Get Adobe Flash player

ਕਾਰਜਕਾਰੀ ਕਮੇਟੀ ਵਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਆਉਣ ਵਾਲੇ ਦੋ ਸਾਲਾਂ ਲਈ ਜਿੰਮੇਵਾਰੀ ਸੌਪੀ ਗਈ।

ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਦੀ ਸ਼ੁਰੂਆਤ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ ਗਿੱਲ ਨੇ ਜਿੱਥੇ ਸਭਾ ਦਾ ਵੀਹ ਸਾਲਾ ਮਾਣਮੱਤੇ ਇਤਿਹਾਸ ਦਾ ਸੰਖੇਪ ਸ਼ਬਦਾਂ ਵਿੱਚ ਵਰਨਣ ਕੀਤਾ ਉਥੇ ਹੀ aa.sabha oct21,19,1mਆਉਣ ਵਾਲੇ ਦੋ ਸਾਲਾਂ ਲਈ ਚੁਣੀ ਗਈ ਨਵੀਂ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ। ਜਿਸ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ, ਮੀਤ ਪ੍ਰਧਾਨ ਬਲਵੀਰ ਗੋਰਾ, ਜਨਰਲ ਸਕੱਤਰ ਜੋਰਾਵਰ ਬਾਂਸਲ, ਸਕੱਤਰ ਮੰਗਲ ਚੱਠਾ, ਖਜਾਨਚੀ ਗੁਰਲਾਲ ਰੂਪਾਲੋ, ਸਹਿ ਖਜਾਨਚੀ ਮਹਿੰਦਰਪਾਲ ਐਸ ਪਾਲ , ਮੈਂਬਰ ਹਰੀਪਾਲ, ਤਰਲੋਚਨ ਸੈਂਭੀ, ਬਲਜਿੰਦਰ ਸੰਘਾ, ਰਣਜੀਤ ਸਿੰਘ, ਪਰਮਿੰਦਰ ਰਮਨ ਦੇ ਨਾਵਾਂ ਦਾ ਜ਼ਿਕਰ ਕੀਤਾ। ਸਰਵਸੰਮਤੀ ਨਾਲ ਹੋਈ ਇਸ ਚੋਣ ਦੀ ਸਭ ਨੇ ਸ਼ਲਾਘਾ ਕੀਤੀ ਤੇ ਤਾੜ੍ਹੀਆਂ ਦੀ ਗੂੰਜ ਨਾਲ ਇਸ ਨੂੰ ਸਮਰਥਨ ਦਿੱਤਾ। ਪ੍ਰਧਾਨ ਬਲਜਿੰਦਰ ਸੰਘਾ ਤੇ ਜਨਰਲ ਸਕੱਤਰ ਰਣਜੀਤ ਸਿੰਘ ਵਲੋਂ ਨਵੇਂ ਬਣੇ ਅਹਦੇਦਾਰਾਂ ਨੂੰ ਸਟੇਜ ਤੋਂ ਰਸਮੀ ਢੰਗ ਨਾਲ ਜਿੰਮੇਵਾਰੀ ਸੋਂਪੀ ਗਈ। ਸਭਾ ਦੀ ਅਗਲੀ ਕਾਰਵਾਈ ਸ਼ੁਰੂ ਕਰਦਿਆ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਧੰਨਵਾਦੀ ਸ਼ਬਦਾਂ ਨਾਲ ਸਾਰਿਆਂ ਵਲੋਂ ਸਹਿਯੋਗ ਦੇਣ ਲਈ ਅਪੀਲ ਕੀਤੀ। ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਰਪ੍ਰਸਤ ਜਸਵੰਤ ਸਿੰਘ ਗਿੱਲ, ਨਵੇਂ ਪ੍ਰਧਾਨ ਦਵਿੰਦਰ ਮਲਹਾਂਸ, ਸਮਾਜ ਚਿੰਤਕ ਰਜਿੰਦਰ ਕੌਰ ਚੋਹਕਾ ਨੂੰ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆ ਉਹਨਾਂ ਨੇ ਪੰਜਾਬੀ ਕਵੀ ਸਵਰਨ ਸਿੰਘ ਪਰਵਾਨਾ(ਜੱਦੀ ਪਿੰਡ ਸਿੰਬਲੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ)ਜਿਹਨਾਂ 35 ਸਾਲ ਬਾਬਾ ਬੁੱਲੇ ਸ਼ਾਹ ਪੁਰਸਕਾਰ ਸੰਸਥਾ ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ( ਡੈਨਮਾਰਕ)ਵੱਖ ਵੱਖ ਲੇਖਕਾਂ ਨੂੰ ਦਿੱਤਾ ਤੇ ਲੁਧਿਆਣੇ ਤੋਂ ‘ਸੋਨ ਸਵੇਰਾ’ ਨਾਮ ਦਾ ਮੈਗਜੀਨ ਵੀ ਛਾਪਦੇ ਸਨ।ਉਰਦੂ ਦੇ ਸ਼੍ਰੋਮਣੀ ਸਾਹਿਤਕਾਰ ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਬੁੱਧੀਜੀਵੀ ਤੇ ਚਿੰਤਕ ਪ੍ਰੋ: ਪ੍ਰੇਮ ਕੁਮਾਰ ‘ਨਜ਼ਰ’ ਵੀ ਸਦੀਵੀ ਵਿਛੋੜਾ ਦੇsabha oct20,19,2 ਗਏ ਹਨ। ਉੱਘੇ ਸਾਹਿਤਕਾਰ ਤੇ ਨਾਟਕਕਾਰ ਦਲੇਰ ਸਿੰਘ ਪੰਛੀ ਵੀ ਅਕਾਲ ਚਲਾਣਾ ਕਰ ਗਏ।ਇਹਨਾਂ ਸਾਹਿਤਕ ਹਸਤੀਆਂ ਦੇ ਚਲਾਣੇ ਤੇ ਸਭਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸਦੇ ਨਾਲ ਹੀ ਡਿਪਟੀ ਸੰਦੀਪ ਸਿੰਘ ਧਾਲੀਵਾਲ (42 ਸਾਲ, ਟੈਕਸਸ ਅਮਰੀਕਾ )ਦੀ ਸ਼ਹੀਦੀ ਦੇ ਜ਼ਜਬੇ ਨੂੰ ਸਲਾਮ ਕਰਦਿਆ ਸਭ ਨੇ ਉਸਦੇ ਜਾਣ ਤੇ ਦੁੱਖ ਪ੍ਰਗਟ ਕੀਤਾ।ਅਗਲੀ ਕਾਰਵਾਈ ਵਿੱਚ ਬਲਜਿੰਦਰ ਸੰਘਾ ਨੇ ਆਪਣੀ ਹਾਜ਼ਰੀ ਲਵਾਈ । ਕਵਿਤਾਵਾਂ ਦੇ ਦੌਰ ਵਿੱਚ ਮਹਿੰਦਰਪਾਲ ਐਸ ਪਾਲ ਨੇ ਗਜ਼ਲ ‘ਆ ਉੱਡੀਏ’ ਨਾਲ ਸ਼ੁਰੂਆਤ ਕੀਤੀ। ਗੁਰਦੀਸ਼ ਕੌਰ ਗਰੇਵਾਲ ਨੇ ਮਾਂ ਬੋਲੀ ਤੇ ਕਵਿਤਾ ‘ਮਾਂ ਤੇ ਮਾਸੀ’,ਬਲਵੀਰ ਗੋਰਾ ਨੇ ਗੀਤ ‘ਕੰਮ ਵੇਲੇ ਦਾ’, ਤਰਲੋਚਨ ਸੈਂਭੀ ਨੇ ‘ਗੁਰੂ ਨਾਨਕ ਸਭ ਦਾ ਪਿਆਰਾ’, ਗੁਰਚਰਣ ਹੇਅਰ ਨੇ ‘ਆਉਣਗੀਆਂ ਰੁੱਤਾਂ’, ਹਰਮਿੰਦਰ ਚੁੱਘ ਨੇ ‘ਇਸਤਰੀ’, ਸਰਬਜੀਤ ਉੱਪਲ ਨੇ ‘ਜ਼ਮਾਨੇ ਨਾਲ’, ਜਸਬੀਰ ਸਹੋਤਾ ਨੇ ‘ਰੂਬਾਈਆਂ’ਤੇ ਭਾਰਤ ਤੋਂ ਆਈ ਜਨਵਾਦੀ ਸਭਾ ਦੀ ਸਕੱਤਰ ਨਰਿੰਦਰ ਕੌਰ ਪੱਟੀ ਨੇ ਉਸਾਰੂ ਵਿਚਾਰਾਂ ਨਾਲ ਨਾਲ ਇੱਕ ਕਵਿਤਾ ਨਾਲ ਹਾਜ਼ਰੀ ਲਵਾਈ। ਨਰਿੰਦਰ ਸਿੰਘ ਢਿੱਲੋਂ ਨੇ ਗੁਰੁ ਨਾਨਕ ਦੇਵ ਜੀ ਦੇ ਉਪਦੇਸ਼ ਤੇ ਸਿੱਖਿਆਵਾਂ ਤੇ ਅਮਲ ਕਰਨ ਦੀ ਗੱਲ ਕੀਤੀ, ਇਸੇ ਲੜੀ ਵਿੱਚ ਅੱਗੇ ਜਗਦੀਸ਼ ਸਿੰਘ ਚੋਹਕਾ ਨੇ ਵਾਧਾ ਕੀਤਾ ਤੇ ਨਾਲ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਵੀ ਕੀਤੀ। ਰਜਿੰਦਰ ਕੌਰ ਚੋਹਕਾ ਨੇ ਪ੍ਰਮਾਣੂ ਬੰਬ ਤੇ ਜਮਹੂਰੀਅਤ ਬਾਰੇ ਵਿਚਾਰ ਪੇਸ਼ ਕੀਤੇ। ਨਛੱਤਰ ਪੁਰਬਾ ਨੇ ਪੰਜਾਬ ਦੇ ਮੌਜੂਦਾ ਹਾਲਾਤ ਉੱਤੇ ਵਿਅੰਗਮਈ ਸ਼ਬਦਾਂ ਵਿੱਚ ‘ਇੱਕ ਦੇਸ਼ ਇੱਕ ਭਾਸ਼ਾ’ਲੇਖ ਪੜ੍ਹਿਆ। ਹਰਪ੍ਰੀਤ ਗਿੱਲ ਨੇ ਕਹਾਣੀ ‘ਵੀਜ਼ੇ ਵਾਲਾ ਬਾਬਾ’ਰਾਹੀਂ ਪਾਖੰਡਵਾਦ ਉੱਤੇ ਚੋਟ ਕੀਤੀ।ਇਸ ਮੌਕੇ ਪਵਨਦੀਪ ਬਾਂਸਲ, ਸੁਖਦਰਸ਼ਨ ਸਿੰਘ ਜੱਸਲ, ਸਿਮਰ ਚੀਮਾ, ਸੁਰਿੰਦਰ ਚੀਮਾ, ਹਰਜਿੰਦਰ ਸਿੰਘ, ਗੁਰਨਾਮ ਸਿੰਘ ਗਿੱਲ, ਨਵਜੋਤ ਕੌਰ, ਗੁਰਵੀਨ ਚੱਠਾ, ਸਮੀਪ ਚੱਠਾ, ਜਗਤਾਰ ਸਿੰਘ ਸਿੱਧੂ ਤੇ ਗੁਰਮੀਤ ਸਿੰਘ ਹਾਜ਼ਰ ਸਨ। ਤਸਵੀਰਾਂ ਤੇ ਹਾਜ਼ਰੀ ਰਜਿਸਟਰ ਦੀ ਜਿੰਮੇਵਾਰੀ ਮੰਗਲ ਚੱਠਾ ਤੇ ਬਲਵੀਰ ਗੋਰਾ ਨੇ ਨਿਭਾਈ। ਚਾਹ ਬਣਾਉਣ ਦੀ ਜਿੰਮੇਵਾਰੀ ਮਹਿੰਦਰਪਾਲ ਐਸ ਪਾਲ ਨੇ ਕੀਤੀ ਉਥੇ ਹੀ ਚਾਹ ਪਕੌੜੇ ਆਦਿ ਦਾ ਪ੍ਰਬੰਧ ਹਰੀਪਾਲ ਵਲੋਂ ਇਸ ਖੁਸ਼ੀ ਵਿੱਚ ਕੀਤਾ ਗਿਆ ਕਿ ਉਹਨਾਂ ਦੇ ਘਰ ਦੋਹਤੀ ਦੀ ਆਮਦ ਹੋਈ ਹੈ।ਅਖੀਰ ਵਿੱਚ ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ ਕਿ 17 ਨਵੰਬਰ ਨੂੰ ਹੋਣ ਜਾ ਰਹੀ ਹੈ ‘ਚ ਆਉਣ ਲਈ ਬੇਨਤੀ ਕੀਤੀ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ਤੇ ਸੰਪਰਕ ਕੀਤਾ ਜਾ ਸਕਦਾ ਹੈ।