ਜੋਰਾਵਰ ਬਾਂਸਲ ਕੈਲਗਰੀ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ 17 ਨਵੰਬਰ ਦਿਨ ਐਤਵਾਰ ਬਾਅਦ ਦੁਪਿਹਰ ਦੋ ਵਜੇ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਸਾਹਿਤਕ ਪ੍ਰੇਮੀਆਂ ਨੂੰ ਜੀ ਆਇਆਂ ਆਖਿਆਂ ਅਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਦੇ ਨਾਲ ਜਗਦੇਵ ਸਿੱਧੂ ਤੇ ਐਡਮਿੰਟਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਕੁਲਦੀਪ ਕੌਰ ਨੂੰ ਸੱਦਾ ਦਿੱਤਾ। ਨਵੰਬਰ ਮਹੀਨੇ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆ ਉਹਨਾਂ ਸਾਰੀ ਲੁਕਾਈ ਨੂੰ ਗੁਰੁ ਨਾਨਕ ਦੇਵ ਜੀ ਦੇ ਆਗਮਨ ਪੂਰਬ ਦੀਆਂ ਵਧਾਈਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕੀਤਾ ਗਿਆ।ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੀ ਪ੍ਰਸੰਸਾ ਕੀਤੀ।ਡੌਨ ਚੈਰੀ ਵਲੋਂ ਕੈਨੇਡੀਅਨ ਫੋਜੀਆਂ ਦੇ ਯਾਦਗਾਰੀ ਦਿਵਸ ਉੱਤੇ ਪ੍ਰਵਾਸੀਆਂ ਲਈ ਬੋਲੀ ਗਈ ਅਸਭਿਅਕ ਸ਼ਬਦਾਬਲੀ ਦੀ ਨਿਖੇਧੀ ਕੀਤੀ ਗਈ, ਨਵੰਬਰ 84 ਦੇ ਕਾਲੇ ਮੰਦਭਾਗੇ ਵਰਤਾਰੇ ਦੀ ਗੱਲ ਵੀ ਕੀਤੀ ਗਈ।ਸ਼ੋਕ ਮਤੇ ਸਾਂਝੇ ਕਰਦਿਆ ਪੰਜਾਬੀ ਕਵੀ ਸੁਖਚੈਨ ਮਿਸਤਰੀ, ਉੱਘੇ ਸਾਹਿਤਕਾਰੀ ਪੂਰਨ ਮੁਦਗਿੱਲ, ਕਹਾਣੀਕਾਰ ਕਸ਼ਮੀਰ ਸਿੰਘ ਪੰਨੂ, ਐਗਰੀਕਲਚਰ ਯੂਨੀਵਰਸਿਟੀ ਵਾਈਸ ਚਾਂਸਲਰ ਖੇਮ ਸਿੰਘ, ਅਦਾਕਾਰ ਤੇ ਰੰਗ ਕਰਮੀ ਨਰਿੰਦਰ ਜੱਟੂ ਦੇ ਸਦੀਵੀ ਵਿਛੋੜੇ ਉੱਤੇ ਪੰਜਾਬੀ ਲਿਖਾਰੀ ਸਭਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹਨਾਂ ਹਸਤੀਆਂ ਦਾ ਪੰਜਾਬੀ ਸਾਹਿਤ ਅਤੇ ਕਲਚਰ ਵਿੱਚ ਵੱਡਮੁੱਲਾਂ ਯੋਗਦਾਨ ਰਿਹਾ।ਰਚਨਾਵਾਂ ਦੇ ਦੌਰ ਵਿੱਚ ਬਲਜਿੰਦਰ ਸੰਘਾ ਨੇ ‘ਮਜਦੂਰ’ ਤੇ ਗਦਰੀ ਬੋਲੀਆਂ , ਜੋਗਾ ਸਿੰਘ ਸਹੋਤਾ ਨੇ ਗੀਤ ਤੇ ਗਜ਼ਲ ਨਾਲ, ਗੁਰਦੀਸ਼ ਕੌਰ ਗਰੇਵਾਲ ਨੇ ਇਨਕਲਾਬੀ ਕਵਿਤਾ ‘ਮੈਂ ਨਾਨਕ ਦਾ ਪੈਰੋਕਾਰ’, ਜਗਦੇਵ ਸਿਧੂ ਨੇ ਕਵਿਤਾ ‘ਤੇਰਾ ਸੁੱਚਾ ਨਾ’, ਨਵਪ੍ਰੀਤ ਰੰਧਾਵਾ(ਕਲਸਾ) ਨੇ ‘ਪਰਦੇ ਹਨੇਰਿਆ ਦੇ’ ਗਜ਼ਲ, ਬਲਵੀਰ ਗੋਰਾ ਨੇ ‘ਤੇਰੇ ਦਰ ਉੱਤੇ’, ’84 ਵਾਲੇ ਦੰਗੇ’, ਹਰਮਿੰਦਰ ਚੁੱਘ ਨੇ ‘ਅਸੀ ਬਾਗੀ ਬਾਣੀ ਤੋਂ’, ਗੁਰਚਰਨ ਹੇਅਰ ਨੇ ‘ਜੰਗਲ ਰਾਜ’ , ਲਖਵਿੰਦਰ ਜੌਹਲ ਨੇ ‘ਹੇ ਬਾਬਾ ਨਾਨਕ’, ਜਸਬੀਰ ਸਹੋਤਾ ਨੇ ਚੰਦ ਕੁ ਸ਼ੇਅਰ , ਸਰਬਜੀਤ ਉੱਪਲ ਨੇ ‘ ਛੇੜ ਮਰਦਾਨਿਆ’, ਬਹਾਦਰ ਡਾਲਵੀ ਨੇ ‘ਵਿੱਚ ਨਨਕਾਣੇ’ ਤੇ ਸਰਵਣ ਸਿੰਘ ਸੰਧੂ ਨੇ ਹਾਸਰਸ ਵਿਅੰਗਮਈ ਕਵਿਤਾ ‘ਕੈਨੇਡਾ’, ਤੇ ਸ਼ਿਵ ਕੁਮਾਰ ਸ਼ਰਮਾ ਨੇ ਚੁਟਕਲਿਆ ਨਾਲ ਹਾਜ਼ਰੀ ਲਵਾਈ। ਐਡਮਿੰਟਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਬਹੁਪੱਖੀ ਲੇਖਿਕਾਂ ਜਰਨੈਲ ਕੌਰ ਧਾਲੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੀਆਂ 12 ਕਿਤਾਬਾਂ ਦਾ ਸੈੱਟ ਪੰਜਾਬੀ ਲਿਖਾਰੀ ਸਭਾ ਨੂੰ ਭੇਂਟ ਕੀਤਾ। ਉਹਨਾਂ ਦੇ ਬੇਟੇ ਉੱਘੇ ਪੱਤਰਕਾਰ ਰਘੂਵੀਰ ਬਿਲਾਸਪੁਰੀ ਨੇ ਉਹਨਾਂ ਦੀਆਂ ਕਿਤਾਬਾਂ ਬਾਰੇ ਚਰਚਾ ਕੀਤੀ। ਸਰਬਜੀਤ ਜਵੰਦਾ, ਨਰਿੰਦਰ ਢਿੱਲੋਂ ਤੇ ਜਗਦੀਸ਼ ਸਿੰਘ ਚੋਹਕਾ ਨੇ ਗੁਰੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਫਲਸਫੇ ਦੀ ਗੱਲ ਕੀਤੀ ਅਤੇ ਉਹਨਾਂ ਦੀਆਂ ਸਿਖਿਆਵਾਂ ਉੱਤੇ ਅਮਲ ਕਰਨ ਲਈ ਜੋਰ ਦਿੱਤਾ। ਇਸ ਮੌਕੇ ਸੁਖਦਰਸ਼ਨ ਸਿੰਘ ਜੱਸਲ, ਅਜਾਇਬ ਸਿੰਘ ਭੰਗੂ, ਸਿਮਰ ਚੀਮਾ, ਰਜਿੰਦਰ ਕੌਰ ਚੋਹਕਾ, ਸੱਤਪਾਲ ਕੌਸ਼ਲ, ਪਿਆਰਾ ਲਾਲ ਕੌਸ਼ਲ,ਹਰੀਪਾਲ , ਨਛੱਤਰ ਪੁਰਬਾ,ਤਰਲੋਚਨ ਸੈਂਭੀ, ਰਣਜੀਤ ਸਿੰਘ , ਮਨਜੀਤ ਕੌਰ, ਸਤਵਿੰਦਰ ਸਿੰਘ(ਜੱਗ ਟੀਵੀ), ਜਸਜੀਤ ਸਿੰਘ ਧਾਮੀ(ਪ੍ਰਵਾਸੀ ਪੰਜਾਬੀ),ਮਹਿੰਦਰਪਾਲ , ਪਵਨਦੀਪ ਬਾਂਸਲ ਆਦਿ ਸ਼ਾਮਲ ਸਨ। ਕੈਮਰੇ ਤੇ ਹਾਜਰੀ ਰਜਿਸਟਰ ਦੀ ਜਿੰਮੇਵਾਰੀ ਮੰਗਲ ਚੱਠਾ ਅਤੇ ਚਾਹ ਬਣਾਉਣ ਦੀ ਸੇਵਾ ਖਜਾਨਚੀ ਗੁਰਲਾਲ ਸਿੰਘ ਰੂਪਾਲੋਂ ਤੇ ਸਹਿ ਖਜਾਨਚੀ ਮਹਿੰਦਰਪਾਲ ਐਸ ਪਾਲ ਨੇ ਨਿਭਾਈ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 15 ਦਸੰਬਰ ਨੂੰ ਆ ਰਹੀ ਹੈ ਉਸ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ਤੇ ਸੰਪਰਕ ਕੀਤਾ ਜਾ ਸਕਦਾ ਹੈ।