ਬਹੁ-ਪੱਖੀ ਸਖਸ਼ੀਅਤ ਨਾਟਕ, ਕਵਿਤਾ ਤੇ ਵਾਰਤਕ ਲੇਖਿਕਾ ਪਰਮਿੰਦਰ ਕੌਰ ਸਵੈਚ ਦਾ ਹੋਏਗਾ ਸਨਮਾਨ।
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਸਾਹਿਤਕ, ਸਮਾਜਿਕ ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਗਤੀਸ਼ੀਲ ਹੈ। ਮਹੀਨਾਵਾਰ ਮੀਟਿੰਗ ਦੇ ਇਲਾਵਾ 2012 ਤੋਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ, ਅਲਬਰਟਾ ਦੀ ਪਹਿਲੀ ‘ਵਰਲਡ ਪੰਜਾਬੀ ਕਾਨਫਰੰਸ’ ਦੇ ਇਲਾਵਾ ਹੁਣ ਤੱਕ 19 ਸਲਾਨਾ ਸਮਾਗਮ (ਜਿਸ ਵਿੱਚ ਲੇਖਕ ਨੂੰ ਸਨਮਾਨ ਚਿੰਨ੍ਹ ,1000 ਡਾਲਰ ਦੀ ਰਾਸ਼ੀ, ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਜਾਂਦਾਂ ਹੈ) ਹੁਣ ਤੱਕ ਸਨਮਾਨਿਤ ਲੇਖਕਾਂ ਵਿੱਚ ਕਰਮਵਾਰ ਸਵ: ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ, ਸਵ: ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਸਵ: ਸ਼੍ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ, ਸ਼੍ਰੋਮਣੀ ਸਾਹਿਤਕਾਰ ਗੁਰਚਰਨ ਰਾਮਪੁਰੀ, ਜੋਗਿੰਦਰ ਸਮਸ਼ੇਰ, ਸਵ: ਡਾ: ਦਰਸ਼ਨ ਗਿੱਲ, ਸ਼੍ਰੌਮਣੀ ਸਾਹਿਤਕਾਰ ਨਵਤੇਜ ਭਾਰਤੀ, ਬਲਬੀਰ ਕੌਰ ਸੰਘੇੜਾ, ਨਦੀਮ ਪਰਮਾਰ, ਇਕਬਾਲ ਰਾਮੂਵਾਲੀਆ, ਜਰਨੈਲ ਸੇਖਾ, ਜਰਨੈਲ ਸਿੰਘ ਕਹਾਣੀਕਾਰ, ਸਾਧੂ ਬਿਨਿੰਗ, ਮੰਗਾ ਬਾਸੀ, ਮੋਹਨ ਗਿੱਲ, ਅਜਮੇਰ ਰੋਡੇ, ਮੇਜਰ ਮਾਂਗਟ, ਮਹਿੰਦਰ ਸੂਮਲ, ਬਖਸ਼ ਕੌਰ ਸੰਘਾ ਤੋ ਬਾਅਦ ਇਸ ਵਾਰ ਬਹੁ-ਪੱਖੀ ਸਖਸ਼ੀਅਤ ਪਰਮਿੰਦਰ ਕੌਰ ਸਵੈਚ ਸਰੀ ਵੈਨਕੂਵਰ (ਜਨਮ ਸਥਾਨ ਪਿੰਡ ਈਸੜੂ ਲੁਧਿਆਣਾ ਪੰਜਾਬ) ਦਾ ਸਨਮਾਨ ਕੀਤਾ ਜਾਏਗਾ। ਜਿਹਨਾਂ ਦੀਆਂ ਜੁਝਾਰੂ ਇਨਕਲਾਬੀ ਲਿਖਤਾਂ ਤੇ ਸਟੇਜ ਨਾਟਕਾ ਦੀ ਲੰਬੀ ਸੂਚੀ ਵਿੱਚੋ ਕੁਝ ਇਸ਼ਾਰਾ ਮਾਤਰ ਨਾਟ ਸੰਗ੍ਰਹਿ ‘ਭਲਾ ਮੈਂ ਕੋਣ'(2009), ‘ਬਲਦੇ ਬਿਰਖ'(2011), ‘ਤਵਾਰੀਖ ਬੋਲਦੀ ਹੈ’ ਤੇ ਹੋਰ ਨਾਟਕ(2016), ਕਾਵਿ ਸੰਗ੍ਰਹਿ ‘ਮਖੌਟਿਆ ਦੇ ਆਰਪਾਰ'(2010), ‘ਲਹਿਰਾਂ ਦੀ ਵੇਦਨਾ'(2016), ‘ਲਾਸ਼ ਦਾ ਮੁੱਲ’ , 15ਕੁ ਲੇਖ ਕਈ ਹੋਰ ਕਵਿਤਾਵਾਂ, ਕਹਾਣੀਆਂ ਤੇ ਇਤਿਹਾਸਕ ਕਥਾਵਾਂ ਛਪਾਈ ਅਧੀਨ ਹਨ। ਤਰਕਸ਼ੀਲ ਸਭਿਆਚਾਰ ਸੁਸਾਇਟੀ, ਪ੍ਰੋਗਰੈਸਿਵ ਆਰਟਸ ਕਲੱਬ ਆਦਿ ਸੰਸਥਾਵਾਂ ਨਾਲ ਕਾਰਜਸ਼ੀਲ ਹਨ। ਪੰਜਾਬੀ ਲਿਖਾਰੀ ਸਭਾ ਦਾ 20ਵਾਂ ਸਲਾਨਾ ਸਮਾਗਮ ਜੋ ਕਿ 7 ਸਤੰਬਰ 2019 ਨੂੰ ਦਿਨ ਸ਼ਨੀਵਾਰ ਦੁਪਿਹਰ 1 ਤੋਂ 4 ਵਜੇ ਤੱਕ ਵਾਈਹੌਰਨ ਕਮਿਊਨਟੀ ਹਾਲ ਨੋਰਥਈਸਟ ਵਿੱਚ ਹੋਏਗਾ। ਜਿਸ ਵਿੱਚ ਮਿਆਰੀ ਗੀਤ,ਕਵਿਤਾਵਾਂ, ਗਜ਼ਲਾਂ ਦਾ ਖੁਬਸੂਰਤ ਰੰਗ ਦੇ ਇਲਾਵਾ ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਚਾਹ ਪਾਣੀ ਸਨੈਕਸ ਦਾ ਪੂਰਾ ਪ੍ਰਬੰਧ ਹੋਏਗਾ। ਸਮੂਚੇ ਸਾਹਿਤਕ ਪ੍ਰੇਮੀਆ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭਾ ਵਲੋਂ ਪਰਜ਼ੋਰ ਅਪੀਲ ਹੈ।ਵਧੇਰੇ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।