ਬਲਵੀਰ ਗੋਰਾ ਦੇ ਨਵੇਂ ਗੀਤ ‘ਵਿਚਾਰਾਂ‘ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਗਰਮੀ ਦੇ ਖੂਬਸੂਰਤ ਮੌਸਮ ਵਿੱਚ ਸਾਹਿਤਕ ਪ੍ਰੇਮੀਆਂ ਦੀ ਮੋਜੂਦਗੀ ਵਿੱਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਸ਼ੁਰੂ ਕਰਦਿਆਂ ਪ੍ਰਧਾਨ ਬਲਜਿੰਦਰ ਸੰਘਾ ਦੇ ਕਲਾਕਾਰ , ਨਿਰਦੇਸ਼ਕ ਤੇ ਰੰਗਮੰਚ ਕਰਮੀ ਡਾ: ਲੱਖਾ ਲਹਿਰੀ ਤੇ ਉਹਨਾਂ ਦੀ ਪਤਨੀ ਡਾ: ਇੰਦਰਜੀਤ ਤੇ ਸਭਾ ਦੇ ਕਾਰਜਕਾਰੀ ਮੈੰਬਰ ਬਲਵੀਰ ਗੋਰਾ ਨੂੰ ਸੱਦਾ ਦਿੱਤਾ। ਸ਼ੋਕ ਸਮਾਚਾਰ ਵਿੱਚ ਪਾਕਿਸਤਾਨ ਦੀ ਰੰਗਮੰਚ ਦੀ ਪ੍ਰਸਿੱਧ ਕਲਾਕਾਰ ਜਹੀਨ ਤਾਹਿਰਾ ਦਾ ਭਾਵੁਕ ਸ਼ਬਦਾਂ ਵਿੱਚ ਜ਼ਿਕਰ ਕੀਤਾ ਗਿਆ, ਜਿੰਨ੍ਹਾ 700 ਤੋਂ ਵੱਧ ਨਾਟਕ ਤੇ ਟੀ ਵੀ ਉੱਤੇ ਕਈ ਡਰਾਮਿਆ ਦਾ ਨਿਰਮਾਣ ਤੇ ਨਿਰਦੇਸ਼ਨ ਵੀ ਕੀਤਾ। ਉਹ 79 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਰਚਨਾਵਾਂ ਦੀ ਸ਼ੁਰੂਆਤ ਪੰਜ ਕੁ ਸਾਲ ਦੇ ਪਿਆਰੇ ਬੱਚੇ ਸਮੀਪ ਚੱਠਾ ਨੇ ( ਖਜਾਨਚੀ ਮੰਗਲ ਚੱਠਾ ਦਾ ਬੇਟਾ) ਓ ਅ ਸੁਣਾ ਕੇ ਕੀਤੀ। ਜੋਗਾ ਸਿੰਘ ਸਹੋਤਾ ਨੇ ‘ ਕਿੱਥੋਂ ਫੋਲਦਾ’ , ਪਰਮਿੰਦਰ ਰਮਨ ਨੇ ‘ਧੂੰਆਂ’ ਤੇ ਮਹਿੰਦਰਪਾਲ ਐਸ ਪਾਲ ਨੇ ਖੂਬਸੂਰਤ ਗਜ਼ਲ ਸੁਣਾਈ। ਹਰੀਪਾਲ ਨੇ ਲੇਖ ‘ਕਾਰਪੋਰੇਟ ਕੈਨੇਡਾ ਤੇ ਆਮ ਲੋਕ’ ਪੜ੍ਹਿਆਂ ਜਿਸ ਵਿੱਚ ਕੈਨੇਡਾ ਦੀ ਮੋਜੂਦਾ ਆਰਥਿਕਤਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚਣੌਤੀਆਂ ਦਾ ਜਿਕਰ ਕੀਤਾ ਗਿਆ। ਜਗਦੀਸ਼ ਚੋਹਕਾ ਨੇ ‘ਸਾਹਿਤ ਚਿੰਤਨ ਤੇ ਪਰੰਪਰਾ’ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਵੂਮੈਨ ਕਲਚਰ ਐਸੋਸੀਏਸ਼ਨ ਤੇ ਸ਼ਬਦ ਸਾਂਝ ਦੀ ਪ੍ਰਧਾਨ ਬਹੁਪੱਖੀ ਸਖਸ਼ੀਅਤ ਡਾ: ਬਲਵਿੰਦਰ ਬਰਾੜ ਨੇ ਬਹੁਤ ਤਜਰਬੇ, ਜੀਵਨ ਜਾਂਚ ਤੇ ਜਿੰਦਾ ਦਿਲ ਦੀਆਂ ਗੱਲਾਂ ਸੁਣਾਈਆਂ। ਪ੍ਰਧਾਨ ਬਲਜਿੰਦਰ ਸੰਘਾ ਨੇ ਮੁੱਖ ਮਹਿਮਾਨਾ ਤੇ ਨਵੇਂ ਹਾਜ਼ਰੀਨ ਦੀ ਜਾਣਕਾਰੀ ਲਈ ਸਭਾ ਦੀਆਂ ਵੀਹ ਸਾਲ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਜਨਰਲ ਸਕੱਤਰ ਰਣਜੀਤ ਸਿੰਘ ਨੇ ਗੁਰਭਜਨ ਗਿੱਲ ਦੀ ਖੁਬਸੂਰਤ ਗਜ਼ਲ ਸੁਣਾ ਕੇ ਮੁੱਖ ਮਹਿਮਾਨ ਨੂੰ ਸੱਦਾ ਦਿੱਤਾ। ਡਾ: ਲੱਖਾ ਲਹਿਰੀ ਨੇ ਆਪਣੇ ਥੀਏਟਰ ਤੇ ਫਿਲਮਾਂ ਦੇ ਸਫਰ ਬਾਰੇ ਦੱਸਿਆ। ਜਿੰਨ੍ਹਾਂ ਨੇ 19 ਫਿਲਮਾਂ, 18 ਸੀਰੀਅਲ ਤੇ 30 ਤੋਂ ਵੱਧ ਨਾਟਕਾਂ ਦੇ ਨਿਰਦੇਸ਼ਨ ਦੇ ਨਾਲ ਨਾਲ ਅਣਗਿਣਤ ਸਟੇਜਾਂ ਉੱਤੇ ਹਰ ਸ਼ਾਹਕਾਰ ਰੰਗ ਕਰਮੀ (ਅਜਮੇਰ ਔਲਖ, ਗੁਰਸ਼ਰਨ ਭਾਜੀ ਆਦਿ) ਨਾਲ ਕੰਮ ਕੀਤਾ। ਫਿਰ ਉਹਨਾਂ ਦੀ ਪਤਨੀ ਡਾ: ਇੰਦਰਜੀਤ ਕੌਰ ਨੇ ਇਸ ਵਾਰਤਾਲਾਪ ਨੂੰ ਅੱਗੇ ਵਧਾਇਆ ਜੋ ਪਿੰਡਾਂ, ਸ਼ਹਿਰਾਂ ਵਿੱਚ ਰੰਗਮੰਚ ਰਾਹੀ ਲੋਕਾਂ ਨੂੰ ਜਾਗਰੂਕ ਕਰਦੇ ਹਨ। ਉਹਨਾਂ ਹਾਜ਼ਰੀਨ ਦੇ ਸਵਾਲਾਂ ਦਾ ਜਵਾਬ ਵੀ ਦਿੱਤੇ । ਇਸ ਮੌਕੇ ਉਹਨਾਂ ਦਾ ਅਦਾਕਾਰ ਬੇਟਾ ਸਹਿਰਾਬ ਵੀ ਮੋਜੂਦ ਸੀ। ਸਭਾ ਦੀ ਕਾਰਜਕਾਰੀ ਕਮੇਟੀ ਵਲੋਂ ਦੋਨਾਂ ਨੂੰ ਪ੍ਰਸੰਸਾ ਪੱਤਰ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ। ਇਸ ਤੋਂ ਬਾਅਦ ਬੇਸ਼ੁਮਾਰ ਸਮਾਜਿਕ ਤੇ ਸਾਹਿਤਕ ਗੀਤਾ ਦੇ ਰਚੇਤਾ ਬਲਵੀਰ ਗੋਰਾ ਦੇ ਨਵੇਂ ਆ ਰਹੇ ਗੀਤ ‘ਵਿਚਾਂਰਾਂ’ ਦਾ ਪੋਸਟਰ ਰਿਲੀਜ ਕੀਤਾ ਗਿਆ।