ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਰਿਹਾ ਸਮਾਗਮ
ਮੇਪਲ ਪੰਜਾਬੀ ਮੀਡੀਆ:- ਕੌਸਲ ਆਫ ਸਿੱਖ ਔਰਗੇਨਾਈਜੇਸ਼ਨ ਕੈਲਗਰੀ (ਕੋਸੋ) ਵੱਲੋਂ ਕੈਲਗਰੀ ਨਾਰਥ-ਈਸਟ ਦੇ ਫਾਲਕਿਨਰਿਜ ਕਮਿਊਨਟੀ ਹਾਲ ਵਿਚ ਨਵੰਬਰ 22 ਨੁੰ ਇਕ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਕੈਲਗਰੀ ਦੀਆਂ ਸਭ ਸਮਾਜਿਕ ਖੇਤਰ ਵਿਚ ਕੰਮ ਕਰਨ ਵਾਲੀਆਂ ਮੁਨਾਫਾ ਰਹਿਤ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਭੇਜੇ ਗਏ। ਖ਼ਾਸ ਕਰਕੇ ਜੋ ਸੰਸਥਾਵਾਂ ਕੌਸਲ ਆਫ ਸਿੱਖ ਔਰਗੇਨਾਈਜੇਸ਼ਨ ਕੈਲਗਰੀ (ਕੋਸੋ) ਦੇ ਨਾਲ ਲੰਬੇ ਸਮੇਂ ਤੋਂ ਜੁੜ੍ਹੀਆਂ ਹਨ ਅਤੇ ਉਹਨਾਂ ਦੇ ਬਹੁਤੇ ਮਹੀਨਾਵਾਰ ਸਮਾਗਮ ਕੋਸੋ ਹਾਲ ਵਿਚ ਹੁੰਦੇ ਹਨ। ਸਮਾਗਮ ਦਾ ਸਾਰਾ ਪ੍ਰਬੰਧ ਕੋਸੋ ਦੀ ਪੰਜ ਮੈਂਬਰੀ ਟੀਮ ਵੱਲੋਂ ਵਧੀਆ ਢੰਗ ਨਾਲ ਚਲਾਇਆ ਗਿਆ। ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ ਅਤੇ ਬਲਵਿੰਦਰ ਕੌਰ ਬਰਾੜ ਅਤੇ ਰਾਜਵਿੰਦਰ ਸਿੰਘ ਰਾਹੀ ਨੇ ਪੰਜਾਬੀ ਬੋਲੀ ਅਤੇ ਸਿੱਖ ਧਰਮ ਅਤੇ ਕਰਾਮਾਤਾਂ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਪਰ ਦੋਹਾ ਬੁਲਾਰਿਆਂ ਨੇ ਆਪਣੇ ਲੈਕਚਰ ਦੇ ਸ਼ੁਰੂ ਵਿਚ ਕਿਹਾ ਕਿ ਇਹ ਉਹਨਾਂ ਨੁੰ ਦਿੱਤਾ ਗਿਆ ਵਿਸ਼ਾ ਹੈ ਨਾ ਕਿ ਉਹਨਾਂ ਦੀ ਮੁਹਰਾਤ ਦਾ ਵਿਸ਼ਾ। ਸ਼ਾਇਦ ਇਸੇ ਕਰਕੇ ਦੋਵੇ ਬੁਲਾਰੇ ਬਹੁਤਾ ਗੰਭੀਰ ਪ੍ਰਭਾਵ ਨਾ ਛੱਡ ਸਕੇ।ਸਭ ਹਾਜ਼ਰ ਸੰਸਥਾਵਾਂ ਨੂੰ ਵਿਸ਼ੇਸ ਮਾਣ ਪੱਤਰ ਭੇਂਟ ਕੀਤੇ ਗਏ। ਢਾਡੀ ਜੱਥੇ ਅਤੇ ਸਰਬ ਅਕਾਲ ਮਿਊਜਿਕ ਅਕੈਡਮੀ ਦੇ ਸੰਗੀਤਕ ਕਲਾਕਾਰਾਂ ਦੀ ਵਿਸ਼ੇਸ਼ ਹਾਜ਼ਰੀ ਰਹੀ।ਮੁੱਖ ਪਰਬੰਧਕ ਹਰਦਿਆਲ ਸਿੰਘ ਮਾਨ (ਹੈਪੀ ਮਾਨ) ਅਤੇ ਹਰਜੀਤ ਸਰੋਆ ਦੀ ਅਗਵਾਈ ਵਿਚ ਇਹ ਇੱਕ ਸਮਾਜਿਕ ਸਾਂਝ ਅਤੇ ਵਿਚਾਰ-ਵਿਟਾਂਦਰੇ ਦਾ ਸਫ਼ਲ ਪਰੋਗਰਾਮ ਹੋ ਨਿੱਬਿੜਿਆ।ਜਿਸ ਵਿਚ ਸਭ ਹਾਜ਼ਰੀਨ ਲਈ ਚਾਹ ਤੋਂ ਲੈ ਕੇ ਡਿਨਰ ਤੱਕ ਦਾ ਵਿਸ਼ੇਸ਼ ਪਰਬੰਦ ਸੀ। ਸਬਰੰਗ ਰੇਡੀਓ ਤੋਂ ਰਜੇਸ਼ ਅੰਗਰਾਲ, ਜੱਗ ਪੰਜਾਬੀ ਟੀ. ਵੀ. ਤੋਂ ਸਤਵਿੰਦਰ ਸਿੰਘ ਅਤੇ ਪਰਾਈਮ ਏਸ਼ੀਆ ਟੀ. ਵੀ. ਦੀ ਟੀਮ ਨੇ ਸਮਾਗਮ ਦੀ ਵਿਸ਼ੇਸ਼ ਕਵੇਰੇਜ ਕੀਤੀ।