ਬਲਵੀਰ ਗੋਰਾ ਦੇ ਨਵੇਂ ਗੀਤ ‘ਵਿਚਾਰਾਂ‘ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਗਰਮੀ ਦੇ ਖੂਬਸੂਰਤ ਮੌਸਮ ਵਿੱਚ ਸਾਹਿਤਕ ਪ੍ਰੇਮੀਆਂ ਦੀ ਮੋਜੂਦਗੀ ਵਿੱਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਸ਼ੁਰੂ ਕਰਦਿਆਂ ਪ੍ਰਧਾਨ ਬਲਜਿੰਦਰ ਸੰਘਾ ਦੇ ਕਲਾਕਾਰ , ਨਿਰਦੇਸ਼ਕ ਤੇ ਰੰਗਮੰਚ ਕਰਮੀ ਡਾ: ਲੱਖਾ ਲਹਿਰੀ ਤੇ ਉਹਨਾਂ ਦੀ […]
Archive for July, 2019
ਬਲਜਿੰਦਰ ਸੰਘਾ- ਸਿੱਖ ਹੈਰੀਟੇਜ ਸੁਸਾਇਟੀ ਆਫ ਅਲਬਰਟਾ ਵੱਲੋਂ ਕੈਲਗਰੀ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ 20ਵੀਂ ਸਲਾਨਾ ਕਾਨਫਰੰਸ ਦਾ ਆਯੋਜਨ ਗੁਰੂਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿਖੇ ਕੀਤਾ ਗਿਆ। ਇਸ ਕਾਨਫਰੰਸ ਦੇ ਮੁੱਖ ਬੁਲਾਰੇ ਬੀ.ਸੀ. ਤੋਂ ਡਾ.ਗੁਰਵਿੰਦਰ ਸਿੰਘ ਸਨ। ਉਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਰਾਜ ਦੇ ਸਕੰਲਪ ਦੀ ਗੱਲ ਦੀ […]
ਮਾਸਟਰ ਭਜਨ ਕੈਲਗਰੀ: 6 ਜੁਲਾਈ ਨੂੰ ਸੇਟ ਕਾਲਿਜ਼ ਦੇ ਔਰਫੀਅਸ ਥੀਏਟਰ ਦੇ ਖਚਾ–ਖਚਾ ਭਰੇ ਹਾਲ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ‘ਅਦਾਰਾ ਸਿੱਖ ਵਿਰਸਾ‘ ਤੇ ‘ਅਦਾਰਾ ਸਰੋਕਾਰਾਂ ਦੀ ਆਵਾਜ਼‘ ਦੇਸਹਿਯੋਗ ਨਾਲ ਸਫਲ ‘ਦਸਵਾਂ ਸੋਹਣ ਮਾਨ ਯਾਦਗਾਰੀ ਸਲਾਨਾ ਨਾਟਕ ਮੇਲਾ‘ ਕਰਵਾਇਆ ਗਿਆ।ਦਰਸ਼ਕਾਂ ਦੀ ਭਾਰੀ ਗਿਣਤੀ ਕਾਰਨ ਸੈਂਕੜੇ ਦਰਸ਼ਕਾਂ ਨੇ ਸਾਰਾ ਸਮਾਗਮ, ਹਾਲ ਵਿੱਚ ਪਿਛੇ ਜਾਂ ਸਾਈਡਾਂ ਤੇ ਖੜ੍ਹ ਕੇਜਾਂ ਪੌੜ੍ਹੀਆਂ ਵਿੱਚ ਬੈਠ ਕੇ ਦੇਖਿਆ। ਇਸ ਵਾਰ ਦਾ ਸਮਾਗਮ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਸੀ। ਸਮਾਗਮ ਦੀ ਸ਼ੁਰੂਆਤ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਾਨੀ ਪ੍ਰਧਾਨਸਾਥੀ ਸੋਹਣ ਮਾਨ ਦੀ ਤਸਵੀਰ ਤੇ ਫੁੱਲ ਭੇਂਟ ਕਰਕੇ ਕੀਤੀ।ਇਸ ਉਪਰੰਤ ਸਾਰੇ ਦਰਸ਼ਕਾਂ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਦੋ ਮਿੰਟ ਦਾ ਖੜ੍ਹੇ ਹੋ ਕੇ ਮੋਨ ਧਾਰਿਆ।ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸਟੇਜ ਸੰਚਾਲਕ ਮਾਸਟਰ ਭਜਨ ਸਿੰਘ ਨੇ ਸਮਾਗਮ ਦੀ ਮੁੱਢਲੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਇਹ ਸਮਾਗਮ ਮੁੱਖ ਰੂਪ ਵਿੱਚ ਸਮਾਜਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਅਤੇ ਦੇਸ਼ ਭਗਤ ਸ਼ਹੀਦਾਂ ਦੀ ਇਨਕਲਾਬੀ ਵਿਰਾਸਤ ਨੂੰ ਸੰਭਾਲਣ ਅਤੇ ਲੋਕਾਂ ਵਿੱਚ ਲੈ ਕੇ ਜਾਣ ਵਾਲਾ ਇੱਕ ਯਤਨ ਹੈ। ਉਨ੍ਹਾਂ ਅਨੁਸਾਰ ਸੰਸਥਾ ਆਪਣੀ ਸਮਰੱਥਾ ਅਨੁਸਾਰ ਇੰਡੋਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦਾ ਯਤਨ ਕਰਦੀ ਹੈ।ਸਮਾਗਮ ਦੀ ਸ਼ੁਰੂਆਤ ਮਾ. ਬਚਿੱਤਰ ਗਿੱਲ ਨੇ ਕੈਲਗਰੀ ਦੇ ਲੇਖਕ ਸੁੱਖ ਬਰਾੜ ਦੇ ਗੀਤ ਨੂੰ ਕਵੀਸ਼ਰੀ ਰਾਹੀਂ ਪੇਸ਼ ਕਰਕੇਕੀਤੀ। ਇਸ ਤੋਂ ਬਾਅਦ ਕੈਲਗਰੀ ਦੇ ਜੰਮਪਲ ਨਿੱਕੇ ਨਿੱਕੇ ਬੱਚਿਆਂ ਨੇ ਗਦਰੀ ਸ਼ਹੀਦਾਂ ਦਾ ਸੁਨੇਹਾ ਇੱਕ ਕੋਰੀਓਗ੍ਰਾਫੀ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ” ਰਾਹੀਂ ਪੇਸ਼ ਕੀਤਾ। ਇਸ ਤੋਂ ਤੁਰੰਤ ਬਾਅਦ ‘ਲੋਕ ਕਲਾ ਮੰਚਮੰਡੀ ਮੁੱਲਾਂਪੁਰ‘ ਦੇ ਨਿਰਦੇਸ਼ਕ ਸ੍ਰੀ ਹਰਕੇਸ਼ ਚੌਧਰੀ ਜੀ ਦੀ ਨਿਰਦੇਸ਼ਨਾ ਹੇਠ ਤਿਆਰ ਹੋਇਆ ਤੇ ਸੁਰਿੰਦਰ ਸ਼ਰਮਾ ਦਾ ਲਿਖਿਆ ਨਾਟਕ ”ਸਿਰ ਜੋ ਝੁਕੇ ਨਹੀਂ” ਪੇਸ਼ ਕੀਤਾ ਗਿਆ। ਇਹ ਨਾਟਕ ਜਲ੍ਹਿਆਂਵਾਲੇ ਬਾਗ ਦੇਸ਼ਹੀਦਾਂ ਦਾ ਸੁਨੇਹਾ; ਏਕਤਾ, ਭਾਈਚਾਰਾ ਅਤੇ ਸੰਘਰਸ਼ ਦਾ ਸੱਦਾ ਦੇਣ ਵਿੱਚ ਪੂਰਾ ਕਾਮਯਾਬ ਰਿਹਾ। ਨਾਟਕ ਦੌਰਾਨ ਅਨੇਕਾਂ ਭਾਵੁਕ ਹੋਏ ਦਰਸ਼ਕਾਂ ਦੇ ਹੰਝੂ ਨਹੀਂ ਰੁਕ ਰਹੇ ਸਨ।