ਬੁਲੰਦ ਆਵਾਜ ਦੇ ਮਾਲਿਕ ਤਰਲੋਚਨ ਸੈਬੀ ਨੇ ਔਰਤਾਂ ਦੇ ਹਿੱਤ ਵਿੱਚ ਲਿਖਿਆ ਗੀਤ ‘ਰਲ ਮਿਲ ਖੁਸ਼ੀਆ ਮਾਣੋ’ , ਮਾਸਟਰ ਬਚਿੱਤਰ ਸਿੰਘ ਨੇ ਪਾਰਸ ਦੀ ਲਿਖੀ ਕਵੀਸ਼ਰੀ ‘ ਪਗਲੀ ਮੈਂ ਹੁਣ ਕਿੱਧਰ ਨੂੰ ਜਾਵਾਂ’ ,ਸਰੂਪ ਸਿੰਘ ਮੰਡੇਰ ਨੇ ‘ਮੁੱਕ ਜਾਣ ਹਨੇਰੇ’, ਸੁਰਿੰਦਰ ਗੀਤ ਨੇ ਕਵਿਤਾਵਾਂ ‘ਸੱਚ ਦਾ ਸੂਰਜ’ ਤੇ ‘ਦਿਸ਼ਾਹੀਣ ਲੋਕ’ , ਸਤਵਿੰਦਰ ਸਿੰਘ(ਜੱਗ ਪੰਜਾਬੀ ਟੀ ਵੀ) ਨੇ ਕਵਿਤਾ ‘ਇਹ ਸਭ ਕੱਠਪੁਤਲੀਆ’ ਨਾਲ ਹਾਜ਼ਰੀ ਲਵਾਈ। ਇਸ ਤੋਂ ਬਾਅਦ ਨਰਿੰਦਰ ਢਿੱਲੋਂ ਨੇ ‘ਪੰਜਾਬ ਤੇ ਪੰਜਾਬੀਅਤ’ ਦੀ ਗੱਲ ਕੀਤੀ , ਰਜਿੰਦਰ ਕੌਰ ਚੋਹਕਾ ਨੇ ਲੇਖਕਾਂ ਦੀ ਕਲਮ ਦੀ ਤਾਕਤ ਬਾਰੇ ਵਿਚਾਰ ਪੇਸ਼ ਕੀਤੀ। ਇਸ ਮੌਕੇ ਸੁਖਵਿੰਦਰ ਬਰਾੜ, ਗਾਇਕ ਦਰਸ਼ਨ ਖੇਲਾ, ਗਾਇਕ ਦਲਜੀਤ ਸੰਧੂ, ਲਖਵਿੰਦਰ ਜੌਹਲ, ਬਲਵਿੰਦਰ ਸਿੰਘ, ਜਸਵੰਤ ਸੇਖੋਂ, ਗੁਰਚਰਨ ਸਿੰਘ ਹੇਅਰ, ਗੁਰਬਚਨ ਬਰਾੜ, ਜਗਦੇਵ ਸਿੱਧੂ, ਦਿਲਾਵਰ ਸਿੰਘ, ਪਰਮਜੀਤ ਸੰਦਲ, ਪੈਰੀ ਮਾਹਲ, ਸਿਮਰ ਚੀਮਾ, ਸੁਰਿੰਦਰ ਚੀਮਾ, ਗੁਰਵੀਨ ਚੱਠਾ, ਸਰਬਜੀਤ ਉੱਪਲ, ਗੁਰਦੀਸ਼ ਕੌਰ ਗਰੇਵਾਲ, ਗੁਰਨਾਮ ਸਿੰਘ ਗਿੱਲ, ਗੁਰਲਾਲ ਸਿੰਘ ਰੁਪਾਲੋ, ਗੁਰਵੀਰ ਸਿੰਘ, ਜਸਵੀਰ ਕੌਰ, ਸੁਖਵੀਰ ਕੌਰ, ਗੁਰਮੀਤ ਕੌਰ, ਸੰਦੀਪ ਕੌਰ, ਕਰਨਵੀਰ ਸਿੰਘ, ਪਵਨਦੀਪ ਕੌਰ ਬਾਂਸਲ ਹਾਜ਼ਰ ਸਨ। ਚਾਹ ਪਾਣੀ ਦੀ ਸੇਵਾ ਖਜਾਨਚੀ ਮੰਗਲ ਚੱਠਾ ਅਤੇ ਕੈਮਰੇ ਤੇ ਹਾਜ਼ਰੀ ਰਜਿਸਟਰ ਦੀ ਜਿੰਮੇਵਾਰੀ ਜੋਰਾਵਰ ਸਿੰਘ ਬਾਂਸਲ ਨੇ ਨਿਭਾਈ।ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਸਾਰੇ ਸਾਹਿਤ ਪ੍ਰੇਮੀਆ ਤੇ ਬੁੱਧੀਜੀਵੀਆ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ 18 ਅਗਸਤ ਨੂੰ ਇਸੇ ਜਗ੍ਹਾ ਹੋਣ ਵਾਲੀ ਮਹੀਨਾਵਾਰ ਇੱਕਤਰਤਾ ਵਿੱਚ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾ ਸਕਦਾ ਹੈ।