ਜੋਰਾਵਰ ਬਾਂਸਲ:–ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਲ 2020 ਦੀ ਪਹਿਲੀ ਮੀਟਿੰਗ ਬਾਅਦ ਦੁਪਿਹਰ ਦੋ ਵਜੇ ਕੋਸੋ ਹਾਲ ਨੋਰਥ ਈਸਟ ਵਿੱਚ ਸਾਹਿਤਕ ਪ੍ਰੇਮੀਆ ਤੇ ਸਮਾਜਿਕ ਚਿੰਤਕਾਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਮੀਟਿੰਗ ਦਾ ਆਗਾਜ਼ ਕਰਦਿਆ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ, ਸਾਹਿਤ ਸਭਾ ਤੋਂ ਜਸਬੀਰ ਸਹੋਤਾ ਤੇ ਬੁਲੰਦ ਆਵਾਜ਼ ਦੇ ਮਾਲਿਕ, ਕਾਰਜਕਾਰੀ ਮੈਬਰ ਤਰਲੋਚਨ ਸੈਂਭੀ ਨੂੰ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆ ਉਹਨਾਂ ਹਿੰਦੀ, ਮਰਾਠੀ, ਥੀਏਟਰ ਤੇ ਫਿਲਮ ਅਦਾਕਾਰ ਡਾ ਸ੍ਰੀਰਾਮ ਲਾਗੂ ਦੇ ਸਦੀਵੀ ਵਿਛੋੜੇ ਤੇ ਦੁੱਖ ਜ਼ਾਹਿਰ ਕੀਤਾ ਅਤੇ ਪੰਜਾਬੀ ਦੇ ਉੱਘੇ ਸਾਹਿਤਕਾਰ ਪ੍ਰੋ: ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਵੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਹਿੰਦਰ ਪਾਲ ਐਸ ਪਾਲ ਨੇ ਪ੍ਰੌ: ਸੁਰਜੀਤ ਹਾਂਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਉਹ ਉਹਨਾਂ ਨੂੰ ਮਿਲੇ ਸਨ ਤੇ ਬਹੁਤ ਵਧੀਆ ਸਖਸ਼ੀਅਤ ਸੀ। ਸਿੱਖ ਇਤਿਹਾਸਕਾਰ ਪੰਜਾਬੀ ਸਾਹਿਤ ਤੇ ਚੰਡੀਗੜ੍ਹ ਸਾਹਿਤ ਅਕੈਡਮੀ ਦੇ ਐਵਾਰਡੀ ਲੇਖਕ ਸਨ। ਉਹਨਾਂ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ। ਉਹਨਾਂ ਦੀ ਪੁਸਤਕ ‘ਮਿੱਟੀ ਦੀ ਢੇਰੀ’ ਬਹੁਤ ਪ੍ਰਸਿੱਧ ਹੋਈ। ਉਹਨਾਂ ਸ਼ੇਅਰਪੀਅਰ ਦੀਆਂ ਰਚਨਾਵਾਂ ਦਾ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ। ਜਿਸਦੇ ਬਦਲੇ ਉਹਨਾਂ ਦਾ ਲੰਡਨ ਵਿੱਚ ਸਨਮਾਨ ਕੀਤਾ ਗਿਆ। ਉਹਨਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਜਗਦੇਵ ਸਿੱਧੂ ਨੇ ਵੀ ਉਹਨਾਂ ਬਾਰੇ ਜਾਣਕਾਰੀ ਵਿੱਚ ਵਾਧਾ ਕੀਤਾ ਤੇ ਆਪਣੀ ਇੱਕ ਰਚਨਾ ਨਾਲ ਹਾਜ਼ਰੀ ਲਵਾਈ। ਕੱਲ ਹੀ ਭਾਰਤ ਤੋਂ ਵਾਪਸ ਪਰਤੇ ਸਾਬਕਾ ਪ੍ਰਧਾਨ ਬਲਜਿੰਦਰ ਸੰਘਾ ਨੇ ਆਪਣੀ ਭਾਰਤ ਫੇਰੀ ਦੀਆਂ ਯਾਂਦਾਂ ਸਾਂਝੀਆਂ ਕੀਤੀਆ। ਅੱਜ ਦੀ ਮੀਟਿੰਗ ਦੀ ਖਾਸ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਦਵਿੰਦਰ ਮਲਹਾਂਸ ਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਦੇ ਹੋਣ ਵਾਲੇ ਨੋਵੇਂ ਸਮਾਗਮ ਬਾਰੇ ਦੱਸਿਆ। ਇਹ ਸਮਾਗਮ 21 ਮਾਰਚ 2020 ਦਿਨ ਸ਼ਨੀਵਾਰ ਨੂੰ ਸਮਾਂ ਦੋ ਤੋਂ ਪੰਜ ਵਜੇ ਵਾਈਟਹੌਰਨ ਕਮਿਊਨਟੀ ਹਾਲ ਨੌਰਥ ਈਸਟ ਵਿੱਚ ਹੋਏਗਾ। ਜਿਸ ਵਿੱਚ ਇੱਕ ਤੋਂ ਦੱਸ ਗਰੇਡ ਦੇ ਬੱਚੇ ਭਾਗ ਲੈਣਗੇ। ਪਹਿਲੇ , ਦੂਜੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਏਗਾ। ਇਸ ਸਾਲ ਦੇ ਯੂਥ ਐਵਾਰਡ (ਸਮਾਜ ਸੇਵਾ ਕੈਟਗਰੀ) ਲਈ ਨੂਰਜੋਤ ਕਲਸੀ ਨੂੰ ਸਨਮਾਨਿਤ ਕੀਤਾ ਜਾਏਗਾ।ਪਿਛਲੇ ਸਾਲ ਦੇ ਇਸ ਸਮਾਗਮ ਦੇ ਜੇਤੂ ਬੱਚਿਆ ਤੇ ਪੰਜਾਬੀ ਲਿਖਾਰੀ ਸਭਾਂ ਦੀ ਕਾਰਜਕਾਰੀ ਕਮੇਟੀ ਨੇ 21 ਮਾਰਚ ਨੂੰ ਹੋਣ ਵਾਲੇ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ। ਹੋਰ ਜਾਣਕਾਰੀ ਆਉਣ ਵਾਲੇ ਸਮੇ ਵਿੱਚ ਸਾਂਝੀ ਕੀਤੀ ਜਾਏਗੀ।ਸੁਖਬੀਰ ਗਰੇਵਾਲ ਨੇ ਪੰਜਾਬੀ ਬੋਲੀ ਸਿੱਖਣ ਲਈ ਐਤਵਾਰ ਨੂੰ ਜੈਨਸਿਸ ਸੈਂਟਰ ਵਿੱਚ ਲਗਾ ਰਹੇ ਕਲਾਸਾਂ ਬਾਰੇ ਜਾਣਕਾਰੀ ਦਿੱਤੀ ਤੇ ਮਾਪਿਆਂ ਨੂੰ ਬੱਚਿਆ ਨੂੰ ਕਲਾਸਾਂ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਤੇ 2020 ਦਾ ਪੰਜਾਬੀ ਸਭਿਆਚਾਰ ਕæਲੰਡਰ ਜੋ ਬਹੁਤ ਸਖਤ ਮਿਹਨਤ ਨਾਲ ਤਿਆਰ ਕੀਤਾ ਗਿਆ ਸਭ ਨੂੰ ਫਰੀ ਵੰਡਿਆ ਗਿਆ।ਜਗਦੀਸ਼ ਚੋਹਕਾ ਤੇ ਰਜਿੰਦਰ ਚੋਹਕਾ ਨੇ ਭਾਰਤ ਵਿੱਚ ਹੋ ਰਹੇ ਨਾਗਰਿਤਾ ਤੇ ਵੱਖਵਾਦ ਵਰਤਾਰੇ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ।ਹਰੀਪਾਲ ਨੇ ਇਸੇ ਨਿਖੇਧੀ ਨੂੰ ਅੱਗੇ ਤੋਰਦਿਆਂ ਸੰਸਾਰ ਪੱਧਰ ਦੇ ਲੋਕਤੰਤਰ ਤੇ ਗੱਲ ਕਰਦਿਆ ਅੱਜ ਦੇ ਨੇਤਾਵਾਂ ਦੀ ਤੁਲਨਾ ਹਿਟਲਰ ਵਰਗੇ ਤਾਨਾਸ਼ਾਹ ਨਾਲ ਕੀਤੀ।ਜਿਵੇ ਉਹ ਘੱਟ ਗਿਣਤੀਆਂ ਦੇ ਖਿਲਾਫ ਜਨਤਾ ਨੂੰ ਉਕਸਾਉਦਾ ਸੀ ਉਵੇਂ ਹੀ ਹੁਣ ਹੋ ਰਿਹਾ ਹੈ।