ਨਾਟਕ ਵਿੱਚ ਪ੍ਰੋਗਰੈਸਿਵ ਕਲਾ ਮੰਚ ਦੇਕਲਾਕਾਰਾਂ ਨੇ ਆਪਣੀ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਅਦਾਕਾਰੀ ਨਾਲ ਕਮਾਲ ਕਰ ਦਿੱਤਾ। ਜਿਸ ਵਿੱਚ ਮੁੱਖ ਰੂਪ ਵਿੱਚ ਕਮਲਪ੍ਰੀਤ ਪੰਧੇਰ, ਗੁਰਚਰਨ ਕੌਰ ਥਿੰਦ, ਅਮਨਦੀਪ ਗਿੱਲ, ਜਸਵਿੰਦਰ ਕੌਰ ਲੰਮੇ, ਕਮਲਸਿੱਧੂ, ਜਰਨੈਲ ਤੱਗੜ, ਨਵਕਿਰਨ ਢੁੱਡੀਕੇ, ਸੰਦੀਪ ਕੌਰ, ਅੰਮ੍ਰਿਤ ਗਿੱਲ, ਰਿਸ਼ਮ ਸ਼ਰਮਾ, ਪ੍ਰਭਲੀਨ ਕੌਰ ਗਰੇਵਾਲ, ਵਿਜੈ ਸੱਚਦੇਵਾ, ਸੁਖਵੀਰ ਗਰੇਵਾਲ, ਵਿਕਰਮ, ਜਸਕਰਨ ਪੁਰਬਾ, ਹਰਪ੍ਰੀਤ ਸਿੰਘ, ਹਰਮਨ ਬਾਠ,ਸਹਿਜ ਪੰਧੇਰ, ਰੀਆ ਸੇਖੋਂ, ਖੁਸ਼ਪ੍ਰੀਤ ਸਿੰਘ, ਜਸਲੀਨ ਸਿੱਧੂ, ਤੇਗਵੀਰ ਸਿੰਘ ਅਤੇ ਪੰਜਾਬ ਦੇ ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾ ਅਤੇ ਹਰਕੇਸ਼ ਚੌਧਰੀ ਨੇ ਆਪੋ–ਆਪਣੀ ਕਲਾ ਦੇ ਜੌਹਰ ਵਿਖਾਏ।ਨਾਟਕ ਇਹ ਦੱਸਣ ਵਿੱਚਕਾਮਯਾਬ ਰਿਹਾ ਕਿ ਆਜ਼ਾਦੀ ਬਹੁਤ ਕੁਰਬਾਨੀਆਂ ਬਾਅਦ ਹਾਸਲ ਹੋਈ ਹੈ।ਇਸ ਤੋਂ ਬਾਅਦ ਸਥਾਨਕ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦਰਸ਼ਕਾਂ ਤੋਂ ਭੰਗ ਦੀ ਲੀਗਲ ਵਰਤੋਂ ਬਾਰੇ ਇੱਕ ਸਰਵੇਖਣਕਰਵਾਇਆ। ਉਸਤੋਂ ਬਾਅਦ ਸਟੇਜ਼ ਤੋਂ ਕੁਝ ਮਤੇ ਪਾਸ ਕੀਤੇ ਗਏ।ਜਿਨ੍ਹਾਂ ਵਿੱਚ (1) ਭਾਰਤੀ ਹਕੂਮਤ ਵੱਲੋਂ ਪ੍ਰੋ. ਜੀ. ਐਨ. ਸਾਈ. ਬਾਬਾ, ਜੋ ਕਿ 90 ਫ਼ੀਸਦੀ ਅਪਾਹਜ ਹਨ, ਨੂੰ ਨਜਾਇਜ਼ ਹਿਰਾਸਤ ‘ਚ ਰੱਖਣ ਅਤੇ ਇਲਾਜਨਾ ਕਰਵਾਉਣ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ। (2) ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀਆਂ ਇਤਿਹਾਸਕ ਕੰਧਾਂ ਨਾਲ ਨਵੀਨੀਕਰਨ ਅਤੇ ਸੈਰਗਾਹ ਦੇ ਤੌਰ ‘ਤੇ ਕੀਤੀ ਜਾ ਰਹੀ ਛੇੜ–ਛਾੜ ਦੇ ਵਿਰੋਧ ਵਿੱਚ ਮਤਾਪਾਸ ਕੀਤਾ ਗਿਆ। ਇਸ ਉਪਰੰਤ ਸੁੱਖ ਬਰਾੜ ਦੇ ਲਿਖੇ ਅਤੇ ਗਿੱਲ ਹਰਦੀਪ ਦੇ ਗਾਏ ਗੀਤ ‘ਤੇ ਆਧਾਰਤ ‘ਉੱਠ ਜਾਗ ਪੰਜਾਬ ਸਿਆਂ‘ ਕੋਰੀਓਗਰਾਫ਼ੀ ਪੇਸ਼ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਕਿਸਾਨਖੁਦਕੁਸ਼ੀਆਂ, ਡੇਰਾਵਾਦ, ਨਸ਼ੇ ਅਤੇ ਜਵਾਨੀ ਦਾ ਕੁਰਾਹੇ ਪੈ ਜਾਣਾ ਬਾਖੂਬੀ ਪੇਸ਼ ਕੀਤਾ ਗਿਆ।ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਉੱਘੇ ਵਿਦਵਾਨ, ਚਿੰਤਕ, ਸਮਾਜਿਕ ਕਾਰਕੁਨ ਅਤੇ ਸਿੱਖ ਵਿਰਸਾ ਦੇਮੁੱਖ ਸੰਪਾਦਕ ਸ. ਹਰਚਰਨ ਸਿੰਘ ਪਰਹਾਰ ਦਾ ਸਨਮਾਨ ਕੀਤਾ ਗਿਆ।ਇਹ ਸਨਮਾਨ ਜਥੇਬੰਦੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ, ਮਾਸਟਰ ਭਜਨ ਸਿੰਘ, ਕਮਲਪ੍ਰੀਤ ਕੌਰ ਪੰਧੇਰ, ਪ੍ਰੋ. ਗੋਪਾਲ ਜੱਸਲ, ਹਰੀਪਾਲ, ਕੁਸਮਸ਼ਰਮਾ, ਨਵਕਿਰਨ ਢੁੱਡੀਕੇ, ਸੁਖਬੀਰ ਗਰੇਵਾਲ, ਜਸਵਿੰਦਰ ਮਾਨ, ਬਚਿੱਤਰ ਗਿੱਲ ਆਦਿ ਨੇ ਸਾਂਝੇ ਤੌਰ ‘ਤੇ ਕੀਤਾ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਲੇਖਕ ਤੇ ਡਾਇਰੈਕਟਰ ਹਰਕੇਸ਼ ਚੌਧਰੀ ਨੂੰਵੀ ਵਿਸ਼ੇਸ਼ ਪਲੈਕ ਨਾਲ ਸਨਮਾਨਤ ਕੀਤਾ ਗਿਆ।ਕੈਨੇਡਾ ਦੀ ਧਰਤੀ ‘ਤੇ ਡਰੱੱਗਜ਼ ਅਤੇ ਗੈਂਗਵਾਰਾਂ ‘ਚ ਮਰ ਰਹੇ ਨੌਜਵਾਨਾਂ ਅਤੇ ਮਾਪਿਆਂ ਦੇ ਦੁੱਖਾਂ ਦੀ ਦਾਸਤਾਨ ਬਿਆਨ ਕਰਦਾ ਹਰਕੇਸ਼ ਚੌਧਰੀ ਦਾ ਲਿਖਿਆ ਤੇਨਿਰਦੇਸ਼ਤ ਨਾਟਕ ‘ਸੁਪਨੇ ਤਿੜਕ ਗਏ‘ ਪੇਸ਼ ਕੀਤਾ ਗਿਆ।ਇਸ ਨਾਟਕ ਬਾਰੇ ਕੈਨੇਡੀਅਨ ਮੀਡੀਆ ਵੱਲੋਂ ਵੱਡੇ ਪੱਧਰ ‘ਤੇ ਕਵਰੇਜ ਕੀਤੀ ਗਈ।