ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਹਰ ਸਾਲ ਨਿਰਵਿਘਨ ਆਪਣਾ ਸਲਾਨਾ ਸਮਾਗਮ ਕਰਦੀ ਆ ਰਹੀ ਹੈ। ਜਿਸ ਵਿੱਚ ਸਮਾਜ ਪ੍ਰਤੀ ਚਿੰਤਤ ਲੇਖਕ ਦਾ ਸਨਮਾਨ ਕੀਤਾ ਜਾਂਦਾ ਹੈ। ਸਭਾ ਹਰ ਸਾਲ ਪੰਜਾਬੀ ਸਾਹਿਤ ਦੇ ਯੋਗ ਤੇ ਪ੍ਰਸਿੱਧ ਲੇਖਕਾਂ ਦੀ ਚੋਣ ਕਰਦੀ ਹੈ। ਇਸ ਵਾਰ ਇਹ ਸਨਮਾਨ ਵੈਨਕੂਵਰ ਸਰੀ ਵਸਨੀਕ ਬਹੁਪੱਖੀ ਸਖਸ਼ੀਅਤ ਲੇਖਿਕਾਂ ਪਰਮਿੰਦਰ ਸਵੈਚ ਨੂੰ ਦਿੱਤਾ ਗਿਆ। ਜਿਸ ਵਿੱਚ ਸਨਮਾਨ ਚਿੰਨ੍ਹ , ਇੱਕ ਹਜਾਰ ਡਾਲਰ ਦੀ ਰਾਸ਼ੀ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਕੈਲਗਰੀ ਤੋਂ ਹੀ ਨਹੀ ਬਲਕਿ ਕੈਨੇਡਾ ਭਰ ਤੋਂ ਸਾਹਿਤ ਹਸਤੀਆ ਨੇ ਸ਼ਿਰਕਤ ਕੀਤੀ। ਸਭਾ ਦੇ ਸਰਪ੍ਰਸਤ ਜਸਵੰਤ ਗਿੱਲ ਨੇ ਸਭਾ ਦੇ ਪ੍ਰਭਾਵਸ਼ਾਲੀ ਇਤਿਹਾਸ ਤੋਂ ਆਏ ਹਾਜ਼ਰੀਨ ਨੂੰ ਜਾਣੂ ਕਰਵਾਇਆ। ਪ੍ਰਧਾਨਗੀ ਮੰਡਲ ਵਿੱਚ ਉਹਨਾਂ ਦੇ ਨਾਲ ਪ੍ਰਧਾਨ ਬਲਜਿੰਦਰ ਸੰਘਾ, ਜਨਰਲ ਸਕੱਤਰ ਰਣਜੀਤ ਸਿੰਘ, ਸਮਾਗਮ ਦੇ ਮੁੱਖ ਮਹਿਮਾਨ ਪਰਮਿੰਦਰ ਸਵੈਚ, ਕੇਂਦਰੀ ਲਿਖਾਰੀ ਸਭਾ ਉੱਤਰੀ ਅਮਰੀਕਾ ਤੋਂ ਦਰਸ਼ਨ ਸੰਘਾ ਤੇ ਵਿਨੀਪੈੱਗ ਤੋਂ ਲੇਖਿਕਾ ਜਸਵੀਰ ਮੰਗੂਵਾਲ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ‘ਓ ਕੈਨੇਡਾ’ ਰਾਸ਼ਟਰੀ ਗੀਤ ਨਾਲ ਹੋਈ।ਇਸ ਸਨਮਾਨ ਸਮਾਰੋਹ ਵਿੱਚ ਜਸਵੀਰ ਸੰਘਾ, ਬਖਸ਼ ਸੰਘਾ (ਐਡਮਿੰਟਨ), ਬਾਈ ਅਵਤਾਰ ਸਿੰਘ (ਵੈਨਕੂਵਰ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ), ਲੇਖਿਕਾ ਜਸਵੀਰ ਮਾਨ ਤੇ ਕਵਿਤਰੀ ਬਿੰਦੂ ਮਠਾੜੂ ਵਿਸ਼ੇਸ਼ ਤੌਰ ਤੇ ਸਰੀ ਵੈਨਕੂਵਰ ਤੋਂ ਸ਼ਾਮਲ ਹੋਏ ਅਤੇ ਕੈਲਗਰੀ ਦੀਆਂ ਨਾਮਵਰ ਹਸਤੀਆਂ ਨੇ ਵੀ ਇਸ ਸਮਹਰੋਹ ਵਿੱਚ ਸ਼ਿਰਕਤ ਕੀਤੀ। ਸਟੇਜ ਤੋਂ ਹਾਜ਼ਰੀ ਲਵਾਉਦਿਆ ਕਹਾਣੀਕਾਰ ਦਵਿੰਦਰ ਮਲਹਾਂਸ ਨੇ ਮਹਾਨ ਕਵਿਤਰੀ ਅਮ੍ਰਿੰਤਾ ਪ੍ਰੀਤਮ ਦੇ ਜੀਵਨ ਬਾਰੇ ਪਰਚਾ ਪੜ੍ਹਿਆ। ਬਹੁਪੱਖੀ ਲੇਖਕ ਹਰੀਪਾਲ ਨੇ ਮੁੱਖ ਮਹਿਮਾਨ ਪਰਮਿੰਦਰ ਕੌਰ ਸਵੈਚ ਦੇ ਸਮਾਜਿਕ ਕੰਮਾਂ ਤੇ ਲੇਖਕ ਜੀਵਨ ਬਾਰੇ ਪਰਚਾ ਪੜ੍ਹਿਆ। ਫਿਰ ਸਭਾ ਦੀ ਪੂਰੀ ਟੀਮ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਾਸਤੇ ਉਹਨਾਂ ਨੇ ਸਭਾ ਦਾ ਧੰਨਵਾਦ ਕੀਤਾ ਤੇ ਆਪਣੀਆਂ ਰਚਨਾਵਾਂ ਵੀ ਸੁਣਾਈਆ। ਹੋਰ ਬੁਲਾਰਿਆ ਵਿੱਚ ਜੋਰਾਵਰ ਬਾਂਸਲ, ਤਰਲੋਚਨ ਸੈਂਭੀ, ਮਹਿੰਦਰਪਾਲ ਐਸ ਪਾਲ, ਬਲਵੀਰ ਗੋਰਾ, ਕੋਸ਼ਿਕ ਚੀਮਾ,ਮੰਨਤਦੀਪ ਢਿੱਲੋ, ਅਨੂਪ ਕੌਰ ਧਾਲੀਵਾਲ (ਤਿੰਨੋ ਪੰਜਾਬੀ ਲਿਖਾਰੀ ਸਭਾਂ ਦੇ 23 ਮਾਰਚ 2019 ਦੇ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦੇ ਵਿਜੇਤਾ), ਜਸਵੀਰ ਮੰਗੂਵਾਲ, ਜਸਵੀਰ ਮਾਨ, ਬਿੰਦੂ ਮਠਾੜੂ, ਦਰਸ਼ਨ ਸੰਘਾ, ਬਖਸ਼ ਸੰਘਾ, ਮੰਗਲ ਚੱਠਾ, ਗੁਰਲਾਲ ਰੂਪਾਲੋ, ਡਾ ਸਰਬਜੀਤ ਜਵੰਦਾ, ਮਹਿੰਦਰ ਸਿੰਘ ਨੂਰਪੁਰੀ, ਬਾਈ ਅਵਤਾਰ ਸਿੰਘ, ਜਸਵੀਰ ਸੰਘਾ, ਕਮਲਪ੍ਰੀਤ ਪੰਧੇਰ ਆਦਿ ਨੇ ਸਟੇਜ ਤੋਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਪ੍ਰੌਗਰੈਸਿਵ ਕਲਚਰ ਐਸੋਸੀਏਸ਼ਨ ਦੀ ਟੀਮ ਨੇ ‘ਉੱਠ ਜਾਗ ਪੰਜਾਬ ਸਿਆਂ’ ਕੋਰੀਓਗ੍ਰਾਫੀ ਨਾਲ ਪੰਜਾਬ ਦੀ ਮਾੜੀ ਸਿਆਸਤ, ਨਸ਼ੇ ਅਤੇ ਸ਼ੋਸ਼ਲ ਮੀਡੀਏ ਦੀ ਮਾੜੀ ਕਾਰਗੁਜਾਰੀ ਤੇ ਕਿੰਤੂ ਪ੍ਰੰਤੂ ਕੀਤਾ।