਸੰਪਰਕ ਕੀਤਾ ਜਾ ਸਕਦਾ ਹੈ।  

ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਲੁੱਟ ਬੰਦ ਕੀਤੀ ਜਾਵੇ! ਭਾਰਤ ਸਰਕਾਰ ਨਾਗਰਿਕਤਾ ਸੋਧ ਵਾਲੇ ਲੋਕ ਵਿਰੋਧੀ ਕਾਲੇ ਕਨੂੰਨ ਵਾਪਿਸ ਲਵੇ! ਅਮਰੀਕਾ ਵਲੋਂ ਇਰਾਨ ਨੂੰ ਜੰਗ ਦੀਆਂ ਧਮਕੀਆਂ ਹਥਿਆਰ ਵੇਚਣ ਦੀ ਸਾਜ਼ਿਸ਼! ਮਾਸਟਰ ਭਜਨ ਸਿੰਘ ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ 2 ਫਰਵਰੀ ਨੂੰ ਕੋਸੋ ਹਾਲ ਵਿੱਚ ਵੱਖ-ਵੱਖ ਵਿਸ਼ਿਆਂ ਤੇ ਇੱਕ ਸੈਮੀਨਾਰ ਕਰਵਾਇਆ […]