ਬੱਚਿਆਂ ਦੇ ਖੇਡ ਮੈਦਾਨ ਬਨਾਉਣ ਲਈ 10 ਨਵੰਬਰ ਨੂੰ ਸੰਗਤਾਂ ਨੂੰ ਦਿਲ ਖੋਲ੍ਹਕੇ ਦਾਨ ਦੇਣ ਦੀ ਬੇਨਤੀ
ਮੇਪਲ ਪੰਜਾਬੀ ਮੀਡੀਆ- ਗੁਰੂਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ, ਕੈਨੇਡਾ ਵੱਲੋਂ 10 ਨਵੰਬਰ 2019 ਦਿਨ ਐਤਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂਪਰਬ ਸਮੇਂ ਵਿਸ਼ੇਸ਼ ਫੰਡਰੇਜ਼ਿੰਗ ਰੇਡੀਓਥੋਨ ਕੀਤੀ ਜਾਵੇਗੀ।ਜਿਸ ਦਾ ਉਦੇਸ਼ ਬੱਚਿਆਂ ਦੇ ਖੇਡ ਮੈਦਾਨ ਬਨਾਉਣ ਲਈ ਧਨ ਜੁਟਾਉਣਾ ਹੋਵੇਗਾ। ਗੁਰੂਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕੀ ਕਮੇਟੀ ਅਤੇ ਮੌਜੂਦਾ ਮੁੱਖ ਸੇਵਾਦਾਰ ਅਮਨਪ੍ਰੀਤ ਸਿੰਘ ਗਿੱਲ ਅਨੁਸਾਰ ਇਹ ਖੇਡ ਮੈਦਾਨ ਖਾਲਸਾ ਸਕੂਲ ਦੇ ਨਾਲ ਵਾਲੀ ਜ਼ਮੀਨ ਜੋ ਲੀਜ ਤੇ ਹੈ ਵਿਚ ਤਿਆਰ ਕਰਨ ਦਾ ਇਰਾਦਾ ਹੈ। ਜੇਕਰ ਸੰਗਤ ਦਾ ਭਰਪੂਰ ਸਹਿਯੋਗ ਮਿਲਿਆ ਤਾਂ ਜ਼ਮੀਨ ਖਰੀਦੀ ਵੀ ਜਾ ਸਕਦੀ ਹੈ। ਇਹਨਾਂ ਦਾ ਕੁੱਲ ਖਰਚ ਇੱਕ ਮਿਲੀਅਨ ਡਾਲਰ ਤੋਂ ਲੈ ਕੇ ਪੂਰਾ ਢਾਂਚਾ ਤਿਆਰ ਕਰਨ ਤੱਕ ਦੋ ਮਿਲੀਅਨ ਡਾਲਰ ਤੱਕ ਹੈ। ਜਿਸ ਵਿਚ ਹਾਕੀ,ਸੌਕਰ ਤੋਂ ਲੈ ਕੇ ਹੋਰ ਖੇਡਾਂ ਲਈ ਵੀ ਮੈਦਾਨ ਤਿਆਰ ਕਰਨ ਦਾ ਉਦੇਸ਼ ਹੈ। ਦਾਨ ਦੇਣ ਲਈ ਸੰਗਤਾਂ 10 ਨਵੰਬਰ ਐਤਵਾਰ ਸਵੇਰ ਦੇ 11 ਵਜੇ ਤੋਂ ਸ਼ਾਮ ਦੇ 9 ਵਜੇ ਤੱਕ ਸਹਿਯੋਗ ਕਰ ਸਕਦੀਆਂ ਹਨ। ਇਸ ਲਈ ਕੈਸ਼, ਕਰੈਡਿਟ ਕਾਰਡ ਅਤੇ ਚੈੱਕ ਰਾਹੀ ਦਾਨ ਕੀਤਾ ਜਾ ਸਕਦਾ ਹੈ। ਇਸ ਰੇਡੀਓਥਾਨ ਵਿਚ ਪੰਜਾਬੀ ਮੀਡੀਆ ਕਲੱਬ ਕੈਲਗਰੀ ਦਾ ਵਿਸ਼ੇਸ਼ ਸਹਿਯੋਗ ਰਹੇਗਾ।