ਸਾਹਿਤਕ, ਸਮਾਜਿਕ ਤੇ ਸਭਿਆਚਾਰ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਸਮਾਗਮ ਵਿੱਚ ਖਿੱਚ ਦਾ ਕੇਂਦਰ ਰਹੀ ਜਿਸ ਦੀ ਜਿੰਮੇਵਾਰੀ ਮਹਿੰਦਰਪਾਲ ਐਸ ਪਾਲ ਨੇ ਨਿਭਾਈ।ਮੀਡੀਆ ਦੀਆਂ ਨਾਮਵਰ ਹਸਤੀਆਂ ਜਿੰਨ੍ਹਾ ਵਿੱਚ ਹਰਚਰਨ ਪਰਹਾਰ, ਗੁਰਦੀਪ ਪਰਹਾਰ (ਸਿੱਖ ਵਿਰਸਾ), ਰਜੇਸ਼ ਅੰਗਰਾਲ (ਸਬਰੰਗ ਰੇਡੀਓ),ਹਰਭਜਨ ਢਿੱਲੋਂ (ਅਜੀਤ ਅਖਬਾਰ) ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਤੇ ਸਹਿਯੋਗ ਦਿੱਤਾ। ਰੈੱਡ ਐਫ ਐਮ ਰੇਡੀਓ ਤੋਂ ਰਿਸ਼ੀ ਨਾਗਰ ਤੇ ਪੂਰੀ ਰੈੱਡ ਐਫ ਐਮ ਟੀਮ ਦਾ ਵੀ ਸਹਿਯੋਗ ਰਿਹਾ। ਚਾਹ ਸਨੈਕਸ ਦਾ ਪ੍ਰਬੰਧ ਹਮੇਸਾਂ ਦੀ ਤਰਾਂ ਗੁਰਲਾਲ ਰੂਪਾਲੋ ਤੇ ਉਹਨਾਂ ਦੇ ਪ੍ਰੀਵਾਰ ਨੇ ਕੀਤਾ। ਦਵਿੰਦਰ ਮਲਹਾਂਸ ਨੇ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਕੈਮਰੇ ਰਾਹੀ ਤਸਵੀਰਾਂ ਵਿੱਚ ਕੈਦ ਕੀਤਾ। ਪੂਰਾ ਹਾਲ ਕੈਲਗਰੀ ਨਿਵਾਸੀਆ ਤੇ ਸਾਹਿਤ ਤੇ ਸਮਾਜਿਕ ਚਿੰਤਕਾਂ ਨਾਲ ਭਰਿਆ ਰਿਹਾ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਸਲਾਨਾ ਸਮਾਗਮ ਕਾਰਨ ਇਸ ਵਾਰ ਮਹੀਨਾਵਾਰ ਮੀਟਿੰਗ ਨਹੀ ਹੋਵੇਗੀ। ਅਗਲੀ ਮੀਟਿੰਗ 20 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 2ਵਜੇ ਕੋਸੋ ਦੇ ਹਾਲ ਵਿੱਚ ਹੋਏਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾ ਸਕਦਾ ਹੈ।