ਸੱਤ ਸਤੰਬਰ 2019 ਨੂੰ ਹੋਣ ਵਾਲੇ 20ਵੇਂ ਸਲਾਨਾ ਸਮਾਗਮ ਦਾ ਪੋਸਟਰ ਰਿਲੀਜ ਕੀਤਾ ਗਿਆ।
ਜੋਰਾਵਰ ਬਾਂਸਲ -ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮੀਟਿੰਗ ਦਾ ਆਗਾਜ਼ ਬਹੁਤ ਨਵੇਕਲੇ ਢੰਗ ਨਾਲ ਹੋਇਆ। ਸਾਹਿਤਕ ਪੇਮੀਆਂ ਦੀ ਭਰਪੂਰ ਹਾਜ਼ਰੀ ਵਿੱਚ ਗੁਰਸ਼ਰਨ ਭਾਜੀ ਦੀ ਅਨੀਤਾ ਸ਼ਬਦੀਸ਼ ਵਲੋਂ ਬਣਾਈ ਡਾਕੁਮੈਟਰੀ ‘ਸਿਰੜ ਨੂੰ ਸਲਾਮ’ਅਤੇ ‘ਕ੍ਰਾਂਤੀ ਦਾ ਕਲਾਕਾਰ ਗੁਰਸ਼ਰਨ ਸਿੰਘ’ ਟੀ ਵੀ ਤੇ ਦਿਖਾਈ ਗਈ। ਜਿਸ ਵਿੱਚ ਉਹਨਾਂ ਦੇ ਸੰਪੂਰਨ ਜੀਵਨ ਦਾ ਸੰਘਰਸ਼, ਪਰਿਵਾਰ, ਪ੍ਰਾਪਤੀਆ ਤੇ ਸਮਾਜ ਵਿੱਚ ਪਾਏ ਵੱਡਮੁੱਲੇ ਯੋਗਦਾਨ ਦਾ ਬੜੇ ਵਧੀਆ ਢੰਗ ਨਾਲ ਜਿਕਰ ਕੀਤਾ ਗਿਆ। ਸਾਰੇ ਹਾਜ਼ਰੀਨ ਵਲੋਂ ਇਸ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ। ਇਸ ਤੋਂ ਬਾਅਦ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਵਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਮੁੱਖ ਮਹਿਮਾਨ ਰੰਗ ਕਰਮੀ ਕਲਾ ਤਟ ਥੀਏਟਰ ਦੀ ਪ੍ਰਸਿੱਧ ਹਸਤੀ ਅਨੀਤਾ ਸ਼ਬਦੀਸ਼, ਰੰਗ ਮੰਚ ਦੇ ਨਾਲ ਨਾਲ ਤਿੰਨ ਕਿਤਾਬਾਂ ਦੇ ਲੇਖਕ ਹਰਕੰਵਲਜੀਤ ਸਾਹਿਲ , ਰੰਗ ਕਰਮੀ ਤੇ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਤੋਂ ਕਮਲਪ੍ਰੀਤ ਪੰਧੇਰ ਨੂੰ ਸੱਦਾ ਦਿੱਤਾ। ਸ਼ੌਕ ਮਤਿਆ ਵਿੱਚ ਉਹਨਾਂ ਮੋਰੀਸਨ, ਨਰਿੰਜਨ ਤਸਲੀਮ , ਹਰਮਹਿੰਦਰ ਸਿੰਘ ਪਲਾਹਾ ਅਤੇ ਮਾਤਾ ਮਹਿੰਦਰ ਕੌਰ ਦੇ ਸਦੀਵੀ ਵਿਛੌੜੇ ਤੇ ਸਭਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰੰਗ ਮੰਚ ਦੀ ਗੱਲ ਕਰਦਿਆ ਹਰਕੰਵਲਜੀਤ ਸਾਹਿਲ ਨੇ ਦੱਸਿਆ ਕਿ ਗੁਰਸ਼ਰਨ ਭਾਜੀ ਨੇ ਸ਼ਹਿਰੀ ਥੀਏਟਰ ਨੂੰ ਪਿੰਡਾਂ ਤੱਕ ਲਿਆਂਦਾਂ ਤੇ ਆਪਣੀ ਨਾਟ ਸ਼ੈਲੀ ਦੀ ਪੇਸ਼ਕਾਰੀ ਵਿੱਚ ਮਾਨਵਤਾ,ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ। ਉਹਨਾਂ ਕੈਲਗਰੀ ਵਿੱਚ ਆਪਣੇ ਰੰਗ ਮੰਚ ਸਫਰ ਬਾਰੇ ਵੀ ਚਾਨਣਾ ਪਾਇਆ ਤੇ ਸੁਖਦੇਵ ਸਿੰਘ ਕਾਹਲੋਂ ਦੀ ਗੁਰਸ਼ਰਨ ਭਾਜੀ ਬਾਰੇ ਲਿਖੀ ਨਜ਼ਮ ਵੀ ਪੜ੍ਹੀ। ਫਿਰ ਮੁੱਖ ਮਹਿਮਾਨ ਬਹੁ-ਪੱਖੀ ਸਖਸ਼ੀਅਤ ਅਨੀਤਾ ਸਬਦੀਸ਼ ਨੇ ਗੁਰਸ਼ਰਨ ਭਾਜੀ ਨਾਲ ਬਿਤਾਏ ਪਲਾਂ ਦੀ ਗੱਲ ਕਰਦਿਆ ਕਿਹਾ ਕਿ ਗੁਰਸ਼ਰਨ ਸਿੰਘ ਇੱਕ ਸੰਸਥਾ ਦਾ ਨਾਮ ਹੈ। ਜਿੰਨ੍ਹਾ ਸਾਰੀ ਜਿੰਦਗੀ ਰੰਗ ਮੰਚ ਦੀ ਨਿਸ਼ਕਾਮ ਸੇਵਾ ਕੀਤੀ। ਜਿਸ ਵਿੱਚ ਉਹਨਾਂ ਦੀ ਪਤਨੀ ਕੈਲਾਸ਼ ਕੌਰ ਤੇ ਦੋ ਬੇਟੀਆਂ ਨੇ ਪੂਰਾ ਸਾਥ ਦਿੱਤਾ। ਉਹਨਾਂ ਨਾਲ ਕੰਮ ਕਰ ਕੇ ਹਰਭਜਨ ਜੱਬਲ, ਜਤਿੰਦਰ ਕੌਰ, ਸੁਨੀਤਾ ਧੀਰ ਆਦਿ ਬਹੁਤ ਸਾਰੇ ਕਲਾਕਾਰਾਂ ਨੇ ਆਪਣਾ ਕੈਰੀਅਰ ਬਣਾਇਆ ਤੇ ਰੰਗ ਮੰਚ ਦੇ ਨਾਲ ਨਾਲ ਟੀ ਵੀ ਅਤੇ ਫਿਲਮਾਂ ਵਿੱਚ ਵੀ ਨਾਮਣਾ ਖੱਟਿਆ। ਉਹਨਾਂ ਨੇ ਦੱਸਿਆ ਕਿ ਗੁਰਸ਼ਰਨ ਭਾਜੀ ਦੇ ਨਾਮ ‘ਗੁਰਸ਼ਰਨ ਕਲਾ ਭਵਨ ਮੁੱਲਾਂਪੁਰ’ ‘ਗੁਰਸ਼ਰਨ ਅੋਡੀਟੋਰੀਅਮ’ ਬਣਿਆ ਹੈ ਤੇ ਉਹਨਾਂ ਦੇ ਨਾਮ ਤੇ ਹਰ ਸਾਲ ‘ਗੁਰਸ਼ਰਨ ਨਾਟ ਉਤਸਵ’ ਮਨਾਇਆ ਜਾਂਦਾਂ ਹੈ। ਅਨੀਤਾ ਸਬਦੀਸ਼ ਨੇ ਹੁਣ ਉਹਨਾਂ ਦੇ ਜੱਦੀ ਘਰ ਨੂੰ ਗੁਰਸ਼ਰਨ ਭਾਜੀ ਨਾਲ ਸਬੰਧਿਤ ਚੀਜਾਂ ਤੇ ਉਹਨਾਂ ਦੀਆਂ ਫੋਟੋਆਂ ਤੇ ਸਨਮਾਨ ਚਿੰਨਾਂ ਨਾਲ ‘ਗੁਰਸ਼ਰਨ ਆਰਟ ਗੈਲਰੀ’ ਬਣਾਇਆ ਹੈ। ਮਾਸਟਰ ਬਚਿੱਤਰ ਗਿੱਲ ਨੇ ਗੁਰਸ਼ਰਨ ਭਾਜੀ ਤੇ ਅਨੀਤਾ ਸਬਦੀਸ਼ ਦੇ ਪਿਤਾ ਧਰਮਪਾਲ ਉਪਾਸ਼ਕ ਨਾਲ ਬਿਤਾਏ ਪਲਾਂ ਦਾ ਜਿਕਰ ਕੀਤਾ ਤੇ ‘ਅਸੀਂ ਲੀਡਰ’ ਵਿਅੰਗਮਈ ਕਵਿਤਾ ਸੁਣਾਈ। ਗੁਰਚਰਨ ਕੌਰ ਥਿੰਦ ਨੇ ਵੀ ਰੰਗ ਮੰਚ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਕਮਲਪ੍ਰੀਤ ਪੰਧੇਰ ਨੇ ਅਨੀਤਾ ਸਬਦੀਸ਼, ਮੁਲਾਂਪੁਰ ਦੇ ਰੰਗ ਮੰਚ ਤੇ ਕੈਲਗਰੀ ਵਿੱਚ ਆਪਣੇ ਨਾਟਕਾਂ ਬਾਰੇ ਸਾਂਝ ਪਾਈ। ਉਹਨਾਂ ਕਿਹਾ ਕਿ ਸਮਾਜ ਵਿੱਚ ਜਾਗਰਤੀ ਲਿਆਉਣ ਲਈ ਰੰਗ ਮੰਚ ਦਾ ਬਹੁਤ ਵੱਡਮੁੱਲਾਂ ਯੋਗਦਾਨ ਹੈ। ਨਰਿੰਦਰ ਢਿੱਲੋਂ ਨੇ ਕਿਹਾ ਗੁਰਸ਼ਰਨ ਭਾਜੀ ਨੇ ਪੰਜਾਬ ਦੇ ਕਾਲੇ ਦੌਰ ਵਿੱਚ ਵੀ ਨਾਟਕ ਕਰਨੇ ਜਾਰੀ ਰੱਖੇ ਤੇ ਨਿਧੱੜਕ ਹੋ ਕੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਲਈ ਜਾਗਰੁਕ ਕੀਤਾ। ਸਭਾ ਦੀ ਕਾਰਜਕਾਰੀ ਕਮੇਟੀ ਵਲੋਂ ਅਨੀਤਾ ਸਬਦੀਸ਼ ਨੂੰ ਸਨਮਾਨ ਚਿੰਨ੍ਹ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ। ਇਸ ਮੌਕੇ 7 ਸਤੰਬਰ ਨੂੰ ਸਭਾ ਦੇ ਹੋਣ ਵਾਲੇ 20ਵੇਂ ਸਲਾਨਾ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਸਮਾਗਮ ਦਿਨ ਸ਼ਨੀਵਾਰ ਨੂੰ ਬਾਅਰ ਦੁਪਿਹਰ 1 ਤੋਂ 4ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਹੋਏਗਾ। ਜਿਸ ਵਿੱਚ ਰੰਗ ਕਰਮੀ ਬਹੁ-ਪੱਖੀ ਲੇਖਕਾਂ ਪਰਮਿੰਦਰ ਕੌਰ ਸਵੈਚ ਸਰੀ ਨਿਵਾਸੀ ਦਾ ਪਲੇਕ, ਇੱਕ ਹਜਾਰ ਡਾਲਰ ਦੀ ਰਾਸ਼ੀ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਨਾਲ ਸਨਮਾਨ ਕੀਤਾ ਜਾਏਗਾ। ਕਵਿਤਾਵਾਂ ਦੇ ਦੌਰ ਵਿੱਚ ਰਾਣਾ ਚਾਨਾ, ਤਰਲੋਚਨ ਸੈਂਭੀ ਤੇ ਜੋਰਾਵਰ ਬਾਂਸਲ, ਰਾਜਵੰਤ ਮਾਨ, ਬਹਾਦਰ ਡਾਲਵੀ ਨੇ ਹਾਜ਼ਰੀ ਲਵਾਈ।ਇਸ ਮੌਕੇ ਗੁਰਚਰਨ ਸਿੰਘ ਹੇਅਰ, ਸਰੂਪ ਸਿੰਘ ਮੰਡੇਰ, ਨਛੱਤਰ ਪੁਰਬਾ, ਮਹਿੰਦਰਪਾਲ ਐਸ ਪਾਲ, ਗੁਰਲਾਲ ਸਿੰਘ ਰੂਪਾਲੋ, ਬਲਬੀਰ ਗੋਰਾ, ਪਵਨਦੀਪ ਬਾਂਸਲ,ਗੁਰਦੀਸ਼ ਗਰੇਵਾਲ, ਸਰਬਜੀਤ ਉੱਪਲ, ਸਿਮਰ ਕੌਰ ਚੀਮਾ, ਰਜਿੰਦਰ ਕੌਰ ਚੋਹਕਾ, ਜਗਦੀਸ਼ ਸਿੰਘ ਚੋਹਕਾ, ਜਸਵੰਤ ਸਿੰਘ ਸੇਖੋਂ, ਜਗਵੇਵ ਸਿੰਘ ਸਿੱਧੂ, ਜਸਬੀਰ ਸਿੰਘ ਸਹੋਤਾ, ਹਰਭਜਨ ਢਿੱਲੋਂ, ਰਾਜ ਸ਼ਰਮਾਂ, ਹਰੀਪਾਲ, ਹਰਜਿੰਦਰ ਗਿੱਲ, ਜਗਦੇਵ ਪੰਧੇਰ, ਸੁਰਿੰਦਰ ਗਿੱਲ, ਬਲਬੀਰ, ਜਸਪਾਲ ਤੂਰ, ਮਨਸਿਮਰਨ ਤੂਰ, ਹਰਬਖਸ਼ ਸਿੰਘ, ਮਾਸਟਰ ਭਜਨ ਗਿੱਲ, ਜੋਗਿੰਦਰ ਕੌਰ, ਮਨਪ੍ਰੀਤ ਸੋਢੀ, ਵੀਨੀਤਾ, ਸ਼ਮਿੰਦਰ, ਹਰਚਰਨ ਪਰਹਾਰ( ਸਿੱਖ ਵਿਰਸਾ), ਗੁਰਦੀਪ ਕੌਰ ਪਰਹਾਰ, ਸੁਖਵਿੰਦਰ ਤੂਰ, ਸੁਖਵਿੰਦਰ ਥਿੰਦ, ਬੀ ਐਸ ਜੌਹਲ, ਲਖਵਿੰਦਰ ਜੌਹਲ,ਹਰਮਿੰਦਰ ਚੁੱਘ ਆਦਿ ਸ਼ਾਮਲ ਸਨ।ਅੱਜ ਦੀ ਮੀਟਿੰਗ ਵਿੱਚ ਕੈਮਰੇ ਦੀ ਜਿੰਮੇਵਾਰੀ ਦਵਿੰਦਰ ਮਲਹਾਂਸ ਤੇ ਚਾਹ ਪਾਣੀ ਦੀ ਜਿੰਮੇਵਾਰੀ ਮੰਗਲ ਚੱਠਾ ਨੇ ਨਿਭਾਈ। ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਸੱਤ ਸਤੰਬਰ ਨੂੰ ਹੋਣ ਵਾਲੇ ਸਲਾਨਾ ਸਮਾਗਮ ਵਿੱਚ ਪਹੁੰਚਣ ਲਈ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾ ਸਕਦਾ ਹੈ।