ਨਸ਼ਿਆਂ ਦੀ ਮਾਰ ਹੇਠ ਅਤੇ ਗੈਂਗਵਾਰਾਂ ਵਿੱਚ ਅਣਆਈ ਮੌਤ ਨਾਲ ਜ਼ਿੰਦਗੀਗੁਆ ਰਹੇ ਨੌਜਵਾਨਾਂ ਦੀ ਦਰਦਨਾਕ ਦਾਸਤਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।ਸਾਰੇ ਹਾਲ ਵਿੱਚ ਸੰਨਾਟਾ ਸੀ ਅਤੇ ਹਰੇਕ ਦਰਸ਼ਕ ਦੀ ਅੱਖ ਨਮ ਸੀ। ਆਖ਼ਰ ਵਿੱਚ ਸਮੂਹ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।ਐਸੋਸੀਏਸ਼ਨ ਵਲੋਂ ਅਖੀਰ ਵਿੱਚ ਪੰਜਾਬੀ ਤੇ ਅੰਗਰਜੀ ਮੀਡੀਏ ਸਮੇਤ ਦਰਸ਼ਕਾਂ, ਕਲਾਕਾਰਾਂ, ਵਲੰਟੀਅਰਜ਼, ਕੈਲਗਰੀ ਦੀਆਂ ਅਨੇਕਾਂ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸਪੌਂਸਰਜ਼ ਦਾ ਇਸ ਸਾਰੇ ਪ੍ਰੋਗਰਾਮ ਨੂੰ ਕਾਮਯਾਬਕਰਨ ਲਈ ਪਾਏ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਅ।ਅਨੇਕਾਂ ਦਰਸ਼ਕਾਂ ਨੇ ਮੰਡੀ ਮੁੱਲਾਂਪੁਰ ਦੇ ਗੁਰਸ਼ਰਨ ਕਲਾ ਭਵਨ ਲਈ ਸਹਿਯੋਗ ਰਾਸ਼ੀ ਦਿੱਤੀ ਅਤੇ ਹਰਬਖਸ਼ ਸਿੰਘ ਸਰੋਆ ਵਲੋਂ ਆਪਣੀ ਪਤਨੀ ਦੀ ਯਾਦਵਿੱਚ ਨੌਜਵਾਨਾਂ ਲਈ ਜਿੰਮ ਬਣਾਉਣ ਲਈ 4 ਲੱਖ 50 ਹਜ਼ਾਰ ਰੁਪਏ ਦਾਨ ਕਰਨ ਦਾ ਐਲਾਨ ਕੀਤਾ।ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਯਾਦਾਂ ਤੇ ਸੁਨੇਹੇ ਛੱਡਦਾ ਇਹ ਇੱਕ ਸਫਲ ਪ੍ਰੋਗਰਾਮ ਹੋ ਨਿਬੜਿਆ।
ਬਹੁ-ਪੱਖੀ ਸਖਸ਼ੀਅਤ ਨਾਟਕ, ਕਵਿਤਾ ਤੇ ਵਾਰਤਕ ਲੇਖਿਕਾ ਪਰਮਿੰਦਰ ਕੌਰ ਸਵੈਚ ਦਾ ਹੋਏਗਾ ਸਨਮਾਨ। ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਸਾਹਿਤਕ, ਸਮਾਜਿਕ ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਗਤੀਸ਼ੀਲ ਹੈ। ਮਹੀਨਾਵਾਰ ਮੀਟਿੰਗ ਦੇ ਇਲਾਵਾ 2012 ਤੋਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ, ਅਲਬਰਟਾ ਦੀ ਪਹਿਲੀ ‘ਵਰਲਡ ਪੰਜਾਬੀ ਕਾਨਫਰੰਸ’ ਦੇ ਇਲਾਵਾ ਹੁਣ ਤੱਕ […]