ਮੇਪਲ ਪੰਜਾਬੀ ਮੀਡੀਆ:- ਕੈਲਗਰੀ ਵਿਚ ਪੰਜਾਬ ਇੰਟਰਟੇਨਮਿੰਟ ਵੱਲੋਂ ਹਰੇਕ ਸਾਲ ਮਿਸਟਰ ਐਂਡ ਮਿਸ ਮੁਕਾਬਲੇ ਕਰਾਏ ਜਾਂਦੇ ਹਨ। ਜਿਹਨਾਂ ਵਿਚ ਹਿੱਸਾ ਲੈਣ ਵਾਲੇ ਨੌਜਵਾਨ ਅਤੇ ਮੁਟਿਆਰਾਂ ਵਿਚੋਂ ਇਕ-ਇਕ ਨੂੰ ਮਿਸਟਰ ਅਤੇ ਮਿਸ ਪੰਜਾਬ ਦਾ ਖਿਤਾਬ ਦਿੱਤਾ ਜਾਂਦਾ ਹੈ। ਸਾਲ 2019 ਦੇ ਇਹ ਮੁਕਾਬਲੇ ਇੱਕ ਸਤੰਬਰ 2019 ਦਿਨ ਐਤਵਾਰ ਨੂੰ ਪੌਲਿਸ਼ ਕੈਨੇਡੀਅਨ ਕਲਚਰਲ ਸੈਂਟਰ (3015-15 street N.E.,Calgary,AB,Canada) ਵਿਚ ਸ਼ਾਮ ਦੇ ਠੀਕ ਚਾਰ ਵਜੇ ਹਾਲ ਦੇ ਡੋਰ ਓਪਨ ਨਾਲ ਸ਼ੁਰੂ ਹੋਣਗੇ। ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੀ ਚੋਣ ਹੋ ਚੁੱਕੀ ਹੈ। ਬੜੇ ਸਖ਼ਤ ਪਰ ਮਨੋਰੰਜਨ ਨਾਲ ਭਰਪੂਰ ਮੁਕਾਬਲੇ ਵਿਚੋਂ ਲੰਘ ਕੇ ਇਕ ਨੌਜਵਾਨ ਅਤੇ ਇਕ ਮੁਟਿਆਰ ਨੇ ਸਾਲ 2019 ਦਾ ਇਹ ਖਿਤਾਬ ਜਿੱਤਣਾ ਹੈ। ਪਰਬੰਧਕਾਂ ਅਨੁਸਾਰ ਉਹਨਾਂ ਨੂੰ ਵੱਖ-ਵੱਖ ਰਾਊਡਾਂ ਵਿਚ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਬਾਰੇ ਇਮਤਿਹਾਨ ਵਿਚੋਂ ਗੁਜ਼ਰਨਾਂ ਪੈਦਾ ਹੈ।ਜੱਜ ਸਹਿਬਾਨ ਬੜੀ ਬਾਰੀਕੀ ਨਾਲ ਪਰਖ਼ ਕਰਦੇ ਹਨ। ਇਸ ਵਾਰ ਜੱਜਾਂ ਵਿਚ ਉੱਘੇ ਗਾਇਕ ਸਰਬਜੀਤ ਚੀਮਾ, ਹਰਨਾਮ ਸਿੰਘ ਸੰਧੂ, ਪੂਨਮ ਔਲਖ, ਮਨਜੀਤ ਸਿੰਘ, ਅਮਨ ਸਿੱਧੂ, ਲਵਪ੍ਰੀਤ ਸਿੱਧੂ ਆਪਣੀਆਂ ਸੇਵਾਵਾਂ ਦੇਣਗੇ। ਪਰੰਬਧਕਾਂ ਅਨੁਸਾਰ ਇਸ ਸਮਾਗਮ ਦੀ ਟਿਕਟ 25 ਡਾਲਰ ਪਰ ਇੰਟਰੀ ਹੈ ਜੋ ਸਾਂਝਾ ਪੰਜਾਬ ਸਟੋਰ ਦੀਆਂ ਦੋਵੇਂ ਲੋਕੇਸ਼ਨਾਂ ਤੋਂ ਲਈ ਜਾ ਸਕਦੀ ਹੈ। ਸਮਾਗਮ ਬਾਰੇ ਹੋਰ ਜਾਣੀਕਾਰੀ ਲਈ ਸੱਭੀ ਗਿੱਲ ਨਾਲ 587-500-5624, ਸੁੱਖੀ ਧਾਲੀਵਾਲ 403-399-8932 ਜਾਂ ਜੱਸਪ੍ਰਆਿ ਜੌਹਲ ਨਾਲ 587-500-4227 ਤੇ ਰਾਬਤਾ ਕੀਤਾ ਜਾ ਸਕਦਾ ਹੈ।