ਜੋਰਾਵਰ ਸਿੰਘ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ , ਮੁੱਖ ਮਹਿਮਾਨ ਪ੍ਰੋ:ਦਲਬੀਰ ਸਿੰਘ ਰਿਆੜ, ਉਹਨਾਂ ਦੀ ਪਤਨੀ ਸਤਿੰਦਰ ਕੌਰ ਰਿਆੜ ਤੇ ਬਹੁ-ਪੱਖੀ ਸਖਸ਼ੀਅਤ,ਲੇਖਕ,ਅਲੋਚਕ ਅਤੇ ਕਰੀਬ ਦੋ ਦਰਜਨ ਕਿਤਾਬਾਂ ਦੇ ਰਚੇਤਾ ਡਾ: ਸੁਰਜੀਤ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਦਰਸ਼ਕਾਂ ਦੀਆ ਭਰਪੂਰ ਤਾੜ੍ਹੀਆ ਵਿੱਚ ਸਤਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆਂ ਉਹਨਾਂ ਭਾਵੁਕ ਸ਼ਬਦਾਂ ਵਿੱਚ ਲੇਖਕ ਸਰਦਾਰ ਪੂਰਨ ਸਿੰਘ (ਲੰਡਨ ਇੰਗਲੈਂਡ ਵਸਨੀਕ) ਦਾ ਜਿਕਰ ਕੀਤਾ, ਜਿੰਨ੍ਹਾ ਦੀਆਂ ਪ੍ਰਾਪਤੀਆਂ ਵਿੱਚ 19 ਪੰਜਾਬੀ ਤੇ 4 ਹਿੰਦੀ ਕਿਤਾਬਾਂ ਦੀ ਲੇਖਣੀ ਦੇ ਨਾਲ ਪੰਜਾਬੀ ਰਸਾਲਾ ‘ਰੂਪਾਂਤਰ’ ਵੀ ਸ਼ਾਮਲ ਹੈ, ਅਗਲਾ ਸ਼ੋਕ ਸਮਾਚਾਰ ਸਾਂਝਾਂ ਕਰਦਿਆ ਉਹਨਾਂ ਗਰੀਸ ਕਰਨਾਡ ਬਾਰੇ ਦੱਸਿਆ ਜੋ ਫਿਲਮ ਕਲਾਕਾਰ ,ਡਾਇਰੈਕਟਰ, ਸਾਹਿਤਕਾਰ, ਰੰਗਕਰਮੀ ਤੇ ਜਮਹੂਰੀ ਹੱਕਾਂ ਲਈ ਨਿਧੜਕ ਹੋ ਕੇ ਮੋਰਚੇ ਲਾਉਣ ਵਾਲਿਆ ਦੇ ਮੋਢੀ ਕ੍ਰਾਂਤੀਕਾਰੀ ਸਨ। ਸਭਾ ਤੇ ਆਏ ਹਾਜਰੀਨ ਵਲੋਂ ਉਹਨਾਂ ਦੇ ਸਦੀਵੀ ਵਿਛੋੜੇ ਤੇ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿੰਨ੍ਹ ਬਾਰੇ ਵਿਸਥਾਰਪੂਰਵਕ ਜਾਣਕਾਰੀ ਜਗਦੀਸ਼ ਸਿੰਘ ਚੋਹਕਾ ਨੇ ਅੱਗੇ ਜਾ ਕੇ ਸਾਂਝੀ ਕੀਤੀ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਗੁਰਚਰਨ ਸਿੰਘ ਹੇਅਰ ਨੇ ‘ਕਿੱਥੋ ਪਹੁੰਚੋਗੇ ਕਿਰਪਾਨਾ ਤੱਕ’ ਇੱਕ ਜੁਝਾਰੂ ਗੀਤ ਨਾਲ ਕੀਤੀ।ਇਸੇ ਲੜੀ ਵਿੱਚ ‘ਯੁੱਧ’ ਕਵਿਤਾ ਹਰੀਪਾਲ ਨੇ ਅਤੇ ਸੁਰਿੰਦਰ ਗੀਤ ਨੇ ਦੋ ਕਵਿਤਾਵਾਂ ‘ਹਨੇਰਾ’ ‘ਜਿੰਦਗੀ ਗੁਜਾਰ ਦੇਵਾਂ’ ਸਾਂਝੀਆਂ ਕੀਤੀਆਂ। ਬੱਚਿਆਂ ਦੇ ਸਾਲਾਨਾ ਸਮਾਗਮ ਵਿੱਚ ਦੂਸਰਾ ਸਥਾਨ ਰੱਖਣ ਵਾਲੇ ਕੁਸ਼ਇੱਕ ਸਿੰਘ ਚੀਮਾਂ ਨੇ ਪਿਤਾ ਦਿਵਸ ਨੂੰ ਸਮਰਪਿਤ ਬਲਜੀਤ ਮਾਲਵਾ ਦਾ ਗੀਤ ‘ਮੌਜਾਂ’ ਸੁਰੀਲੀ ਅਵਾਜ ਵਿੱਚ ਗਾਇਆ। ਐਡਮਿੰਟਨ ਤੋਂ ਆਈ ਪ੍ਰੋ: ਦਲਬੀਰ ਸਿੰਘ ਰਿਆੜ ਦੀ ਬੇਟੀ ਹਰਪੁਨੀਤ ਕੌਰ ਨੇ ਆਪਣੇ ਪਿਤਾ ਦੀਆਂ ਲਿਖਤਾਂ ਦੀ ਗੱਲਬਾਤ ਕਰਨ ਤੋਂ ਬਾਅਦ ਆਪਣੀ ਖੁਬਸੂਰਤ ਅਵਾਜ ਵਿੱਚ ਗੀਤ ‘ ਕਦੇ ਆ ਮਿਲ’ ਸੁਰ ਵਿੱਚ ਗਾ ਕੇ ਸਾਰਿਆਂ ਤੋਂ ਵਾਹ ਵਾਹ ਖੱਟੀ। ਬਲਬੀਰ ਗੋਰਾ ਨੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ: ਦਲਬੀਰ ਸਿੰਘ ਰਿਆੜ ਦੀ ਕਿਤਾਬ ਉੱਤੇ ਬਹੁਤ ਵਿਸਥਾਰ ਪੂਰਵਕ ਪਰਚਾ ਪੜ੍ਹਿਆ ਜਿਸ ਨੇ ਕਿਤਾਬ ਪੜ੍ਹਨ ਵਾਲਿਆਂ ਦੀ ਉਤਸੁਕਤਾ ਵਿੱਚ ਵਾਧਾ ਕੀਤਾ ਤੇ ਇਸੇ ਕਿਤਾਬ ਵਿੱਚੋਂ ਇੱਕ ਧਾਰਮਿਕ ਗੀਤ ਵੀ ਗਾਇਆ। ਜੋਰਾਵਰ ਬਾਂਸਲ ਨੇ ਇਸ ਕਿਤਾਬ ਬਾਰੇ ਡਾ: ਜਗਦੀਸ਼ ਕੌਰ ਵਾਡੀਆ ਦਾ ਲਿਖਿਆ ਪਰਚਾ ਵੀ ਪੜ੍ਹਿਆ ਜੋ ਲੇਖਕ ਦੀ ਜਿੰਦਗੀ, ਧਾਰਮਿਕ, ਸਮਾਜਿਕ ਲਿਖਤਾਂ ਦੀ ਵਿਆਖਿਆ ਕਰਦਾ ਸੀ। ਫਿਰ ਖੁਦ ਲੇਖਕ ਨੇ ਆਪਣੀਆਂ ਰਚਨਾਵਾਂ, ਕਿਤਾਬ ਤੇ ਸਮਾਜਿਕ ਗੱਲਾਂ ਤੋਂ ਜਾਣੂ ਕਰਵਾਇਆ। ਸਭਾ ਦੀ ਕਾਰਜਕਾਰੀ ਕਮੇਟੀ ਵਲੋਂ ਲੇਖਕ ਦੇ ਪਰਿਵਾਰ ਸਮੇਤ ਦਰਸ਼ਕਾਂ ਦੀਆਂ ਤਾੜ੍ਹੀਆਂ ਵਿੱਚ ਕਾਵਿ ਸੰਗ੍ਰਹਿ ‘ਵਿੱਚ ਤਲਵੰਡੀ ਚਾਨਣ ਹੋਇਆ’ ਲੋਕ ਅਰਪਣ ਕੀਤਾ ਗਿਆ। ਸਾਰੇ ਬੁਲਾਰਿਆ ਨੇ ਆਪਣੀ ਸਟੇਜ ਹਾਜਰੀ ਵੇਲੇ ਲੇਖਕ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਤੇ ਸਭਾ ਦੇ ਉਸਾਰੂ ਕੰਮਾਂ ਦੀ ਸ਼ਲਾਘਾ ਕੀਤੀ। ਰਜਿੰਦਰ ਕੌਰ ਚੋਹਕਾ ਨੇ ਪੰਜਾਬੀ ਦੇ ਨਾਲ ਨਾਲ ਹੋਰ ਭਾਸ਼ਾਵਾਂ ਦੀ ਗਿਣਤੀ ਤੇ ਸ਼ੁਰੂਆਤ ਕਥਾ ਬਾਰੇ ਜਾਣਕਾਰੀ ਦਿੱਤੀ। ਨਰਿੰਦਰ ਢਿੱਲੋਂ ਨੇ ਲੇਖਕਾਂ ਦੀਆਂ ਜਿੰਮੇਵਾਰੀਆਂ ਤੇ ਲਿਖਤਾਂ ਦੇ ਪ੍ਰਭਾਵ ਦੀ ਜਾਣਕਾਰੀ ਦਿੱਤੀ। ਇਸੇ ਲੜੀ ਵਿੱਚ ਵਾਧਾ ਕਰਦਿਆ ਖਾਸ ਮਹਿਮਾਨ ਡਾ: ਸੁਰਜੀਤ ਬਰਾੜ ਨੇ ਕਵਿਤਾਵਾਂ,ਲੋਕਗੀਤਾਂ ਤੇ ਲੇਖਕਾਂ ਦੀਆਂ ਲਿਖਤਾਂ ਦਾ ਵੇਰਵਾ ਦੇ ਕੇ ਚੰਗਾ ਸਾਹਿਤ ਲਿਖਣ ਦੀ ਵਿਧੀ ਸਮਝਾਈ। ਜਗਦੇਵ ਸਿੱਧੂ ਨੇ ‘ਰੁੱਖ ਲਗਾਓ ,ਪਾਣੀ ਬਚਾਓ’ ਦਾ ਸੰਦੇਸ਼ ਬਹੁਤ ਜੋਰ ਦੇ ਕੇ ਦਿੱਤਾ ਜੋ ਕਿ ਇੱਕ ਬਹੁਤ ਵੱਡਾ ਮੱਸਲਾ ਹੈ।ਜਸਪਾਲਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਗੁਰਬਾਣੀ ਦੇ ਆਧਾਰ ਤੇ ਇਤਿਹਾਸ ਵਿੱਚ ਆਈਆ ਤਬਦੀਲੀਆਂ ਦੀ ਗੱਲ ਕੀਤੀ ਤੇ ਲੇਖਕ ਨੂੰ ਕਿਤਾਬ ਲਈ ਵਧਾਈ ਦਿੱਤੀ। ਮੰਗਲ ਚੱਠਾ ਨੇ ਜੂਨ ਮਹੀਨੇ ਦੀ ਤਰਾਸਦੀ 84 ਦੇ ਘਲੂੱਘਾਰੇ ਨੂੰ ਸਮਰਪਿਤ ਆਪਣੀ ਰਚਨਾ ਸੁਣਾਈ। ਬੁਲੰਦ ਆਵਾਜ ਦੇ ਮਾਲਿਕ ਤਰਲੋਚਨ ਸੈਂਭੀ ਨੇ ‘ਓ ਦਿੱਲੀਏ’ ਆਪਣਾ ਇਨਕਲਾਬੀ ਗੀਤ ਸਾਂਝਾ ਕੀਤਾ। ਹਰਮਹਿੰਦਰ ਚੁੱਘ ਨੇ ਇੱਕ ਗੰਭੀਰ ਤੇ ਇੱਕ ਹਾਸਰਸ ਕਵਿਤਾ ਸੁਣਾਈ। ਜਸਵੀਰ ਸਹੋਤਾ ਨੇ ਅਰਥ ਭਰਪੂਰ ਦੋਹੇ ਤੇ ਕਵਿਤਾ , ਹਰਚਰਨ ਕੌਰ ਬਾਸੀ ਨੇ ‘ਜ਼ਖਮਾਂ ਤੇ ਲਾਈਆਂ ਨਾ’ ਲਖਵਿੰਦਰ ਜੋਹਲ ਨੇ ‘ਤੱਤੀ ਤਵੀ’, ਹਰਪ੍ਰੀਤ ਸਿੰਘ ਗਿੱਲ ਨੇ ਇੱਕ ਖੂਬਸੂਰਤ ਕਹਾਣੀ ਨਾਲ ਹਾਜ਼ਰੀ ਲਵਾਈ। ਇਸ ਮੌਕੇ ਗੁਰਬਚਨ ਸਿੰਘ ਬਰਾੜ,ਬਲਵਿੰਦਰ ਸਿੰਘ ਜੌਹਲ,ਸੁਖਕਰਨ ਸਿੰਘ, ਹਰਸਿਮਰ ਸਿੰਘ, ਦਲਜੀਤ ਕੌਰ ਚੀਮਾ, ਸਵਰਨਜੀਤ ਕੌਰ ਚੀਮਾ, ਤਰਸੇਮ ਸਿੰਘ ਚੱਠਾ, ਸੁਰਿੰਦਰ ਕੌਰ ਚੀਮਾ, ਸਿਮਰ ਕੌਰ ਚੀਮਾ, ਗੁਰਦਿਆਲ ਸਿੰਘ ਖਹਿਰਾ, ਮਨਜੀਤ ਕੌਰ ਖਹਿਰਾ, ਸਤਵੰਤ ਧਾਲੀਵਾਲ, ਜਰਨੈਲ ਤੱਗੜ, ਸੁਨਿਤ ਢਿੱਲੋਂ,ਪਰਮਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਗਿੱਲ, ਹਰਦੀਪ ਕੌਰ ਆਦਿ ਹਾਜ਼ਰ ਸਨ।ਚਾਹ ਦੀ ਸੇਵਾ ਹਮੇਸ਼ਾ ਦੀ ਤਰਾਂ ਖਜਾਨਚੀ ਮੰਗਲ ਚੱਠਾ ਨੇ ਅਤੇ ਕੈਮਰੇ ਨਾਲ ਤਸਵੀਰਾਂ ਤੇ ਹਾਜ਼ਰੀ ਰਜਿਸਟਰ ਦੀ ਜਿੰਮੇਵਾਰੀ ਜੋਰਾਵਰ ਬਾਂਸਲ ਨੇ ਨਿਭਾਈ। ਪ੍ਰਧਾਨ ਬਲਜਿੰਦਰ ਸੰਘਾ ਨੇ ਨਵੇਂ ਆਏ ਮਹਿਮਾਨਾਂ ਤੇ ਹਾਜ਼ਰੀਨ ਦੀ ਜਾਣਕਾਰੀ ਲਈ ਸਭਾ ਦਾ 20ਸਾਲਾ ਮਾਣਮੱਤਾ ਕਾਰਜਕਾਲ ਸਾਂਝਾਂ ਕੀਤਾ ਅਤੇ 31 ਅਗਸਤ ਨੂੰ ਹੋਣ ਵਾਲੇ 20ਵੇਂ ਸਲਾਨਾ ਸਮਾਗਮ ਦੀ ਰੂਪਰੇਖਾ ਸਾਂਝੀ ਕੀਤੀ ਤੇ ਆਏ ਹੋਏ ਬੁਲਾਰਿਆ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਭਾ ਦੀ ਅਗਲੀ ਮੀਟਿੰਗ ਜੋ 21 ਜੁਲਾਈ ਨੂੰ ਹੈ ਵਿੱਚ ਪਹੁੰਚਣ ਲਈ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾ ਸਕਦਾ ਹੈ।