ਨਛੱਤਰ ਪੁਰਬਾ ਨੇ ਪੰਜਾਬੀ ਬੋਲੀ ਦੇ ਪਾਸਾਰ ਤੇ ਸਾਂਭ ਸੰਭਾਲ ਦੀ ਗੱਲ ਕੀਤੀ। ਰਚਨਾਵਾਂ ਦੇ ਦੌਰ ਵਿੱਚ ਹਰਕੀਰਤ ਧਾਲੀਵਾਲ ਨੇ ‘ਕਵੀ ਦੀ ਪਤਨੀ’ ਹਾਸ ਰਾਸ ਕਵਿਤਾ ਨਾਲ ਮਾਹੌਲ ਵਿੱਚ ਰੰਗ ਭਰਿਆ। ਸੁਰਿੰਦਰਦੀਪ ਸਿੰਘ ਰਹਿਲ ਨੇ ਗੀਤ ‘ਮੈਂ ਤੇਰੇ ਉੱਤੇ’, ਹਰਪ੍ਰੀਤ ਗਿੱਲ ਨੇ ਕਹਾਣੀ ‘ਅਸਲੀ ਸੁੰਦਰਤਾ’, ਤਰਲੋਚਨ ਸੈਂਭੀ ਨੇ ਨਸਲਵਾਦ ਤੇ ਸੰਤ ਰਾਮ ਉਦਾਸੀ ਦੀ ਕਵਿਤਾ ‘ਇਨਕਲਾਬ ਨੇ ਕਦੇ ਵੀ ਰੁੱਕਣਾ ਨਹੀ’ ਗੁਰਦੀਸ਼ ਗਰੇਵਾਲ ਨੇ ‘ਰਾਖਾ ਬਾਗ ਉਜਾੜੇ’ ਬਹਾਦੁਰ ਡਾਲਵੀ ਨੇ ‘ਨਵੇਂ ਸਾਲ ਦੇ ਸੂਰਜਾ’ ਜਸਬੀਰ ਸਹੋਤਾ ਨੇ ‘ਜਦ ਵੱਧਣ ਲੱਗਾ ਹਨੇਰਾ’ ਸਰਬਜੀਤ ਉੱਪਲ ਨੇ ‘ਜਖ਼ਮ’ ਸੁਖਵਿੰਦਰ ਸਿੰਘ ਤੂਰ ਨੇ ‘ਮੈਂ ਗੀਤ ਗੁਰੁ ਗੋਬਿੰਦ ਸਿੰਘ ਦਾ’ ਮੰਗਲ ਚੱਠਾ ਨੇ ਟਰੱਕ ਡਰਾਈਵਰਾਂ ਦਾ ਗੀਤ ‘ਸਰੀ ਤੋਂ ਲੋਡ’ ਬੱਚਿਆ ਦੇ ਸਮਾਗਮ ਦੀ ਪਿਛਲੇ ਵਰ੍ਹੇ ਦੀ ਜੇਤੂ ਬੱਚੀ ਸਲੋਨੀ ਗੌਤਮ ਨੇ ਲੋਕ ਤੱਥ ਪੇਸ਼ ਕਰਕੇ ਸਭ ਦਾ ਪਿਆਰ ਤੇ ਅਸ਼ੀਰਵਾਦ ਹਾਸਲ ਕੀਤਾ।ਇਸ ਮੌਕੇ ਸਿਮਰ ਚੀਮਾ, ਪਵਨਦੀਪ ਬਾਂਸਲ, ਪ੍ਰਭਮਨਵੀਰ ਬਾਂਸਲ, ਸਰਬਜੀਤ, ਬਲਵੀਰ ਗੋਰਾ, ਸਰਵਨ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ ਰਹਿਲ,ਰਕੇਸ਼ ਕੁਮਾਰ ਗੌਤਮ, ਕਮਲਜੀਤ ਗਰੇਵਾਲ, ਪ੍ਰਭਲੀਨ ਗਰੇਵਾਲ, ਬਲਦੇਵ ਕੌਰ ਗਰੇਵਾਲ, ਸਤਵਿੰਦਰ ਕੌਰ, ਜਸਵਿੰਦਰ ਕੌਰ, ਬਲਦੇਵ ਕੌਰ ਆਦਿ ਹਾਜ਼ਰ ਸਨ। ਚਾਹ ਪਾਣੀ ਤੇ ਸਨੈਕਸ ਦਾ ਪ੍ਰਬੰਧ ਖਜਾਨਚੀ ਗੁਰਲਾਲ ਰੂਪਾਲੋ ਤੇ ਉਹਨਾਂ ਦੀ ਪਤਨੀ ਨੇ ਕੀਤਾ। ਅਖੀਰ ਵਿੱਚ ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 16 ਫਰਵਰੀ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਬਾਅਦ ਦੁਪਿਹਰ ਦੋ ਵਜੇ ਹੋਏਗੀ ਸਭ ਨੂੰ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ।ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 4039932201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 5874377805 ਤੇ ਸੰਪਰਕ ਕੀਤਾ ਜਾ ਸਕਦਾ ਹੈ।